ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਕੁਝ ਮਹੀਨੇ ਪਹਿਲਾਂ ਕੱਢੀਆਂ ਗਈਆਂ ਪੀ- ਪ੍ਰਾਇਮਰੀ ਦੀਆਂ 8393 ਅਸਾਮੀਆਂ ਦੀ ਭਰਤੀ ਰੱਦ ਕਰ ਦਿੱਤੀ ਗਈ ਹੈ। ਭਰਤੀ ਰੱਦ ਹੋਣ ਕਾਰਨ ਜਿੱਥੇ ਪੇਪਰ ਦੀ ਤਿਆਰੀ ਕਰ ਰਹੇ ਬੇਰੁਜ਼ਗਾਰਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ ਉਥੇ ਹੀ ਐਂਨਟੀਟੀ ਫਰੈਸ਼ਰ ਯੂਨੀਅਨ ਪੰਜਾਬ ਨੇ ਮਾਣਯੋਗ ਹਾਈਕੋਰਟ ਦਾ ਦਰਵਾਜਾ ਖੜਕਾਉਣ ਦਾ ਫੈਸਲਾ ਲਿਆ ਹੈ।
ਇਸ ਦੇ ਨਾਲ ਹੀ ਯੂਨੀਅਨ ਆਗੂਆਂ ਨੇ
ਐਲਾਨ ਕੀਤਾ ਹੈ ਕਿ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ
ਅਸਾਮੀਆਂ ਲਈ ਅਪਲਾਈ ਕਰ ਚੁੱਕੇ 60
ਹਜ਼ਾਰ ਵਿਦਿਆਰਥੀਆਂ ਵਲੋਂ ਪਰਿਵਾਰਾਂ ਤੇ
ਰਿਸ਼ਤੇਦਾਰਾਂ ਸਮੇਤ ਕਾਂਗਰਸ ਦਾ ਬਾਈਕਾਟ
ਕੀਤਾ ਜਾਵੇਗਾ। ਪਿੰਡਾਂ ਅੰਦਰ ਵੋਟ ਮੰਗਣ
ਆਉਣ ਵਾਲੇ ਕਾਂਗਰਸੀ ਨੁਮਾਇੰਦੇ ਦਾ ਵਿਰੋਧ
ਕੀਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ
ਬਿਲਕੁਲ ਮੌਕੇ 'ਤੇ ਆ ਕੇ ਭਰਤੀ ਰੱਦ ਕਰ
ਦੇਣਾ ਬੇਰੁਜ਼ਗਾਰਾਂ ਨਾਲ ਧੱਕਾ ਹੈ।
ਇਹ ਵੀ ਪੜ੍ਹੋ: ਈਟੀਟੀ ਅਧਿਆਪਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਕਰੋ ਅਪਲਾਈ
PUNJAB SCHOOL LECTURER RECRUITMENT 2021: APPLY HERE ONLINE
ਦੁਬਾਰਾ ਹੋਵੇਗਾ ਨੋਟੀਫਿਕੇਸ਼ਨ ਜਾਰੀ: :
ਸਹਾਇਕ ਡਾਇਰੈਕਟਰ
ਸਿੱਖਿਆ ਭਰਤੀ ਡਾਇਰੈਕਟੋਰੇਟ
ਪੰਜਾਬ ਦੇ ਸਹਾਇਕ ਡਾਇਰੈਕਟਰ
ਡਾ. ਜਰਨੈਲ ਸਿੰਘ ਕਾਲੇਕਾ ਨੇ ਕਿਹਾ
ਕਿ ਪ੍ਰੀ-ਪ੍ਰਾਇਮਰੀ 8393 ਅਸਾਮੀਆਂ
ਲਈ ਮੁੜ ਤੋਂ ਨੋਟੀਫਿਕੇਸ਼ਨ ਜਾਰੀ
ਕੀਤਾ ਜਾਵੇਗਾ ਜਿਸ 'ਚ ਨੌਜਵਾਨ
ਅਪਲਾਈ ਕਰ ਸਕਣਗੇ।