ਬੀ ਐਲ ਓ ਨੂੰ ‌2 ਦਿਨ ਸਕੂਲਾਂ ਤੋਂ ਮਿਲੀ ਛੋਟ

 

ਕਲੱਸਟਰ ਤੰਗੋਸਾਹ ਦੀਆਂ ਖੇਡਾਂ ਸੰਪੰਨ, ਜੇਤੂ ਵਿਦਿਆਰਥੀ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਲੈਣਗੇ ਭਾਗ:- ਅੰਜੂ ਬਾਲਾ

 ਕਲੱਸਟਰ ਤੰਗੋਸਾਹ ਦੀਆਂ ਖੇਡਾਂ ਸੰਪੰਨ।

ਜੇਤੂ ਵਿਦਿਆਰਥੀ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਲੈਣਗੇ ਭਾਗ:- ਅੰਜੂ ਬਾਲਾ।


ਪਠਾਨਕੋਟ, 29 ਅਗਸਤ ( )

ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੰਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀ.ਜੀ. ਸਿੰਘ ਦੀ ਅਗਵਾਈ ਅਤੇ ਅੰਜੂ ਬਾਲਾ ਸੈਂਟਰ ਹੈਡ ਟੀਚਰ ਤੰਗੋਸਾਹ ਦੀ ਦੇਖ-ਰੇਖ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਤੰਗੋਸਾਹ ਵਿਖੇ ਕਰਵਾਈਆਂ ਗਈਆਂ ਕਲੱਸਟਰ ਪੱਧਰੀ ਖੇਡਾਂ ਸ਼ਾਨੌ-ਸ਼ੌਕਤ ਨਾਲ ਸਮਾਪਤ ਹੋ ਗਈਆਂ। ਕਲੱਸਟਰ ਪੱਧਰੀ ਖੇਡਾਂ ਦੀ ਸ਼ੁਰੁਆਤ ਮੁੱਖ ਮਹਿਮਾਨ ਬੀਪੀਈਓ ਰਿਸ਼ਮਾਂ ਦੇਵੀ ਨੇ ਰਿਬਨ ਕੱਟ ਕੇ ਕੀਤਾ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ, ਜਦਕਿ ਬਲਾਕ ਸਪੋਰਟਸ ਅਫ਼ਸਰ ਗੁਰਸ਼ਰਨਜੀਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਖੇਡ ਮੁਕਾਬਲਿਆਂ ਦੌਰਾਨ ਬੈਡਮਿੰਟਨ, ਲੜਕੀਆਂ ਦੀਆਂ ਦੌੜਾ, ਲੰਬੀ ਛਾਲ, ਕਬੱਡੀ, ਰੱਸੀ ਟੱਪਣਾ, ਆਦਿ ਖੇਡ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਹੈਡ ਟੀਚਰ ਅੰਜੂ ਬਾਲਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸੈਂਟਰ ਦੇ ਤੇਰਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ। 



ਜਿਨ੍ਹਾਂ ਵਿੱਚ ਬੈਡਮਿੰਟਨ(ਕੁੜੀਆਂ) ਦੇ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਦੀ ਨਿਮਰਤਾ ਨੇ ਪਹਿਲਾਂ ਸਥਾਨ, ਸਰਕਾਰੀ ਪ੍ਰਾਇਮਰੀ ਸਕੂਲ ਸਾਲੋਵਾਲ ਦੀ ਜਾਨਵੀ ਨੇ ਦੂਜਾ ਸਥਾਨ, ਸਰਕਾਰੀ ਪ੍ਰਾਇਮਰੀ ਸਕੂਲ ਠਾਕੁਰਪੁਰ ਦੀ ਅੰਮ੍ਰਿਤ ਨੇ ਤੀਜਾ ਸਥਾਨ, ਬੈਡਮਿੰਟਨ (ਮੁੰਡੇ) ਮੁਕਾਬਲਿਆਂ ਵਿੱਚ ਠਾਕੁਰਪੁਰ ਦੇ 

ਅਰਮਾਨ ਨੇ ਪਹਿਲਾਂ ਸਥਾਨ, ਤੰਗੋਸਾਹ ਦੇ ਸਿਵਧਰ ਨੇ ਦੂਜਾ ਸਥਾਨ ਅਤੇ ਅਲੀ ਖਾਂ ਦੇ ਰੋਹਿਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੱਸੀ ਟੱਪਣਾ (ਮੁੰਡਿਆਂ) ਦੇ ਮੁਕਾਬਲਿਆਂ ਵਿੱਚ ਡੱਲਾ ਬਲੀਮ ਦਾ ਪ੍ਰਿੰਸ ਨੇ ਪਹਿਲਾਂ ਸਥਾਨ, ਮਦਾਰਪੁਰ ਦੇ ਦਿਲਬਾਗ ਨੇ ਦੂਜਾ ਸਥਾਨ ਅਤੇ ਠਾਕੁਰਪੁਰ ਦੇ ਰਿਤਿਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੱਸੀ ਟੱਪਣਾ (ਕੁੜੀਆਂ) ਦੇ ਮੁਕਾਬਲਿਆਂ ਵਿੱਚ ਠਾਕੁਰਪੁਰ ਦੀ ਭੂਮਿਕਾ ਨੇ ਪਹਿਲਾਂ ਸਥਾਨ, ਮਦਾਰਪੁਰ ਦੀ ਰਾਧਿਕਾ ਸ਼ਰਮਾ ਨੇ ਦੂਜਾ ਸਥਾਨ ਅਤੇ ਬਹਿਦੋਚੱਕ ਦੀ ਏਕਮ ਜੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਦੇ ਮੁਕਾਬਲਿਆਂ ਵਿੱਚ ਮਦਾਰਪੁਰ ਦੀ ਰਾਧੀਕਾ ਸ਼ਰਮਾ, ਕਿਰਨ, ਮੀਰਾ, ਵੈਦੋਚੱਕ ਦੀ ਏਕਮ, 

ਠਾਕੁਰਪੁਰ ਦੀ ਕਨੀਕਸਾ, ਭੂਮਿਕਾ, ਤੰਗੋਸਾਹ ਦੀ ਤਨਵੀ, ਪੂਰਵੀ, ਜੋਤੀ, ਪਲਕ, ਸਲੋਵਾਲ ਦੀ ਖੁਸ਼ੀ ਅਤੇ ਅੰਮ੍ਰਿਤ ਦੀ ਟੀਮ ਜੇਤੂ ਰਹੀ, ਕਬੱਡੀ ਦੇ ਮੁਕਾਬਲਿਆਂ ਵਿੱਚ ਪ੍ਰਿੰਸ ਡੱਲਾ ਬਲੀਮ, ਸੁਰਮੋਦੀਨ, ਸਰਮੋਲਾੜੀ, ਆਕਰਸ਼ਿਤ ਸਾਲੋਵਾਲ, ਲਵਦੀਪ ਤੰਗੋਸਾਹ, ਦਿਵਿਆਂਸ਼ ਠਾਕੁਰਪੁਰ, ਪ੍ਰਿੰਸ ਡੱਲਾ ਬਲੀਮ, ਜਸਵੰਤ ਢੋਲੋਵਾਲ, ਜੁਬੇਰ ਡੱਲਾ ਭਲੀਮ, ਸਾਗਰ ਪਹਾੜੋਚੱਕ ਦੀ ਟੀਮ ਜੇਤੂ ਰਹੀ। ਲੰਮੀ ਛਾਲ(ਮੁੰਡਿਆਂ) ਦੇ ਮੁਕਾਬਲਿਆਂ ਵਿੱਚ ਪ੍ਰਿੰਸ ਡੱਲਾ ਬਲੀਮ ਨੇ ਪਹਿਲਾਂ, ਰੋਹਿਤ ਡੱਲਾ ਬਲੀਮ ਨੇ ਦੂਜਾ, ਆਕਰਸ਼ਿਤ ਸਾਲੋਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ ਲੰਮੀ ਛਾਲ( ਕੁੜੀਆਂ) ਦੇ ਮੁਕਾਬਲਿਆਂ ਵਿੱਚ ਅੰਮ੍ਰਿਤ ਠਾਕੁਰਪੁਰ ਨੇ ਪਹਿਲਾਂ, ਏਕਮ ਬਹਿਦੋਚੱਕ ਨੇ ਦੂਜਾ ਅਤੇ ਕਨਿਸ਼ਕ ਠਾਕੁਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀ‌: ਦੌੜ(ਮੁੰਡੇ) ਮੁਕਾਬਲਿਆਂ ਵਿੱਚ ਸੁਰਮੋਦੀਨ ਸਰਮੋਲਾੜੀ ਨੇ ਪਹਿਲਾਂ, ਪ੍ਰਿੰਸ ਤੰਗੋਸਾਹ ਨੇ ਦੂਜਾ ਅਤੇ ਪ੍ਰਿੰਸ ਡੱਲਾ ਬਲੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀ: ਦੌੜ(ਮੁੰਡਿਆਂ) ਦੇ ਮੁਕਾਬਲਿਆਂ ਵਿੱਚ ਪ੍ਰਿੰਸ ਡੱਲਾ ਬਲੀਮ ਨੇ ਪਹਿਲਾਂ, ਸੁਰਮੋਦੀਨ ਸਰਮੋਲਾੜੀ ਨੇ ਦੂਜਾ, ਰੋਹਿਤ ਡੱਲਾ ਭਲੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ 100 ਮੀ: ਦੌੜ(ਕੁੜੀਆਂ) ਦੇ ਮੁਕਾਬਲਿਆਂ ਵਿੱਚ ਮੁਸਕਾਨ ਡੱਲਾ ਬਲੀਮ ਨੇ ਪਹਿਲਾਂ, ਪਲਕ ਤੰਗੋਸਾਹ ਨੇ ਦੂਜਾ ਅਤੇ ਹਰਗੁਨ ਹਯਾਤੀਚੱਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਖਿਡਾਰੀਆਂ ਨੂੰ ਬਲਾਕ ਪੱਧਰੀ ਮੁਕਾਬਲਿਆਂ ਲਈ ਹੋਰ ਜ਼ਿਆਦਾ ਪਰੈਕਟਿਸ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਐਚਟੀ ਰਾਕੇਸ਼ ਸੈਣੀ, ਰਾਜੇਸ਼ ਸ਼ਰਮਾ, ਸੁਨੀਤ ਕੁਮਾਰ, ਸੁਰਜੀਤ ਕੁਮਾਰ, ਸੋਨਿਆਂ, ਸ਼ਸ਼ੀ ਗਿੱਲ, ਪਰਮਜੀਤ, ਨਿਰਮਲਜੀਤ, ਮਮਤਾ ਆਦਿ ਹਾਜ਼ਰ ਸਨ। 

ਫੋਟੋ ਕੈਪਸ਼ਨ:- ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਦੇ ਹੋਏ ਬੀਪੀਈਓ ਰਿਸ਼ਮਾਂ ਦੇਵੀ, ਸੈਂਟਰ ਹੈਡ ਟੀਚਰ ਅੰਜੂ ਬਾਲਾ ਅਤੇ ਹੋਰ।

ਫੋਟੋ ਕੈਪਸ਼ਨ:- ਵੱਖ ਵੱਖ ਖੇਡਾਂ ਵਿੱਚ ਭਾਗ ਲੈਂਦੇ ਹੋਏ ਬੱਚੇ।

SST 8TH CHAPTER -1 : IMPORTANT QUESTION AND ANSWERS

ਸਮਾਜਿਕ ਵਿਗਿਆਨ- ਅੱਠਵੀਂ ਪਾਠ- 1 ਸਾਧਨ ਕਿਸਮਾਂ ਅਤੇ ਸਾਂਭ ਸੰਭਾਲ


ਪ੍ਰਸ਼ਨ.1 ਸਾਧਨਾਂ ਤੋਂ ਤੁਹਾਡਾ ਕੀ ਭਾਵ ਹੈ?

ਉੱਤਰ : ਅਜਿਹੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਪਦਾਰਥ ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ, ਸਾਧਨ ਅਖਵਾਉਂਦੇ ਹਨ । ਸਾਧਨ ਕੁਦਰਤੀ ਅਤੇ ਗੈਰ ਕੁਦਰਤੀ ਦੋਵੇਂ ਤਰ੍ਹਾਂ ਦੇ ਹੋ ਸਕਦੇ ਹਨ |


ਪ੍ਰਸ਼ਨ 2:  ਕੁਦਰਤੀ ਸਾਧਨ ਕਿਹੜੇ ਹਨ ਅਤੇ ਇਹੀ ਸਾਨੂੰ ਕੌਣ ਪ੍ਰਦਾਨ ਕਰਦਾ ਹੈ?

ਉੱਤਰ- ਕੁਦਰਤੀ ਸਾਧਨ ਕੁਦਰਤ ਦੁਆਰਾ ਮਨੁੱਖ ਨੂੰ ਪ੍ਰਦਾਨ ਕੀਤੇ ਗਏ ਹਨ ਜਿਵੇਂ ਕਿ ਜੰਗਲ, ਦਰਿਆ, ਖਣਿਜ ਪਦਾਰਥ, ਸੂਰਜੀ ਸ਼ਕਤੀ, ਸਮੁੰਦਰ ਆਦਿ।


ਪ੍ਰਸ਼ਨ 3. ਸਾਧਨਾਂ ਦੀਆਂ ਕਿਸਮਾਂ ਦੀ ਸੂਚੀ ਬਣਾਓ ।

ਉੱਤਰ- ਸਾਧਨਾਂ ਦੀਆਂ ਕਿਸਮਾਂ :- 

  • 1. ਜੀਵ ਅਤੇ ਨਿਰਜੀਵ ਸਾਧਨ
  • 2. ਵਿਕਸਿਤ ਅਤੇ ਸੰਭਾਵਿਤ ਸਾਧਨ 
  • 3. ਮੁੱਕਣਯੋਗ ਅਤੇ ਨਾ-ਮੁੱਕਣਯੋਗ ਸਾਧਨ 
  • 4. ਮਿੱਟੀ ਅਤੇ ਭੂਮੀ ਸਾਧਨ 
  • 5. ਸਮੁੰਦਰੀ ਅਤੇ ਖਇਜ ਸਾਧਨ 
  • 6. ਮਨੁੱਖੀ ਸਾਧਨ 
 

 ਪ੍ਰਸ਼ਨ 4. ਮਿੱਟੀ ਦੀ ਪਰਿਭਾਸ਼ਾ ਲਿਖੋ।

ਉੱਤਰ- ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਛੋਟੀ ਜਿਹੀ ਪਰਤ ਹੈ ਜਿਹੜੀ ਮੂਲ ਚੱਟਾਨ ਦੇ ਟੁੱਟਣ ਭੱਜਣ ਜੀਵਾਂ ਅਤੇ ਰੁੱਖ ਬੂਟਿਆਂ ਦੇ ਗਲਣ ਸੜਨ ਕਾਰਨ ਬਣਦੀ ਹੈ ।

ਪ੍ਰਸ਼ਨ 5. ਸਮੁੰਦਰਾਂ ਤੋਂ ਸਾਨੂੰ ਕੀ ਕੀ ਪ੍ਰਾਪਤ ਹੁੰਦਾ ਹੈ?

ਉੱਤਰ- ਸਮੁੰਦਰ ਸਾਨੂੰ ਬਹੁਤ ਵੱਡੀ ਮਾਤਰਾ ਵਿੱਚ ਮੱਛੀਆਂ,ਮੋਤੀ, ਘੋਗੇ, ਸਿੱਪੀਆਂ, ਹੀਰੇ ਜਵਾਹਰਾਤ ਆਦਿ ਦਿੰਦੇ ਹਨ। ਕਈ ਥਾਵਾਂ ਤੇ ਸਮੁੰਦਰੀ ਤੱਟਾਂ ਤੋਂ ਪੈਟਰੋਲੀਅਮ ਪਦਾਰਥ ਵੀ ਪ੍ਰਾਪਤ ਹੁੰਦੇ ਹਨ।

 ਪ੍ਰਸ਼ਨ 6. ਸਾਧਨਾਂ ਦੀ ਸਹੀ ਸਾਂਭ ਸੰਭਾਲ ਕਿਵੇਂ ਹੋ ਸਕਦੀ ਹੈ?


ਉੱਤਰ- 1.ਵਰਤੋਂ ਸਮੇਂ ਇਨ੍ਹਾਂ ਨੂੰ ਵਿਅਰਥ ਨਾ ਜਾਣ ਦਿੱਤਾ ਜਾਵੇ। 

2. ਦੁਬਾਰਾ ਵਰਤੇ ਜਾ ਸਕਣ ਵਾਲੇ ਸਾਧਨਾਂ ਨੂੰ ਮੁੜ ਵਰਤੋਂ ਵਿਚ ਲਿਆਂਦਾ ਜਾਵੇ।

 3. ਇਨ੍ਹਾਂ ਦੀ ਵਰਤੋਂ ਸਬੰਧੀ ਨਿਯਮ ਬਣਾਏ ਜਾਣ। 

4.ਲੋਕਾਂ ਵਿੱਚ ਸਾਧਨਾਂ ਦੀ ਸਾਂਭ ਸੰਭਾਲ ਬਾਰੇ ਜਾਗ੍ਰਿਤੀ ਪੈਦਾ ਕੀਤੀ ਜਾਵੇ।


ਪ੍ਰਸ਼ਨ 7. ਜੀਵ ਅਤੇ ਨਿਰਜੀਵ ਸਾਧਨਾਂ ਵਿੱਚ ਅੰਤਰ ਸਪਸ਼ਟ ਕਰੋ


ਉੱਤਰ: ਜੀਵ ਸਾਧਨ ਉਹ ਮੁਢਲੇ ਸਾਧਨ ਹਨ ਜਿਹੜੇ ਕਿ ਜਾਨਦਾਰ ਵਸਤਾਂ ਤੋਂ ਉਤਪੰਨ ਹੁੰਦੇ ਹਨ। ਜੀਵ ਜੰਤੂ ਅਤੇ ਪੌਦੇ ਜੀਵ ਸਾਧਨ ਅਖਵਾਉਂਦੇ ਹਨ।

ਕੁਦਰਤ ਤੋਂ ਮਿਲਣ ਵਾਲੀਆਂ ਨਿਰਜੀਵ ਵਸਤੂਆਂ ਜਿਵੇਂ ਕਿ ਖਣਿਜ ਪਦਾਰਥ, ਸੂਰਜ, ਪਾਈ ਆਦਿ ਨਿਰਜੀਵ ਸਾਧਨ ਅਖਵਾਉਂਦੇ ਹਨ।


ਪ੍ਰਸ਼ਨ 8:ਭੂਮੀ ਅਤੇ ਮਿੱਟੀ ਸਾਧਨ ਦੀ ਮਹੱਤਤਾ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ:  ਭੂਮੀ ਅਤੇ ਮਿੱਟੀ ਸਾਧਨ ਦੀ ਵਰਤੋ ਮਨੁੱਖ ਦੁਆਰਾ ਖੇਤੀਬਾੜੀ ਕਰਨ, ਉਦਯੋਗ ਲਗਾਉਣ, ਆਵਾਜਾਈ ਦੇ ਸਾਧਨ ਵਿਕਸਤ ਕਰਨ, ਖੇਡਾਂ ਖੇਡਣ, ਸੈਰ-ਸਪਾਟੇ ਆਦਿ ਕੰਮਾਂ ਲਈ ਕੀਤੀ ਜਾਂਦੀ ਹੈ।

ਪ੍ਰਸ਼ਨ 9:  ਖਣਿਜ ਪਦਾਰਥ ਸਾਨੂੰ ਕਿਥੋਂ ਪ੍ਰਾਪਤ ਹੁੰਦੇ ਹਨ ਅਤੇ ਇਨ੍ਹਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ?


ਉੱਤਰ:  ਖਣਿਜ ਸਾਧਨ ਧਰਤੀ ਵਿੱਚੋਂ ਮਿਲਣ ਵਾਲੇ ਪਦਾਰਥ ਹਨ । ਖਣਿਜ ਸਾਧਨ ਅਲੱਗ-ਅਲੱਗ ਪ੍ਰਕਾਰ ਦੀਆਂ ਚਟਾਨਾਂ ਤੋਂ ਪ੍ਰਾਪਤ ਹੁੰਦੇ ਹਨ। ਇਹਨਾਂ ਨੂੰ ਉਦਯੋਗਾਂ ਵਿਚ ਵਰਤਿਆ ਜਾਂਦਾ ਹੈ। ਖਣਿਜ ਸਾਡੇ ਉਦਯੋਗਾਂ ਦਾ ਆਧਾਰ ਮੰਨੇ ਜਾਂਦੇ ਹਨ।


 


ਪ੍ਰਸ਼ਨ 10:ਵਿਕਸਿਤ ਅਤੇ ਸੰਭਾਵਿਤ ਸਾਧਨਾਂ ਨੂੰ ਉਦਾਹਰਨ ਸਹਿਤ ਸਮਝਾਓ।


ਉੱਤਰ:  ਜਿਹੜੇ ਸਾਧਨ ਕਿਸੇ ਲਾਭਦਾਇਕ ਆਰਥਿਕ ਮਕਸਦ ਵਾਸਤੇ ਵਰਤੇ ਜਾਂਦੇ ਹਨ ਉਨ੍ਹਾਂ ਨੂੰ ਵਿਕਸਿਤ ਸਾਧਨ ਕਿਹਾ ਜਾਂਦਾ ਹੈ। ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਉਨ੍ਹਾਂ ਦੀ ਵਰਤੋਂ ਨਹੀਂ ਹੁੰਦੀ, ਉਨ੍ਹਾਂ ਨੂੰ ਸੰਭਾਵਤ ਸਾਧਨ ਕਿਹਾ ਜਾਂਦਾ ਹੈ। ਪਹਾੜਾਂ ਤੋਂ ਉੱਤਰਦੀਆਂ ਨਦੀਆਂ ਬਿਜਲੀ ਪੈਦਾ ਕਰਨ ਵਾਸਤੇ ਸਾਧਨ ਹਨ। ਜਦੋਂ ਨਦੀਆਂ ਦੇ ਇਸ ਪਾਣੀ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਤਾਂ ਇਹ ਪਾਈ ਵਿਕਸਿਤ ਸਾਧਨ ਅਖਵਾਉਂਦਾ ਹੈ।


ਪ੍ਰਸ਼ਨ 11. ਮੁੱਕਣਯੋਗ ਸਾਧਨਾ ਦੀ ਵਰਤੋ ਸਾਨੂੰ ਸਮਝਦਾਰੀ ਅਤੇ ਸੰਕੋਚ ਨਾਲ ਕਿਉਂ ਕਰਨੀ ਚਾਹੀਦੀ ਹੈ?

ਉੱਤਰ- ਮੁੱਕਣਯੋਗ ਸਾਧਨਾ ਦਾ ਭੰਡਾਰ ਨਿਸਚਿਤ ਹੈ, ਜਿਹੜਾ ਇਕ ਵਾਰ ਖਤਮ ਹੋ ਜਾਣ ਤੇ ਦੁਬਾਰਾ ਪ੍ਰਾਪਤ ਨਹੀਂ ਹੋਵੇਗਾ। ਇਸ ਲਈ ਸਾਨੂੰ ਇਹਨਾਂ ਮੁਕਣ ਯੋਗ ਸਾਧਨਾਂ ਦੀ ਵਰਤੋਂ ਬਹੁਤ ਹੀ ਸਮਝਦਾਰੀ ਅਤੇ ਸੰਕੋਚ ਨਾਲ ਕਰਨੀ ਚਾਹੀਦੀ ਹੈ।

ਪ੍ਰਸ਼ਨ 12. ਸਾਧਨਾਂ ਤੋਂ ਤੁਹਾਡਾ ਕੀ ਭਾਵ ਹੈ? ਇਨ੍ਹਾਂ ਦੀਆਂ ਕਿਸਮਾਂ ਦੱਸਦੇ ਹੋਏ ਸਾਂਭ-ਸੰਭਾਲ ਦਾ ਮਹੱਤਵ ਅਤੇ ਸਾਂਭ ਸੰਭਾਲ ਵਾਸਤੇ ਅਪਣਾਏ ਜਾ ਸਕਣ ਵਾਲੇ ਢੰਗਾਂ ਦਾ ਵਰਨਣ ਕਰੋ।


ਉੱਤਰ- ਅਜਿਹੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਪਦਾਰਥ ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ, ਸਾਧਨ ਅਖਵਾਉਂਦੇ ਹਨ।

ਸਾਧਨਾਂ ਦੀਆਂ ਕਿਸਮਾਂ :- 

1. ਜੀਵ ਅਤੇ ਨਿਰਜੀਵ ਸਾਧਨ 2. ਵਿਕਸਿਤ ਅਤੇ ਸੰਭਾਵਿਤ ਸਾਧਨ 3. ਮੁੱਕਣਯੋਗ ਅਤੇ ਨਾ-ਮੁੱਕਣਯੋਗ ਸਾਧਨ 4. ਮਿੱਟੀ ਅਤੇ ਭੂਮੀ ਸਾਧਨ 5. ਸਮੁੰਦਰੀ ਅਤੇ ਖਣਿਜ ਸਾਧਨ 6.ਮਨੁੱਖੀ ਸਾਧਨ


ਸਾਂਭ-ਸੰਭਾਲ ਦਾ ਮਹੱਤਵ :- ਬਹੁਤ ਸਾਰੇ ਸਾਧਨ ਜਿਵੇਂ ਕਿ ਕੋਲਾ ਅਤੇ ਪੈਟਰੋਲੀਅਮ ਪਦਾਰਥ ਇੱਕ ਵਾਰ ਖਤਮ ਹੋ ਜਾਣ ਤੇ ਦੁਬਾਰਾ ਪ੍ਰਾਪਤ ਨਹੀਂ ਹੋਣਗੇ।ਇਸ ਲਈ ਸਾਧਨਾਂ ਦੀ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ।


ਸਾਂਭ ਸੰਭਾਲ ਵਾਸਤੇ ਅਪਣਾਏ ਜਾ ਸਕਣ ਵਾਲੇ ਢੰਗ:- 

1.ਵਰਤੋਂ ਸਮੇਂ ਇਨ੍ਹਾਂ ਨੂੰ ਵਿਅਰਥ ਨਾ ਜਾਣ ਦਿੱਤਾ ਜਾਵੇ। 

2. ਦੁਬਾਰਾ ਵਰਤੇ ਜਾ ਸਕਣ ਵਾਲੇ ਸਾਧਨਾਂ ਨੂੰ ਮੁੜ ਵਰਤੋਂ ਵਿਚ ਲਿਆਂਦਾ ਜਾਵੇ। 

3. ਇਨ੍ਹਾਂ ਦੀ ਵਰਤੋਂ ਸਬੰਧੀ ਨਿਯਮ ਬਣਾਏ ਜਾਣ। 

4. ਲੋਕਾਂ ਵਿੱਚ ਸਾਧਨਾਂ ਦੀ ਸਾਂਭ ਸੰਭਾਲ ਬਾਰੇ ਜਾਗ੍ਰਿਤੀ ਪੈਦਾ ਕੀਤੀ ਜਾਵੇ।


ਅਖੀਰਲੇ ਦਿਨ ਫੁੱਟਬਾਲ ਮੁਕਾਬਲਿਆਂ ‘ਚ ਮੁੰਡੇ–ਕੁੜੀਆਂ ਨੇ ਦਿਖਾਏ ਜੌਹਰ

 ਜੋਗਾ ਦੀਆਂ ਜੋਨਲ ਸਕੂਲ ਖੇਡਾਂ ਸ਼ਾਨੋ–ਸ਼ੌਕਤ ਨਾਲ ਸੰਪੰਨ


ਅਖੀਰਲੇ ਦਿਨ ਫੁੱਟਬਾਲ ਮੁਕਾਬਲਿਆਂ ‘ਚ ਮੁੰਡੇ–ਕੁੜੀਆਂ ਨੇ ਦਿਖਾਏ ਜੌਹਰ



ਹਰਦੀਪ ਸਿੰਘ ਸਿੱਧੂ

ਚੰਡੀਗੜ੍ਹ 29 ਅਗਸਤ:ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੋਗਾ ਵਿਖੇ ਚੱਲ ਰਹੇ ਜੋਨ ਪੱਧਰੀ ਟੂਰਨਾਮੈਂਟ ਦੇ ਅਖੀਰਲੇ ਦਿਨ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਜਿਲ੍ਹਾ ਯੂਥ ਅਫ਼ਸਰ ਨਹਿਰੂ ਯੂਵਾ ਕੇਂਦਰ ਮਾਨਸਾ ਸਰਬਜੀਤ ਸਿੰਘ, ਪ੍ਰਬੰਧਕੀ ਅਫ਼ਸਰ ਸੰਦੀਪ ਘੰਡ, ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ, ਜੋਨ ਪ੍ਰਧਾਨ ਪ੍ਰਿੰਸੀਪਲ ਅਵਤਾਰ ਸਿੰਘ ਤੇ ਸਕੂਲ ਮੁਖੀ ਸਸਸ ਜੋਗਾ (ਮੁੰਡੇ) ਪਰਮਿੰਦਰ ਸਿੰਘ ਨੇ ਸ਼ਿਰਕਤ ਕੀਤੀ। ਆਏ ਮਹਿਮਾਨਾਂ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਹੋਇਆਂ ਖੇਡਾਂ ਵਿੱਚ ਵਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।

ਜੋਨਲ ਸਕੱਤਰ ਪੀ.ਟੀ.ਆਈ. ਵਿਨੋਦ ਕੁਮਾਰ ਨੇ ਦੱਸਿਆ ਕਿ ਫੁੱਟਬਾਲ ਲੜਕੇ ਅੰਡਰ 14 ਸਾਲ ਵਿੱਚ ਸਨਾਵਰ ਸਮਾਰਟ ਸਕੂਲ ਭੁਪਾਲ ਨੇ ਪਹਿਲਾ, ਪੁਲਿਸ ਪਬਲਿਕ ਸਕੂਲ ਤਾਮਕੋਟ ਨੇ ਦੂਜਾ ਤੇ ਅਲਪਾਇਨ ਵੈਲੀ ਸਕੂਲ ਅਕਲੀਆਂ ਨੇ ਤੀਜਾ, ਅੰਡਰ 17 ਵਿੱਚ ਸਸਸ (ਮੁੰਡੇ) ਜੋਗਾ ਨੇ ਪਹਿਲਾ, ਸਨਾਵਰ ਸਮਾਰਟ ਸਕੂਲ ਭੁਪਾਲ ਨੇ ਦੂਜਾ ਤੇ ਪੁਲਿਸ ਪਬਲਿਕ ਸਕੂਲ ਤਾਮਕੋਟ ਨੇ ਤੀਜਾ, ਅੰਡਰ 19 ਵਿੱਚ ਪੁਲਿਸ ਪਬਲਿਕ ਸਕੂਲ ਨੇ ਪਹਿਲਾ, ਸਨਾਵਰ ਸਮਾਰਟ ਸਕੂਲ ਭੁਪਾਲ ਨੇ ਦੂਜਾ ਤੇ ਸਸਸ (ਮੁੰਡੇ) ਜੋਗਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ਵਿੱਚ ਅੰਡਰ 14 ਅਤੇ ਅੰਡਰ 19 ਸਾਲ ਵਿੱਚੋਂ ਸਸਸ (ਕੁ) ਜੋਗਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਇਸ ਮੌਕੇ ਸਰੀਰਕ ਸਿੱਖਿਆ ਅਧਿਆਪਕ ਸਮਰਜੀਤ ਸਿੰਘ ਬੱਬੀ, ਪਾਲਾ ਸਿੰਘ, ਗੁਰਜੀਤ ਸਿੰਘ ਮਾਨ, ਮਨਜੀਤ ਸਿੰਘ ਜਟਾਣਾ, ਬਲਦੇਵ ਸਿੰਘ, ਦਰਸ਼ਨ ਸਿੰਘ, ਰਾਜਨਦੀਪ ਸਿੰਘ, ਮਨਪ੍ਰੀਤ ਸਿੰਘ, ਗੁਰਲਾਭ ਸਿੰਘ, ਗੁਰਜਿੰਦਰ ਸਿੰਘ ਰਮਨਦੀਪ ਸਿੰਘ, ਕਮਲਪ੍ਰੀਤ ਸਿੰਘ, ਹਰਜੀਤ ਸਿੰਘ ਹੈਰੀ, ਗੁਰਪ੍ਰੀਤ ਬਰਾੜ, ਹਰਦੀਪ ਮੰਡ ਮੱਤੀ, ਵੀਰਪਾਲ ਕੌਰ, ਗਗਨਦੀਪ ਕੌਰ, ਅਮਨਦੀਪ ਕੌਰ, ਜਸਵਿੰਦਰ ਕੌਰ, ਸਰਬਜੀਤ ਕੌਰ, ਕਰਮਜੀਤ ਕੌਰ, ਮਨਦੀਪ ਕੌਰ, ਕੁਲਵਿੰਦਰ ਸਿੰਘ, ਪ੍ਰਿੰਸੀਪਲ ਰਾਜ ਕੁਮਾਰ, ਰਵੀ ਸਿੰਘ, ਰਾਜਦੀਪ ਸਿੰਘ, ਅਵਤਾਰ ਸਿੰਘ, ਹਰਦੀਪ ਸਿੰਘ, ਰੂਬਲ, ਇੰਦਰਜੀਤ ਸਿੰਘ, ਵੀਰਪਾਲ ਕੌਰ, ਮਨਜੋਤ ਕੋਚ ਜੋਗਾ ਹਾਜ਼ਰ ਸਨ।

ਕਬੱਡੀ ਸਰਕਲ ਅੰਡਰ 14 ‘ਚ ਸਰਕਾਰੀ ਹਾਈ ਸਕੂਲ ਬਦਰਾ ਨੇ ਸਰਕਾਰੀ ਹਾਈ ਸਕੂਲ ਧੂਰਕੋਟ ਨੂੰ ਹਰਾਇਆ


 ਕਬੱਡੀ ਸਰਕਲ ਅੰਡਰ 14 ‘ਚ ਸਰਕਾਰੀ ਹਾਈ ਸਕੂਲ ਬਦਰਾ ਨੇ ਸਰਕਾਰੀ ਹਾਈ ਸਕੂਲ ਧੂਰਕੋਟ ਨੂੰ ਹਰਾਇਆ


ਹਰਦੀਪ ਸਿੰਘ ਸਿੱਧੂ

ਚੰਡੀਗੜ੍ਹ 29 ਅਗਸਤ: ਜੋਨਲ ਪ੍ਰਧਾਨ ਕਮ ਪ੍ਰਿੰਸੀਪਲ ਮੇਜਰ ਸਿੰਘ ਦੀ ਦੇਖ–ਰੇਖ ਹੇਠ ਜੋਨ ਪੱਖੋ ਕਲਾਂ ਅਧੀਨ ਆਉਂਦੇ ਸਰਕਰੀ ਤੇ ਪ੍ਰਾਈਵੇਟ ਸਕੂਲਾਂ ਦੀਆਂ ਚੱਲ ਰਹੀਆਂ ਜੋਨਲ ਖੇਡਾਂ ਦੇ ਅਖੀਰਲੇ ਦਿਨ ਕਬੱਡੀ (ਸਰਕਲ ਸਟਾਇਲ) ਦੇ ਬੜੇ ਫਸਵੇਂ ਤੇ ਰੌਚਕ ਮੁਕਾਬਲੇ ਹੋਏ। ਸਰਕਾਰੀ ਹਾਈ ਸਕੂਲ ਧੂਰਕੋਟ ਵਿਖੇ ਹੋਏ ਇਹਨਾਂ ਖੇਡ ਮੁਕਾਬਲਿਆਂ ਮੌਕੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਮੁੱਖ ਸੇਵਾਦਾਰ ਗੁਰਦੁਆਰਾ ਕਥਾ ਪ੍ਰਕਾਸ਼ ਧੂਰਕੋਟ ਬਾਬਾ ਲਾਲ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਹੈੱਡ ਮਿਸਟ੍ਰੈਸ ਹਰਪ੍ਰੀਤ ਕੌਰ ਨੇ ਖਿਡਾਰੀਆਂ ਵੱਲੋਂ ਦਿਖਾਈ ਜਾ ਰਹੀ ਖੇਡ ਭਾਵਨਾ ਦੀ ਪ੍ਰਸੰਸ਼ਾ ਕੀਤੀ ਤੇ ਸਰੀਰਕ ਤੰਦਰੁਸਤੀ ਬਣਾਈ ਰੱਖਣ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

ਜੋਨਲ ਸਕੱਤਰ ਪੀ.ਟੀ.ਆਈ. ਸੱਤਪਾਲ ਸ਼ਰਮਾ ਨੇ ਦੱਸਿਆ ਕਿ ਕਬੱਡੀ (ਸਰਕਲ ਸਟਾਇਲ) (ਲੜਕੇ) ਅੰਡਰ 17 ਵਿੱਚ ਸਰਕਾਰੀ ਹਾਈ ਸਕੂਲ ਧੂਰਕੋਟ ਨੇ ਸਰਕਰੀ ਸੈਕੰਡਰੀ ਸਕੂਲ ਰੂੜੇਕੇ ਕਲਾਂ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਅੰਡਰ 19 ਵਿੱਚ ਸਰਕਾਰੀ ਸੈਕੰਡਰੀ ਸਕੂਲ ਰੂੜੇਕੇ ਕਲਾਂ ਨੇ ਸਰਕਾਰੀ ਸੈਕੰਡਰੀ ਸਕੂਲ ਹੰਡਿਆਇਆ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਅੰਡਰ 14 ਵਿੱਚ ਸਰਕਾਰੀ ਹਾਈ ਸਕੂਲ ਬਦਰਾ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਧੂਰਕੋਟ ਨੂੰ ਮਾਤ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ।

ਇਸ ਮੌਕੇ ਪ੍ਰਿੰਸੀਪਲ ਮੇਜਰ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ, ਕਲੱਬ ਪ੍ਰਧਾਨ ਮੱਘਰ ਸਿੰਘ ਧਾਲੀਵਾਲ, ਜਸਪਿੰਦਰ ਕੌਰ, ਤਰਵਿੰਦਰ ਸਿੰਘ, ਅਮਨਦੀਪ ਕੌਰ, ਹਰਿੰਦਰ ਮੱਲ੍ਹੀ, ਮਲਕੀਤ ਸਿੰਘ, ਗੁਰਦੀਪ ਸਿੰਘ ਬੁਰਜਹਰੀ, ਜਸਪ੍ਰੀਤ ਸਿੰਘ, ਪ੍ਰਗਟ ਸਿੰਘ, ਜਗਵੰਤ ਸਿੰਘ (ਜੈਕ ਸਰਾਂ), ਗੁਰਜੀਤ ਸਿੰਘ, ਪ੍ਰਗਟ ਸਿੰਘ, ਹਰਜੀਤ ਸਿੰਘ ਜੋਗਾ ਆਦਿ ਮੌਜੂਦ ਸਨ।

PSEB MATHEMATICS 6TH, 7TH, 9TH AND 11TH MARKS DISTRIBUTION FOR SESSION 2022-23

 

DOWNLOAD PSEB MATHEMATICS DISTRIBUTION OF MARKS FOR SESSION 2022-23 ( 6TH, 7TH,9TH AND 11TH)

BREAKING NEWS: ਆਂਗਨਵਾੜੀ ਯੂਨੀਅਨ ਦੀ ਪ੍ਰਧਾਨ ਦਾ ਕਤਲ

 ਆਂਗਨਵਾੜੀ ਯੂਨੀਅਨ ਦੀ ਪ੍ਰਧਾਨ ਦਾ ਕਤਲ


ਅੰਮ੍ਰਿਤਸਰ: ਅਮ੍ਰਿਤਸਰ ਦਿਹਾਤੀ ਪੁਲਿਸ ਅਧੀਨ ਆਉਂਦੇ ਪਿੰਡ ਬਹਿੜਵਾਲ ਵਿਖੇ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਦਾ ਅਣਪਛਾਤੇ ਲੋਕਾਂ ਵੱਲੋਂ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। 



ਮ੍ਰਿਤਕ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਦੇ ਬੇਟੇ ਨੇ ਦੱਸਿਆ ਕਿ ਬੀਤੀ ਸ਼ਾਮ 7.30 ਵਜੇ ਦੇ ਕਰੀਬ ਉਸ ਦੀ ਮਾਂ ਘਰ ਵਿਚ ਇਕੱਲੀ ਸੀ। ਉਸੇ ਸਮੇਂ ਕੁਝ ਅਣਪਛਾਤੇ ਲੋਕਾਂ ਵੱਲੋਂ ਘਰ ਆ ਕੇ ਉਸ ਦੀ ਮਾਂ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

PSTSE RESULT 2021 DECLARED DOWNLOAD HERE :ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE ਅੱਠਵੀਂ ਜਮਾਤ) -2021 ਦਾ ਨਤੀਜਾ ਘੋਸਿਤ

 ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE ਅੱਠਵੀਂ ਜਮਾਤ) -2021 ਦਾ ਨਤੀਜਾ ਘੋਸਿਤ 

ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਸਾਲ 2021-22 ਦੀ ਮਿਤੀ 15-05-2022 ਨੂੰ ਹੋਈ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (ਅੱਠਵੀਂ ਜਮਾਤ) ) ਦਾ ਨਤੀਜਾ, ਨਿਯਮਾਂ ਅਨੁਸਾਰ ਤਿਆਰ ਕਰਨ ਉਪਰੰਤ, ਕੁੱਲ ਚੁਣੇ ਗਏ 500 ਵਿਦਿਆਰਥੀਆਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਹੈ।

PSTSE RESULT DISTT WISE 2022 : DOWNLOAD PSTSE DISTT WISE RESULT CLICK HERE

PSTSE CATEGORY WISE RESULT 2022: DOWNLOAD PSTSE CATEGORY WISE RESULT CLICK HERE 





HINDI MASTER CADRE QUESTION PAPER EXAM HELD ON 28/8/2022

PUNJAB MASTER CADRE PREVIOUS YEAR QUESTION PAPER PDF DOWNLOAD HERE 



ਪੰਜਾਬ ਸਰਕਾਰ ਵੱਲੋਂ ਮਾਸਟਰ ਕੇਡਰ ਦੀ ਭਰਤੀ ਕੀਤੀ ਜਾ ਰਹੀ ਹੈ। MASTER CADRE PREVIOUS YEAR QUESTION PAPER PDF DOWNLOAD ਕਰਨ ਤੇ ਉਮੀਦਵਾਰਾਂ ਨੂੰ ਤਿਆਰੀ ਕਰਨ ਵਿੱਚ ਮਦਦ ਮਿਲੇਗੀ।

MASTER CADRE RECRUITMENT PREVIOUS YEAR QUESTION PAPER SCIENCE DOWNLOAD HERE  



MASTER CADRE RECRUITMENT PREVIOUS YEAR QUESTION PAPER MATHEMATICS 28/8/2022 (DOWNLOAD HERE)


 MASTER CADRE RECRUITMENT PREVIOUS YEAR QUESTION PAPER HINDI ( 28/08/2022)


MASTER CADRE RECRUITMENT PREVIOUS YEAR QUESTION PAPER AUGUST 2022 PUNJABI (DOWNLOAD HERE) 21/8/2022


MASTER CADRE ANSWER KEY: ਮਾਸਟਰ ਕੇਡਰ ਭਰਤੀ: ਆਂਸਰ ਕੀਅ ਜਾਰੀ ਕਰੋ ਡਾਊਨਲੋਡ 













 

 




ਵਿੱਤ ਵਿਭਾਗ ਵੱਲੋਂ ਸਕੂਲਾਂ ਵਿੱਚ ਚਲ ਰਹੇ ਇਹਨਾਂ ਬੈਂਕ ਖਾਤਿਆਂ ਨੂੰ ਚਾਲੂ ਰੱਖਣ ਦੀ ਦਿਤੀ ਮੰਨਜ਼ੂਰੀ

 

DESGPC RECRUITMENT 2022:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜਾਂ/ਕਾਲਜੀਏਟ ਸਕੂਲਾਂ ਵਿਚ ਟੀਚਿੰਗ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ

 ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹਾਦਰਗੜ੍ਹ, (ਪਟਿਆਲਾ) 147021, ਫੋਨ: 75270-07300, 75270-07400



ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜਾਂ/ਕਾਲਜੀਏਟ ਸਕੂਲਾਂ ਵਿਚ ਟੀਚਿੰਗ ਅਸਾਮੀਆਂ ਵਿਦਿਅਕ ਸੈਸ਼ਨ 2022-23 ਲਈ ਵੱਖ-ਵੱਖ ਵਿਸ਼ਿਆਂ ਦੇ ਐਡਹਾਕ ਪੱਧਰ 'ਤੇ ਅਸਿਸਟੈਂਟ ਪ੍ਰੋਫੈਸਰ / ਲੈਕਚਰਾਰਾਂ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਵੈਬਸਾਈਟ www.desgpc.org ਤੇ ONLINE ਹੀ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਅੰਤਿਮ ਮਿਤੀ 06-09-2022 ਹੈ।


IMPORTANT INSTRUCTIONS REGARDING ADHOC APPOINTMENTS OF ASSISTANT PROFESSORS/LECTURERS in SGPC COLLEGES Last date of ONLINE REGISTRATION: 06-09-2022


ONLINE REGISTRATION FEE: 500/- ONLY


1. Candidates can apply online only on our website www.desgpc.org


2. In no case any application form through post/by hand will be accepted.


3. Written Test/Interview schedule can be checked on the website on 08-09-2022.


4. The above Adhoc/Part-Time Posts are upto the end of the Academic Session 2022-23.


5. The Number of posts may vary according to the workload. 6. The candidates with minimum 50% marks in Graduation and 55% in Post Graduation are eligible for the above posts. Candidates who appeared in final examination of their Post Graduation degrees are not eligible.


7. For Collegiate Schools, the candidate must have minimum 55% marks in Post Graduation in the relevant subject and minimum 50% marks in B.Ed.


8. Written Test may be held for these posts before the interview, in which the number of candidates are more. In written test, 50% questions will be related with the concerned subject and remaining 50% questions will be related to Sikh Religion and History, General Awareness and


Teaching/Research Aptitude. 9. The candidates must have passed Punjabi upto Matric level for colleges situated in Punjab. 10. Women candidates may be preferred for the posts in Girls Colleges.


11. Sikh candidates should not be PATIT.


12. The candidates are advised to re-check the Interview Schedule one day before the given date as under unavoidable circumstances the interview schedule may be changed.


13. Salary as per management norms.

Official website : www.desgpc.org

 DESGPC RECRUITMENT 2022  OFFICIAL NOTIFICATION, QUALIFICATION,AGE, NUMBER OF POSTS DOWNLOAD HERE 



"ਖੇਡਾਂ ਵਤਨ ਪੰਜਾਬ ਦੀਆਂ" ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 30 ਅਗਸਤ, 2022, ਜਾਣੋ ਪੂਰੀ ਜਾਣਕਾਰੀ

 "ਖੇਡਾਂ ਵਤਨ ਪੰਜਾਬ ਦੀਆਂ" ਲਈ ਖਿਡਾਰੀਆਂ ਦੇ ਉਤਸ਼ਾਹ ਨੂੰ ਦੇਖਦਿਆਂ ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 30 ਅਗਸਤ, 2022 ਕਰ ਦਿੱਤੀ ਹੈ। ਚਾਹਵਾਨ ਖਿਡਾਰੀ www.punjabkhedmela2022.in 'ਤੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਜਾਣੋ ਹੋਰ ਜਾਣਕਾਰੀ:-



#KhedanVatanPunjabDiyan #ChampionPunjab

Punjab Khed Mela 2022 :  ਮੁੱਖ ਮੰਤਰੀ  ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਗਏ ਆਪਣੀ ਕਿਸਮ ਦੇ ਪਹਿਲੇ ਮੇਲੇ ਵਿੱਚ ਵੱਖ-ਵੱਖ ਵਰਗਾਂ ਵਿੱਚ ਆਯੋਜਿਤ ਕੀਤੇ ਜਾਣ ਵਾਲੇ 28 ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਅਤੇ ਹੋਰਾਂ ਸਮੇਤ ਚਾਰ ਲੱਖ ਤੋਂ ਵੱਧ ਲੋਕ ਹਿੱਸਾ ਲੈਣਗੇ। 



ਇਹ ਮੇਲਾ ਬਲਾਕ ਤੋਂ ਲੈ ਕੇ ਸੂਬਾ ਪੱਧਰ ਤੱਕ ਲਗਾਇਆ ਜਾਵੇਗਾ ਅਤੇ ਜੇਤੂਆਂ ਨੂੰ ਸਰਟੀਫਿਕੇਟਾਂ ਸਮੇਤ 5 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। 

 ਪੈਰਾ ਐਥਲੀਟਾਂ ਅਤੇ 40 ਸਾਲ ਤੋਂ ਵੱਧ ਉਮਰ ਵਰਗ ਲਈ ਵਿਸ਼ੇਸ਼ ਸ਼੍ਰੇਣੀਆਂ ਹੋਣਗੀਆਂ।


WHAT IS AIM OF PUNJAB KHED MELA 2022?

Punjab Khed Mela will be organised with the aim of connecting every resident of Punjab to sports. In this, Block level, District level and State level sports competitions will be conducted.

PUNJAB KHED MELA Important Dates / Schedule


2 Registration of Players 11-08-2022 to 31-08-2022

3 Block Level Tournament 01-09-2022 to 07-09-2022

4 District Level Tournament 12-09-2022 to 22-09-2022

5 State Level Tournament 10-10-2022 to 21-10-2022 


PUNJAB KHED MELA 2022: LIST OF GAMES ਪੰਜਾਬ ਖੇਡ ਮੇਲੇ ਵਿੱਚ ਵੱਖ ਖੇਡਾਂ ਵਿੱਚ ਹਿੱਸਾ ਲਿਆ ਜਾ ਸਕਦਾ ਹੈ। ਖੇਡਾਂ ਦੀ ਸੂਚੀ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 

Punjab khed mela 2022 online registration


ਪੰਜਾਬ ਖੇਡ ਮੇਲੇ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ। ਇੱਛੁਕ ਖਿਡਾਰੀ ਇਸ ਮੇਲੇ ਵਿੱਚ ਭਾਗ ਲੈਣ ਲਈ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। 
HOW TO REGISTER FOR PUNJAB KHED MELA ONLINE: ਪੰਜਾਬ ਖੇਡ ਮੇਲੇ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ, ਅਤੇ ਆਪਣਾ ਨਾਮ, ਸੰਸਥਾ ਦਾ ਨਾਮ,  ਮੋਬਾਈਲ ਨੰਬਰ, ਈਮੇਲ, ਸੰਸਥਾ ਦੇ ਮੁਖੀ ਦੇ ਵੇਰਵੇ ਦਰਜ ਕਰੋ ।

LINK FOR ONLINE REGISTRATION PUNJAB KHED MELA 2022 : CLICK HERE  


PUNJAB KHED MELA 2022 LIST OF PRIZE : ਪੰਜਾਬ ਖੇਡ ਮੇਲੇ ਵਿੱਚ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਸਮੇਤ 5 ਕਰੋੜ ਦੇ ਇਨਾਮ ਦਿੱਤੇ ਜਾਣਗੇ। ਬਲਾਕ ਪੱਧਰ, ਜ਼ਿਲ੍ਹਾ ਪੱਧਰ ਤੇ ਸਟੇਟ ਪੱਧਰ ਤੇ ਦਿੱਤੇ ਜਾਣ ਵਾਲੇ ਇਨਾਮਾਂ ਦਾ ਵੇਰਵਾ ਦੇਖਣ ਲਈ ਇੱਥੇ ਕਲਿੱਕ ਕਰੋ।


AGE CRITERIA FOR APPLYING PUNJAB KHED MELA

Under - 14

Under – 17

Under - 21

21-40 years (Open Category)

41-50 years (Open Category)

[ Only Table Tennis, Lawn Tennis, Badminton, Athletics and Volleyball (Shooting) ]

50 years and above (Open Category)

[ Only Table Tennis, Lawn Tennis, Badminton, Athletics and Volleyball (Shooting) ]

*Age group 14 to 40 years – Volleyball (Smashing)


In this tournament, district level and state level sports for Physically handicapped, Deaf & Dumb & Specially-abled Sportspersons, will be conducted as per the following criteria:

District level sports: Athletics, Badminton, Sitting Volleyball and Table Tennis

State level sports: Archery, Shooting, Para Sports and Wheel chair basketball along with sports played at district level.

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends