ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੱਧ ਰਹੇ ਕੋਰੋਨਾਂ ਦੇ ਮੱਦੇਨਜ਼ਰ ਸਰਕਾਰੀ ਅਦਾਰਿਆਂ ਸਮੇਤ ਸਕੂਲਾਂ 'ਚ ਵੀ 50 ਪ੍ਰਤੀਸ਼ਤ ਸਮਰਥਾ ਨਾਲ ਸਟਾਫ਼ ਬੁਲਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ.। ਉਲੰਘਣਾ ਕਰਨ 'ਤੇ ਸਖ਼ਤ ਕਾਰਵਾਈ ਦੇ ਹੁਕਮ ਵੀ ਦਿੱਤੇ ਸਨ, ਪਰ ਕਈ ਸਕੂਲਾਂ ਦੇ ਵਿੱਚ ਅੱਜ ਵੀ ਸੌ ਪ੍ਰਤੀਸ਼ਤ ਸਟਾਫ਼ ਹਾਜ਼ਰ ਰਿਹਾ। ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਸਿਰਫ਼ 50 ਪ੍ਰਤੀਸ਼ਤ ਸਟਾਫ਼ ਬੁਲਾਉਣਾ ਸੀ।
ਸਕੂਲ ਮੁਖੀਆਂ ਨੇ ਵੀ ਅਧਿਸੂਚਨਾ ਨਾ ਹੋਣ ਦੀ ਗੱਲ ਕਹਿ ਕੇ ਪੂਰੇ ਸਟਾਫ਼ ਨੂੰ ਜ਼ੁਬਾਨੀ ਸਕੂਲ ਵਿੱਚ ਹਾਜ਼ਰ ਰਹਿਣ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਬਹੁਤ ਸਾਰੇ ਸਕੂਲ ਵਿੱਚ ਅੱਜ ਸਟਾਫ 100% ਹਾਜ਼ਰ ਰਿਹਾ ।
ਕਈ ਅਧਿਆਪਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਸਕੂਲ ਮੁਖੀਆਂ ਨੇ ਕਿਹਾ ਕਿ ਇਸ ਸਬੰਧੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਹੈ ਤੇ ਸਕੂਲਾਂ ਦੇ ਵਿਚ 100% ਸਟਾਫ ਨੂੰ ਹਾਜ਼ਰ ਹੋਣਾ ਹੀ ਹੈ।
ਇਸ ਤਰ੍ਹਾਂ ਦੇ ਕਈ ਕਈ ਮਾਮਲੇ ਸਾਹਮਣੇ ਆਏ ਨੇ ਜਿੱਥੇ ਅੱਜ ਸਮੂਹ ਸਟਾਫ ਹਾਜਰ ਸਨ ਇਸ ਤਰਾਂ ਹੀ ਇਕ ਮਾਮਲਾ ਜ਼ਿਲਾ ਫਾਜ਼ਿਲਕਾ ਦੇ ਸਕੂਲ ਦਾ ਹੈ ਜਿਥੇ ਸਾਰਾ ਸਟਾਫ ਅੱਜ ਹਾਜ਼ਰ ਰਿਹਾ।
ਮੁੱਖ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਵੀ ਸਕੂਲਾਂ ਦੇ ਵਿੱਚ 100% ਸਟਾਫ ਦਾ ਹਾਜ਼ਰ ਹੋਣਾ ਇਹ ਦੱਸਦਾ ਹੈ ਕਿ ਸਿੱਖਿਆ ਵਿਭਾਗ ਅਤੇ ਸਕੂਲ ਮੁਖੀਆਂ ਨੂੰ ਮੁੱਖ ਮੰਤਰੀ ਦੇ ਆਦੇਸ਼ਾਂ ਦੀ ਨਹੀਂ ਬਲਕਿ ਕਿਸੇ ਹੋਰ ਅਥਾਰਟੀ ਦੇ ਹੁਕਮਾਂ ਦਾ ਇੰਤਜ਼ਾਰ ਹੈ