ਡੀਈਓ ਸਮਰਾ ਨੇ ਸਿੱਖਿਆ ਦੇ ਖੇਤਰ ਵਿਚ ਗੁਣਾਤਮਕ ਤਬਦੀਲੀ ਲਈ ਉਤਸ਼ਾਹਵਧਾਊ ਰਣਨੀਤੀਆਂ ਅਤੇ ਵਿਗਿਆਨਿਕ ਪਹੁੰਚ ਨੂੰ ਕੀਤਾ ਉਤਸ਼ਾਹਿਤ

 ਡੀਈਓ ਸਮਰਾ ਨੇ ਸਿੱਖਿਆ ਦੇ ਖੇਤਰ ਵਿਚ ਗੁਣਾਤਮਕ ਤਬਦੀਲੀ ਲਈ ਉਤਸ਼ਾਹਵਧਾਊ ਰਣਨੀਤੀਆਂ ਅਤੇ ਵਿਗਿਆਨਿਕ ਪਹੁੰਚ ਨੂੰ ਕੀਤਾ ਉਤਸ਼ਾਹਿਤ


 ਨਵੇਂ ਡੀਈਓ (ਐ ਸਿ) ਜਸਵਿੰਦਰ ਕੌਰ ਨੇ ਵੀ ਸੰਭਾਲਿਆ ਅਹੁਦਾ

 

ਲੁਧਿਆਣਾ: 22 ਅਪ੍ਰੈਲ;( ਅੰਜੂ ਸੂਦ) ਅੱਜ ਇਥੇ ਆਪਣਾ ਅਹੁਦਾ ਸੰਭਾਲਦਿਆਂ ਡੀਈਓ ਲਖਵੀਰ ਸਿੰਘ ਸਮਰਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਦਾਖਲੇ ਨੂੰ ਵਧਾਉਣਾ ਉਨ੍ਹਾਂ ਦੀ ਪਹਿਲ ਹੈ ਅਤੇ ਉਹ ਸਕੂਲ ਪ੍ਰਿੰਸੀਪਲਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਹੋਰ ਤੇਜ ਤਰਾਰ ਦਾਖਲਾ ਮੁਹਿੰਮਾਂ ਦੀ ਸ਼ੁਰੂਆਤ ਕਰਨਗੇ। 

 ਜ਼ਿਲ੍ਹਾ ਮੋਗਾ ਦੇ ਪਿੰਡ ਲੋਹਗੜ ਦੇ ਵਸਨੀਕ ਸ੍ਰੀ ਸਮਰਾ ਨੇ ਆਪਣੀ ਸਕੂਲ ਦੀ ਪੜ੍ਹਾਈ ਲੋਹਗੜ ਦੇ ਸਰਕਾਰੀ ਸਕੂਲ ਤੋਂ ਕੀਤੀ, ਫਿਰ ਗ੍ਰੈਜੂਏਸ਼ਨ ਡੀ ਐਮ ਕਾਲਜ ਮੋਗਾ ਤੋਂ ਅਤੇ ਐੱਮ ਐੱਸ ਸੀ ਫਿਜਿਕਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ।

 ਉਹਨਾਂ 1988 ਵਿਚ ਸਾਇੰਸ ਅਧਿਆਪਕ ਦੇ ਤੌਰ ਤੇ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਵਿਖੇ ਸਰਕਾਰੀ ਨੌਕਰੀ ਕੀਤੀ ਦੀ ਸ਼ੁਰੂਆਤ ਕੀਤੀ, ਫਿਰ 1992 ਵਿਚ ਲੁਧਿਆਣਾ ਦੇ ਮਾਂਗਟ ਸਕੂਲ ਵਿਚ ਲੈਕਚਰਾਰ ਵਜੋਂ ਪ੍ਰਮੋਟ ਹੋਏ ਅਤੇ ਫਿਰ 1992 ਵਿਚ ਕਾਉਂਕੇ ਸਕੂਲ ਵਿਚ ਸੇਵਾ ਕੀਤੀ ਅਤੇ 1993 ਤੋਂ ਜਗਰਾਉਂ ਲੜਕੀਆਂ ਦੇ ਸਕੂਲ ਵਿਚ ਡਿਊਟੀ ਨਿਭਾਈ। 1998 ਤੋਂ 2010 ਤੱਕ ਡਾਈਟ ਜਗਰਾਓਂ ਵਿੱਚ 12 ਤੱਕ ਹਜ਼ਾਰਾਂ ਹੀ ਵਿਦਿਆਰਥੀਆਂ ਨੂੰ ਅਧਿਆਪਕ ਬਣਨ ਦੀ ਸਿਖਲਾਈ ਦਿੱਤੀ।


 ਡੀਈਓ ਸਮਰਾ 2010 ਵਿੱਚ ਗਿੱਦੜਵਿੰਡੀ ਸਕੂਲ ਵਿੱਚ ਪ੍ਰਿੰਸੀਪਲ ਵਜੋਂ ਨਿਯੁਕਤ ਹੋਏ ਅਤੇ ਫਿਰ 2015 ਵਿੱਚ ਡਾਈਟ ਜਗਰਾਉਂ ਵਿੱਚ ਸੀਨੀਅਰ ਲੈਕਚਰਾਰ ਵਜੋਂ ਨਿਯੁਕਤ ਕੀਤੇ ਗਏ। ਉਹ ਡੀਈਓ ਸੈਕੰਡਰੀ ਲੁਧਿਆਣਾ ਦੇ ਅਹੁਦੇ ਤੇ ਪਹੁੰਚਣ ਤੋਂ ਪਹਿਲਾਂ 2017 ਤੋਂ ਸਸਸਸ ਬਰਸਾਲ ਸਕੂਲ ਜ਼ਿਲ੍ਹਾ ਲੁਧਿਆਣਾ ਵਿੱਚ ਸੇਵਾ ਨਿਭਾ ਰਹੇ ਸਨ।

 ਪ੍ਰਿੰਸੀਪਲ ਸ੍ਰੀਮਤੀ ਤਸਕੀਨ ਅਖਤਰ, ਪ੍ਰਿੰਸੀਪਲ ਡਾ. ਦਵਿੰਦਰ ਸਿੰਘ ਛੀਨਾ, ਡੀਈਓ ਦਫਤਰ ਸਟਾਫ ਸ੍ਰੀ ਸੁਖਦੇਵ ਸਿੰਘ ਰਾਣਾ, ਪਹਿਲੇ ਡੀਈਓ ਸ੍ਰੀ ਹਰਜੀਤ ਸਿੰਘ ਅਤੇ ਬਹੁਤ ਸਾਰੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੇ ਸ਼੍ਰੀ ਲਖਵੀਰ ਸਿੰਘ ਸਮਰਾ ਨੂੰ ਉਨ੍ਹਾਂ ਦੇ ਇਥੇ ਆਉਣ ਦੇ ਮੌਕੇ ‘ਤੇ ਸਨਮਾਨਿਤ ਕੀਤਾ। ਸ੍ਰੀ ਹਰਜੀਤ ਸਿੰਘ ਨੇ ਸ੍ਰੀ ਸਮਰਾ ਦਾ ਨਵੇਂ ਡੀਈਓ ਵਜੋਂ ਸਵਾਗਤ ਕੀਤਾ ਅਤੇ ਆਪਣੇ ਕਾਰਜਕਾਲ ਦੇ ਸਮੇਂ ਸਹਿਯੋਗ ਦੇਣ ਦੇ ਲਈ ਸਕੂਲ ਅਧਿਆਪਕਾਂ ਅਤੇ ਸਕੂਲ ਮੁਖੀਆਂ ਦਾ ਦਿਲੋਂ ਧੰਨਵਾਦ ਕੀਤਾ। ਮੀਡੀਆ ਕੋਆਰਡੀਨੇਟਰ ਪ੍ਰਿੰਸੀਪਲ ਡਾ. ਦਵਿੰਦਰ ਸਿੰਘ ਛੀਨਾ ਨੇ ਕਿਹਾ, "ਨਵੇਂ ਡੀਈਓ ਸ੍ਰੀ ਲਖਵੀਰ ਸਿੰਘ ਜੀ ਉੱਚ ਯੋਗਤਾ ਦਾ ਵਿਦਵਾਨ ਹਨ ਅਤੇ ਲੁਧਿਆਣੇ ਦੇ ਸਕੂਲ ਇਹਨਾਂ ਦੀ ਯੋਗ ਅਗਵਾਈ ਹੇਠ ਪ੍ਰਗਤੀਵਾਦੀ ਅਤੇ ਗੁਣਾਤਮਕ ਤਬਦੀਲੀ ਵੇਖਣਗੇ।



 ਨਵੇਂ ਡੀਈਓ ਸ੍ਰੀ ਲਖਵੀਰ ਸਿੰਘ ਨੇ ਦਾਖਲਿਆਂ ਦੇ ਸਬੰਧ ਵਿੱਚ ਜ਼ਮੀਨੀ ਪੱਧਰ ’ਤੇ ਮਾਪਿਆਂ ਕੋਲ ਜਾਣ ਦੀ ਅਤੇ ਬੱਡੀ ਸਮੂਹਾਂ ਨੂੰ ਹੋਰ ਮਜ਼ਬੂਤ ​​ਕਰਕੇ ਮਹਾਂਮਾਰੀ ਦੇ ਸਮੇਂ ਵਿੱਚ ਆਨ ਲਾਈਨ ਸਿੱਖਿਆ ਨੂੰ ਹੋਰ ਵਧੇਰੇ ਮਜਬੂਤ ਕਰਨ ਦੀ ਯੋਜਨਾ ਤੇ ਜੋਰ ਦਿੱਤਾ। ਉਹਨਾਂ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮਾਰਟ ਖੇਡ ਦੇ ਮੈਦਾਨਾਂ, ਸਭਿਆਚਾਰ ਅਤੇ ਖੇਡਾਂ 'ਤੇ ਧਿਆਨ ਕੇਂਦਰਿਤ ਕਰਨ ਦੀ ਵੀ ਯੋਜਨਾ ਬਣਾਈ ਹੈ। “ਪੇਂਡੂ ਖੇਤਰ ਦੇ ਵਿਦਿਆਰਥੀਆਂ ਵਿੱਚ ਵਿਗਿਆਨਕ ਸਿੱਖਿਆ ਨੂੰ ਵਧੇਰੇ ਪਹੁੰਚਾਉਣ ਲਈ ਆਨਲਾਈਨ ਵਿਗਿਆਨ ਦੀਆਂ ਗਤੀਵਿਧੀਆਂ, ਪ੍ਰਯੋਗੀ ਕੰਮ, ਚਿਤਰਾਂ ਅਤੇ ਆਨਲਾਈਨ ਸਾਇੰਸ ਪ੍ਰਾਜੈਕਟਾਂ ਨੂੰ ਸ਼ੁਰੂ ਕੀਤਾ ਜਾਵੇਗਾ।" ਉਹਨਾਂ ਦੱਸਿਆ

ਇਸ ਦੌਰਾਨ; ਨਵੇਂ ਡੀਈਓ (ਐਲੀਮੈਂਟਰੀ) ਸ੍ਰੀਮਤੀ ਜਸਵਿੰਦਰ ਕੌਰ ਨੇ ਵੀ ਅੱਜ ਇੱਥੇ ਆਪਣਾ ਅਹੁਦਾ ਡੀਈਓ (ਐ ਸਿ) ਵਜੋਂ ਸੰਭਾਲਿਆ। ਉਹ ਪਹਿਲਾਂ ਵੀ ਜੀਐਸਐਸ ਰਛੀਨ ਵਿੱਚ ਬਤੌਰ ਪ੍ਰਿੰਸੀਪਲ ਅਤੇ ਡੀਈਓ ਮਾਨਸਾ ਅਤੇ ਡੀਈਓ (ਐਲੀਮੈਂਟਰੀ) ਮੋਗਾ ਵਜੋਂ ਸੇਵਾ ਨਿਭਾਅ ਚੁੱਕੇ ਹਨ। ਉਹਨਾਂ ਦੋ ਦਹਾਕਿਆਂ ਤੋਂ ਵੱਧ ਸਮੇਂ ਲਈ ਸਰਕਾਰੀ ਸਕੂਲਾਂ ਵਿੱਚ ਸਾਇੰਸ ਲੈਕਚਰਾਰ ਵਜੋਂ ਸੇਵਾਵਾਂ ਦਿੱਤੀਆਂ ਹਨ। ਉਹਨਾਂ ਐਲੀਮੈਂਟਰੀ ਸਕੂਲਾਂ ਵਿਚ ਦਾਖਲੇ ਵਧਾਉਣ ਅਤੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਨੂੰ ਵਧਾਉਣ ਦੀ ਯੋਜਨਾਬੰਦੀ ਕਰਨ ਦੀ ਸਲਾਹ ਦਿੱਤੀ।

 ਉਹਨਾਂ ਮੀਡੀਆ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ, “ਮੈਂ ਵੱਧ ਤੋਂ ਵੱਧ ਪ੍ਰਾਇਮਰੀ ਸਕੂਲ ਬਣਾਉਣ ਲਈ ਉਪਰਾਲੇ ਕਰਾਂਗੀ ਅਤੇ ਸਾਡੇ ਸਮਾਰਟ ਪ੍ਰਾਇਮਰੀ ਸਕੂਲਾਂ ਵਿਚ ਅੰਗ੍ਰੇਜ਼ੀ ਬੂਸਟਰ ਕਲੱਬਾਂ ਨੂੰ ਉਤਸ਼ਾਹਤ ਕਰਾਂਗੀ।” 


For educational news add 9464496353 in your whatsapp group.


Send news 9464496353 (only whatsapp )


💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends