ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਦਾਖ਼ਲੇ ਸੰਬੰਧੀ ਗੁੰਮਰਾਹਕੁੰਨ ਪ੍ਰਚਾਰ/ਅਫਵਾਹਾਂ ਤੋਂ ਸਾਵਧਾਨ ਰਹਿਣ।
ਬੁਲਾਰੇ ਨੇ ਦੱਸਿਆ ਕਿ ਤੱਥ ਇਹ ਹਨ ਸੈਕੰਡਰੀ ਸਕੂਲਾਂ ਵਿੱਚ ਸਿਰਫ਼ ਨਿੱਜੀ ਸਕੂਲਾਂ
ਤੋਂ ਆਏ ਬੱਚੇ ਹੀ ਦਾਖ਼ਲ ਕੀਤੇ ਜਾਣਗੇ।
ਸੈਕੰਡਰੀ ਸਕੂਲਾਂ ਵਿੱਚ ਪ੍ਰਾਇਮਰੀ ਦੇ ਬੱਚਿਆਂ ਦੇ ਦਾਖ਼ਲ
ਹੋਣ ਨਾਲ ਪ੍ਰਾਇਮਰੀ ਸਕੂਲਾਂ/ਕਾਡਰ ਦੀ ਹੋਂਦ ਨੂੰ ਕੋਈ
ਖਤਰਾ ਨਹੀ ਹੈ।
ਬੱਚਿਆਂ ਦੀ ਗਿਣਤੀ ਵੱਧਣ ਨਾਲ ਪ੍ਰਾਇਮਰੀ ਕਾਡਰ
ਵਿੱਚ ਸਿੱਧੀ ਭਰਤੀ ਅਤੇ ਤਰੱਕੀ ਦੇ ਮੌਕੇ ਵਧਣਗੇ।
ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋਣਾ
ਹਜ਼ਾਰਾਂ ਸਿੱਖਿਆ ਕਰਮੀਆਂ, ਈ.ਜੀ.ਐਸ/ਐਸ.ਟੀ.ਆਰ/
ਏ. ਆਈ.ਈ ਵੰਲਟੀਅਰ ਲਈ ਸ਼ੁਭ ਸੰਕੇਤ।