ਕੋਵਿਡ ਕਾਲ ਦੋਰਾਨ ਜਿਲ੍ਹਾ ਪ੍ਰਸਾਸਨ ਵੱਲੋਂ ਨਿਰਧਾਰਤ ਕੀਤੇ ਐਂਬੂਲੈਂਸਾਂ ਦੇ ਰੇਟ
ਪਠਾਨਕੋਟ: 17 ਮਈ 2021:-- ( ) ਕੋਵਿਡ -19 ਮਹਾਂਮਾਰੀ ਦੇ ਕੇਸਾਂ ਵਿੱਚ ਦਿਨ ਪ੍ਰਤੀਦਿਨ ਵਾਧਾ ਹੋ ਰਿਹਾ ਹੈ, ਇਸ ਮਹਾਂਮਾਰੀ ਵਿੱਚ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਜਿਲ੍ਹਾ ਪਠਾਨਕੋਟ ਅੰਦਰ ਮਹਾਂਮਾਰੀ ਤੋਂ ਪੀੜਤਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਲਈ ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਜੀ ਵੱਲੋਂ ਆਦੇਸ਼ ਜਾਰੀ ਕਰਦਿਆਂ ਜਿਲ੍ਹਾ ਪਠਾਨਕੋਟ ਵਿੱਚ ਮੈਡੀਕਲ ਐਂਬੂਲੈਂਸਾਂ ਲਈ ਰੇਟ ਨਿਰਧਾਰਤ ਕੀਤੇ ਗਏ ਹਨ। ਇਹ ਪ੍ਰਗਟਾਵਾ ਸ. ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ ਵੱਲੋਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਤਿੰਨ ਤਰ੍ਹਾਂ ਦੀਆਂ ਐਂਬੂਲੈਂਸਾਂ ਹਨ ਪਹਿਲੀ ਕੈਟਾਗਿਰੀ ਵਿੱਚ ਬੀ.ਐਲ.ਐਸ. (ਬੇਸਿਕ ਲਾਈਫ ਸਪੋਰਟ) ਐਂਬੂਲੈਂਸ ਹਨ ਜਿਨ੍ਹਾਂ ਦਾ 15 ਕਿਲੋਮੀਟਰ ਲਈ 1200 ਰੁਪਏ ਅਤੇ 15 ਕਿਲੋਮੀਟਰ ਤੋਂ ਉਪਰ ਪ੍ਰਤੀਕਿਲੋ ਮੀਟਰ 12 ਰੁਪਏ ਨਿਰਧਾਰਤ ਕੀਤਾ ਗਿਆ ਹੈ। ਇਸੇ ਤਰ੍ਹਾਂ ਦੂਸਰੀ ਕੈਟਾਗਿਰੀ ਬੀ.ਐਲ.ਐਸ. (ਬੇਸਿਕ ਲਾਈਫ ਸਪੋਰਟ) ਈਕੋ ਸਪੋਰਟ ਪੈਟਰੋਲ ਐਂਬੂਲੈਂਸ ਜਿਸ ਲਈ 15 ਕਿਲੋਮੀਟਰ ਤੱਕ 1500 ਰੁਪਏ ਅਤੇ 15 ਕਿਲੋਮੀਟਰ ਤੋਂ ਉਪਰ 18 ਰੁਪਏ ਪ੍ਰਤੀ ਕਿਲੋਮੀਟਰ ਅਤੇ ਤੀਸਰੀ ਕੈਟਾਗਿਰੀ ਏ.ਸੀ.ਐਲ.ਐਸ. ਐਮਬੂਲੈਂਸ (ਅਡਵਾਂਸਡ ਕਾਰਡਿੱਕ ਲਾਈਫ ਸਪੋਰਟ) ਹਨ ਜਿਸ ਦਾ 15 ਕਿਲੋੋਮੀਟਰ ਤੱਕ 2000 ਰੁਪਏ ਅਤੇ 15 ਕਿਲੋਮੀਟਰ ਤੋਂ ਉਪਰ 20 ਰੁਪਏ ਪ੍ਰਤੀ ਕਿਲੋਮੀਟਰ ਕਿਰਾਇਆ ਨਿਰਧਾਰਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਐਬਲੈਸ ਕਿਰਾਏ ਤੇ ਲੈਣ ਲਈ ਜਿਲ੍ਹਾ ਪ੍ਰਸਾਸਨ ਵੱਲੋਂ ਨਿਯਮ ਨਿਰਧਾਰਤ ਕੀਤੇ ਗਏ ਹਨ ਜਿਸ ਅਨੁਸਾਰ ਐਂਬੂਲੈਂਸ ਦਾ ਕਿਰਾਇਆ ਸਹਿਰ ਵਿੱਚ ਕਰੋਨਾ ਮਰੀਜ ਲਈ 1000 /-ਰੁਪੈ (10 ਕਿਲੋਮੀਟਰ ਤੱਕ) ਹੋਵੇਗਾ ਇਸ ਤੋਂ ਉਪਰੋਕਤ ਨਿਰਧਾਰਤ ਰੇਟਾਂ ਅਨੁਸਾਰ ਪ੍ਰਤੀ ਕਿੱਲੋ ਮੀਟਰ ਅਨੁਸਾਰ ਚਾਰਜ ਕੀਤੇ ਜਾਣਗੇ, ਵਾਹਨ ਦਾ ਕਿਰਾਇਆ ਉਸ ਨੂੰ ਕਿਰਾਏ ਤੇ ਲੈਣ ਵਾਲੀ ਧਿਰ ਵਲੋ ਉਸ ਸਥਾਨ ਤੋਂ ਲੈ ਕੇ ਐਬੂਲੈਸ ਛੱਡਣ ਵਾਲੇ ਸਥਾਨ ਅਤੇ ਵਾਪਸੀ ਤੱਕ ਲਾਗ ਬੁੱਕ ਅਨੁਸਾਰ ਅਦਾ ਕਰਨਾ ਹੋਵੇਗਾ, ਡਰਾਈਵਰ / ਯੂਨੀਅਨ / ਕੰਪਨੀ ਮਰੀਜ ਨੂੰ ਦਸਤਾਨੇ ਅਤੇ ਮਾਸਕ 50-50 ਰੁਪੈ ਪ੍ਰਤੀ ਨਗ ਦੇ ਹਿਸਾਬ ਨਾਲ ਮੁਹੱਈਆ ਕਰਵਾਉਣਗੇ ਅਤੇ ਪੀ.ਪੀ ਕਿੱਟਾਂ ਵੀ ਮੁਹੱਈਆ ਕਰਵਾਉਣਗੇ । ਜਿਸ ਦਾ ਸਾਰਾ ਖਰਚਾ ਮਰੀਜ ਵਲੋਂ ਦਿੱਤਾ ਜਾਵੇਗਾ । ਵੈਂਟੀਲੇਟਰ ਵਾਲੀ ਐਬੂਲੈਸ ਵਿਚ ਮੈਡੀਕਲ ਸਟਾਫ ਸਬੰਧਤ ਹਸਪਤਾਲ ਵਲੋਂ ਭੇਜਿਆ ਜਾਵੇਗਾ ਜਿਸ ਦਾ ਖਰਚਾ 1500/- ਰੁਪਏ ਪ੍ਰਤੀ ਦੌਰਾ ਵੱਖਰੇ ਤੋਰ ਤੇ ਹੋਵੇਗਾ।
ਉਨ੍ਹਾਂ ਦੱਸਿਆ ਕਿ ਜੇਕਰ ਐਂਬੂਲੈਸ ਮਾਲਕ ਵਲੋਂ ਉਪਰ ਦਰਸਾਏ ਰੇਟਾਂ ਤੋਂ ਵੱਧ ਚਾਰਜ ਕੀਤਾ ਜਾਂਦਾ ਹੈ ਤਾਂ ਇਸ ਸਬੰਧੀ ਹੈਲਪ ਲਾਈਨ ਨੰਬਰ ਤੇ ਸਕਿਾਇਤ ਕੀਤੀ ਜਾ ਸਕਦੀ ਹੈ, ਡੈਡ ਬਾੱਡੀਜ ਲਈ ਨਿਰਧਾਰਤ ਵੈਨ ਦਾ ਕਿਰਾਇਆ ਵੀ ਉਪਰੋਕਤ ਦਰਸਾਏ ਗਈਆਂ ਕੀਮਤਾਂ ਦੇ ਅਧਾਰ ਤੇ ਹੋਣਗੇ, ਐਬੂਲੈਂਸ ਦੇ ਡਰਾਈਵਰ ਵੱਲੋਂ ਇੰਨਾਂ ਰੇਟਾਂ ਦੇ ਹੁਕਮਾਂ ਦੀ ਕਾਪੀ ਐਬੂਲੈਸ ਦੇ ਅੱਗੇ ਅਤੇ ਪਿੱਛੋਂ ਲਗਾਉਂਣਾ ਯਕੀਨੀ ਬਣਾਇਆ ਜਾਵੇਗਾ, ਐਂਬੂਲੈਂਸ ਵੱਲੋਂ ਆਕਸੀਜਨ ਦਾ ਅਲਗ ਤੋਂ ਕੋਈ ਖਰਚਾ ਨਹੀਂ ਲਿਆ ਜਾਵੇਗਾ, ਮਰੀਜਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਐਬੂਲੈਂਸ ਮਾਲਕ / ਕੰਪਨੀ ਉਸ ਨੂੰ ਟਰਾਂਸਪੋਰਟ ਦੀਆਂ ਹਦਾਇਤਾਂ ਅਨੁਸਾਰ ਚਲਾਉਣ ਦੇ ਪਾਬੰਦ ਹੋਣਗੇ , ਆਕਸੀਜਨ ਪਲਾਂਟ ਇੰਚਾਰਜ ਵੱਲੋਂ ਐਂਬੂਲੈਂਸਾਂ ਦੇ ਆਕਸੀਜਨ ਸਿਲੰਡਰ ਪਹਿਲ ਦੇ ਅਧਾਰ ਤੇ ਬਿਨਾਂ ਕਿਸੇ ਦੇਰੀ ਦੇ ਹਸਪਤਾਲ ਦੇ ਰੇਟ ਤੋਂ ਭਰੇ ਜਾਣਗੇ।