ਚੰਡੀਗੜ੍ਹ 27 ਅਪ੍ਰੈਲ(ਪ੍ਰਮੋਦ ਭਾਰਤੀ ) ਵਿਜੈ ਇੰਦਰ ਸਿੰਗਲਾ ਨੇ ਆਪਸੀ ਬਦਲੀਆਂ ਦੇ ਸਬੰਧ ਵਿੱਚ ਅਧਿਆਪਕਾਂ ਨੂੰ ਇੱਕ ਹੋਰ ਮੌਕਾ ਦਿੱਤਾ

ਚੰਡੀਗੜ੍ਹ 27 ਅਪ੍ਰੈਲ(ਪ੍ਰਮੋਦ ਭਾਰਤੀ ) ਵਿਜੈ ਇੰਦਰ ਸਿੰਗਲਾ ਨੇ ਆਪਸੀ ਬਦਲੀਆਂ ਦੇ ਸਬੰਧ ਵਿੱਚ ਅਧਿਆਪਕਾਂ ਨੂੰ ਇੱਕ ਹੋਰ ਮੌਕਾ ਦਿੱਤਾ


  ਸਕੂਲ ਅਧਿਆਪਕਾਂ ਨੂੰ ਆਪਸੀ ਬਦਲੀਆਂ ਕਰਵਾਉਣ ਦੇ ਸਬੰਧ ਵਿੱਚ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਉਨ੍ਹਾਂ ਨੂੰ ਇੱਕ ਹੋਰ ਮੌਕਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਆਪਣਾ ਬਿਨੇਪੱਤਰ ਈ-ਪੰਜਾਬ ਪੋਰਟਲ 'ਤੇ 28 ਅਪ੍ਰੈਲ ਤੱਕ ਅੱਪ ਲੋਡ ਕਰਨ ਲਈ ਆਖਿਆ ਗਿਆ ਹੈ। 


ਸਕੂਲਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਹਾਲ ਹੀ ਵਿੱਚ ਭਰਤੀ ਹੋਏ 3582 ਅਧਿਆਪਕਾਂ ਨੂੰ ਆਪਸੀ ਬਦਲੀ ਕਰਵਾਉਣ ਦੀ ਛੋਟ ਦਿੱਤੀ ਗਈ ਹੈ। ਬੁਲਾਰੇ ਅਨੁਸਾਰ ਅੰਤਰ ਜ਼ਿਲ੍ਹਾ ਐਡਜਸਟਮੈਂਟ ਦੇ ਲਈ ਦੋਵੇਂ ਉਮੀਦਵਾਰ ਇੱਕ ਹੀ ਕੈਟਾਗਰੀ ਦੇ ਹੋਣੇ ਚਾਹੀਦੇ ਹਨ ਜਦਕਿ ਜ਼ਿਲ੍ਹੇ ਅੰਦਰ ਆਪਸੀ ਐਡਸਟਮੈਂਟ ਕਰਵਾਉਣ ਵਾਲੇ ਦੋਵੇਂ ਉਮੀਦਵਾਰ ਵੱਖਰੀ ਵੱਖਰੀ ਕੈਟਾਗਰੀ ਦੇ ਹੋ ਸਕਦੇ ਹਨ। 


ਇਸ ਦੇ ਨਾਲ ਹੀ ਵਿਭਾਗ ਦੇ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਕੁੱਝ ਅਧਿਆਪਕ, ਹੈਡ ਟੀਚਰ ਅਤੇ ਸੈਂਟਰ ਹੈਡ ਟੀਚਰ ਬਦਲੀ ਦੀਆਂ ਸ਼ਰਤਾਂ. ਪੂਰੀਆਂ ਨਾ ਹੋਣ ਕਾਰਨ ਆਪਸੀ ਬਦਲੀ ਹੀ ਅਪਲਾਈ ਨਹੀਂ ਕਰ ਸਕੇ। ਇਸ ਕਰਕੇ ਬਦਲੀ ਕਰਵਾਉਣ ਦੇ ਚਾਹਵਾਨ ਨਵੇਂ ਭਰਤੀ ਹੋਏ 3582 ਅਧਿਆਪਕਾਂ, ਸਿੱਧੀ ਭਰਤੀ ਰਾਹੀਂ ਭਰਤੀ ਹੋਏ ਹੈਡ ਟੀਚਰਜ਼ ਅਤੇ ਸੈਂਟਰ ਹੈਡ ਟੀਚਰਜ਼ ਨੂੰ 28 ਅਪ੍ਰੈਲ ਤੱਕ ਈ-ਪੰਜਾਬ ਪੋਰਟਲ 'ਤੇ ਆਪਣੀ ਆਪਣੀ ਆਮ ਜਾਣਕਾਰੀ, ਸਰਵਿਸ ਰਿਕਾਰਡ, ਨਤੀਜੇ ਆਦਿ ਅਪਲੋਡ ਕਰਨ ਵਾਸਤੇ ਸਮਾਂ ਦਿੱਤਾ ਹੈ।


 ਬੁਲਾਰੇ ਅਨੁਸਾਰ ਇਨ੍ਹਾਂ ਉਪਰੋਕਤ ਅਧਿਆਪਕਾਂ ਤੋਂ ਇਲਾਵਾ ਅਧਿਆਪਕ ਤਬਾਦਲਾ ਨੀਤੀ 2019 ਹੇਠ ਬਦਲੀ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਚਾਹਵਾਨ ਅਧਿਆਪਕ ਵੀ 28 ਅਪ੍ਰੈਲ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਹ ਸਾਰੀਆਂ ਬੇਨਤੀਆਂ ਕੇਵਲ ਆਪਸੀ ਬਦਲੀ ਲਈ ਹੀ ਪ੍ਰਾਪਤ ਕੀਤੀਆਂ ਜਾਣਗੀਆਂ।
For Educational news add 9464496353 in your whatsapp group

Send news on whatsapp 9464496353 

Featured post

HOLIDAY DECLARED: ਪੰਜਾਬ ਸਰਕਾਰ ਵੱਲੋਂ 10 ਮਈ ਦੀ ਛੁੱਟੀ ਘੋਸ਼ਿਤ

Government Holiday Announced in Punjab on May 10th Chandigarh: There will be a government holiday throughout Punjab on Friday, May 10th. On ...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends