*ਸੀਪੀਐੱਫ਼ ਕ੍ਰਮਚਾਰੀ ਯੂਨੀਅਨ ਵੱਲੋਂ ਫੈਮਿਲੀ ਪੈਨਸ਼ਨ ਦੀ ਮੰਗ ਪੂਰੀ ਹੋਣ ਤੇ ਦੱਸਿਆ ਐਨਪੀਐੱਸ ਮੁਲਾਜਮਾਂ ਦੀ ਜਿੱਤ*
ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਜਥੇਬੰਦੀ ਦੀ ਮੁੱਖ ਮੰਤਰੀ ਪੰਜਾਬ ਨਾਲ 2 ਸਤੰਬਰ ਨੂੰ ਹੋਣੀ ਹੈ ਮੀਟਿੰਗ
ਫ਼ਾਜ਼ਿਲਕਾ 27 ਅਗੱਸਤ ( ) ਸੀਪੀਐੱਫ ਕ੍ਰਮਚਾਰੀ ਯੂਨੀਅਨ ਜ਼ਿਲਾਂ ਫਾਜ਼ਿਲਕਾ ਦੇ ਜਨਰਲ ਸਕੱਤਰ ਮਨਦੀਪ ਸਿੰਘ,ਅਤੇ ਕੁਲਦੀਪ ਸਿੰਘ ਸੱਭਰਵਾਲ ਜੀ,ਧਰਮਿੰਦਰ ਗੁਪਤਾ,ਸੁਖਦੇਵ ਕੰਬੋਜ਼, ਦਪਿੰਦਰ ਢਿਲੋਂ ਦਲਜੀਤ ਸਿੰਘ ਸੱਭਰਵਾਲ ਜੀ, ਇਨਕਲਾਬ ਗਿੱਲ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਾਣਕਾਰੀ ਦਿੱਤੀ ਗਈ ਕਿ ਸੀਪੀਐੱਫ ਕ੍ਰਮਚਾਰੀ ਯੂਨੀਅਨ ਵੱਲੋਂ 24 ਅਗੱਸਤ ਨੂੰ ਪਟਿਆਲਾ ਵਿਖੇ ਕੀਤੀ ਮਹਾਂਰੈਲੀ ਦੇ ਪ੍ਰੈਸ਼ਰ ਦੀ ਬਦੌਲਤ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਫੈਮਿਲੀ ਪੈਨਸ਼ਨ ਲਾਗੂ ਕਰਨ ਦੀ ਮੰਗ ਸਰਕਾਰ ਵੱਲੋਂ ਮੰਨ ਲਈ ਗਈ ਹੈ, ਇਸ ਦਾ ਨੋਟੀਫਿਕੇਸ਼ਨ ਵੀ ਇੱਕ ਤੋਂ ਦੋ ਦਿਨ ਵਿੱਚ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ 2 ਸਤੰਬਰ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਸੂਬਾਈ ਆਗੂ ਸੁਖਜੀਤ ਸਿੰਘ ਸੂਬਾ ਪ੍ਰਧਾਨ, ਰਣਬੀਰ ਸਿੰਘ ਢੰਡੇ ਸੂਬਾ ਜਨਰਲ ਸਕੱਤਰ ਅਤੇ ਸੂਬਾਈ ਟੀਮ ਦੀ ਹੋਣ ਵਾਲੀ ਮੀਟਿੰਗ ਦੌਰਾਨ ਆਗੂਆਂ ਵੱਲੋਂ ਆਂਕੜਿਆਂ ਸਮੇਤ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਪੁਰਜੋਰ ਤਰੀਕੇ ਨਾਲ ਪੂਰੀ ਕਰਨ ਦੀ ਮੰਗ ਕੀਤੀ ਜਾਵੇਗੀ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਆਗੂਆਂ ਨੇ ਦੱਸਿਆ ਕਿ ਸੂਬੇ ਦੇ 1 ਲੱਖ 87 ਹਜਾਰ ਦੇ ਕਰੀਬ ਮੁਲਾਜਮਾਂ ਨੂੰ ਫੈਮਿਲੀ ਪੈਨਸ਼ਨ ਲਾਗੂ ਹੋਣ ਨਾਲ ਵੱਡੀ ਰਾਹਤ ਮਿਲੀ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਨੌਕਰੀ ਦੌਰਾਨ ਮੌਤ ਹੋਣ ਵਾਲੇ ਐਨਪੀਐੱਸ ਤਹਿਤ ਭਰਤੀ ਮੁਲਾਜਮਾਂ ਦੇ ਪਰਿਵਾਰਾਂ ਦੇ ਵਿੱਤੀ ਹਾਲਤ ਬਹੁਤ ਖਰਾਬ ਹੋ ਗਏ ਹਨ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬਹੁਤ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ, ਮਹਾਂਰੈਲੀ ਦੇ ਦਬਾਅ ਸਦਕਾ ਫੈਮਿਲੀ ਪੈਨਸ਼ਨ ਲਾਗੂ ਹੋਣ ਕਾਰਨ ਉਹਨਾਂ ਪਰਿਵਾਰਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਅਤੇ ਇਸ ਮੰਗ ਨੂੰ ਪੂਰੀ ਕਰਨ ਲਈ ਅਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਅਤੇ ਨਾਲ ਹੀ ਮੁੱਖ ਮੰਗ ਪੁਰਾਣੀ ਪੈਨਸ਼ਨ ਸਕੀਮ ਵੀ ਜਲਦ ਤੋਂ ਜਲਦ ਬਹਾਲ ਕਰਕੇ ਸਰਕਾਰ ਨੂੰ ਮੁਲਾਜਮਾਂ ਦਾ ਭਵਿੱਖ ਸੁਰੱਖਿਅਤ ਕਰਨ ਦਾ ਫੈਸਲਾ ਲੈਣਾ ਚਾਹੀਦਾ ਹੈ ਅਤੇ ਲੋਕ ਪੱਖੀ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ।ਨਾਲ ਸਰਕਾਰ ਨੂੰ ਇਹ ਵੀ ਸੰਦੇਸ਼ ਦਿੱਤਾ ਕਿ ਪੁਰਾਣੀ ਪੈਨਸ਼ਨ ਕਰਮਚਾਰੀ ਦਾ ਹੱਕ ਹੈ ਜੋ ਉਸ ਨੂੰ ਜਿਊਂਦੇ ਜੀਅ ਦੇਣਾ ਚਾਹੀਦਾ ਹੈ ਫੈਮਿਲੀ ਪੈਨਸ਼ਨ ਕਰਮਚਾਰੀ ਦੇ ਮਰਨ ਤੋਂ ਬਾਅਦ ਦੇਣ ਦਾ ਮਤਬਲ ਕਰਮਚਾਰੀ ਦੇ ਮਰਨ ਦੀ ਉਡੀਕ ਕਰਨਾ ਹੈ ਉਹ ਕਿਸੇ ਸਰਕਾਰ ਦੇ ਲਈ ਅਜਿਹਾ ਵਿਚਾਰ ਕਰਨਾ ਚੰਗੀ ਗੱਲ ਨਹੀਂ ਹੱਕ ਜਿਊਂਦੇ ਜੀਅ ਹੱਕ ਦੇਣੇ ਸਰਕਾਰਾਂ ਦਾ ਨੈਤਿਕ ਫ਼ਰਜ਼ ਹੈ