ਪਠਾਨਕੋਟ; ਜ਼ਿਲ੍ਹੇ ਦੇ 376 ਪ੍ਰਾਇਮਰੀ ਸਕੂਲਾਂ ਵਿੱਚ ਮੈਗਾ ਮਾਪੇ ਅਧਿਆਪਕ ਮਿਲਣੀ ਦਾ ਕੀਤਾ ਗਿਆ ਆਯੋਜਿਤ

 ਜ਼ਿਲ੍ਹੇ ਦੇ 376 ਪ੍ਰਾਇਮਰੀ ਸਕੂਲਾਂ ਵਿੱਚ ਮੈਗਾ ਮਾਪੇ ਅਧਿਆਪਕ ਮਿਲਣੀ ਦਾ ਕੀਤਾ ਗਿਆ ਆਯੋਜਿਤ।


ਮੈਗਾ ਮਾਪੇ ਅਧਿਆਪਕ ਮਿਲਣੀ ਦੌਰਾਨ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਮਾਪਿਆਂ ਨੂੰ ਕਰਵਾਇਆ ਜਾਣੂ ।


ਸਾਢੇ ਪੰਜ ਹਜ਼ਾਰ ਦੇ ਕਰੀਬ ਮਾਪਿਆਂ ਨੇ ਜਾਣੀਂ ਆਪਣੇ ਨੰਨ੍ਹੇ ਮੁੰਨਿਆਂ ਦੀ ਕਾਰਗੁਜ਼ਾਰੀ:- ਕਮਲਦੀਪ ਕੌਰ।


ਅਧਿਆਪਕ ਮਾਪੇ ਮਿਲਣੀ ਨਾਲ ਵਿਦਿਆਰਥੀਆਂ ਦੀ ਹਰ ਸਮਸਿਆ ਦਾ ਹੁੰਦਾ ਹਲ:- ਡੀਜੀ ਸਿੰਘ।


ਪਠਾਨਕੋਟ, 22 ਅਕਤੂਬਰ ( ) ਜ਼ਿਲ੍ਹਾ ਪਠਾਨਕੋਟ ਦੇ ਸਮੂਹ 376 ਪ੍ਰਾਇਮਰੀ ਸਕੂਲਾਂ ਵਿੱਚ ਸਾਡੇ ਪੰਜ ਹਜ਼ਾਰ ਦੇ ਕਰੀਬ ਮਾਪਿਆਂ ਨੇ ਵਿਆਪਕ ਸ਼ਮੂਲੀਅਤ ਕਰ ਆਪਣੇ ਨੰਨ੍ਹੇ ਮੁੰਨਿਆਂ ਦੀ ਕਾਰਗੁਜ਼ਾਰੀ ਨੂੰ ਜਾਣਿਆ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕੀਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਐਮਸੀ ਬਜ਼ਾਰ, ਸਰਕਾਰੀ ਪ੍ਰਾਇਮਰੀ ਸਕੂਲ ਧੀਰਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸਰਨਾ ਵਿਖੇ ਆਯੋਜਿਤ ਮੈਗਾ ਮਾਪੇ ਅਧਿਆਪਕ ਮਿਲਣੀ ਵਿੱਚ ਸ਼ਮੂਲੀਅਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਬੈਂਸ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪਠਾਨਕੋਟ ਦੇ ਸਮੂਹ 376 ਪ੍ਰਾਇਮਰੀ ਸਕੂਲਾਂ ਵਿੱਚ ਸਵੇਰੇ 9 ਵਜੇ ਤੋਂ ਲੈਕੇ 2.30 ਵਜੇ ਤੱਕ ਸਾਢੇ ਪੰਜ ਹਜ਼ਾਰ ਦੇ ਕਰੀਬ ਮਾਪਿਆਂ, ਸਕੂਲ ਪ੍ਰਬੰਧਕ ਕਮੇਟੀਆਂ ਅਤੇ ਕਮਿਊਨਿਟੀ ਲੀਡਰਾਂ ਨੇ ਅਧਿਆਪਕਾਂ ਨਾਲ ਵਿਦਿਆਰਥੀਆਂ ਦੀ ਵਿਦਿਅਕ ਤਰੱਕੀ ਦੀਆਂ ਰਣਨੀਤੀਆਂ 'ਤੇ ਵਿਚਾਰ ਵਟਾਂਦਰਾ ਕੀਤਾ ਅਤੇ ਬੱਚਿਆਂ ਦੀ ਕਾਰਗੁਜ਼ਾਰੀ ਜਾਣੀ। ਪੀਟੀਐਮ ਨੇ ਅਧਿਆਪਕਾਂ ਅਤੇ ਮਾਪਿਆਂ ਵਿਚਕਾਰ ਅਰਥਪੂਰਨ ਸੰਵਾਦ ਦੀ ਸਹੂਲਤ ਪ੍ਰਦਾਨ ਕੀਤੀ ਜਿਸ ਨਾਲ ਉਹ ਵਿਦਿਆਰਥੀਆਂ ਦੀ ਅਕਾਦਮਿਕ ਪ੍ਰਗਤੀ, ਵਿਵਹਾਰ ਦੇ ਨਮੂਨੇ ਅਤੇ ਸਕੂਲ ਦੇ ਮਾਹੌਲ ਦੇ ਅੰਦਰ ਅਤੇ ਬਾਹਰ ਸਮੁੱਚੇ ਵਿਕਾਸ ਬਾਰੇ ਫੀਡਬੈਕ ਸਾਂਝੇ ਕਰਨ ਦੇ ਯੋਗ ਹੋਏ। ਅਧਿਆਪਕਾਂ ਨੇ ਸਤੰਬਰ ਮਹੀਨੇ ਦੇ ਇਮਤਿਹਾਨ ਦੇ ਨਤੀਜੇ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਦੀ ਵਿਅਕਤੀਗਤ ਕਾਰਗੁਜ਼ਾਰੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। 


ਸਰਕਾਰੀ ਪ੍ਰਾਇਮਰੀ ਸਕੂਲ ਸਰਨਾ ਵਿਖੇ ਮਾਪੇ ਅਧਿਆਪਕ ਮਿਲਣੀ ਦੌਰਾਨ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ।


ਇਸੇ ਤਰ੍ਹਾਂ ਹੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਨੇ ਵੀ ਸਰਕਾਰੀ ਪ੍ਰਾਇਮਰੀ ਸਕੂਲ ਸੁਜਾਨਪੁਰ ਕੁੜੀਆਂ, ਸਰਕਾਰੀ ਪ੍ਰਾਇਮਰੀ ਸਕੂਲ ਸੁਜਾਨਪੁਰ (ਔਲਡ), ਸਰਕਾਰੀ ਪ੍ਰਾਇਮਰੀ ਸਕੂਲ ਗੰਦਲਾ ਲਾਹੜੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਲਮੀਨੀ ਵਿੱਚ ਮਾਪੇ ਅਧਿਆਪਕ ਮਿਲਣੀ ਵਿੱਚ ਸ਼ਿਰਕਤ ਕਰ ਮਾਪਿਆਂ ਅਤੇ ਪਤਵੰਤੇ ਸੱਜਣਾਂ ਨੂੰ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਵਿਦਿਆਰਥੀ, ਮਾਪੇ ਅਧਿਆਪਕ ਮਿਲਣੀ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਪੇ ਅਧਿਆਪਕ ਮਿਲਣੀ ਨਾਲ ਵਿਦਿਆਰਥੀਆਂ ਦੀ ਹਰ ਸਮਸਿਆ ਦਾ ਹਲ ਹੁੰਦਾ ਹੈ ਮੈਗਾ ਅਧਿਆਪਕ ਮਿਲਣੀ ਵਿੱਚ ਮਾਪਿਆ ਨੂੰ ਬੱਚਿਆਂ ਦੇ ਪੜ੍ਹਾਈ ਬਾਰੇ ਪਤਾ ਲੱਗਦਾ ਹੈ ਅਤੇ ਅਧਿਆਪਕਾਂ ਨੂੰ ਮਾਪਿਆ ਬਾਰੇ ਵੀ ਪੂਰੀ ਜਾਣਕਾਰੀ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਕਰਵਾਈ ਜਾਂਦੀ ਮਾਪੇ ਅਧਿਆਪਕ ਮਿਲਣੀ ਨਾਲ ਜਿੱਥੇ ਅਧਿਆਪਕ, ਮਾਪੇ ਤੇ ਵਿਦਿਆਰਥੀਆਂ ਦੀ ਨੇੜਤਾ ਵੱਧਦੀ ਹੈ ਉਸ ਦੇ ਨਾਲ ਹੀ ਸਕੂਲ ਦੀ ਪੜ੍ਹਾਈ ਦਾ ਮਾਹੌਲ ਸੁਖਾਵਾਂ ਬਣਦਾ ਹੈ ਦੂਜੇ ਪਾਸੇ ਸਕੂਲ ਦੀ ਪੜ੍ਹਾਈ ’ਤੇ ਚੰਗਾ ਅਸਰ ਪੈਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਇਸ ਨਾਲ ਸਕੂਲਾਂ ਵਿੱਚ ਪੜ੍ਹਾਈ ਦੇ ਲੈਵਲ ਵਿੱਚ ਵੱਡਾ ਸੁਧਾਰ ਹੋਵੇਗਾ।


BY ELECTION PUNJAB 2024: ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ

 

MEGA PTM CM LIVE : ਮਾਪੇ-ਅਧਿਆਪਕ ਮਿਲਣੀ' (ਮੈਗਾ ਪੀ.ਟੀ.ਐੱਮ) ਦੌਰਾਨ CM ਭਗਵੰਤ ਮਾਨ, ਲੜਕਿਆਂ ਦੇ ਸਰਕਾਰੀ ਸਕੂਲ, ਨੰਗਲ ਤੋਂ Live...

 'ਮਾਪੇ-ਅਧਿਆਪਕ ਮਿਲਣੀ' (ਮੈਗਾ ਪੀ.ਟੀ.ਐੱਮ) ਦੌਰਾਨ CM ਭਗਵੰਤ ਮਾਨ, ਲੜਕਿਆਂ ਦੇ ਸਰਕਾਰੀ ਸਕੂਲ, ਨੰਗਲ ਤੋਂ Live...



https://www.facebook.com/100072301243476/videos/974982534470644/?mibextid=rS40aB7S9Ucbxw6v

ਸਾਂਝਾ ਅਧਿਆਪਕ ਮੋਰਚਾ ਵੱਲੋਂ ਜਿਮਨੀ ਚੋਣਾਂ ਦੌਰਾਨ ਝੰਡੇ ਮਾਰਚਾਂ ਵਿੱਚ ਭਰਵੀਂ ਸ਼ਮੂਲੀਅਤ ਦਾ ਫੈਸਲਾ

*ਮਿਡਲ ਸਕੂਲਾਂ ਨੂੰ ਖਤਮ ਕਰਨ ਦੇ ਬਿਆਨ ਦੀ ਨਿਖੇਧੀ*


*ਸਾਂਝਾ ਅਧਿਆਪਕ ਮੋਰਚਾ ਪੰਜਾਬ ਦਾ ਵਫਦ ਸਟੇਸ਼ਨ ਚੋਣ ਸਮੇਤ ਅਧਿਆਪਕ ਮੰਗਾਂ ਸਬੰਧੀ 25 ਅਕਤੂਬਰ ਨੂੰ ਸਿਖਿਆ ਅਧਿਕਾਰੀਆਂ ਨੂੰ ਮਿਲੇਗਾ*


*ਜਿਮਨੀ ਚੋਣਾਂ ਦੌਰਾਨ ਝੰਡੇ ਮਾਰਚਾਂ ਵਿੱਚ ਭਰਵੀਂ ਸ਼ਮੂਲੀਅਤ ਦਾ ਫੈਸਲਾ*


*ਪੰਚਾਇਤ ਚੋਣਾਂ ਵਿੱਚ ਪੋਲਿੰਗ ਸਟਾਫ ਦੀ ਸੁਰੱਖਿਆ ਨਾ ਕਰਨ 'ਤੇ ਜਿਮਨੀ ਚੋਣਾਂ ਵਿੱਚ ਡਿਊਟੀਆਂ ਦਾ ਕੀਤਾ ਜਾਵੇਗਾ ਬਾਈਕਾਟ*


*ਬੇਰੁਜ਼ਗਾਰ ਅਧਿਆਪਕਾਂ ਤੇ ਲਾਠੀਚਾਰਜ ਅਤੇ ਮੋਰਚੇ ਦੇ ਕਨਵੀਨਰ ਬਲਜੀਤ ਸਲਾਣਾ ਦੀ ਖਿਚ ਧੂਹ ਕਰਨ ਅਤੇ ਥਾਣੇ ਲਿਜਾਣ ਦੀ ਨਿਖੇਧੀ*


 ਚੰਡੀਗੜ੍ਹ / ਮੋਹਾਲੀ 22 ਅਕਤੂਬਰ ( ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਵਰਚੁਅਲ ਮੀਟਿੰਗ ਸੂਬਾ ਕਨਵੀਨਰ ਸੁਰਿੰਦਰ ਕੁਮਾਰ ਪੁਆਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਜੀਤ ਸਿੰਘ ਸਲਾਣਾ, ਬਾਜ ਸਿੰਘ ਖਹਿਰਾ, ਸੁਰਿੰਦਰ ਕੰਬੋਜ , ਹਰਵਿੰਦਰ ਸਿੰਘ ਬਿਲਗਾ, ਗੁਰਜੰਟ ਸਿੰਘ ਵਾਲੀਆ, ਸੁਖਵਿੰਦਰ ਸਿੰਘ ਚਾਹਲ, ਸੁਖਜਿੰਦਰ ਸਿੰਘ ਹਰੀਕਾ, ਅਮਨਬੀਰ ਸਿੰਘ ਗੋਰਾਇਆ, ਸੁਖਰਾਜ ਸਿੰਘ ਕਾਹਲੋਂ, ਜਸਵਿੰਦਰ ਸਿੰਘ ਔਲਖ, ਸ਼ਮਸ਼ੇਰ ਸਿੰਘ ਬੰਗਾ, ਗੁਰਬਿੰਦਰ ਸਿੰਘ ਸਸਕੌਰ, ਰਵਿੰਦਰਜੀਤ ਸਿੰਘ ਪੰਨੂ, ਗੁਰਿੰਦਰ ਸਿੰਘ ਸਿੱਧੂ ਆਦਿ ਨੇ ਦੱਸਿਆ ਕਿ ਬੇਰੁਜ਼ਗਾਰ ਅਧਿਆਪਕਾਂ ਨੂੰ ਹਾਜ਼ਰ ਕਰਵਾਉਣ ਦੀ ਮੰਗ ਦਾ ਪੁਰਜੋਰ ਸਮਰਥਨ ਕਰਦਿਆਂ ਪਿਛਲੇ ਦਿਨ ਵਿਦਿਆ ਭਵਨ ਸਾਹਮਣੇ ਧਰਨੇ ਤੇ ਬੈਠੇ ਬੇਰੁਜ਼ਗਾਰ ਅਧਿਆਪਕਾਂ ਤੇ ਲਾਠੀਚਾਰਜ ਕਰਨ ਅਤੇ ਮੋਹਾਲੀ ਪੁਲਿਸ ਵਲੋਂ ਮੋਰਚੇ ਦੇ ਕਨਵੀਨਰ ਬਲਜੀਤ ਸਲਾਣਾ ਦੀ ਖਿੱਚ ਧੂਹ ਕਰਨ ਅਤੇ ਥਾਣੇ ਲਿਜਾਣ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਸਬੰਧੀ ਸਾਂਝੇ ਅਧਿਆਪਕ ਮੋਰਚੇ ਦੇ ਵਫਦ ਵਲੋਂ 25 ਅਕਤੂਬਰ ਨੂੰ ਉਚ ਪੁਲਿਸ ਅਧਿਕਾਰੀਆਂ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ ਹੈ।



         ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਵਲੋਂ ਪ੍ਰਾਇਮਰੀ ਸਕੂਲਾਂ ਵਿੱਚ ਜਮਾਤਵਾਰ ਅਤੇ ਅਪਰ ਪ੍ਰਾਇਮਰੀ ਸਕੂਲਾਂ ਵਿੱਚ ਵਿਸ਼ਾਵਾਰ ਅਧਿਆਪਕ ਦੇਣ ਦੀ ਬਜਾਏ ਮਿਡਲ ਸਕੂਲਾਂ ਹੀ ਨੂੰ ਬੰਦ ਕਰਨ ਦੇ ਬਿਆਨ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਨਾਲ ਹੋਈਆਂ ਮੀਟਿੰਗਾਂ ਵਿੱਚ ਬਣੀਆਂ ਸਹਿਮਤੀਆਂ ਨੂੰ ਲਾਗੂ ਕਰਵਾਉਣ, ਲੈਕਚਰਾਰ ਪ੍ਰਮੋਸ਼ਨ ਦੌਰਾਨ ਪੂਰੇ ਖਾਲੀ ਸਟੇਸ਼ਨ ਨਾ ਦਿਖਾਉਣ 'ਤੇ ਦੂਰ ਦੁਰਾਡੇ ਦੇ ਸਟੇਸ਼ਨ ਦੇਣ ਦੇ ਹੁਕਮ ਰੱਦ ਕਰਕੇ ਦੋਬਾਰਾ ਸਟੇਸ਼ਨ ਚੋਣ ਕਰਵਾਉਣ, ਛੱਡੇ ਗਏ ਯੋਗ ਅਧਿਆਪਕਾਂ ਨੂੰ ਵੀ ਪਰਮੋਟ ਕਰਨ, ਸਟੇਸ਼ਨ ਚੋਣ ਤੋਂ ਪਹਿਲਾਂ ਸਾਰੇ ਖਾਲੀ ਸਟੇਸ਼ਨਾਂ ਦੀ ਸੂਚੀ ਜਾਰੀ ਕਰਨ ਅਤੇ ਮਨਮਾਨੇ ਡੈਪੂਟੇਸ਼ਨ ਬੰਦ ਕਰਨ, ਖਾਲੀ ਪੋਸਟਾਂ ਪੂਰੇ ਗਰੇਡ 'ਤੇ ਭਰਨ, ਹਰ ਵਰਗ ਦੀਆਂ ਪਰਮੋਸ਼ਨਾਂ, ਬਦਲੀਆਂ ਸਬੰਧੀ ਸਮੱਸਿਆਵਾਂ ਅਤੇ ਅਧਿਆਪਕਾਂ ਦੇ ਚਿਰਾਂ ਤੋਂ ਲਟਕਦੇ ਮਹੱਤਵਪੂਰਨ ਮਸਲਿਆਂ ਸਬੰਧੀ ਸਾਂਝੇ ਅਧਿਆਪਕ ਮੋਰਚੇ ਦੇ ਵਫਦ ਵਲੋਂ 25 ਅਕਤੂਬਰ ਨੂੰ ਸਿੱਖਿਆ ਅਧਿਕਾਰੀਆਂ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ ਹੈ। 

          ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਪੰਚਾਇਤ ਚੋਣਾਂ ਤੋਂ ਪਹਿਲਾਂ ਪੋਲਿੰਗ ਸਟਾਫ ਦੀ ਸੁਰੱਖਿਆ ਲਈ ਚੋਣ ਕਮਿਸ਼ਨ ਤੋਂ ਪੰਚਾਇਤ ਚੋਣਾਂ ਦੇ ਨਤੀਜੇ ਪੋਲਿੰਗ ਬੂਥ ਦੀ ਬਜਾਏ ਤਹਿਸੀਲ ਜਾਂ ਬਲਾਕ ਪੱਧਰ 'ਤੇ ਐਲਾਨਣ ਦੀ ਮੰਗ ਕੀਤੀ ਸੀ। ਪ੍ਰੰਤੂ ਅਜਿਹਾ ਨਾ ਕਰਕੇ ਅਨੇਕਾਂ ਘਟਨਾਵਾਂ ਵਿੱਚ ਪੋਲਿੰਗ ਸਟਾਫ ਦੀ ਜਿੰਦਗੀ ਨੂੰ ਖਤਰੇ ਵਿੱਚ ਪਾਇਆ ਗਿਆ, ਜਿਸ 'ਤੇ ਮੋਰਚੇ ਵਲੋਂ ਸਖਤ ਇਤਰਾਜ ਉਠਾਉਂਦਿਆਂ ਜਿਮਨੀ ਚੋਣਾਂ ਵਿੱਚ ਪੋਲਿੰਗ ਸਟਾਫ ਦੀ ਸੁਰੱਖਿਆ ਨਾ ਕਰਨ ਤੇ ਡਿਊਟੀਆਂ ਦਾ ਬਾਈਕਾਟ ਕੀਤਾ ਜਾਵੇਗਾ।

          ਮੁੱਖ ਮੰਤਰੀ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਅਣਦੇਖੀ ਕਰਨ ਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵਲੋਂ ਜਿਮਨੀ ਚੋਣਾਂ ਵਿੱਚ ਉਲੀਕੇ ਝੰਡੇ ਮਾਰਚਾਂ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।   

          ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ ਜੁਨੇਜਾ, ਪ੍ਰਿੰ. ਅਮਨਦੀਪ ਸ਼ਰਮਾ, ਨਵਪ੍ਰੀਤ ਬੱਲੀ, ਨਿਰੰਜਣਜੋਤ ਚਾਂਦਪੁਰੀ, ਬਿਕਰਮਜੀਤ ਕੱਦੋਂ, ਗੁਰਪ੍ਰੀਤ ਸਿੰਘ ਮਾੜੀ ਮੇਗਾ, ਪਰਵੀਨ ਲੁਧਿਆਣਾ, ਜਸਪਾਲ ਸੰਧੂ,ਅਵਤਾਰ ਸਿੰਘ ਢਡੋਗਲ, ਹਰਜੰਟ ਸਿੰਘ ਬੋਡੇ, ਸੋਮ ਸਿੰਘ, ਮਹਿੰਦਰ ਪਾਲ ਸਿੰਘ, ਸੁਖਦਿਆਲ ਸਿੰਘ ਝੰਡ ਆਦਿ ਸ਼ਾਮਲ ਸਨ।

ਮਿਡ ਡੇਅ ਮੀਲ ਵਰਕਰ ਅਤੇ ਉਸ ਦੀ ਧੀ ਵੱਲੋਂ ਅਧਿਆਪਕਾਂ ਨੂੰ ਮਾਰਿਆ ਥੱਪੜ, ਪੁਲਿਸ ਵੱਲੋਂ ਕੇਸ ਦਰਜ

ਮਿਡ ਡੇਅ ਮੀਲ ਵਰਕਰ ਅਤੇ ਉਸ ਦੀ ਧੀ ਵੱਲੋਂ ਅਧਿਆਪਕਾਂ ਨੂੰ ਮਾਰਿਆ ਥੱਪੜ, ਪੁਲਿਸ ਵੱਲੋਂ ਕੇਸ ਦਰਜ 

ਫਿਰੋਜ਼ਪੁਰ/ ਮਮਦੋਟ  22 ਅਕਤੂਬਰ 2024 ( ਜਾਬਸ ਆਫ ਟੁਡੇ) ਪਿੰਡ ਬੇਟੂ ਕਦੀਮ ਦੇ ਸਰਕਾਰੀ ਸਕੂਲ ਵਿੱਚ ਮਿਡ-ਡੇਅ ਮੀਲ ਵਰਕਰ ਨੇ ਆਪਣੀ ਧੀ ਨਾਲ ਮਿਲ ਕੇ ਸਕੂਲ ਦੀ ਸਾਇੰਸ ਅਧਿਆਪਕਾ ਦੀ ਗਲਤ ਪੋਸਟ ਵਾਇਰਲ ਕਰ ਦਿੱਤੀ। ਜਦੋਂ  ਅਧਿਆਪਕਾ ਨੇ ਮਹਿਲਾ ਅਤੇ ਉਸ ਦੀ ਬੇਟੀ ਨਾਲ ਗੱਲ ਕਰਨੀ ਚਾਹੀ ਤਾਂ ਦੋਵਾਂ ਨੇ ਸਕੂਲ ਵਿੱਚ ਹੀ ਮਹਿਲਾ ਅਧਿਆਪਕ ਦੇ ਥੱਪੜ ਮਾਰ ਦਿੱਤਾ। 


BY ELECTION 2024: ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ


MEGA PTM : ਮੁੱਖ ਮੰਤਰੀ ਭਗਵੰਤ ਮਾਨ ਇਸ ਜ਼ਿਲੇ ਵਿੱਚ ਕਰਨਗੇ ਸ਼ਿਰਕਤ


ਪੁਲੀਸ ਨੇ ਅਧਿਆਪਕ ਦੀ ਸ਼ਿਕਾਇਤ ’ਤੇ ਮਾਂ-ਧੀ ਖ਼ਿਲਾਫ਼ ਜਾਂਚ ਕਰਨ ਤੋਂ ਪੰਜ ਮਹੀਨਿਆਂ ਬਾਅਦ ਮਮਦੋਟ ਥਾਣੇ ਵਿੱਚ ਆਈਪੀਸੀ ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜਾਂਚ ਅਧਿਕਾਰੀ  ਨੇ ਦੱਸਿਆ ਕਿ ਸ਼ਿਕਾਇਤ ਵਿੱਚ ਪਿੰਡ ਬੇਟੂ ਕਦੀਮ ਵਿੱਚ ਤਾਇਨਾਤ ਸਾਇੰਸ ਅਧਿਆਪਕਾ ਅਰਸ਼ਦੀਪ ਕੌਰ ਵਾਸੀ ਮੁਕਤਸਰ ਨੇ ਦੱਸਿਆ ਕਿ ਉਹ ਪਿੰਡ ਦੇ ਸਰਕਾਰੀ ਸਕੂਲ ਵਿੱਚ ਨੌਕਰੀ ਕਰ ਰਹੀ ਹੈ।

MASTER TO LECTURER PROMOTION : ਪਦ ਉਨਤ ( MATHEMATICS, PUNJABI, ECONOMICS , ENGLISH, POLITICAL SCIENCE) ਲੈਕਚਰਾਰਾਂ ਨੂੰ ਸਟੇਸ਼ਨ ਅਲਾਟਮੈਂਟ, ਸੂਚੀ ਜਾਰੀ


 ਸਕੂਲ ਵਿੱਚ ਮਿਡ-ਡੇਅ ਮੀਲ ਵਰਕਰ ਵਜੋਂ ਕੰਮ ਕਰਦੀ ਇੱਕ ਔਰਤ ਗੁਰਮੀਤ ਕੌਰ ਆਪਣੀ ਧੀ ਮਨਪ੍ਰੀਤ ਕੌਰ ਨਾਲ ਮਿਲ ਕੇ ਪਿੰਡ ਦੇ ਸਰਪੰਚ ਵਰਿੰਦਰ ਕੁਮਾਰ ਦੀ ਝੂਠੀ ਪੋਸਟ ਵਾਇਰਲ ਕਰਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਬਾਰੇ ਪਤਾ ਲੱਗਣ ’ਤੇ ਉਸ ਨੇ ਗੁਰਮੀਤ ਕੌਰ ਅਤੇ ਉਸ ਦੀ ਲੜਕੀ ਮਨਪ੍ਰੀਤ ਕੌਰ ਨੂੰ ਸਕੂਲ ਬੁਲਾਇਆ।



 ਜਦੋਂ ਉਸ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ ਵਿੱਚ ਆ ਕੇ ਗੁਰਮੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਉਸ ਦੇ ਥੱਪੜ ਮਾਰ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਜਾਂਚ ਕਰਕੇ ਮਾਂ-ਧੀ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

MEGA PTM : ਮਾਪੇ-ਅਧਿਆਪਕ ਮਿਲਣੀ ਵਿੱਚ ਸ਼ਾਮਲ ਹੋਣਗੀਆਂ ਨਵੀਆਂ ਪੰਚਾਇਤਾਂ ਦੇ ਮੈਂਬਰ, ਸਿੱਖਿਆ ਸਕੱਤਰ ਵੱਲੋਂ ਸਕੂਲ ਮੁਖੀਆਂ ਪੱਤਰ ਜਾਰੀ

 ## ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਵਿੱਚ ਸ਼ਾਮਲ ਹੋਣ ਲਈ ਪੰਚਾਇਤਾਂ ਦੇ ਸਰਪੰਚਾਂ/ਮੈਂਬਰਾਂ ਨੂੰ ਸੱਦਾ

**ਚੰਡੀਗੜ੍ਹ, 21 ਅਕਤੂਬਰ 2024:** ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਮਿਤੀ 22 ਅਕਤੂਬਰ, 2024 ਨੂੰ ਮਾਪੇ-ਅਧਿਆਪਕ ਮਿਲਣੀ (PTM) ਵਿੱਚ ਸਥਾਨਕ ਸਰਕਾਰ ਦੇ ਨੁਮਾਇੰਦਿਆਂ, ਪੰਚਾਇਤਾਂ ਦੇ ਸਰਪੰਚਾਂ/ਮੈਂਬਰਾਂ ਨੂੰ ਸੱਦਾ ਦੇਣ ਲਈ ਕਿਹਾ ਹੈ।


ਇਸ ਮਿਲਣੀ ਦਾ ਮੁੱਖ ਉਦੇਸ਼ ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਦੇ ਨਾਲ ਨਾਲ ਸਥਾਨਕ ਭਾਈਚਾਰੇ, ਸਥਾਨਕ ਸਰਕਾਰ ਦੇ ਨੁਮਾਇੰਦਿਆਂ, ਪੰਚਾਇਤਾਂ ਦੇ ਸਰਪੰਚਾਂ/ਮੈਂਬਰਾਂ ਆਦਿ ਦਾ ਸਕੂਲਾਂ ਦੇ ਬਹੁਪੱਖੀ ਵਿਕਾਸ ਵਿੱਚ ਯੋਗਦਾਨ ਨੂੰ ਸੁਨਿਸ਼ਚਿਤ ਕਰਨ ਲਈ ਉਹਨਾਂ ਨਾਲ ਬਿਹਤਰ ਤਾਲਮੇਲ ਬਣਾਉਣਾ ਹੈ।



ਸਕੂਲ ਸਿੱਖਿਆ ਵਿਭਾਗ, ਪੰਜਾਬ ਵਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਉਪਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਅਤੇ ਸਕੂਲਾਂ ਦੇ ਬਹੁਪੱਖੀ ਵਿਕਾਸ ਵਿੱਚ ਉਹਨਾਂ ਦੇ ਯੋਗਦਾਨ ਦੀਆਂ ਸੰਭਾਵਨਾਂਵਾਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ।


ਸਕੱਤਰ ਸਕੂਲ ਸਿੱਖਿਆ, ਪੰਜਾਬ, ਕਮਲ ਕਿਸ਼ੋਰ ਯਾਦਵ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।

MEGA PTM : ਮੁੱਖ ਮੰਤਰੀ ਭਗਵੰਤ ਮਾਨ ਇਸ ਜ਼ਿਲੇ ਵਿੱਚ ਕਰਨਗੇ ਸ਼ਿਰਕਤ


MEGA PTM : ਮੁੱਖ ਮੰਤਰੀ ਭਗਵੰਤ ਮਾਨ ਇਸ ਜ਼ਿਲੇ ਵਿੱਚ ਕਰਨਗੇ ਸ਼ਿਰਕਤ 

ਚੰਡੀਗੜ੍ਹ,21 ਅਕਤੂਬਰ 2024 ( ਜਾਬਸ ਆਫ ਟੁਡੇ)ਪੰਜਾਬ ਸਰਕਾਰ ਵੱਲੋਂ ਤੀਸਰੀ ਮਾਪੇ/ਅਧਿਆਪਕ ਮਿਲਣੀ 22 ਅਕਤੂਬਰ 2024 ਨੂੰ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਕਰਵਾਈ ਜਾ ਰਹੀ ਹੈ।

22 ਅਕਤੂਬਰ ਨੂੰ  ਹੋਣ ਵਾਲੀ ਇਸ ਮੈਗਾ ਪੀਟੀਐਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿਲ੍ਹਾ ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਿਰਕਤ ਕਰਨਗੇ। ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿਚ ਹੋਣ ਜਾ ਰਹੇ ਪੀ.ਟੀ.ਐਮ ਵਿਚ ਲੱਖਾਂ ਬੱਚੇ ਆਪਣੇ ਮਾਪਿਆਂ ਨਾਲ ਸ਼ਾਮਲ ਹੋਣਗੇ। 



 ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਵੇਰੇ 09:00 ਵਜੇ ਤੋਂ ਬਾਅਦ ਦੁਪਹਿਰ 2:30 ਵਜੇ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਅਧਿਆਪਕ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਹੋਰ ਮੋਹਤਬਰ ਵਿਅਕਤੀ ਮਿਲ ਬੈਠ ਕੇ ਸਕੂਲ ਸਿੱਖਿਆ ਦੇ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਵਾਸਤੇ ਵਿਚਾਰ ਕਰਨਗੇ। 

PARENTS MEETING: 20 ਲੱਖ ਤੋਂ ਵੱਧ ਮਾਪੇ ਕਰਨਗੇ ਸ਼ਮੂਲੀਅਤ ,ਸਿੱਖਿਆ ਮੰਤਰੀ ਵਲੋਂ ਮਾਪਿਆਂ ਨੂੰ ਮੈਗਾ ਪੀ.ਟੀ.ਐਮ.ਵਿਚ ਸ਼ਾਮਲ ਹੋਣ ਦਾ ਸੱਦਾ

 


ਪੰਜਾਬ ਦੇ 20000 ਸਰਕਾਰੀ ਸਕੂਲਾਂ ਵਿੱਚ ਤੀਸਰੀ ਮਾਪੇ-ਅਧਿਆਪਕ ਮਿਲਣੀ ਅੱਜ (22 ਅਕਤੂਬਰ)  

20 ਲੱਖ ਤੋਂ ਵੱਧ ਮਾਪੇ ਕਰਨਗੇ ਸ਼ਮੂਲੀਅਤ 


 ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਮਾਪਿਆਂ ਨੂੰ ਮੈਗਾ ਪੀ.ਟੀ.ਐਮ.ਵਿਚ ਸ਼ਾਮਲ ਹੋਣ ਦਾ ਸੱਦਾ


ਚੰਡੀਗੜ੍ਹ, 21 ਅਕਤੂਬਰ: ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਵੱਲੋਂ ਤੀਸਰੀ ਮਾਪੇ/ਅਧਿਆਪਕ ਮਿਲਣੀ 22 ਅਕਤੂਬਰ 2024 ਨੂੰ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਵੇਰੇ 09:00 ਵਜੇ ਤੋਂ ਬਾਅਦ ਦੁਪਹਿਰ 2:30 ਵਜੇ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਅਧਿਆਪਕ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਹੋਰ ਮੋਹਤਬਰ ਵਿਅਕਤੀ ਮਿਲ ਬੈਠ ਕੇ ਸਕੂਲ ਸਿੱਖਿਆ ਦੇ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਵਾਸਤੇ ਵਿਚਾਰ ਕਰਨਗੇ। 



ਸਰਦਾਰ ਬੈਂਸ ਨੇ ਕਿਹਾ ਕਿ ਇਸ ਵਿਚ ਅਧਿਆਪਕ ਤੇ ਮਾਪੇ ਬੱਚਿਆਂ ਦੀ ਫੀਡਬੈਕ ਇਕ ਦੂਜੇ ਨਾਲ ਸਾਂਝੀ ਕਰਨਗੇ ਕਿ ਬੱਚਾ ਸਕੂਲ ਵਿੱਚ ਕੀ ਕਰਦਾ ਹੈ ਜਾਂ ਸਕੂਲ ਤੋਂ ਬਾਅਦ ਬੱਚੇ ਦੀ ਕੀ ਐਕਟੀਵਿਟੀ ਰਹਿੰਦੀ ਹੈ, ਇਹ ਅਧਿਆਪਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਤਾਂਕਿ ਸਕੂਲਾਂ ਦੇ ਜਿਹੜੇ ਪ੍ਰਬੰਧ ਹਨ ਉਨ੍ਹਾਂ ਬਾਰੇ ਵੀ ਮਾਪਿਆਂ ਨੂੰ ਪਤਾ ਲੱਗ ਸਕੇ ਉਨ੍ਹਾਂ ਕਿਹਾ ਕਿ ਮਾਪੇ ਆਪਣੇ ਬੱਚੇ ਦੇ ਭਵਿੱਖ ਬਾਰੇ ਸੁਝਾਅ ਵੀ ਦੇਣ ਤੇ ਜੇ ਕੋਈ ਸ਼ਿਕਵੇ-ਸ਼ਿਕਾਇਤਾਂ ਹਨ ਉਹ ਵੀ ਸਾਂਝੇ ਕਰਨ। 


ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਦਾ ਸੁਪਨਾ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣਾ ਹੈ, ਜਿਸ ਨੂੰ ਸਾਕਾਰ ਕਰਨ ਲਈ ਆਪਾਂ ਸਾਰੇ ਇਕ ਦੂਜੇ ਨਾਲ ਰਲ ਕੇ ਕੰਮ ਕਰਾਂਗੇ। ਉਹਨਾ ਦੱਸਿਆਂ ਕਿ ਸਤੰਬਰ ਮਹੀਨੇ ਵਿੱਚ ਲਏ ਗਏ ਪੇਪਰਾਂ ਦਾ ਨਤੀਜਾ ਵੀ ਮਾਪਿਆਂ ਨਾਲ ਸਾਝਾ ਕੀਤਾ ਜਾਵੇਗਾ



ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਵਲੋਂ ਸਕੂਲ ਸਿੱਖਿਆ ਵਿੱਚ ਗੁਣਾਤਮਿਕ ਸੁਧਾਰ ਅਤੇ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਵਿੱਚ ਪੰਜਾਬ ਦੇ 20000 ਸਰਕਾਰੀ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਵਿੱਚ ਮਿਤੀ 22 ਅਕਤੂਬਰ 2024 ਨੂੰ ਮਾਪੇ-ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ, ਜਿਸ ਵਿੱਚ 20 ਲੱਖ ਤੋਂ ਵੱਧ ਮਾਪਿਆਂ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ। 


ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਪਿਆਂ ਨੂੰ ਮੈਗਾ ਪੀ.ਟੀ.ਐਮ.ਵਿਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਮੈਗਾ ਪੀ.ਟੀ.ਐਮ ਵਿਚ ਹਿੱਸਾ ਲੈ ਕੇ ਉਹ ਵੀ ਸਿੱਖਿਆ ਕ੍ਰਾਂਤੀ ਦੇ ਗਵਾਹ ਬਨਣ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪੰਜਾਬ ਰਾਜ ਦੇ ਕਿਸੇ ਨਾ ਕਿਸੇ ਸਰਕਾਰੀ ਸਕੂਲ ਮੈਗਾ ਪੀ.ਟੀ.ਐਮ. ਵਿੱਚ ਸਿਰਕਤ ਕਰਨਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਬਿਹਤਰੀਨ ਬਨਾਉਣ ਲਈ ਕਈ ਉਪਰਾਲੇ ਸ਼ੁਰੂ ਕੀਤੇ ਗਏ ਹਨ ਜਿਹਨਾਂ ਵਿੱਚ ਕੈਂਪਸ ਮੈਨੇਜਰ, ਸਕਿਊਰਟੀ ਗਾਰਡ,ਕਲਾਸ ਰੂਮ, ਲੈਬਸ, ਗਰਾਂਊਂਡ, ਟਰਾਂਸਪੋਰਟ ਸਰਵਿਸ, ਸਕੂਲ ਆਫ਼ ਐਮੀਨੈਸ, ਵਿਦਿਆਰਥੀਆਂ ਦੀ ਵਰਦੀ ਆਦਿ ਸ਼ਾਮਲ ਹਨ।

PTM POSTPONED: ਸਿੱਖਿਆ ਵਿਭਾਗ ਵੱਲੋਂ ਪੀਟੀਐਮ ਪੋਹਟਪੋਨ

 

BY ELECTION 2024: ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ

 ਸੂਬੇ ਅੰਦਰ ਹੋਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਵੱਡਾ ਐਲਾਨ!

ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਬਾਈ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ

ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ

ਨਵੀਂ ਦਿੱਲੀ, 20 ਅਕਤੂਬਰ 2024: ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਹੇਠ ਲਿਖੇ ਚਾਰ ਹਲਕਿਆਂ ਤੋਂ ਉਮੀਦਵਾਰਾਂ ਦੀ ਨਿਯੁਕਤੀ ਕੀਤੀ ਹੈ:

ਹਲਕਾ ਨੰਬਰ ਵਿਧਾਨ ਸਭਾ ਹਲਕਾ ਉਮੀਦਵਾਰ ਦਾ ਨਾਮ
10 ਡੇਰਾ ਬਾਬਾ ਨਾਨਕ ਗੁਰਦੀਪ ਸਿੰਘ ਰੰਧਾਵਾ
44 ਚੱਬੇਵਾਲ (ਐਸਸੀ) ਇਸ਼ਾਨ ਚੱਬੇਵਾਲ
84 ਗਿੱਦੜਬਾਹਾ ਹਰਦੀਪ ਸਿੰਘ ਡਿੰਪੀ ਢਿੱਲੋਂ
103 ਬਰਨਾਲਾ ਹਰਿੰਦਰ ਸਿੰਘ ਧਾਲੀਵਾਲ

ਇਹ ਐਲਾਨ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਮਹਾਸਚਿਵ ਡਾ. ਸੰਦੀਪ ਪਾਠਕ ਵੱਲੋਂ ਕੀਤਾ ਗਿਆ।



PSEB 10TH AND 12TH BOARD EXAM MARCH 2025 FEES SCHEDULE: ਪ੍ਰੀਖਿਆ ਫਾਰਮ ਅਤੇ ਫੀਸਾਂ ਦਾ ਨਵਾਂ ਸ਼ਡਿਊਲ ਜਾਰੀ

20-10-2024:- 

ਦਸਵੀਂ ਅਤੇ ਬਾਰ੍ਹਵੀਂ ਸ੍ਰੇਈ ਮਾਰਚ 2025 ਦੀਆ ਰੇਗੂਲਰ ਪ੍ਰੀਖਿਆ ਫੀਸਾਂ ਪ੍ਰਾਪਤ ਕਰਨ ਦੇ ਪਹਿਲਾਂ ਜਾਰੀ ਸਡਿਊਲ ਵਿੱਚ ਹੇਠ ਲਿਖੇ ਅਨੁਸਾਰ ਵਾਧਾ ਕੀਤਾ ਗਿਆ ਹੈ-

ੳ) ਦਸਵੀਂ ਲਈ ਪ੍ਰੀਖਿਆ ਫੀਸ ਪ੍ਰਤੀ ਪ੍ਰੀਖਿਆਰਥੀ 1300/-ਰੁਪਏ ਪ੍ਰੀਖਿਆ ਫੀਸ (ਸਮੇਤ ਪ੍ਰਯੋਗੀ ਪ੍ਰੀਖਿਆ) ਪ੍ਰਤੀ ਪ੍ਰੀਖਿਆਰਥੀ ਫੀਸ ਵਾਧੂ ਵਿਸ਼ੇ ਦੀ ਫੀਸ 350/-ਰੁ: (ਪ੍ਰਤੀ ਵਿਸ਼ਾ ਸਰਟੀਫਿਕੇਟ Hard Copy ਦੀ ਫੀਸ 200/- ਰੁਪਏ ਪ੍ਰਤੀ ਪ੍ਰੀਖਿਆਰਥੀ ।


ਅ) ਬਾਰ੍ਹਵੀਂ ਲਈ ਪ੍ਰੀਖਿਆ ਫੀਸ ਪ੍ਰਤੀ ਪ੍ਰੀਖਿਆਰਥੀ :- 1800/-ਰੁਪਏ ਪ੍ਰੀਖਿਆ ਫੀਸ (ਸਮੇਤ ਪ੍ਰਯੋਗੀ ਪ੍ਰੀਖਿਆ) ਪ੍ਰਤੀ ਪ੍ਰੀਖਿਆਰਥੀ ਫੀਸ- ਵਾਧੂ ਵਿਸ਼ੇ ਦੀ ਫੀਸ 350/-ਰੁ: (ਪ੍ਰਤੀ ਵਿਸ਼ਾ) ਸਰਟੀਫਿਕੇਟ Hard Copy ਦੀ ਫੀਸ 250/- ਰੁਪਏ ਪ੍ਰਤੀ ਪ੍ਰੀਖਿਆਰਥੀ।



PSEB 10TH AND 12TH BOARD EXAM MARCH  2025 FEES SCHEDULE: ਪ੍ਰੀਖਿਆ ਫਾਰਮ ਅਤੇ ਫੀਸਾਂ ਦਾ ਸ਼ਡਿਊਲ ਜਾਰੀ 

ਮੁਹਾਲੀ, 20 ਸਤੰਬਰ 2024 ( ਜਾਬਸ ਆਫ ਟੁਡੇ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਪ੍ਰੀਖਿਆਵਾਂ ਮਾਰਚ 2025 (ਰੈਗੂਲਰ) ਸਕੂਲਾਂ ਲਈ ਪ੍ਰੀਖਿਆ ਫਾਰਮ ਅਤੇ ਫੀਸ ਭਰਨ ਸਬੰਧੀ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸਿੱਖਿਆ ਵਿਭਾਗ ਦੇ ਬੁਲਾਰੇ ਵੱਲੋਂ ਦਿੱਤੀ ਗਈ ਹੈ। ਇਹ ਸ਼ਡਿਊਲ ਸਬੰਧਤ ਸਕੂਲਾਂ ਦੀ ਲਾਗ-ਇਨ ਆਈਡੀ 'ਤੇ ਉਪਲਬਧ ਹੈ। 

Also Read 




**ਚੰਡੀਗੜ੍ਹ, 23 ਸਤੰਬਰ 2024:** ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਫੀਸ ਜਾਰੀ ਕਰ ਦਿੱਤੀ ਹੈ। ਪ੍ਰੀਖਿਆ ਮਾਰਚ, 2025 ਵਿੱਚ ਹੋਣਗੀਆਂ।


**ਦਸਵੀਂ ਲਈ ਪ੍ਰੀਖਿਆ ਫੀਸ:**

* ਪ੍ਰਤੀ ਪ੍ਰੀਖਿਆਰਥੀ: 1300/- ਰੁਪਏ (ਪ੍ਰਯੋਗੀ ਪ੍ਰੀਖਿਆ ਸਮੇਤ)

* ਵਾਧੂ ਵਿਸ਼ਾ: 350/- ਰੁਪਏ (ਪ੍ਰਤੀ ਵਿਸ਼ਾ)

* ਸਰਟੀਫਿਕੇਟ ਹਾਰਡ ਕਾਪੀ: 200/- ਰੁਪਏ (ਪ੍ਰਤੀ ਪ੍ਰੀਖਿਆਰਥੀ)


**ਬਾਰ੍ਹਵੀਂ ਲਈ ਪ੍ਰੀਖਿਆ ਫੀਸ:**

* ਪ੍ਰਤੀ ਪ੍ਰੀਖਿਆਰਥੀ: 1800/- ਰੁਪਏ (ਪ੍ਰਯੋਗੀ ਪ੍ਰੀਖਿਆ ਸਮੇਤ)

* ਵਾਧੂ ਵਿਸ਼ਾ: 350/- ਰੁਪਏ (ਪ੍ਰਤੀ ਵਿਸ਼ਾ)

* ਸਰਟੀਫਿਕੇਟ ਹਾਰਡ ਕਾਪੀ: 250/- ਰੁਪਏ (ਪ੍ਰਤੀ ਪ੍ਰੀਖਿਆਰਥੀ)


**ਸ਼ਡਿਊਲ:**


* ਬਿਨਾਂ ਲੇਟ ਫੀਸ: 17.09.2024 ਤੋਂ 14.10.2024

* 500/- ਰੁਪਏ ਲੇਟ ਫੀਸ: 15.10.2024 ਤੋਂ 25.10.2024

* 1500/- ਰੁਪਏ ਲੇਟ ਫੀਸ: 26.10.2024 ਤੋਂ 11.11.2024


ਦਿਵਿਆਂਗ ਪ੍ਰੀਖਿਆਰਥੀਆਂ ਲਈ:*

* ਪ੍ਰੀਖਿਆ ਫੀਸ ਮੁਆਫ਼ ਕੀਤੀ ਗਈ ਹੈ, ਪਰ ਸਰਟੀਫਿਕੇਟ ਦੀ ਹਾਰਡ ਕਾਪੀ ਫੀਸ ਅਤੇ ਲੇਟ ਫੀਸ ਲਾਗੂ ਹੋਵੇਗੀ।


**ਪਰੀਖਿਆ ਫਾਰਮ ਅਤੇ ਫੀਸ ਭਰਨ ਸਬੰਧੀ ਹਦਾਇਤਾਂ:**

* ਪ੍ਰੀਖਿਆ ਫੀਸ ਕੇਵਲ ਬੈਂਕ ਚਲਾਨ ਰਾਹੀਂ ਜਮ੍ਹਾਂ ਕਰਵਾਈ ਜਾ ਸਕੇਗੀ।

* ਬੈਂਕ ਚਲਾਨ 'ਤੇ ਦਰਜ ਵੈਲਿਡ ਡੇਟ ਤੱਕ ਹੀ ਫੀਸ ਭਰਨੀ ਲਾਜ਼ਮੀ ਹੈ।

* ਸਕੂਲ ਲਾਗ-ਇਨ ਆਈ.ਡੀ ਅਧੀਨ ਮਾਰਚ, 2025 ਵਿੱਚ ਲਾਗ-ਇਨ ਕੀਤਾ ਜਾਵੇਗਾ।

* ਸਰਟੀਫਿਕੇਟ ਦੀ ਹਾਰਡ ਕਾਪੀ ਲੈਣੀ ਸਾਰੇ ਪ੍ਰੀਖਿਆਰਥੀਆਂ ਲਈ ਲਾਜ਼ਮੀ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਸਮੂਹ ਪ੍ਰਾਈਵੇਟ, ਏਡਿਡ, ਮਾਨਤਾ ਪ੍ਰਾਪਤ, ਸੈਂਟਰਲ ਅਤੇ ਆਈਸੀਐਸਈ ਸਕੂਲਾਂ ਦੇ ਮੁਖੀਆਂ ਨਾਲ ਮੀਟਿੰਗ

 ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਪਰਖ ਰਾਸ਼ਟਰੀ ਸਰਵੇਖਣ 2024 ਨੂੰ ਲੈਕੇ ਜ਼ਿਲ੍ਹੇ ਦੇ ਸਮੂਹ ਪ੍ਰਾਈਵੇਟ, ਏਡਿਡ, ਮਾਨਤਾ ਪ੍ਰਾਪਤ, ਸੈਂਟਰਲ ਅਤੇ ਆਈਸੀਐਸਈ ਸਕੂਲਾਂ ਦੇ ਮੁਖੀਆਂ ਨਾਲ ਕੀਤੀ ਗਈ ਮੀਟਿੰਗ।


ਮੀਟਿੰਗ ਦਾ ਮੁੱਖ ਮੰਤਵ ਪਰਖ ਰਾਸ਼ਟਰੀ ਸਰਵੇਖਣ 2024 ਦੀ ਪ੍ਰੇਕਟਿਸ ਲਈ ਭੇਜੀ ਜਾ ਰਹੀ ਸਿੱਖਿਆ ਸਮਗਰੀ ਦੀ ਵਰਤੋਂ ਦੀ ਜਾਣਕਾਰੀ ਦੇਣਾ :- ਰਾਜੇਸ਼ ਕੁਮਾਰ।


 ਪਰਖ ਰਾਸ਼ਟਰੀ ਸਰਵੇਖਣ 2024 ਬੱਚਿਆਂ ਨੂੰ ਭਵਿੱਖ ਦੀਆਂ ਮੁਕਾਬਲਾ ਪ੍ਰੀਖਿਆਵਾਂ ਲਈ ਕਰਦਾ ਹੈ ਤਿਆਰ:- ਕਮਲਦੀਪ ਕੌਰ।


4 ਦਸੰਬਰ 2024 ਨੂੰ ਹੋਣ ਵਾਲੇ ਪਰਖ ਰਾਸ਼ਟਰੀ ਸਰਵੇਖਣ ਦੀ ਮੀਟਿੰਗ ਦੌਰਾਨ 112 ਪ੍ਰਾਈਵੇਟ, ਏਡਿਡ, ਮਾਨਤਾ ਪ੍ਰਾਪਤ, ਸੈਂਟਰਲ ਅਤੇ ਆਈਸੀਐਸਈ ਸਕੂਲਾਂ ਦੇ ਮੁਖੀਆਂ ਨੇ ਲਿਆ ਭਾਗ:- ਡੀਜੀ ਸਿੰਘ।


ਪਠਾਨਕੋਟ, 19 ਅਕਤੂਬਰ ( ) ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਪ੍ਰਾਈਵੇਟ, ਏਡਿਡ, ਮਾਨਤਾ ਪ੍ਰਾਪਤ, ਸੈਂਟਰਲ ਅਤੇ ਆਈਸੀਐਸਈ ਸਕੂਲਾਂ ਦੇ ਮੁਖੀਆਂ ਨਾਲ ਪਰਖ ਰਾਸ਼ਟਰੀ ਸਰਵੇਖਣ 2024 ਲਈ ਭੇਜੀ ਜਾ ਰਹੀ ਸਿੱਖਿਆ ਸਮਗਰੀ ਦੇ ਉਚਿੱਤ ਪ੍ਰਯੋਗ ਨੂੰ ਲੈਕੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਅਮਨਦੀਪ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਨੇ ਵੀ ਸਕੂਲ ਮੁਖੀਆਂ ਨੂੰ ਪਰਖ ਰਾਸ਼ਟਰੀ ਸਰਵੇਖਣ 2024 ਸਬੰਧੀ ਵਿਸਤਾਰ ਨਾਲ ਜਾਣਕਾਰੀ ਦਿੱਤੀ। 


ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਨੇ ਕਿਹਾ ਕਿ ਸਿਖਲਾਈ ਮੀਟਿੰਗ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣਾ ਅਤੇ ਵਿਦਿਆਰਥੀਆਂ ਵਿੱਚ ਕੰਪੀਟੈਂਸੀ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਨਾਲ ਅਧਿਆਪਕ ਵਿਦਿਆਰਥੀਆਂ ਦੇ ਕਮਜ਼ੋਰ ਪੱਖਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਦੂਰ ਕਰਨ ਲਈ ਲੋੜੀਂਦੇ ਕਦਮ ਚੁੱਕਣਗੇ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਮੀਟਿੰਗ ਦੌਰਾਨ ਪ੍ਰਾਪਤ ਕੀਤੀ ਗਈ ਸਿਖਲਾਈ ਨੂੰ ਆਪਣੇ ਆਪਣੇ ਸਕੂਲਾਂ ਵਿੱਚ ਹੂਬਹੂ ਲਾਗੂ ਕਰਨ ਤਾਂ ਜੋ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਸੁਧਾਰ ਆ ਸਕੇ। ਉਨ੍ਹਾਂ ਪਰਖ ਰਾਸ਼ਟਰੀ ਸਰਵੇਖਣ 2024 ਲਈ ਸਿੱਖਿਆ ਮੰਤਰਾਲੇ ਵੱਲੋਂ ਭੇਜੀਆਂ ਜਾ ਰਹੀਆਂ ਪ੍ਰੇਕਟਿਸ ਸੀਟਾਂ ਅਤੇ ਟੈਸਟ ਕਰਵਾਉਣ ਲਈ ਸਕੂਲ ਮੁਖੀਆਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪਰਖ ਰਾਸ਼ਟਰੀ ਸਰਵੇਖਣ 2024 ਅਧੀਨ ਭੇਜੀਆਂ ਜਾ ਰਹੀਆਂ ਪ੍ਰੇਕਟਿਸ ਸੀਟਾਂ ਅਤੇ ਸਮਗਰੀ ਬੱਚਿਆਂ ਨੂੰ ਭਵਿੱਖ ਦੀਆਂ ਮੁਕਾਬਲਾ ਪ੍ਰੀਖਿਆਵਾਂ ਲਈ ਤਿਆਰ ਕਰਦੀਆਂ ਹਨ। 


ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਅਮਨਦੀਪ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਨੇ ਕਿਹਾ ਕਿ ਪਰਖ ਰਾਸ਼ਟਰੀ ਸਰਵੇਖਣ ਅਧੀਨ ਭੇਜੀ ਜਾ ਰਹੀ ਸਮਗਰੀ ਗੁਣਾਤਮਕ ਸਿੱਖਿਆ ਦਾ ਆਧਾਰ ਹੈ। ਇਸ ਨਾਲ ਬੱਚਿਆਂ ਦੇ ਸਿੱਖਣ ਪੱਧਰ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਪ੍ਰਮੁੱਖਤਾ ਸਿੱਖਿਆ ਦੀ ਗੁਣਵੱਤਾ ਵਿੱਚ ਵਾਧਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫ਼ਰਜ ਹੈ ਕਿ ਸਿੱਖਿਆ ਵਿਭਾਗ ਵਲੋਂ ਸ਼ੁਰੂ ਕੀਤੇ ਪਰਖ ਰਾਸ਼ਟਰੀ ਸਰਵੇਖਣ ( ਕੰਪੀਟੈਂਸੀ ਇਨਹੈਂਸਮੈਂਟ ਪਲਾਨ) ਨੂੰ ਕਾਮਯਾਬ ਕਰਨ ਲਈ ਸਾਰੇ ਰਲ-ਮਿਲਕੇ ਹਮਲਾ ਮਾਰੀਏ ਅਤੇ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰੀਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 112 ਪ੍ਰਾਈਵੇਟ, ਏਡਿਡ, ਮਾਨਤਾ ਪ੍ਰਾਪਤ, ਸੈਂਟਰਲ ਅਤੇ ਆਈਸੀਐਸਈ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ 4 ਦਸੰਬਰ 2024 ਨੂੰ ਹੋਣ ਵਾਲੇ ਪਰਖ ਰਾਸ਼ਟਰੀ ਸਰਵੇਖਣ ਸਬੰਧੀ ਇੱਕ ਰੋਜ਼ਾ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਜ਼ੋ ਉਨ੍ਹਾਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਹੋ ਸਕੇ ਅਤੇ ਵਿਭਾਗ ਵੱਲੋਂ ਇਸ ਸਰਵੇਖਣ ਦੀ ਤਿਆਰੀ ਲਈ ਭੇਜੀ ਜਾ ਰਹੀ ਸਮਗਰੀ ਹਰ ਵਿਦਿਆਰਥੀ ਤੱਕ ਪਹੁੰਚ ਅਤੇ ਵਿਦਿਆਰਥੀ ਇਸ ਸਮਗਰੀ ਦਾ ਲਾਭ ਲੈ ਸਕਣ। ਇਸ ਮੌਕੇ ਮੁਨੀਸ਼ ਗੁਪਤਾ ਜ਼ਿਲ੍ਹਾ ਐਮਆਈਐਸ ਕੋਆਰਡੀਨੇਟਰ, ਸੰਜੀਵ ਸ਼ਰਮਾਂ ਬੀਆਰਸੀ ਸੈਕੰਡਰੀ, ਵਨੀਤ ਮਹਾਜਨ ਬੀਆਰਸੀ ਐਲੀਮੈਂਟਰੀ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਬਲਕਾਰ ਅੱਤਰੀ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:- ਸਕੂਲ ਮੁਖੀਆਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਅਧਿਕਾਰੀ।

ਫੋਟੋ ਕੈਪਸ਼ਨ:- ਮੀਟਿੰਗ ਦੌਰਾਨ ਜਾਣਕਾਰੀ ਪ੍ਰਾਪਤ ਕਰਦੇ ਹੋਏ ਪ੍ਰਾਈਵੇਟ, ਏਡਿਡ, ਮਾਨਤਾ ਪ੍ਰਾਪਤ, ਸੈਂਟਰਲ ਅਤੇ ਆਈਸੀਐਸਈ ਸਕੂਲਾਂ ਦੇ ਮੁਖੀ ਅਤੇ ਅਧਿਆਪਕ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends