ਡਾਇਰੈਕਟੋਰੇਟ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਐਸ.ਸੀ.ਓ. ਨੰ. 7, ਫੇਜ਼-1, ਐਸ.ਏ.ਐਸ. ਨਗਰ (ਮੁਹਾਲੀ।
ਸਟੈਨੋਗਰਾਫੀ ਦੀ ਟਰੇਨਿੰਗ ਲਈ ਦਾਖ਼ਲਾ ਨੋਟਿਸ
“ਕੋਚਿੰਗ ਫਾਰ ਸਟੈਨੋਗਰਾਫੀ ਸਕੀਮ ਤਹਿਤ ਪੰਜਾਬ ਰਾਜ ਨਾਲ ਸਬੰਧਤ ਅਨੁਸੂਚਿਤ ਜਾਤੀਆਂ ਦੇ
ਗਰੈਜੂਏਟ ਉਮੀਦਵਾਰ, ਜਿਨ੍ਹਾਂ ਵੱਲੋਂ ਦਸਵੀਂ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਗਈ ਹੋਵੇ, ਨੂੰ ਇਕ ਸਾਲ ਦੀ ਪੰਜਾਬੀ ਸਟੈਨੋਗਰਾਫੀ ਦੀ ਟਰਨਿੰਗ ਭਾਸ਼ਾ ਵਿਭਾਗ, ਪੰਜਾਬ ਵੱਲੋਂ ਜ਼ਿਲਾ ਪੱਧਰ 'ਤੇ ਚਲਾਏ ਜਾ ਰਹੇ ਸਿਖਲਾਈ
ਕੇਂਦਰ (ਪਟਿਆਲਾ, ਸੰਗਰੂਰ, ਜਲੰਧਰ, ਰੂਪਨਗਰ ਅਤੇ ਚੰਡੀਗੜ੍ਹ (ਕੈਂਪਸ ਐਟ ਫੇਜ਼-6, ਐਸ.ਏ.ਐਸ. ਨਗਰ,
ਮੁਹਾਲੀ ਵਿਖੇ ਭਾਸ਼ਾ ਵਿਭਾਗ ਦੇ ਸਥਾਪਤ ਦਫ਼ਤਰ ਵਿਚ ਦਿੱਤੀ ਜਾਣੀ ਹੈ।
ਕੁੱਲ 80 ਸੀਟਾਂ ਹਨ, ਜਿਨ੍ਹਾਂ ਵਿਚੋਂ
ਚੰਡੀਗੜ੍ਹ (ਕੈਂਪਸ ਐਟ )ਮੁਹਾਲੀ ਵਿਖੇ ਚੱਲ ਰਹੇ ਸੈਂਟਰ ਲਈ 20 ਸਿਖਿਆਰਥੀਆਂ ਨੂੰ ਅਤੇ ਬਾਕੀ ਸੈਂਟਰਾਂ ਵਿਚ
15-15 ਸੀਟਾਂ ਹਨ।
ਬਿਨੈ-ਪੱਤਰਰ ਦੇਣ ਦਾ ਢੰਗ: ਅਨੁਸੂਚਿਤ ਜਾਤੀਆਂ ਨਾਲ ਸਬੰਧਤ ਨਿਸ਼ਚਿਤ ਸ਼ਰਤਾਂ ਪੂਰੀਆਂ ਕਰਨ ਵਾਲੇ ਯੋਗ ਉਮੀਦਵਾਰ ਆਪਣੀ
ਦਰਖ਼ਾਸਤ ਹੇਠ ਲਿਖੇ ਧਾਰਤ ਪ੍ਰੋਫਾਰਮੇ ਵਿਚ ਆਪਣੇ ਜ਼ਿਲ੍ਹੇ ਦੇ ਸਬੰਧਤ ਜ਼ਿਲ੍ਹਾ ਭਾਸ਼ਾ ਅਫ਼ਸਰ ਨੂੰ
ਅਤੇ ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ, ਸਰਕਾਰੀ ਕਾਲਜ, ਛੋਜ਼, ਐਸ.ਏ.ਐਸ. ਨਗਰ
(ਮੁਹਾਲੀ) ਨੂੰ ਆਪਣੇ ਸਰਟੀਫਿਕੇਟ ਦੀਆਂ ਤਸਦੀਕਸ਼ੁਦਾ ਨਕਲਾਂ ਤੋਂ ਮੌਜੂਦਾ ਪਾਸਪੋਰਟ ਸਾਈਜ਼ ਦੀ
ਛੋਟੋ ਸਹਿਤ ਪ੍ਰਵਾਰ ਵਿਚ ਮਿਤੀ 26.08 2021 ਤੱਕ ਭੇਜਣ।
ਇੰਟਰਵਿਊ ਦੀ ਮਿਤੀ: ਅਪਲਾਈ ਕਰਨ ਵਾਲੇ ਹਰ ਇਕ ਉਮੀਦਵਾਰ ਨੂੰ ਮਿਤੀ 7 -9- 2021 ਨੂੰ ਸਵੇਰੇ 9.00 ਵਜੇ ਸਬੰਧਤ ਜ਼ਿਲ੍ਹੇ
ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਦੇ ਦਫ਼ਤਰ ਵਿਚ ਆਪਣੇ ਅਸਲ ਸਰਟੀਫਿਕੇਟਾਂ ਸਹਿਤ ਇੰਟਰਵਿਊ ਲਈ
ਹਾਜ਼ਰ ਹੁੰਣਾ ਲਾਜ਼ਮੀ ਹੋਵੇਗਾ।
ਵਜ਼ੀਫ਼ਾ: ਟਰੇਨਿੰਗ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ 250/- ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ।