ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁਲਾਜ਼ਮਾਂ ਲਈ ਹੁਕਮ ਜਾਰੀ ਕੀਤੇ ਹਨ
ਪੰਜਾਬ ਰਾਜ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਦਾ ਸਵੇਰੇ ਸਹੀ 9.00 ਵਜੇ ਆਪਣੇ-ਆਪਣੇ ਦਫਤਰਾਂ ਵਿੱਚ ਹਾਜਰ ਹੋਣਾ ਯਕੀਨੀ ਬਣਾਉਣ ਅਤੇ ਸ਼ਾਮ ਨੂੰ ਦਫ਼ਤਰੀ ਸਮੇਂ ਤੱਕ ਦਫਤਰ ਵਿਖੇ ਹਾਜਰ ਹੋਣਾ ਯਕੀਨੀ ਬਣਾਉਣ ਲਈ ਸਮੂਹ ਪ੍ਰਬੰਧਕੀ ਸਕੱਤਰ/ਵਿਭਾਗਾਂ ਦੇ ਮੁਖੀ ਹਫਤੇ ਵਿੱਚ ਘੱਟੋ-ਘੱਟ 2 ਵਾਰ ਆਪਣੇ ਅਧੀਨ ਕੰਮ ਕਰਦੇ ਕਰਮਚਾਰੀਆਂ/ਅਫਸਰਾਂ ਦੀ ਹਾਜਰੀ ਅਚਨਚੇਤ ਚੈਕ ਕਰਨਗੇ ਅਤੇ ਇਸ ਦੇ ਨਾਲ-ਨਾਲ ਪ੍ਰਬੰਧਕੀ ਸਕੱਤਰ ਆਪਣੇ ਅਧੀਨ ਆਉਂਦੇ ਅਦਾਰਿਆਂ ਵਿੱਚ ਹੁੰਦੇ ਕੰਮ-ਕਾਜ/ਰਿਕਾਰਡ ਆਦਿ ਦਾ ਵੀ ਨਿਰੀਖਣ ਕਰਨਗੇ।ਪ੍ਰਬੰਧਕੀ ਸਕੱਤਰ
ਆਪਣੇ ਅਧੀਨ ਆਉਦੇ ਡਾਇਰੈਕਟੋਰੇਟਾਂ, ਬੋਰਡਾਂ ਅਤੇ ਕਾਰਪੋਰੈਸ਼ਨਾਂ ਦੇ ਮੁਖੀਆਂ ਤੋਂ ਉਕਤ ਅਨੁਸਾਰ
ਹਦਾਇਤਾਂ ਦੀ ਪਾਲਣਾ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ ਅਤੇ ਫੀਲਡ ਵਿੱਚ ਡਵੀਜਨਾਂ ਦੇ ਕਮਿਸ਼ਨਰ
ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਦਫ਼ਤਰਾਂ ਦੇ ਮੁਖੀਆਂ ਦੇ
ਦਫ਼ਤਰੀ ਸਟਾਫ ਨੂੰ ਚੈੱਕ ਕਰਨ ਲਈ ਜ਼ਿੰਮੇਵਾਰ ਹੋਣਗੇ। ਰਾਜ ਪੱਧਰ ਤੇ ਸਰਕਾਰੀ ਦਫਤਰਾਂ ਵਿੱਚ
ਸਮੇਂ-ਸਮੇਂ ਤੇ ਨਿਰੀਖਣਾਂ ਨੂੰ ਜਰੂਰੀ ਬਣਾਇਆ ਜਾਵੇ।
ਦਫਤਰੀ ਕੰਮ-ਕਾਜ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਪਹਿਲ
ਦੇ ਆਧਾਰ ਤੇ ਪਾਰਦਰਸ਼ਤਾ ਤਰੀਕੇ ਨਾਲ ਨਿਪਟਾਉਣ ਸਬੰਧੀ ਕਾਰਵਾਈ ਕੀਤੀ ਜਾਵੇ।