ਦਫਤਰ ਜਿਲਾ ਲੋਕ ਸੰਪਰਕ ਅਫਸਰ ਅੰਮਿ੍ਰਤਸਰ
ਕੋਰੋਨਾ ਤੋਂ ਮੁਕਤ ਹੋਏ 345 ਵਿਅਕਤੀ ਪਰਤੇ ਆਪਣੇ ਘਰਾਂ ਨੂੰ
--- ਅੱਜ 144 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ
----ਜਿਲਾ ਅੰਮਿ੍ਰਤਸਰ ਵਿੱਚ ਕੁਲ ਐਕਟਿਵ ਕੇਸ 2344
ਅੰਮਿ੍ਰਤਸਰ, 4 ਜੂਨ --- ਜਿਲਾ ਅੰਮਿ੍ਰਤਸਰ ਵਿੱਚ ਅੱਜ 144 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਅਤੇ 345 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁਲ 41338 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਚਰਨਜੀਤ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਇਸ ਸਮੇਂ ਜਿਲੇ ਵਿੱਚ 2344 ਐਕਟਿਵ ਕੇਸ ਹਨ। ਉਨਾ ਦੱਸਿਆ ਕਿ ਹੁਣ ਤੱਕ 1479 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਅੱਜ 4 ਵਿਅਕਤੀ ਦੀ ਮੌਤ ਹੋਈ ਹੈ।