ਅਪਲਾਈ ਕਿਵੇਂ ਹੋਵੇਗਾ ? ਆਨਲਾਈਨ ਜਾ ਆਫਲਾਈਨ
ਅਪਲਾਈ ਆਫਲਾਈਨ ਕਰਨਾ ਹੈ।
ਅਪਲਾਈ ਕਿਵੇਂ ਕਰਨਾ ਹੈ: -
ਸਭ ਤੋਂ ਪਹਿਲਾਂ ਪ੍ਰੋਫਾਰਮਾ ਡਾਊਨਲੋਡ ਕਰੋ , ਪਰਫੋਰਮਾ download ਕਰ ਕੇ ਉਸ ਵਿੱਚ ਦਿੱਤੇ ਵੇਰਵੇ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਭਰ ਦਿੱਤਾ ਜਾਵੇ।
ਫਾਰਮ ਕਿਥੇ ਜਮਾਂ ਹੋਣਗੇ ?
ਜਿਸ ਜਿਲ੍ਹੇ ਵਿਚ ਪੋਸਟ ਖਾਲੀ ਹੈ ਉਸ ਜਿਲੇ ਦੇ ਜ਼ਿਲ੍ਹਾ ਪ੍ਰੋਗ੍ਰਾਮ ਅਫਸਰ ਕੋਲ ਫਾਰਮ ਜਮਾ ਹੋਣਗੇ।
ਅਰਜ਼ੀਆਂ ਸਬੰਧਤ ਬਲਾਕ ਦੇ ਬਾਲ ਵਿਕਾਸ ਤੇ ਪ੍ਰਾਜੈਕਟ ਅਫ਼ਸਰਾਂ ਦੇ ਦਫ਼ਤਰ ਵਿਖੇ ਦਸਤੀ ਜਾਂ ਰਜਿਸਟਰਡ ਪੋਸਟ ਰਾਹੀਂ ਜਮ੍ਹਾਂ ਕਰਵਾਈਆਂ ਜਾਣੀਆਂ ਹਨ।
ਹੋਰ ਜਾਨਣ ਲਈ ਇਥੇ ਕਲਿਕ ਕਰੋ
ਪ੍ਰੋਫਾਰਮਾ ਭਰਨ ਉਪਰੰਤ ਸਾਰੇ ਦਸਤਾਵੇਜ਼ਾਂ ਦੀਆਂ ਕਾਪੀਆਂ ਨਾਲ ਲਗਾ ਕੇ ਸਬੰਧਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਜਮਾਂ ਕਰਵਾ ਦਿਊ।
ਯੋਗਤਾ ਕੀ ਹੈ ?
ਆਂਗਣਵਾੜੀ ਵਰਕਰ ਲਈ Graduation ਅਤੇ ਆਂਗਣਵਾੜੀ ਹੈਲਪਰ ਲਈ ਮੈਟ੍ਰਿਕ ਪਾਸ ਹੋਣਾ ਜਰੂਰੀ ਹੈ। ਦਸਵੀਂ ਪੱਧਰ ਤੇ ਪੰਜਾਬੀ ਪਾਸ ਹੋਣਾ ਲਾਜਮੀ ਹੈ।
ਕੀ ਇਕ ਤੋਂ ਵੱਧ ਅਸਾਮੀਆਂ ਤੇ ਅਪਲਾਈ ਕੀਤਾ ਜਾ ਸਕਦਾ ਹੈ ?
ਹਾਂਜੀ। ਇਕ ਤੋਂ ਵੱਧ ਅਸਾਮੀਆਂ ਤੇ ਅਪਲਾਈ ਕੀਤਾ ਜਾ ਸਕਦਾ ਹੈ।
ਇਕ ਤੌ ਵੱਧ ਅਸਾਮੀਆਂ ਤੇ ਅਪਲਾਈ ਕਰਨ ਲਈ ਅਲਗ ਅਲਗ ਪ੍ਰੋਫਾਰਮਾ ਭਰ ਕੇ ਜਮਾ ਕਰਵਾਉਣੇ ਹਨ।
ਕੀ ਰਿਹਾਇਸ ਦੇ ਸਬੂਤ ਜਰੂਰੀ ਹੈ ?
ਹਾਂਜੀ ਰਿਹਾਇਸ ਦਾ ਸਬੂਤ ਜਰੂਰੀ ਹੈ , ਰਿਹਾਇਸ ਦੇ ਸਬੂਤ ਲਈ ਵੋਟਰ ਕਾਰਡ ਦੀ ਕਾਪੀ , ਜਰੂਰ ਦਸਤਾਵੇਜਾਂ ਦੇ ਨਾਲ ਲਗਾਓ
ਖਾਲੀ ਅਸਾਮੀਆਂ ਦਾ ਪਤਾ ਕਿਥੇ ਲਗੇਗਾ?
ਹਰੇਕ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵੱਲੋਂ ਅਸਾਮੀਆਂ ਦਾ ਵੇਰਵਾ ਦਿੱਤਾ ਗਿਆ ਹੈ।