ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਸਾੜੀਆਂ ਵਿੱਤ ਵਿਭਾਗ ਦੀਆਂ ਤਜਵੀਜਾਂ ਦੀਆਂ ਕਾਪੀਆਂ

ਨਵਾਂਸ਼ਹਿਰ 26 ਜੂਨ (ਉੱਪਲ) ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਸਾੜੀਆਂ ਵਿੱਤ ਵਿਭਾਗ ਦੀਆਂ ਤਜਵੀਜਾਂ ਦੀਆਂ ਕਾਪੀਆਂ



ਅੱਜ ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਸਕੂਲਾਂ ਵਿੱਚ ਵਿੱਤ ਵਿਭਾਗ ਦੀਆਂ ਸ਼ਿਫਾਰਸਾ ਵਾਲਾ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਬਲਾਕ ਪ੍ਰਧਾਨ ਸ ਕੁਲਦੀਪ ਸਿੰਘ ਅਤੇ ਬੁੱਧ ਦਾਸ ਨੇ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਪੰਜਾਬ ਸਰਕਾਰਾ ਦੇ ਵਿੱਤ ਵਿਭਾਗ ਨੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਾਰੇ ਮਾਸਟਰ ਕੇਡਰ ਅਧਿਆਪਕਾਂ ਨਾਲ ਸੰਬੰਧਤ ਅਧਿਆਪਕਾ ਦਾ ਸਕੇਲ ਘਟਾ ਕੇ 2•25 ਨਾਲ ਤਨਖਾਹ ਫਿਕਸ ਕਰਨ ਅਤੇ ਪੰਜਵੇਂ ਪੇਅ ਕਮਿਸ਼ਨ ਪੰਜਾਬ ਦੀਆਂ ਸਿਫਾਰਸ਼ ਕੀਤੇ ਗਏ ਗ੍ਰੇਡ ਛੱਡਣ ਉਪਰੰਤ 2.59 ਨਾਲ ਗੁਣਾ ਕਰਨ ਦਾ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ, ਜਿਸ ਦੇ ਵਿਰੋਧ ਵਿੱਚ ਅੱਜ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਮਿਤੀ 26 ਜੂਨ ਦਿਨ ਸ਼ਨੀਵਾਰ ਨੂੰ ਵਿੱਤ ਵਿਭਾਗ ਦੀਆਂ ਸ਼ਿਫਾਰਸਾ ਵਾਲਾ ਪਤੱਰ ਸਾੜਿਆ ਗਿਆ। 2011 ਵਿੱਚ ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਤਗੜੇ ਅਤੇ ਤਿੱਖੇ ਸੰਘਰਸ਼ ਲੜ ਕੇ 5000 ਰੁਪਏ ਗਰੇਡ ਪੇਅ ਅਤੇ ਭੱਤੇ ਪ੍ਰਾਪਤ ਕੀਤੇ ਸਨ । ਪ੍ਰੰਤੂ ਪੰਜਾਬ ਦੇ ਵਿੱਤ ਮੰਤਰੀ ਨੂੰ ਮਾਸਟਰ ਕੇਡਰ ਦੀ 5000 ਗਰੇਡ ਪੇਅ ਸ਼ੁਰੂ ਤੋ ਹੀ ਹਜਮ ਨਹੀਂ ਹੋ ਰਹੀ, ਇਸ ਲਈ ਵਿੱਤ ਮੰਤਰੀ ਟੇਡੇ ਮੇਡੇ ਢੰਗ ਨਾਲ ਇਸ ਤੇ ਕੱਟ ਲਗਾਉਣਾ ਚਹੁੰਦਾ ਹੈ ਜੋ ਮਾਸਟਰ ਕੇਡਰ ਯੂਨੀਅਨ ਪੰਜਾਬ ਨੂੰ ਬਿਲਕੁਲ ਬਰਦਾਸ਼ਤ ਨਹੀਂ । ਉਹਨਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਜੇਕਰ ਸਰਕਾਰ ਨੇ ਸਾਡੀ ਯੋਗ ਮੰਗ ਵੱਲ ਧਿਆਨ ਨਹੀਂ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸ਼ੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ਜਿਸ ਤਹਿਤ ਮੰਤਰੀਆਂ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੁਤਲੇ ਫੂਕਣ ਲਈ ਜਿਲ੍ਹਾ ਪੱਧਰ ਤੇ ਜ਼ਬਰਦਸਤ ਪ੍ਰੋਗਰਾਮ ਕੀਤੇ ਜਾਣਗੇ।


ਮਾਸਟਰ ਕੇਡਰ ਤੋਂ ਬਤੌਰ ਲੈਕਚਰਾਰ ਪਦਉੱਨਤ, ਕਰਮਚਾਰੀਆਂ ਨੂੰ ਰੀਲਿਵ ਕਰਨ ਲਈ ਹਦਾਇਤਾਂ ਜਾਰੀ 

ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਹਰ ਖ਼ਬਰ ਇਥੇ


 ਇਸ ਮੋਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਦੇ ਪ੍ਰਿੰਸੀਪਲ ਸ੍ਰੀ ਅਮਰਜੀਤ ਖਟਕੜ ਜੀ, ਲੈਕਚਰਾਰ ਸ੍ਰੀ ਕਸ਼ਮੀਰ ਸਿੰਘ, ਕਿਸ਼ਨ ਚੰਦ, ਰਾਮ ਲੁਭਾਇਆ, ਮੈਡਮ ਮੀਨਾਕਸ਼ੀ ਜੀ, ਸੰਤੋਸ਼ ਕੁਮਾਰੀ ਜੀ, ਪ੍ਰਵੀਨ ਕੁਮਾਰੀ,ਮਾਸਟਰ ਬੁੱਧ ਦਾਸ, ਭੁਪਿੰਦਰ ਸਿੰਘ, ਵਿਜੇ ਕੁਮਾਰ, ਸੁਮਿਤ ਕੁਮਾਰ, ਨਿਰਮਲ ਰਾਮ, ਤਰਸੇਮ ਲਾਲ,ਮੈਡਮ ਰਮਨਦੀਪ, ਨੀਰੂ ਸ਼ਰਮਾ, ਹਰਪ੍ਰੀਤ ਕੌਰ, ਸਤਿੰਦਰ ਸੋਢੀ, ਮਨਦੀਪ ਸਿੰਘ, ਗੁਰਦੀਪ ਸਿੰਘ ਐਸ. ਐਲ. ਏ, ਰਾਜ ਕੁਮਾਰ ਐਲ . ਏ ਆਦਿ ਅਧਿਆਪਕ ਹਾਜ਼ਰ ਸਨ। 

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends