#ਹਨੇਰੀ_ਤੂਫਾਨ_ਅਲਰਟ🌧️🌪️⛈️
ਰਾਤਾਂ ਦਾ ਪਾਰਾ ਇੱਕ ਵਾਰ ਫੇਰ 30° ਦੇ ਪਾਸ ਜਾ ਲੱਗਾ ਹੈ ਤੇ ਪੰਜਾਬ ਉੱਪਰ ਚੱਕਰਵਾਤੀ ਹਵਾਵਾਂ ਵੀ ਵਿਕਸਿਤ ਹੋਣ ਲੱਗ ਪਈਆਂ ਹਨ। ਜਿਸ ਕਰਕੇ ਇੱਕ ਵਾਰ ਫੇਰ ਸਵੇਰੇ ਪੁਰਾ ਖੁੱਲ੍ਹਣ ਲੱਗ ਪਿਆ ਹੈ।
ਅਜਿਹੇ ਤਪੇ ਹੋਏ ਮਾਹੌਲ ਚ "ਵੈਸਟਰਨ ਡਿਸਟਰਬੇਂਸ" ਸੂਬੇ ਚ ਧੂੜ-ਤੂਫਾਨਾਂ ਨਾਲ ਚੰਗੀਆਂ ਬਰਸਾਤਾਂ ਨੂੰ ਸੱਦਾ ਦੇਣ ਲਈ ਤਿਆਰ ਹੈ।
ਜੂਨ 12-13-14 ਨੂੰ ਲਗਪਗ ਸਮੁੱਚੇ ਸੂਬੇ ਚ ਹਨੇਰੀ-ਤੂਫਾਨ(80-100kph) ਨਾਲ਼ ਦਰਮਿਆਨੇ ਮੀਂਹ ਦੀ ਉਮੀਦ ਹੈ। ਪਾਰੇ ਚ 2-3 ਘੰਟਿਆਂ ਚ 15 ਤੋਂ 18°C ਦੀ ਗਿਰਾਵਟ ਦਰਜ ਹੋਵੇਗੀ। ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਅੰਮ੍ਰਿਤਸਰ, ਲੁਧਿਆਣਾ ਦੇ ਇਲਾਕਿਆਂ ਚ ਭਾਰੀ ਦੀ ਉਮੀਦ ਹੈ। ਪੰਜਾਬ ਦੀ ਹਿਮਾਚਲ ਬੈਲਟ ਤੇ ਆਸਪਾਸ ਕੱਲ੍ਹ ਸ਼ੁੱਕਰਵਾਰ ਵੀ ਕਾਰਵਾਈਆਂ ਸੰਭਾਵਿਤ ਹਨ।
ਮਾਨਸੂਨ_ਅਪਡੇਟ ਇਹਨੀਂ ਦਿਨੀਂ ਮਾਨਸੂਨ ਉਤਰਾਖੰਡ ਤੇ ਯੂ.ਪੀ. ਚ ਦਸਤਕ ਦੇ ਦੇਵੇਗੀ। ਪੰਜਾਬ ਚ ਵੀ 7 ਤੋਂ 10 ਦਿਨ ਅਗੇਤੀ ਮਾਨਸੂਨ ਦੀ ਉਮੀਦ ਕੀਤੀ ਜਾ ਸਕਦੀ ਹੈ, ਜੋ ਕਿਰਸਾਨੀ ਲਈ ਲਾਹੇਵੰਦ ਰਹੇਗੀ। ਪੰਜਾਬ ਦੇ ਉੱਤਰੀ ਤੇ ਹਿਮਾਚਲ ਬੈਲਟ ਦੇ ਇਲਾਕਿਆਂ ਚ ਆਗਾਮੀ 3-4 ਦਿਨਾਂ ਚ ਮਾਨਸੂਨ ਦੀ ਦਸਤਕ ਤੋਂ ਇਨਕਾਰ ਨਹੀਂ।