ਮੁੱਖ ਮੰਤਰੀ ਦੀ ਗਲਬਾਤ, ਅਧਿਆਪਕਾਂ ਨੂੰ ਨਹੀਂ ਆਈ ਰਾਸ, ਲਾਈਕ ਘਟ ਡਿਸਲਾਇਕ ਜ਼ਿਆਦਾ
ਕੇਂਦਰ ਸਰਕਾਰ ਵੱਲੋਂ ਤਿਆਰ ਕੀਤੀ ਸਕੂਲਾਂ ਦੀ ਕਾਰਗੁਜਾਰੀ ਸਮੀਖਿਆ ਰਿਪੋਰਟ ਵਿੱਚ ਪੰਜਾਬ ਦੀ ਗਿਣਤੀ A++ ਵਾਲੇ ਮੋਹਰੀ ਸੂਬਿਆਂ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਦੇ ਅਧਿਆਪਕਾਂ ਨਾਲ ਆਨਲਾਈਨ ਗੱਲਬਾਤ ਕੀਤੀ। ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੁੱਖ ਮੰਤਰੀ ਸਾਹਮਣੇ ਸਿੱਖਿਆ ਵਿਭਾਗ ਵੱਲੋਂ ਆਪਣੀਆਂ ਪ੍ਰਾਪਤੀਆਂ ਦਾ ਖੁੱਲ੍ਹ ਕੇ ਜ਼ਿਕਰ ਕੀਤਾ ਗਿਆ। ਪ੍ਰੰਤੂ ਹਾਲਤ ਉਸ ਸਮੇਂ ਨਮੋਸ਼ੀ ਭਰੀ ਬਣ ਗਈ ਜਦੋਂ ਸੋਸ਼ਲ ਮੀਡੀਆ, ਜਿਸ ਰਾਹੀ ਮੁੱਖ ਮੰਤਰੀ ਅਧਿਆਪਕਾਂ ਨਾਲ ਰੂ-ਬ-ਰੂ ਹੋ ਰਹੇ ਸਨ ਉਸ ਉਤੇ ਲਾਇਕ ਨਾਲੋਂ ਡਿਸਲਾਈਕ (ਪਸੰਦ ਕਰਨ ਨਾਲੋਂ ਨਾ ਪਸੰਦ) ਕਰਨ ਵਾਲਿਆਂ ਦੀ ਗਿਣਤੀ ਢਾਈ ਗੁਣਾ ਹੋ ਗਈ।
Also READ:
ਮੁੱਖ ਮੰਤਰੀ ਨੇ ਵਰਚੁਅਲ ਸਮਾਗਮ ਦੌਰਾਨ ਨਵਾਂਸ਼ਹਿਰ ਦੀ ਅਧਿਆਪਕਾ ਪੂਜਾ ਸ਼ਰਮਾ ਨਾਲ ਕੀਤੀ ਗੱਲਬਾਤ
ਸੋਸ਼ਲ ਮੀਡੀਆ ਯੂਟਿਊਬ ਉਤੇ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਅਕਾਊਂਟ ਉਤੇ ਲਾਈਵ ਹੋਣ ਤੋਂ ਚਾਰ ਘੰਟੇ ਬਾਅਦ ਡਿਸਲਾਇਕ ਕਰਨ ਵਾਲਿਆਂ ਦੀ ਗਿਣਤੀ 4500 ਦੇ ਕਰੀਬ ਪਹੁੰਚ ਗਈ, ਜਦੋਂ ਕਿ ਲਾਇਕ ਕਰਨ ਵਾਲੇ ਸਿਰਫ 1600 ਹੀ ਸਨ। ਪੰਜਾਬ ਸਰਕਾਰ ਦੇ ਫੇਸਬੁੱਕ ਪੇਜ ਉਤੇ ਲਾਈਵ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਅਧਿਆਪਕਾਂ ਨੇ ਅਨੇਕਾਂ ਸਵਾਲ ਕੀਤੇ, ਪ੍ਰੰਤੂ ਉਨਾਂ ਕਿਸੇ ਇਕ ਸਵਾਲ ਦਾ ਜਵਾਬ ਨਹੀਂ ਦਿੱਤਾ। ਕਈ ਅਧਿਆਪਕਾਂ ਨੇ ਆਪਣੇ ਕੁਮੈਂਟ ਵਿੱਚ ਇਸ ਲਾਈਵ ਨੂੰ ਡਰਾਮੇਬਾਜ਼ੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਪਾਸਾ ਵੱਟਣ ਵਾਲੇ, ਲੋਕਾਂ ’ਚੋਂ ਭਗੌੜੇ ਮੁੱਖ ਮੰਤਰੀ ਜੀ, ਚਹੇਤਿਆਂ ਨਾਲ ਮੁਲਾਕਾਤ ਦੀ ਡਰਾਮੇਬਾਜ਼ੀ ਬੰਦ ਕਰੋ। ਕੁਝ ਅਧਿਆਪਕਾਂ ਨੇ ਆਪਣੇ ਕੁਮੈਂਟ ਵਿੱਚ ਕਿਹਾ ਕਿ ਜਿਨ੍ਹਾਂ ਅੰਕੜਿਆਂ ਉਤੇ ਸਰਕਾਰ ਵਿਖਾਵੇਂ ਕਰ ਰਹੀ ਹੈ, ਉਹ ਅੰਕੜੇ ਝੂਠੇ ਹਨ।
ਘਰ ਘਰ ਰੋਜ਼ਗਾਰ: ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
ਸਿਹਤ ਦਾ ਰੱਖੋ ਖ਼ਿਆਲ ਪੜ੍ਹੋ
ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਵੱਲੋਂ ਹਦਾਇਤਾਂ ਜਾਰੀ, ਪੜ੍ਹੋ
ਇਸ ਲਾਈਵ ਦੌਰਾਨ ਸਿਰਫ 7 ਅਧਿਆਪਕਾਂ ਨੂੰ ਹੀ ਬੋਲਣ ਦਾ ਮੌਕਾ ਦਿੱਤਾ ਗਿਆ ਜਿਨ੍ਹਾਂ ਨੇ ਸਿਰਫ ਸਰਕਾਰ ਦਾ ਗੁਣਗਾਨ ਹੀ ਕੀਤਾ। ਅਧਿਆਪਕਾਂ ਨੇ ਸੋਸ਼ਲ ਮੀਡੀਆ ਉਤੇ ਇਸ ਨੂੰ ਫਿਕਸ ਲਾਈਵ ਕਰਾਰ ਦਿੰਦਿਆਂ ਕਿਹਾ ਕਿ *ਬੋਲਣ ਵਾਲੇ ਅਧਿਆਪਕਾਂ ਨੂੰ ਪਹਿਲਾਂ ਹੀ ਹੋਮ ਵਰਕ ਕਰਵਾਇਆ ਗਿਆ ਸੀ ਕਿ ਉੱਥੇ ਕੀ-ਕੀ ਬੋਲਣਾ ਹੈ।*