ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਮਦਨ ਸਰਟੀਫਿਕੇਟ ਦੀ ਆ ਰਹੀ ਸਮੱਸਿਆ ਨੂੰ ਦੂਰ ਕਰਨ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।
ਮੁੱਖ ਮੰਤਰੀ, ਪੰਜਾਬ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਟੂ ਐਸ ਸੀ, ਸਟੂਡੈਂਟਸ
ਸਕੀਮ ਅਧੀਨ ਆ ਰਹੀਆਂ ਮੁਸ਼ਕਿਲਾਂ/ਮੁੱਦਿਆਂ ਦਾ ਰਿਵਿਊ ਕੀਤਾ ਗਿਆ। ਲਾਗੂਕਰਤਾ ਵਿਭਾਗਾਂ ਅਤੇ
ਯੂਨੀਵਰਸਿਟੀ ਦੇ ਵਾਈਸ ਚਾਂਸਲਰਾਂ ਨਾਲ ਰਿਵਿਊ ਕਰਨ ਦੌਰਾਨ ਇਹ ਨੋਟ ਕੀਤਾ ਗਿਆ ਕਿ ਪੋਸਟ ਮੈਟ੍ਰਿਕ
ਸਕਾਲਰਸ਼ਿਪ ਸਕੀਮ ਦੇ ਨਾਰਮਜ਼ ਅਨੁਸਾਰ ਵਿਦਿਆਰਥੀਆਂ ਵੱਲੋਂ ਆਪਣੇ ਪਰਿਵਾਰ ਦੀ ਸਲਾਨਾ ਆਮਦਨ
ਸਬੰਧੀ ਆਮਦਨ ਸਰਟੀਫਿਕੇਟ ਪੋਰਟਲ ਤੇ ਅੱਪਲੋਡ ਕਰਨਾ ਹੁੰਦਾ ਹੈ, ਜੋ ਕਿ ਤਹਿਸੀਲਦਾਰ / ਨਾਇਬ
ਤਹਿਸੀਲਦਾਰ ਵੱਲੋਂ ਜਾਰੀ ਕੀਤਾ ਜਾਂਦਾ ਹੈ।
ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ
ਪੰਜਾਬ ਕੈਬਨਿਟ ਦੇ ਫੈਸਲੇ: ਪੰਜਾਬ ਕੈਬਨਿਟ ਦੇ ਫੈਸਲੇ, ਪੜ੍ਹੋ ਇਥੇ ਕਲਿੱਕ ਕਰੋ
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ
ਪੰਜਾਬ ਐਜੂਕੇਸ਼ਨਲ ਅਪਡੇਟ ਪੜਨ ਲਈ ਇਥੇ ਕਲਿੱਕ ਕਰੋ
ਆਮ ਤੌਰ ਤੇ ਵਿਦਿਆਰਥੀ ਨੂੰ ਆਮਦਨ ਸਰਟੀਫਿਕੇਟ ਪ੍ਰਾਪਤ ਕਰਨ
ਲਈ ਕਾਫ਼ੀ ਸਮਾਂ ਲੱਗ ਜਾਂਦਾ ਹੈ ।
ਇਸ ਸਬੰਧੀ ਮੁੱਖ ਮੰਤਰੀ, ਪੰਜਾਬ ਵੱਲੋਂ ਦਿੱਤੇ ਗਏ ਹੁਕਮਾਂ ਅਨੁਸਾਰ ਸਮੂਹ ਡਿਪਟੀ ਕਮਿਸ਼ਨਰਾਂ ਨੂੰ
ਲਿਖਿਆ ਗਿਆ ਹੈ ਕਿ ਉਹਨਾਂ ਦੇ ਜ਼ਿਲ੍ਹੇ ਅੰਦਰ ਵਿਦਿਆਰਥੀਆਂ ਦੇ ਆਮਦਨ ਸਰਟੀਫਿਕੇਟ ਜਾਰੀ ਕਰਨ
ਨੂੰ
ਤਰਜੀਹ ਦਿੰਦੇ ਹੋਏ ਜਲਦ ਤੋਂ ਜਲਦ ਜਾਰੀ ਕੀਤੇ ਜਾਣ ਤਾਂ ਜੋ ਕੋਈ ਯੋਗ ਵਿਦਿਆਰਥੀ ਸਕਾਲਰਸ਼ਿਪ ਦਾ ਲਾਭ
ਪ੍ਰਾਪਤ ਕਰਨ ਲਈ ਆਮਦਨ ਸਰਟੀਫਿਕੇਟ ਕਾਰਨ ਵਾਂਝਾ ਨਾ ਰਹਿ ਜਾਵੇ ।