ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦੀ ਸਥਾਪਨਾ ਭਾਰਤੀ ਸੰਵਿਧਾਨ ਦੀ ਧਾਰਾ 309 ਤਹਿਤ ਕੀਤੀ ਗਈ ਹੈ, ਜਿਸਦਾ ਮੁੱਖ ਮੰਤਵ ਪੰਜਾਬ ਸਰਕਾਰ ਦੇ ਅਦਾਰਿਆਂ ਵੱਲੋਂ ਪ੍ਰਾਪਤ ਹੋਏ ਮੰਗ ਪੱਤਰਾਂ ਅਨੁਸਾਰ ਪੰਜਾਬ ਸਰਕਾਰ ਦੇ ਅਦਾਰਿਆਂ ਵਿੱਚ ਗਰੁੱਪ-ਸੀ ਸੇਵਾਵਾਂ ਦੇ ਅਮਲੇ ਦੀ ਭਰਤੀ ਕਰਨਾ ਹੈ।
ਦਫਤਰ ਮੁੱਖ ਚੋਣ ਅਫਸਰ, ਪੰਜਾਬ ਤੋਂ ਗਰੁੱਪ-ਸੀ ਦੀ ਚੋਣ ਕਾਨੂੰਗੋ ਦੀ ਅਸਾਮੀ ਲਈ ਪ੍ਰਾਪਤ ਮੰਗ ਪੱਤਰ ਅਤੇ
ਅਸਾਮੀਆਂ ਦੇ ਵਰਗੀਕਰਨ ਅਨੁਸਾਰ ਚੋਣ ਕਾਨੂੰਗੋ ਦੀਆਂ ਕੁੱਲ 05 ਅਸਾਮੀਆਂ ਦੀ ਭਰਤੀ ਲਈ ਬੋਰਡ ਦੀ ਵੈਬਸਾਈਟ
https://sssb.punjab.gov.in ਤੇ ਯੋਗ ਉਮੀਦਵਾਰਾਂ ਤੋਂ ਮਿਤੀ 01/07/2021 ਤੋਂ 19/07/2021 ਸ਼ਾਮ 05-00
ਵਜੇ ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ।
OFFICIAL NOTIFICATION DOWNLOAD LINK GIVEN BELOW
ਆਮ ਵਰਗ (General Category)/ਸੁਤੰਤਰਤਾ ਸੰਗਰਾਮੀ/ਖਿਡਾਰੀ. 1000 ਰੁਪਏ
ਚੋਣ ਕਾਨੂੰਗੋ ਦੀ ਅਸਾਮੀ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਹੇਠ ਲਿਖੇ ਅਨੁਸਾਰ ਵਿੱਦਿਅਕ
ਯੋਗਤਾ (Educational Qualification) ਹੋਣਾ ਲਾਜ਼ਮੀ ਹੈ :-
"Should possess a Bachelor's Degree in any discipline from a recognized University
or institution or its equivalent"
ਐਸ.ਸੀ.(s.c)/ਬੀ.ਸੀ.(BC) ਆਰਥਿਕ ਤੌਰ ਤੇ ਕਮਜ਼ੋਰ ਵਰਗ (Ews) 250/- ਰੁਪਏ
ਸਾਬਕਾ ਫੌਜੀ ਅਤੇ ਆਸ਼ਰਿਤ (Ex-Servicemen & Dependent). 200/- ਰੁਪਏ
(Physical Handicapped) /- 500/- ਰੁਪਏ
ਟ: ਉਮੀਦਵਾਰਾਂ ਦੁਆਰਾ ਇੱਕ ਵਾਰ ਅਦਾ ਕੀਤੀ ਫੀਸ ਕਿਸੇ ਵੀ ਸਥਿਤੀ ਵਿੱਚ ਵਾਪਸ ਨਹੀਂ ਕੀਤੀ ਜਾਏਗੀ।
ਦਸਵੀਂ ਪੱਧਰ ਤੇ ਪੰਜਾਬੀ ਜਾਂ ਇਸਦੇ
ਬਰਾਬਰ ਦੀ ਯੋਗਤਾ ਪਾਸ ਕੀਤੀ ਹੋਈ ਲਾਜ਼ਮੀ ਹੈ
PAY SCALE: ਚੋਣ ਕਾਨੂੰਗੋ ਦੀ ਅਸਾਮੀ ਦਾ ਤਨਖਾਹ ਸਕੇਲ ਹੇਠ ਦਰਸਾਏ ਅਨੁਸਾਰ ਹੈ:-
ਤਨਖਾਹ ਸਕੇਲ ਚੋਣ ਕਾਨੂੰਗੋ
29200 (Level 5)
ਉਮਰ ਸੀਮਾ:-
ਉਪਰੋਕਤ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ ਸੀਮਾ ਪੰਜਾਬ ਸਰਕਾਰ ਦੀਆਂ
ਹਦਾਇਤਾਂ ਅਨੁਸਾਰ ਮਿਤੀ 01.01.2021 ਨੂੰ ਹੇਠ ਅਨੁਸਾਰ ਹੋਣੀ ਚਾਹੀਦੀ ਹੈ:-
(i) ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਈ
ਚਾਹੀਦੀ।
(ii) ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ
ਉਮਰ ਦੀ ਉਪਰਲੀ ਸੀਮਾਂ 42 ਸਾਲ ਹੋਵੇਗੀ।
iii) ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਮਰ ਦੀ ਉਪਰਲੀ ਸੀਮਾਂ ਵਿੱਚ ਛੋਟ ਦਿੰਦੇ ਹੋਏ
ਵੱਧ ਤੋਂ ਵੱਧ ਉਮਰ ਸੀਮਾਂ 45 ਸਾਲ ਹੋਵੇਗੀ।
ਚੋਣ ਵਿਧੀ:
i) ਚੋਣ ਵਿਧੀ ਸਬੰਧੀ ਉਮੀਦਵਾਰਾਂ ਨੂੰ ਬਾਅਦ ਵਿੱਚ
ਬੋਰਡ ਦੀ ਵੈੱਬਸਾਈਟ
https://sssb.punjab.gov.in ਤੇ ਸੂਚਿਤ ਕੀਤਾ ਜਾਏਗਾ।
.
ii) ਬੋਰਡ ਵੱਲੋਂ ਬਾਅਦ ਵਿੱਚ ਤੈਅ ਕੀਤੀ ਜਾਣ ਵਾਲੀ ਚੋਣ ਵਿਧੀ ਦੇ ਅਨੁਸਾਰ ਯੋਗ ਪਾਏ ਗਏ
ਉਮੀਦਵਾਰਾਂ ਵਿੱਚੋਂ ਅਸਾਮੀਆਂ ਦਾ 3 ਗੁਣਾ ਉਮੀਦਵਾਰਾਂ ਜਾਂ ਬੋਰਡ ਵੱਲੋਂ ਲਏ ਗਏ ਫੈਸਲੇ ਅਨੁਸਾਰ ਉਮੀਦਵਾਰਾਂ
ਨੂੰ ਹਰ ਤਰ੍ਹਾਂ ਦੇ ਦਸਤਾਵੇਜਾਂ ਦੀ ਪੜਤਾਲ/ਵੈਰੀਫਿਕੇਸ਼ਨ ਕਰਨ ਲਈ ਕਾਊਂਸਲਿੰਗ ਲਈ ਬੁਲਾਇਆ ਜਾਵੇਗਾ।
ਕਾਉਂਸਲਿੰਗਗ ਉਪਰੰਤ ਮੁਕੰਮਲ ਤੌਰ ਤੇ ਸਫਲ/ਯੋਗ ਪਾਏ ਗਏ ਉਮੀਦਵਾਰਾਂ ਦੇ ਨਾਮ, ਅਸਾਮੀਆਂ ਦੀ ਉਸ ਸਮੇਂ
ਦੀ ਮੌਜੂਦਾ ਗਿਣਤੀ (ਜੋ ਕਿ ਸਬੰਧਤ ਵਿਭਾਗ ਦੇ ਹੁਕਮਾਂ/ਹਦਾਇਤਾਂ ਅਨੁਸਾਰ ਭਰਤੀ ਪ੍ਰਕੀਰਿਆ ਦੌਰਾਨ ਕਿਸੇ
ਵੀ ਸਮੇਂ ਘਟਾਈ ਜਾਂ ਵਧਾਈ ਜਾ ਸਕਦੀ ਹੈ। ਅਨੁਸਾਰ ਸਬੰਧਤ ਵਿਭਾਗ ਨੂੰ ਸਿਫਾਰਸ਼ ਕੀਤੇ ਜਾਣਗੇ। ਕਾਊਂਸਲਿੰਗ ਲਈ ਬੁਲਾਏ ਗਏ ਉਮੀਦਵਾਰਾਂ ਨੂੰ ਉਨ੍ਹਾਂ ਦੀ ਯੋਗਤਾ/ਪਾਤਰਤਾ ਤੇ ਆਧਾਰ ਤੇ ਬਿਨੈ
ਕਰਨ ਵਾਲੀ ਸ਼੍ਰੇਣੀ/ਅਸਾਮੀ ਕੋਡ ਵਿੱਚ ਹੀ ਵਿਚਾਰਿਆ ਜਾਵੇਗਾ।
ਅਪਲਾਈ ਕਰਨ ਦੀ ਵਿਧੀ: ਉਮੀਦਵਾਰ ਬੋਰਡ ਦੀ ਵੈਬਸਾਈਟ https://sssb.punjab.gov.in ਤੇ "Online Applications
ਅਧੀਨ ਮੁਹੱਈਆ ਲਿੰਕ ਤੇ ਕਲਿਕ ਕਰਕੇ ਮਿਤੀ 01-07-2021 ਤੋਂ 19-07-2021 ਸ਼ਾਮ 5:00 ਵਜ਼ੇ ਤੱਕ ਕੇਵਲ
ਆਨਲਾਈਨ ਹੀ ਅਪਲਾਈ ਕਰ ਸਕਦੇ ਹਨ। ਹੋਰ ਕਿਸੇ ਵੀ ਵਿਧੀ ਰਾਹੀਂ ਪ੍ਰਾਪਤ ਐਪਲੀਕੇਸ਼ਨ ਸਵੀਕਾਰ ਨਹੀਂ
ਕੀਤੀ ਜਾਵੇਗੀ ਅਤੇ ਰੱਦ ਸਮਝੀ ਜਾਵੇਗੀ।
ਆਨਲਾਈਨ ਅਪਲਾਈ ਕਰਨ ਦੀਆਂ ਹਦਾਇਤਾਂ (instructions) ਬੋਰਡ ਦੀ ਵੈਬਸਾਈਟ ਤੇ ਮੌਜ਼ੂਦ
ਇਸ ਭਰਤੀ ਦੇ ਲਿੰਕ ਹੇਠ ਦਰਜ਼ ਹਨ। ਉਮੀਦਵਾਰ ਇਸ ਲਿੰਕ ਤੇ ਕਲਿਕ ਕਰਨ ਉਪਰੰਤ ਇੰਨ੍ਹਾਂ ਹਦਾਇਤਾਂ ਨੂੰ
ਧਿਆਨ ਨਾਲ ਪੜ੍ਹ ਕੇ ਹੀ ਹਰ ਇੱਕ Step ਨੂੰ ਸਫਲਤਾਪੂਰਵਕ ਮੁਕੰਮਲ ਕਰਨ।
ਉਮੀਦਵਾਰ ਬੋਰਡ ਦੀ ਵੈਬਸਾਈਟ ਤੇ ਮੌਜ਼ੂਦ ਭਰਤੀ ਦੇ ਲਿੰਕ ਤੇ ਕਲਿਕ ਕਰਕੇ ਸਭ ਤੋਂ ਪਹਿਲਾਂ
ਨਿੱਜੀ ਅਤੇ ਵਿਦਿਅਕ ਜਾਣਕਾਰੀ ਭਰਕੇ ਰਜਿਸਟਰੇਸ਼ਨ ਕਰਨਗੇ। ਰਜਿਸਟਰੇਸ਼ਨ ਸਫਲ ਹੋਣ ਉਪਰੰਤ
Username ਅਤੇ Password Generate ਹੋ ਜਾਏਗਾ, ਜਿਸਦੀ ਵਰਤੋਂ ਕਰਕੇ ਉਮੀਦਵਾਰ ਫਿਰ ਤੋਂ Login
ਕਰਕੇ Step-wise ਹਰ ਪੱਖੋਂ ਮੁੰਕਮਲ Application Form ਭਰਨਗੇ ਅਤੇ ਇਸਨੂੰ Submit ਕਰਨਗੇ। ਪ੍ਰੰਤੂ
ਇਹ Application Form ਫੀਸ ਦੀ ਸਫਲਤਾਪੂਰਵਕ ਅਦਾਇਗੀ ਹੋਣ ਉਪਰੰਤ ਹੀ ਸਵੀਕਾਰ ਕੀਤਾ ਜਾਵੇਗਾ।
ਉਮੀਦਵਾਰ Online Application Form ਭਰਨ ਸਮੇਂ ਆਪਣੀ ਪਾਸਪੋਰਟ ਸਾਈਜ਼ ਫੋਟੋਗਰਾਫ,
ਹਸਤਾਖਰ ਅਤੇ ਲੋੜੀਂਦੇ ਵਿਦਿਅਕ ਯੋਗਤਾ ਜਿਵੇਂ ਕਿ ਮੈਟ੍ਰਿਕ ਦਾ ਜਨਮ ਮਿਤੀ ਵਾਲਾ ਸਰਟੀਫਿਕੇਟ ਅਤੇ
ਗਰੈਜੂਏਸ਼ਨ ਸਰਟੀਫਿਕੇਟ ਆਦਿ ਸਕੈਨ ਕਰਕੇ ਅਪਲੋਡ ਕਰਨਗੇ। ਇੰਨ੍ਹਾਂ ਦਸਤਾਵੇਜਾਂ ਦੇ ਅਪਲੋਡ ਹੋਣ ਅਤੇ
ਮੁਕੰਮਲ Online Application Form submit ਹੋਣ ਤੋਂ ਬਾਅਦ ਇੱਕ ਦਿਨ ਛੱਡ ਕੇ ਅਗਲੇ ਦਿਨ ਤੋਂ ਹੀ ਫੀਸ
ਜਮਾ/ਅਦਾ ਕੀਤੀ ਜਾ ਸਕੇਗੀ।
ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
ਇਹ ਵੀ ਪੜ੍ਹੋ: ਪੰਜਾਬ ਪੁਲਿਸ ਭਰਤੀ 2021 ,4362 ਅਸਾਮੀਆਂ ਤੇ ਭਰਤੀ
ਆਂਗਨਵਾੜੀ ਭਰਤੀ: 4400 ਆਂਗਣਵਾੜੀ ਵਰਕਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ
ਅਪਲਾਈ ਕਰਨ ਦੀ ਲੋੜੀਂਦੀ ਫੀਸ ਜਮਾਂ ਕਰਵਾਉਣ ਦੀ ਆਖਰੀ ਮਿਤੀ 22-07-2021 ਹੋਵੇਗੀ। ਫੀਸ
ਭਰਨ ਲਈ ਉਮੀਦਵਾਰ ਰਜਿਸਟਰੇਸ਼ਨ ਕਰਨ ਉਪਰੰਤ ਬੋਰਡ ਦੀ ਵੈਬਸਾਈਟ ਤੇ ਮੌਜੂਦ ਭਰਤੀ ਦੇ ਲਿੰਕ
ਤੇ ਕਲਿੱਕ ਕਰਕੇ “Upload Photo Sign/Pay FeelPrint Application" ਲਿੰਕ ਤੇ ਕਲਿਕ ਕਰਕੇ
Login ਕਰਨਗੇ। ਬੋਰਡ ਦੀ ਵੈਬਸਾਈਟ ਤੇ Login ਕਰਨ ਲਈ Registration Number ਅਤੇ ਜਨਮ
ਮਿਤੀ DD/MMYYYY ਫਾਰਮੈਟ ਵਿੱਚ ਭਰਨੀ ਹੋਵੇਗੀ। ਆਨਲਾਈਨ ਫੀਸ ਭਰਨ ਲਈ ਬੈਂਕ ਦੀ
ਵੈਬਸਾਈਟ ਤੇ LOGIN ਕਰਨ ਲਈ Registration Number ਅਤੇ ਜਨਮ ਮਿਤੀ DDMMYYYY
ਫਾਰਮੈਟ ਵਿੱਚ ਭਰਨੀ ਹੋਵੇਗੀ। ਉਮੀਦਵਾਰ Online Application Submit ਕਰਨ ਉਪਰੰਤ ਵੈਬਸਾਈਟ ਤੇ ਮੌਜੂਦ Upload
Photo Sign/Pay Fee/Print Application" ਲਿੰਕ ਤੇ ਕਲਿੱਕ ਕਰਕੇ ਫੀਸ ਦਾ ਭੁਗਤਾਨ ਕਰ ਸਕਣਗੇ।
ਉਮੀਦਵਾਰ Online Application Form submit/ਜਮਾਂ ਹੋਣ ਦੀ ਮਿਤੀ ਤੋਂ ਬਾਅਦ ਇੱਕ ਦਿਨ ਛੱਡ ਕੇ
ਅਗਲੀ ਮਿਤੀ ਤੋਂ ਲੈ ਕੇ ਫੀਸ ਅਦਾ ਕਰਨ ਦੀ ਆਖਰੀ ਮਿਤੀ 22-07-2021 ਤੱਕ ਕਿਸੇ ਵੀ ਕੰਮ-ਕਾਜ ਵਾਲੇ
ਦਿਨ ਸਟੇਟ ਬੈਂਕ ਆਫ ਇੰਡੀਆ (State Bank of India) ਦੀ ਕਿਸੇ ਵੀ ਸ਼ਾਖਾ ਵਿੱਚ ਚਲਾਨ ਰਾਹੀਂ ਜਾਂ ਕਿਸੇ
ਵੀ ਦਿਨ Net Banking ਜਾਂ Credit Card ਜਾਂ Debit Card # UPI ਰਾਹੀਂ ਫੀਸ ਜਮਾ ਕਰਵਾ ਸਕਣਗੇ।
ਕਿਸੇ ਕਾਰਨ ਫੀਸ ਜਮਾਂ ਨਾ ਹੋਣ ਦੀ ਸੂਰਤ ਵਿੱਚ ਬੋਰਡ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ।
ਉਮੀਦਵਾਰ ਦੁਆਰਾ ਲੋੜੀਂਦੀ ਫੀਸ ਜਮਾ ਕਰਵਾਉਣ ਉਪਰੰਤ ਹੀ Online ਅਪਲਾਈ ਕਰਨ ਦੀ
ਪ੍ਰਕਿਰਿਆ ਮੁਕੰਮਲ ਹੋ ਸਕੇਗੀ ਅਤੇ Online Application Form ਸਵੀਕਾਰ ਕੀਤਾ ਜਾਵੇਗਾ। ਇਸ ਉਪਰੰਤ
ਹੀ ਫੀਸ ਅਦਾ ਕਰਨ ਦੀ ਮਿਤੀ ਤੋਂ ਬਾਅਦ ਦੋ ਦਿਨ ਛੱਡ ਕੇ ਅਗਲੀ ਮਿਤੀ ਤੋਂ Online Application Form
Generate/Download ਹੋ ਸਕੇਗਾ। ਉਮੀਦਵਾਰ ਇਸ ਫਾਰਮ ਦਾ ਪ੍ਰਿੰਟ ਲੈ ਕੇ ਭਵਿੱਖ ਲਈ ਸੰਭਾਲ ਕੇ ਰੱਖਣ
ਲਈ ਜਿੰਮੇਵਾਰ ਹੋਣਗੇ।
ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
ਇਹ ਵੀ ਪੜ੍ਹੋ: ਪੰਜਾਬ ਪੁਲਿਸ ਭਰਤੀ 2021 ,4362 ਅਸਾਮੀਆਂ ਤੇ ਭਰਤੀ
ਆਂਗਨਵਾੜੀ ਭਰਤੀ: 4400 ਆਂਗਣਵਾੜੀ ਵਰਕਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ
ਜੇਕਰ ਉਮੀਦਵਾਰ ਵੱਲੋਂ ਆਨਲਾਈਨ ਫਾਰਮ ਭਰਨ ਸਮੇਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਸਿਰਫ
Application form online submit ਕਰਨ ਤੋਂ ਪਹਿਲਾਂ ਹੀ ਉਸ ਪਾਸ ਫਾਰਮ ਵਿੱਚ ਸੋਧ ਕਰਨ ਦਾ ਮੌਕਾ
ਹੋਵੇਗਾ। ਉਮੀਦਵਾਰ ਦੁਆਰਾ ਇੱਕ ਵਾਰ Application Form ਸਬਮਿਟ ਕਰਨ ਉਪਰੰਤ ਕਿਸੇ ਵੀ ਹਾਲਤ ਵਿੱਚ
ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਧ ਨਹੀਂ ਕੀਤੀ ਜਾ ਸਕੇਗੀ ਅਤੇ ਨਾ ਹੀ ਭਵਿੱਖ ਵਿੱਚ ਸੋਧ ਕਰਨ ਸਬੰਧੀ
ਉਮੀਦਵਾਰ ਦੀ ਕੋਈ ਪ੍ਰਤੀਬੇਨਤੀ/ਮੰਗ ਦਫਤਰ ਵੱਲੋਂ ਸਵੀਕਾਰ ਕੀਤੀ ਜਾਏਗੀ।