ਸਿੱਖਿਆ ਵਿਭਾਗ ਵਲੋਂ ਪਾ੍ਇਮਰੀ ਨਾਨ ਬੋਰਡ ਦੀਆਂ ਜਮਾਤਾਂ ਦੇ ਸਲਾਨਾ ਨਤੀਜੇ ਮਿਤੀ 31/03/2021 ਤੱਕ ਐਲਾਨ ਕਰਨ ਲਈ ਹਦਾਇਤਾਂ ਜਾਰੀ ।
ਸੋਸ਼ਲ ਮੀਡੀਆ ਕੋਆਰਡੀਨੇਟਰ ਲੁਧਿਆਣਾ ਅੰਜੂ ਸੂਦ ਨੂੰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਨਾਨ ਬੋਰਡ ਦੀਆਂ ਜਮਾਤਾਂ ਦੇ ਸਲਾਨਾ ਨਤੀਜੇ ਤਿਆਰ ਕਰਨ ਲਈ ਸਕੂਲ ਮੁਖੀਆਂ ਵਲੋਂ ਜਿਨਾਂ ਵਿਸ਼ਿਆ ਦੇ ਪੇਪਰ ਹੋ ਚੁੱਕੇ ਹਨ ਉਨ੍ਹਾਂ ਦੇ ਅੰਕ ,ਪ੍ਰੈਕਟੀਕਲ ਅੰਕ ,ਸੀ ਸੀਈ ਅੰਕ ਜੋੜੇ ਜਾਣ ਅਤੇ ਜਿਨ੍ਹਾਂ ਦੇ ਪੇਪਰ ਨਹੀਂ ਹੋਏ ਉਨ੍ਹਾਂ ਦੇ ਪ੍ਰੀ ਬੋਰਡ ਦੇ ਅੰਕ, ਪ੍ਰੈਕਟੀਕਲ ਅੰਕ ਅਤੇ ਸੀ ਸੀ ਈ਼ ਅੰਕ ਜੋੜ ਕੇ ਨਤੀਜੇ ਘੋਸ਼ਿਤ ਕੀਤੇ ਜਾਣ । ਜਿਹੜੇ ਬੱਚੇ ਪ੍ਰੀ ਬੋਰਡ ਦੇ ਪੇਪਰਾਂ ਵਿੱਚ ਪਾਸ ਨਹੀਂ ਹਨ ਉਹਨਾਂ ਦਾ ਰਿਜਲਟ PAS ਦੇ ਆਧਾਰ ਤੇ ਬਣਾਇਆ ਜਾਵੇ।
ਸਕੂਲ ਮੁੱਖੀ 30 ਜਾਂ 31 ਨੂੰ ਸਾਲਾਨਾ ਨਤੀਜਾ ਐਲਾਨ ਕਰ ਸਕਦਾ ਹੈ। ਬੱਚਿਆਂ ਦੀ ਪੜ੍ਹਾਈ ਦਾ ਖਿਆਲ ਰਖਦੇ ਹੋਏ ਤੇ ਅਗਲਾ ਸੈਸ਼ਨ ਸਮੇਂ ਸਿਰ ਸ਼ੁਰੂ ਹੋ ਸਕੇ ਵਿਭਾਗ ਨੇ ਫੈਸਲਾ ਲਿਆ ਹੈ ਕਿ ਨਵਾਂ ਸੈਸ਼ਨ 1/04/2021 ਤੋਂ ਸ਼ੁਰੁ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਸ਼ਿਆਂ ਦੀਆਂ ਰੋਜ਼ਾਨਾ ਜੂਮ ਕਲਾਸਾਂ ਲਗਾਈਆਂ ਜਾਣ। ਵਿਭਾਗ ਇਸ ਤੋਂ ਬਾਅਦ ਅਪਰ ਪ੍ਰਾਇਮਰੀ ਨਾਨ ਬੋਰਡ ਜਮਾਤਾਂ ਅਤੇ ਬੋਰਡ ਦੀਆ ਸਾਰੀਆਂ ਜਮਾਤਾਂ ਦੇ ਬਾਰੇ ਵਿਚਾਰ ਕਰੇਗਾ।