ਪ੍ਰਾਇਮਰੀ ਸਕੂਲ ਹੋਲ ਦੇ ਅਧਿਆਪਕਾਂ ਨੇ ਮਾਪਿਆਂ ਨਾਲ ਕੀਤੀਆਂ ਮੀਟਿੰਗਾਂ
ਅਧਿਆਪਕਾਂ ਵੱਲੋਂ ਘਰ-ਘਰ ਜਾ ਕੇ ਮਾਪਿਆਂ ਨੂੰ ਸਿੱਖਿਆ ਦੇ ਮਹੱਤਵ ਬਾਰੇ ਦੱਸਿਆ
PAS ਦੀ ਤਿਆਰੀ ਤੇ ਆਨਲਾਇਨ ਸਿੱਖਿਆ ਸੰਬੰਧੀ ਦੱਸ ਕੇ ਬੱਚਿਆਂ ਦੇ ਦਾਖਲੇ ਲਈ ਪ੍ਰੇਰਿਤ ਕੀਤਾ
ਸਿੱਖਿਆ ਵਿਭਾਗ ਅਤੇ ਬਲਾਕ ਸਿੱਖਿਆ ਅਫ਼ਸਰ ਖੰਨਾ ਸ.ਮੇਲਾ ਸਿੰਘ ਉਕਸੀ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਹੋਲ ਦੇ ਅਧਿਆਪਕਾਂ ਵੱਲੋਂ ਮਾਪੇ/ਅਧਿਆਪਕ ਮਿਲਣੀ ਕੀਤੀ ਗਈ।ਕਰੋਨਾ ਮਹਾਂਮਾਰੀ ਕਾਰਨ ਕੋਵਿਡ ਦੀਆਂ ਹਦਾਇਤਾਂ ਅਨੁਸਾਰ ਯੂਮਐੱਪ,ਵਟਸਐੱਪ ਵੀਡੀਓ ਕਾਲਿੰਗ ਤੇ ਫੋਨ ਰਾਹੀਂ ਐੱਸ.ਐਮ.ਐੱਸ ਕਮੇਟੀ,ਨਗਰ ਪੰਚਾਇਤ,ਆਂਗਣਵਾੜੀ ਵਰਕਰ,ਮਿੱਡ-ਡੇ-ਮੀਲ ਵਰਕਰ ਤੇ ਬੱਚਿਆਂ ਦੇ ਮਾਪਿਆਂ ਨਾਲ ਮੀਟਿੰਗ ਕੀਤੀ ਗਈ।
ਸਕੂਲ ਮੁੱਖੀ ਪ੍ਰਦੀਪ ਕੌਰ ਰੌਣੀ ਨੇ ਮਾਪਿਆਂ ਤੇ ਸਹਿਯੋਗੀ ਸੰਸਥਾਵਾਂ ਦੇ ਮੈਂਬਰਾਂ ਨੂੰ ਦੱਸਿਆ ਕਿ ਸਕੂਲ ਅਧਿਆਪਕਾਂ ਵੱਲੋਂ ਕਰੋਨਾ ਮਹਾਂਮਾਰੀ ਦੇ ਦੌਰਾਨ ਬੱਚਿਆਂ ਦੇ ਸਿਲੇਬਸ ਦੀਆਂ ਵੀਡੀਓ ਬਣਾ ਕੇ,ਯੂਮਐੱਪ ਰਾਹੀਂ ਕਲਾਸਾਂ ਲਗਾ ਕੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ।ਵਿਭਾਗ ਵੱਲੋਂ ਟੀਵੀ ਚੈਨਲ ਰਾਹੀਂ,ਰੋਜ਼ਾਨਾ ਦੀਆਂ ਗਤੀਵਿਧੀਆਂ ਦੀ ਸਲਾਈਡ ਰਾਹੀਂ ਵੀ ਬੱਚਿਆਂ ਨੂੰ ਸਿੱਖਿਆ ਦੇਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ।ਸਕੂਲ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤ ਰੱਖਣ ਲਈ ਵੱਖਰੀਆਂ-ਵੱਖਰੀਆਂ ਡਰਾਇੰਗ,ਪੇਂਟਿੰਗ,ਖੇਡਾਂ ਤੇ ਹੋਰ ਗਤੀਵਿਧੀਆਂ ਕਰਾਈਆਂ ਜਾਂਦੀਆਂ ਹਨ।ਵਿਭਾਗ ਵੱਲੋਂ ਪੈਸ-2020 ਦੀ ਤਿਆਰੀ ਲਈ ਲਗਾਤਾਰ ਬੱਚਿਆਂ ਨੂੰ ਹਫ਼ਤਾਵਾਰੀ ਟੈਸਟ ਨਾਲ ਜੋੜਿਆ ਜਾ ਰਿਹਾ ਹੈ।21 ਸਤੰਬਰ ਤੋਂ ਪੈਸ ਦੀ ਪ੍ਰੀਖਿਆ ਸ਼ੁਰੂ ਹੋ ਰਹੀ ਹੈ।ਸਾਰੇ ਮੈਂਬਰ ਸਾਹਿਬਾਨ ਤੇ ਬੱਚਿਆਂ ਦੇ ਮਾਪਿਆਂ ਨੂੰ ਵੱਧ ਤੋ ਵੱਧ ਮਦਦ ਅਤੇ ਇਸ ਵਿਚ ਬੱਚਿਆਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ ਗਿਆ।ਸ.ਰਣਜੋਧ ਸਿੰਘ ਭੁਮੱਦੀ ਨੇ ਦੱਸਿਆ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਨੂੰ ਫਰੀ ਕਿਤਾਬਾਂ ਅਤੇ ਮਿੱਡ-ਡੇ-ਮੀਲ ਵੀ ਦਿੱਤਾ ਜਾ ਰਿਹਾ ਹੈ। ਸ.ਧਰਮਿੰਦਰ ਸਿੰਘ ਨੇ ਦੱਸਿਆ ਪੰਜਾਬ ਐਜੂਕੇਅਰ ਐਪ ਰਾਹੀਂ ਸਿੱਖਿਆ,ਫਰੀ ਵਰਦੀਆਂ ਦਿੱਤੀਆਂ ਜਾ ਰਹੀਆਂ ਹਨ।ਰਿਸੋਰਸ ਰੂਮ ਇੰਚਾਰਜ ਸ਼੍ਰੀਮਤੀ ਅਮਨਦੀਪ ਕੌਰ ਵੱਲੋਂ ਸਪੈਸ਼ਲ ਬੱਚਿਆਂ ਦੇ ਮਾਪਿਆਂ ਨਾਲ ਜ਼ੂਮ ਐਪ ਤੇ ਗੱਲਬਾਤ ਕੀਤੀ ਗਈ।ਸਮੂਹ ਅਧਿਆਪਕਾਂ ਵੱਲੋਂ ਆਪਣੀ-ਆਪਣੀ ਜਮਾਤ ਦੇ ਬੱਚਿਆਂ ਦੀ ਲਕ ਡਾਊਨ ਦੌਰਾਨ ਕਾਰਗੁਜ਼ਾਰੀ ਮਾਪਿਆਂ ਨਾਲ ਸਾਂਝੀ ਕੀਤੀ ਗਈ।ਜ਼ੂਮ ਮੀਟਿੰਗ ਤੋਂ ਬਾਅਦ ਐੱਸ.ਐੱਮ.ਸੀ ਕਮੇਟੀ ਦੇ ਚੇਅਰਮੈਨ,ਸਰਪੰਚ,ਆਂਗਨਵਾੜੀ ਵਰਕਰ,ਸਕੂਲ ਅਧਿਆਪਕਾਂ ਨੇ ਬੱਚਿਆਂ ਦੇ ਘਰ-ਘਰ ਜਾ ਕੇ ਬੱਚਿਆਂ ਦੀ ਸਿੱਖਿਆ ਸਬੰਧੀ ਮਾਪਿਆਂ ਨੂੰ ਪ੍ਰੇਰਿਤ ਕੀਤਾ।ਅੱਜ ਦੀ ਜੂਮ ਮੀਟਿੰਗ ਵਿੱਚ ਸਕੂਲ ਮੁੱਖੀ ਪਰਦੀਪ ਕੌਰ ਰੌਣੀ,ਰਣਜੋਧ ਸਿੰਘ ਭੁਮੱਦੀ,ਧਰਮਿੰਦਰ ਸਿੰਘ ਚਕੋਹੀ,ਅਮਨਦੀਪ ਕੌਰ, ਐੱਸ.ਐੱਮ.ਸੀ ਕਮੇਟੀ ਦੇ ਚੇਅਰਮੈਨ ਹਰਪ੍ਰੀਤ ਕੌਰ,ਸਰਪੰਚ ਦਲਜੀਤ ਕੌਰ,ਜੀਓਜੀ ਕੇਸਰ ਸਿੰਘ ਫੌਜੀ,ਨਿਰਮਲ ਸਿੰਘ,ਗੁਰਮੇਲ ਸਿੰਘ,ਕਮਲਜੀਤ ਸਿੰਘ,ਗੁਰਤੇਜ ਸਿੰਘ,ਆਂਗਣਵਾੜੀ ਵਰਕਰ ਰਣਜੀਤ ਕੌਰ,ਕੁਲਵਿੰਦਰਜੀਤ ਕੌਰ,ਮਿੱਡ-ਡੇ-ਮੀਲ ਵਰਕਰ ਜਸਬੀਰ ਕੌਰ,ਜਸਵੀਰ ਕੌਰ ਅਤੇ ਬੱਚਿਆਂ ਦੇ ਮਾਪੇ ਅਤੇ ਵੱਡੀ ਗਿਣਤੀ ਵਿੱਚ ਬੱਚੇ ਹਾਜ਼ਰ ਸਨ।