JNV RESULT 2021 OUT: ਜਵਾਹਰ ਨਵੋਦਿਆ ਵਿਦਿਆਲਿਆ ਵਲੋਂ 6ਵੀਂ ਅਤੇ 11 ਵੀਂ ਦਾ ਨਤੀਜਾ ਘੋਸ਼ਿਤ, (DIRECT LINK FOR JNV RESULT)



JNV RESULT 2021  DECLARED

 ਨਵੋਦਿਆ ਵਿਦਿਆਲਿਆ ਸਮਿਤੀ, ਐਨਵੀਐਸ, ਨੇ 6 ਵੀਂ ਅਤੇ 11 ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜਵਾਹਰ ਨਵੋਦਿਆ ਵਿਦਿਆਲਿਆ (ਜੇਐਨਵੀ) ਦਾ ਨਤੀਜਾ 2021 ਜਾਰੀ ਕਰ ਦਿੱਤਾ ਹੈ।


ਕਲਾਸ 6 ਲਈ ਐਨਵੀਐਸ ਨਤੀਜਾ ਲਿੰਕ ਵੈਬਸਾਈਟ 'ਤੇ ਉਪਲਬਧ ਹੈ। ਅਤੇ ਹੇਠਾਂ ਦਿੱਤਾ ਗਿਆ ਹੈ


ਇਸ ਸਾਲ ਦਾਖਲਾ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਆਪਣੇ ਰੋਲ ਨੰਬਰ ਅਤੇ ਜਨਮ ਮਿਤੀ ਦਰਜ ਕਰਕੇ ਆਪਣੇ ਨਤੀਜਿਆਂ ਦੀ ਆਨਲਾਈਨ ਜਾਂਚ ਕਰ ਸਕਦੇ ਹਨ.

11 ਵੀਂ ਜਮਾਤ ਦੇ ਉਮੀਦਵਾਰਾਂ ਦੀ ਆਰਜ਼ੀ ਚੋਣ ਸੂਚੀ ਵੀ ਉਪਲਬਧ ਕਰਵਾਈ ਗਈ ਹੈ ਅਤੇ ਉਮੀਦਵਾਰ ਇਸ ਨੂੰ ਅਧਿਕਾਰਤ ਵੈਬਸਾਈਟ- navodaya.gov.in 'ਤੇ ਦੇਖ ਸਕਦੇ ਹਨ. ਚੁਣੇ ਗਏ ਉਮੀਦਵਾਰ ਆਪਣੇ ਦਸਤਾਵੇਜ਼ ਆਪਣੇ ਸਬੰਧਤ ਜੇਐਨਵੀਜ਼ ਤੇ ਜਮ੍ਹਾਂ ਕਰ ਸਕਦੇ ਹਨ. 



ਇਸ ਸਾਲ, ਜੇਐਨਵੀ ਕਲਾਸ 6 ਦੀ ਦਾਖਲਾ ਪ੍ਰੀਖਿਆ 11 ਅਗਸਤ, 2021 ਨੂੰ ਹੋਈ ਸੀ। ਜੇਐਨਵੀ ਕਲਾਸ 6 ਦੀ ਦਾਖਲਾ ਪ੍ਰੀਖਿਆ ਸਾਰੇ ਕੋਵਿਡ -19 ਪ੍ਰੋਟੋਕਾਲਾਂ ਦੀ ਪਾਲਣਾ ਕਰਦਿਆਂ ਹਰੇਕ ਰਾਜ ਦੀ ਅੰਗਰੇਜ਼ੀ, ਹਿੰਦੀ ਅਤੇ ਖੇਤਰੀ ਭਾਸ਼ਾਵਾਂ ਵਿੱਚ ਲਈ ਗਈ ਸੀ।


ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਜੇਐਨਵੀਐਸਟੀ 2021 ਦੇਸ਼ ਭਰ ਦੇ 644 ਜ਼ਿਲ੍ਹਿਆਂ ਦੇ 11,152 ਕੇਂਦਰਾਂ ਵਿੱਚ ਲਗਭਗ 14 ਲੱਖ ਵਿਦਿਆਰਥੀਆਂ ਲਈ ਕਰਵਾਏ ਗਏ ਸਨ। ਨਵੋਦਿਆ ਸਕੂਲਾਂ ਵਿੱਚ ਛੇਵੀਂ ਜਮਾਤ ਵਿੱਚ ਦਾਖਲੇ ਲਈ 47,320 ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।


ਜੇਐਨਵੀ ਕਲਾਸ 6 ਦੇ ਨਤੀਜੇ 2021 ਦੀ ਜਾਂਚ ਕਿਵੇਂ ਕਰੀਏ

ਵਿਦਿਆਰਥੀ ਹੇਠਾਂ ਦੱਸੇ ਗਏ ਸਧਾਰਨ ਕਦਮਾਂ ਦੀ ਪਾਲਣਾ ਕਰਦਿਆਂ ਐਨਵੀਐਸ ਨਤੀਜਾ 2021 ਕਲਾਸ 6 ਦੀ ਜਾਂਚ ਕਰ ਸਕਦੇ ਹਨ:


ਅਧਿਕਾਰਤ ਵੈਬਸਾਈਟ: cbseitms.in ਜਾਂ navodaya.gov.in 'ਤੇ ਜਾਓ 

ਜਾਂ ਫਿਰ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ


 ਜੇਐਨਵੀਐਸਟੀ ਕਲਾਸ 6 ਦਾ ਨਤੀਜਾ 2021 ਵੇਖੋ 'ਲਿੰਕ' ਤੇ ਕਲਿਕ ਕਰੋ

ਰਜਿਸਟਰੇਸ਼ਨ ਨੰਬਰ ਅਤੇ ਪਾਸਵਰਡ ਦਰਜ ਕਰੋ

'ਸਬਮਿਟ' ਬਟਨ 'ਤੇ ਕਲਿਕ ਕਰੋ

ਜੇਐਨਵੀ ਕਲਾਸ 6 ਦਾ ਨਤੀਜਾ 2021 ਸਕ੍ਰੀਨ ਤੇ ਪ੍ਰਦਰਸ਼ਤ ਕੀਤਾ ਜਾਵੇਗਾ।

ਭਵਿੱਖ ਦੀ ਵਰਤੋਂ ਲਈ ਇਸਦਾ ਪ੍ਰਿੰਟਆਉਟ ਲਓ



ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੁਨੀਲ ਜਾਖੜ ਦਾ ਟਵੀਟ, ਪੜ੍ਹੋ

ਵੱਡੀ ਖ਼ਬਰ: ਸਿਆਸੀ ਘਟਨਾਕ੍ਰਮ ਤੋਂ ਬਾਅਦ ਪੰਜਾਬ ਕੈਬਨਿਟ ਦੀ ਮੀਟਿੰਗ ਕੱਲ,

 

ਮੰਤਰੀ ਪੀਸਦ ਦੀ ਮੀਟਿੰਗ ਮਿਤੀ 29.09.2021 ਦਿਨ ਬੁੱਧਵਾਰ ਨੂੰ ਸਵੇਰੇ 10:30 ਵਜੇ, ਕਮੇਟੀ ਕਮਰਾ, ਦੂਜੀ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਦਾ ਅਜੰਡਾ ਮੌਕੇ ਤੇ ਹੀ ਸਰਕੂਲੋਟ ਕੀਤਾ ਜਾਵੇਗਾ।

ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਮਨੀਸ਼ ਤਿਵਾੜੀ ਦਾ ਟਵੀਟ "ਭੱਠ ਰਨਾਂ ਦੀ ਦੋਸਤੀ, ਖੁਰੀ ਜਿਨ੍ਹਾਂ ਦੀ ਮੱਤ"

 


 

ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦੀ ਅਪੀਲ

 ਤਿੰਨ ਕਾਲੇ ਖੇਤੀ ਕਾਨੂੰਨ ਮੁੱਢੋਂ ਖਾਰਜ ਕਰਨ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਐਲਾਨ



ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਕੇਂਦਰ ਸਰਕਾਰ ਨੂੰ ਤਿੰਨ ਕਾਲੇ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦੀ ਅਪੀਲ ਕੀਤੀ ਹੈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਦੀ ਸਰਕਾਰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਮੁੱਢੋਂ ਰੱਦ ਕਰ ਦੇਵੇਗੀ ਤਾਂ ਕਿ ਕਿਸਾਨਾਂ ਅਤੇ ਖੇਤ ਕਾਮਿਆਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ ਜੋ ਪਹਿਲਾਂ ਹੀ ਡੂੰਘੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਹੇ ਹਨ।


       ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਉਸ ਵੇਲੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਾਨੂੰਨ ਰੱਦ ਕਰਨ ਲਈ ਕਿਹਾ ਸੀ ਪਰ ਉਸ ਮੌਕੇ ਮੰਤਰੀ ਮੰਡਲ ਨੇ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਨੂੰ ਜਿਹੜਾ ਵੀ ਕਦਮ ਚਾਹੁਣ, ਉਹ ਚੁੱਕਣ ਲਈ ਅਧਿਕਾਰਤ ਕਰ ਦਿੱਤਾ ਸੀ। ਹਾਲਾਂਕਿ, ਉਨ੍ਹਾਂ ਨੇ ਇਨ੍ਹਾਂ ਘਿਨਾਉਣੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਸੋਧੇ ਹੋਏ ਬਿੱਲ ਲਿਆਉਣ ਦਾ ਰਾਹ ਚੁਣਿਆ ਸੀ।


       ਕੇਂਦਰ ਸਰਕਾਰ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਲਾਮਿਸਾਲ ਕੁਰਬਾਨੀਆਂ ਲਈ ਸਰਹੱਦੀ ਸੂਬੇ ਨੂੰ ਮਾਨਤਾ ਦੇਣ ਦੀ ਅਪੀਲ ਕਰਦਿਆਂ ਸ. ਚੰਨੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜੰਮੂ ਕਸ਼ਮੀਰ ਵਾਂਗ ਸੂਬੇ ਵਿਚ ਬੇਚੈਨੀ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਸਗੋਂ ਮੁਲਕ ਦੇ ਵਡੇਰੇ ਹਿੱਤ ਵਿਚ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦਾ ਹੱਲ ਛੇਤੀ ਕੀਤਾ ਜਾਣਾ ਚਾਹੀਦਾ ਹੈ।


       ਸੰਕਟ ਦੀ ਇਸ ਘੜੀ ਵਿਚ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨਾਂ ਨਾਲ ਦ੍ਰਿੜ ਵਚਨਬੱਧਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਤੁਰੰਤ ਪ੍ਰਵਾਨ ਨਹੀਂ ਕਰਦੀ ਤਾਂ ਉਹ ਇਸ ਮੁੱਦੇ ਉਤੇ ਪੈਦਲ ਜਾਂ ਸਾਈਕਲ ਉਤੇ ਦਿੱਲੀ ਵੱਲ ਵਿਸ਼ਾਲ ਮਾਰਚ ਕੱਢਣ ਦੀ ਅਗਵਾਈ ਕਰਨਗੇ।


       ਇਨ੍ਹਾਂ ਖੇਤੀ ਕਾਨੂੰਨਾਂ ਦੇ ਖਿਲਾਫ਼ ਚੱਲ ਰਹੇ ਸੰਘਰਸ਼ ਵਿਚ ਕਿਸਾਨਾਂ ਅਤੇ ਖੇਤ ਕਾਮਿਆਂ ਨਾਲ ਇਕਜੁਟਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਹ ਕਿਸਾਨੀ ਸਰੋਕਾਰਾਂ ਦਾ ਸਮਰਥਨ ਕਰਦੇ ਰਹਿਣਗੇ। ਉਨ੍ਹਾਂ ਨੇ ਅਫਸੋਸ ਜ਼ਾਹਰ ਕੀਤਾ ਕਿ ਇਹ ਕਾਨੂੰਨ ਸੂਬੇ ਦੀ ਕਿਸਾਨੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਗੇ ਕਿਉਂ ਜੋ ਸਾਡੇ ਕਿਸਾਨ ਪਹਿਲਾਂ ਹੀ ਇਕ ਲੱਖ ਕਰੋੜ ਰੁਪਏ ਦੇ ਬੋਝ ਹੇਠ ਦੱਬੇ ਹੋਏ ਹਨ ਜਿਸ ਕਰਕੇ ਕੇਂਦਰ ਸਰਕਾਰ ਨੂੰ ਇਸ ਵਿੱਤੀ ਸੰਕਟ ਵਿੱਚੋਂ ਬਾਹਰ ਕੱਢਣ ਲਈ ਅੱਗੇ ਆਉਣਾ ਚਾਹੀਦਾ ਹੈ।


ਸ. ਚੰਨੀ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ‘ਅੰਨਦਾਤੇ’ ਨੂੰ ਕੇਂਦਰ ਦੇ ਅੜੀਅਲ ਰਵੱਈਏ ਕਾਰਨ ‘ਭਿਖਾਰੀ’ ਬਣਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਅੱਗੇ ਕਿਹਾ, ‘‘ ਜੇਕਰ ਕੇਂਦਰ ਸਰਕਾਰ ਵੱਲੋਂ ਵੱਡੇ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮੁਆਫ ਕੀਤੇ ਜਾ ਸਕਦੇ ਹਨ ਤਾਂ ਗਰੀਬ ਤੇ ਲੋੜਵੰਦ ਕਿਸਾਨਾਂ ਦੇ ਕਰਜ਼ੇ ’ਤੇ ਲਕੀਰ ਫੇਰਨ ਤੋਂ ਇਸ ਨੂੰ ਕੌਣ ਰੋਕਦਾ ਹੈ?’’ ਪਰ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਦੋ ਲੱਖ ਰੁਪਏ ਤੱਕ ਦੀ ਰਾਹਤ ਪ੍ਰਦਾਨ ਕੀਤੀ ਹੈ ਅਤੇ ਹੁਣ ਖੇਤੀ ਕਾਮਿਆਂ ਨੂੰ ਵੀ ਆਪਣੇ ਵਸੀਲਿਆਂ ਵਿਚੋਂ 25 ਹਜ਼ਾਰ ਰੁਪਏ ਤੱਕ ਦੀ ਰਾਹਤ ਦਿੱਤੀ ਜਾ ਰਹੀ ਹੈ।


       ਕਾਲੇ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਵਿਚ ਆਪਣੀਆਂ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪੀੜਿਤ ਪਰਿਵਾਰਾਂ ਦੇ ਜ਼ਖਮਾਂ ’ਤੇ ਮਲ੍ਹਮ ਲਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਪਰਿਵਾਰਿਕ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਤੋਂ ਇਲਾਵਾ ਪ੍ਰਤੀ ਪਰਿਵਾਰ 5 ਲੱਖ ਰੁਪਏ ਵਿੱਤੀ ਸਹਾਇਤਾ ਵੀ ਮੁਹੱਈਆ ਕੀਤੀ ਹੈ।


       ਭਾਵੁਕ ਹੁੰਦਿਆਂ ਮੁੱਖ ਮੰਤਰੀ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਨਿੱਜੀ ਤੌਰ ’ਤੇ ਅਜਿਹੇ ਪਰਿਵਾਰ ਨੂੰ ਨਿਯੁਕਤੀ ਪੱਤਰ ਸੌਂਪਿਆ ਸੀ ਜੋ ਬੇਹੱਦ ਗਰੀਬੀ ਭਰੇ ਹਾਲਾਤ ਵਿੱਚ ਰਹਿੰਦੇ ਹਨ ਅਤੇ ਜਿਨ੍ਹਾਂ ਦੇ ਘਰ ’ਤੇ ਛੱਤ ਵੀ ਨਹੀਂ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਇਸ ਪੀੜਿਤ ਪਰਿਵਾਰ ਵੱਲੋਂ ਸਰਕਾਰ ਤੋਂ ਮਿਲੀ 5 ਲੱਖ ਰੁਪਏ ਦੀ ਵਿੱਤੀ ਮਦਦ ਨਾਲ ਆਪਣੇ ਘਰ ਦੀ ਉਸਾਰੀ ਕੀਤੀ ਜਾ ਰਹੀ ਸੀ।


       ਬੇਘਰੇ ਲੋਕਾਂ ਨੂੰ ਰਹਿਣ ਲਈ ਘਰ ਮੁਹੱਈਆ ਕਰਵਾਉਣ ਨੂੰ ਆਪਣੀ ਸਰਕਾਰ ਦੀਆਂ ਤਰਜੀਹ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ 5-5 ਮਰਲੇ ਦੇ ਪਲਾਟਾਂ ਦੀ ਅਲਾਟਮੈਂਟ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਇਆ ਜਾ ਰਿਹਾ ਹੈ ਅਤੇ ਹੁਣ ਬੀ.ਡੀ.ਪੀ.ਓਜ਼. ਨੂੰ ਇਹ ਅਧਿਕਾਰ ਦਿੱਤੇ ਗਏ ਹਨ ਕਿ ਸਬੰਧਤ ਪਿੰਡ ਦੀ ਪੰਚਾਇਤ ਦੁਆਰਾ ਮਤਾ ਪਾਸ ਕੀਤੇ ਜਾਣ ਤੋਂ ਬਾਅਦ ਉਹ ਕੇਸਾਂ ਦਾ ਨਿਪਟਾਰਾ ਕਰ ਸਕਣ। ਪਲਾਟਾਂ ਦੀ ਯੋਗ ਲਾਭਪਾਤਰੀਆਂ ਨੂੰ ਅਲਾਟਮੈਂਟ ਸਬੰਧੀ ਪ੍ਰਕਿਰਿਆ ਦੀ ਪਛਾਣ ਕਰਕੇ ਇਸ ਨੂੰ ਇੱਕ ਮਹੀਨੇ ਵਿੱਚ ਅੰਤਿਮ ਰੂਪ ਦੇ ਦਿੱਤਾ ਜਾਵੇਗਾ।

ਵੱਡੀ ਖ਼ਬਰ: ਪਰਗਟ ਸਿੰਘ ਨੇ ਹਾਲੇ ਤੱਕ ਨਹੀਂ ਦਿੱਤਾ ਅਸਤੀਫਾ

 

ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਖਬਰਾਂ ਸਾਹਮਣੇ ਆ ਰਹੀਆਂ ਕਿ ਹੁਣ ਪਰਗਟ ਸਿੰਘ ਵੀ ਆਪਣਾ ਅਸਤੀਫਾ ਦੇਣਗੇ। ਪਰ ਅਜੇ ਤੱਕ ਉਨ੍ਹਾਂ ਵੱਲੋਂ ਅਸਤੀਫਾ ਨਹੀਂ ਦਿੱਤਾ ਗਿਆ। ਇਸ ਸਬੰਧੀ ਪ੍ਰਗਟ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ  ਦੱਸਿਆ ਕਿ ਉਨ੍ਹਾਂ ਨੇ ਅਜੇ ਆਪਣਾ ਅਸਤੀਫਾ ਨਹੀਂ ਦਿੱਤਾ, ਪਰ ਉਹ ਪਟਿਆਲੇ ਨਵਜੋਤ ਸਿੱਧੂ ਨੂੰ ਮਿਲਣ ਜਾ ਰਹੇ ਹਨ।

ਸਿੱਖਿਆ ਮੰਤਰੀ ਨੇ ਵੀ ਦਿੱਤਾ ਅਸਤੀਫਾ!

ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਛੱਡਣ ਤੋ ਬਾਅਦ ਅਸਤੀਫਿਆਂ ਦਾ ਦੌਰ ਜਾਰੀ ਹੈ ਪੰਜਾਬ ਦੀ ਸਿਆਸਤ ਸਮੇਂ ਸਮੇਂ ਤੇ ਭੂਚਾਲ ਆਉਣਾ ਜਾਰੀ ਹੈ। ਪੰਜਾਬ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਮਗਰੋਂ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤੇ ਜਾਣ ਦੀ ਖ਼ਬਰ ਆ ਰਹੀ ਹੈ।
ਪ੍ਰੰਤੂ ਉਨ੍ਹਾਂ ਨੇ ਹਾਲੇ ਤੱਕ ਅਸਤੀਫਾ ਨਹੀਂ ਦਿੱਤਾ ਹੈ।

BIG BREAKING: ਹੁਣ ਚੰਨੀ ਕੈਬਨਿਟ ਵਿੱਚੋਂ ਇਸ ਮੰਤਰੀ ਦਾ ਅਸਤੀਫਾ

 

ਸ਼ਹੀਦਾਂ ਦੇ ਸੁਪਨਿਆਂ ’ਤੇ ਖ਼ਰੇ ਨਹੀਂ ਉਤਰੇ ਕਾਂਗਰਸੀ, ਬਾਦਲ ਅਤੇ ਭਾਜਪਾ ਵਾਲੇ: ਮੀਤ ਹੇਅਰ

 ਸ਼ਹੀਦਾਂ ਦੇ ਸੁਪਨਿਆਂ ’ਤੇ ਖ਼ਰੇ ਨਹੀਂ ਉਤਰੇ ਕਾਂਗਰਸੀ, ਬਾਦਲ ਅਤੇ ਭਾਜਪਾ ਵਾਲੇ: ਮੀਤ ਹੇਅਰ

--ਨਸ਼ਿਆਂ ਕਾਰਨ ਵਿਛ ਰਹੇ ਸੱਧਰਾਂ ਲਈ ਕਾਂਗਰਸੀ ਵੀ ਬਾਦਲਾਂ ਜਿੰਨੇ ਜ਼ਿੰਮੇਵਾਰ: ਜੈ ਸਿੰਘ ਰੋੜੀ 

-- ਸ਼ਹੀਦ- ਏ- ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ’ਤੇ ‘ਆਪ’ ਯੂਥ ਵਿੰਗ ਨੇ ਖੜਕੜ ਕਲਾਂ ਤੱਕ ਕੱਢਿਆ ਨਸ਼ਿਆ ਖ਼ਿਲਾਫ਼ ਰੋਸ ਮਾਰਚ

ਨਵਾਂ ਸ਼ਹਿਰ, 28 ਸਤੰਬਰ  

ਆਮ ਆਦਮੀ ਪਾਰਟੀ ( ) ਦੇ ਯੂਥ ਵਿੰਗ ਨੇ ਸੂਬਾ ਪ੍ਰਧਾਨ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕ ਜੈ ਸਿੰਘ ਰੋੜੀ ਦੀ ਅਗਵਾਈ ਵਿੱਚ ਸ਼ਹੀਦ- ਏ -ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਨਵਾਂਸ਼ਹਿਰ ਤੋਂ ਖਟਕੜ ਕਲਾਂ ਤੱਕ ਨਸ਼ਿਆਂ ਖ਼ਿਲਾਫ਼ ਰੋਸ ਮਾਰਚ ਕੱਢਿਆ ਅਤੇ ਨੌਜਵਾਨਾਂ ਨੂੰ ਨਸ਼ੇ ਅਤੇ ਨਸ਼ਾ ਤਸਕਰਾਂ ਵਿਰੋਧ ਲਾਮਬੰਦ ਹੋਣ ਦਾ ਸੱਦਾ ਦਿੱਤਾ। ਖੜਕੜ ਕਲਾਂ ਪਹੁੰਚਣ ਉਪਰੰਤ ਮੀਤ ਹੇਅਰ, ਜੈ ਸਿੰਘ ਰੋੜੀ, ਅਹੁਦੇਦਾਰਾਂ ਤੇ ਵਲੰਟੀਅਰਾਂ ਸ਼ਹੀਦ ਭਗਤ ਸਿੰਘ ਦੇ ਸਮਾਰਕ ’ਤੇ ਨਤਮਸਤਕ ਹੋਏ ਅਤੇ ਸ਼ਰਧਾ ਦੇ ਫੁੱਲ ਅਰਪਣ ਕੀਤੇ। 

ਇਸ ਮੌਕੇ ਮੀਤ ਹੇਅਰ ਨੇ ਕਿਹਾ 75 ਸਾਲਾਂ ’ਚ ਸਾਡੇ ਰਿਵਾਇਤੀ ਸੱਤਾਧਾਰੀ ਦਲ ਸ਼ਹੀਦਾਂ ਦੇ ਸੁਪਨਿਆਂ ’ਤੇ ਖ਼ਰੇ ਨਹੀਂ ਉਤਰੇ। ਇਸ ਲਈ ਕਾਲੇ ਅੰਗਰੇਜ਼ਾਂ ਦੇ ਭੇਸ ਵਿੱਚ ਦਹਾਕਿਆਂ ਤੋਂ ਰਾਜ ਕਰ ਰਹੇ ਕਾਂਗਰਸੀਆਂ, ਬਾਦਲਾਂ ਅਤੇ ਭਾਜਪਾ ਵਾਲਿਆਂ ਦਾ ਹਮੇਸ਼ਾ ਲਈ ਬੋਰੀਆ ਬਿਸਤਰਾ ਬੰਨਣ ਦਾ ਵਕਤ ਆ ਗਿਆ ਹੈ। ਇਸ ਮੌਕੇ ਮੀਤ ਹੇਅਰ ਨੇ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਤੇ ਵੀ ਤਿੱਖੇ ਹਮਲੇ ਬੋਲੇ। 

ਅੱਜ ਦੇ ਰੋਸ ਮਾਰਚ ਬਾਰੇ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੀ ਜੋ ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਫਸਾ ਦਿੱਤੀ ਗਈ ਹੈ। ਉਸ ਨੂੰ ਜਾਗਰੂਕ ਕਰਨ ਲਈ ਇਹ ਮਾਰਚ ਇਕ ਉਪਰਾਲਾ ਹੈ। ਉਨ੍ਹਾਂ ਕਿਹਾ ਕਾਂਗਰਸ ਨੂੰ ਸੱਤਾ ਵਿੱਚ ਆਏ ਸਾਢੇ ਚਾਰ ਸਾਲ ਹੋ ਚੁੱਕੇ ਹਨ । ਜੋ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵਾਅਦੇ ਕੀਤੇ ਸੀ ਕਿ ਉਹ ਚਾਰ ਹਫ਼ਤੇ ਵਿੱਚ ਨਸ਼ਾ ਖ਼ਤਮ ਕਰ ਦੇਵਾਂਗਾ, ਉਹ ਸਭ ਖੋਖਲੇ ਸਾਬਤ ਹੋਏ। ਹੁਣ ਮੁੱਖ ਮੰਤਰੀ ਨੂੰ ਬਦਲ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ, ਜੋ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਤਰ੍ਹਾਂ- ਤਰ੍ਹਾਂ ਦੇ ਡਰਾਮੇ ਕਰ ਰਿਹਾ ਹੈ।

ਇਸ ਮੌਕੇ ਜੈ ਸਿੰਘ ਰੋੜੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਨਸ਼ਿਆਂ ਬਾਰੇ ਸ੍ਰੀ ਗੁੱਟਕਾ ਸਾਹਿਬ ਦੀ ਸਹੁੰ ਚੁੱਕ ਕੇ ਕੀਤਾ ਵਾਅਦਾ ਪੂਰਾ ਨਾ ਕਰਕੇ ਬਾਦਲਾਂ ਵਾਂਗ ਹੀ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਹੈ। ਸੈਂਕੜੇ ਮਾਵਾਂ ਦੇ ਪੁੱਤ ਮਰਵਾ ਦਿੱਤੇ ਹਨ ਅਤੇ ਘਰਾਂ ਵਿਚ ਉਜਾੜਾ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਵਿਛੇ ਸੱਥਰਾਂ ਲਈ ਬਾਦਲ- ਭਾਜਪਾ ਅਤੇ ਕਾਂਗਰਸੀ ਇੱਕ- ਦੂਸਰੇ ਤੋਂ ਵਧਕੇ ਦੋਸ਼ੀ ਹਨ। ਪੰਜਾਬ ਵਿੱਚ ਹਰ ਪਾਸੇ ਨਸ਼ਾਖੋਰੀ ਸਿਖਰਾਂ ਤੇ ਪਹੁੰਚ ਚੁੱਕੀ ਹੈ । ਇਨ੍ਹਾਂ ਦੇ ਆਪਣੇ ਮੰਤਰੀ ਤੇ ਵਿਧਾਇਕ ਨਸ਼ਾਖੋਰੀ ਦੇ ਵਿਚ ਸ਼ਾਮਲ ਹਨ। ਨਸ਼ੇ ਦੇ ਵੱਡੇ ਵਪਾਰੀ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਹਨ ਜਦਕਿ ਨਸ਼ੇ ਦੀ ਲੱਤ ’ਤੇ ਲਾਏ ਨੌਜਵਾਨਾਂ ਨੂੰ ਜੇਲ੍ਹਾਂ ਕਰਵਾਈਆ ਜਾ ਰਹੀਆਂ ਹਨ। 

ਇਸ ਮੌਕੇ ਸ਼ਿਵਕਰਨ ਚੇਚੀ ਜ਼ਿਲ੍ਹਾ ਪ੍ਰਧਾਨ, ਮਨਦੀਪ ਸਿੰਘ ਅਟਵਾਲ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਸਤਨਾਮ ਸਿੰਘ ਜਲਵਾਹਾ ਸੂਬਾ ਸੰਯੁਕਤ ਸਕੱਤਰ ਯੂਥ ਵਿੰਗ,ਡਾ ਸੰਨੀ ਆਹਲੂਵਾਲੀਆ ਪ੍ਰਧਾਨ ਲੋਕ ਸਭਾ ਹਲਕਾ, ਮਨੋਹਰ ਲਾਲ ਗਾਬਾ ਸੈਕਟਰੀ, ਸੰਤੋਸ਼ ਕਟਾਰੀਆ, ਲਲਿਤ ਮੋਹਨ ਪਾਠਕ ਬੱਲੂ,ਸ਼ਿਵ ਕੌੜਾ, ਸਤਨਾਮ ਚੇਚੀ ਜਲਾਲਪੁਰ, ਗਗਨ ਅਗਨੀਹੋਤਰੀ, ਸੁਰਿੰਦਰ ਸਿੰਘ ਸੰਘਾ, ਰਾਜਦੀਪ ਸ਼ਰਮਾ,ਜਗਜੀਤ ਕੌਰ ਕਰਨਾਣਾ,ਰਾਜ ਰਾਣੀ,ਕਮਲਜੀਤ ਕੌਰ, ਬਲਵੀਰ ਕਰਨਾਣਾ,ਰਾਜੇਸ਼ ਕੁਮਾਰ ਚੈਂਬਰ,ਰਣਬੀਰ ਰਾਣਾ, ਬਿੱਟਾ ਰਾਣਾ,ਵਨੀਤ ਜਾਡਲਾ, ਰਾਜਕੁਮਾਰ, ਤੇਜਿੰਦਰ ਤੇਜਾ ਕੁਲਦੀਪ ਰਕਾਸਣ, ਭੁਪਿੰਦਰ ਉੜਾਪੜ, ਸੁਰਿੰਦਰ ਬੈਂਸ,ਆਤਮਾ ਰਾਮ, ਰਜਿੰਦਰ ਲੋਹਟੀਆ, ਰਮਨ ਕਸਾਣਾ, ਸਿਮਰਜੀਤ ਸਿੰਘ ਆਦਿ ਸੈਂਕੜੇ ਵਲੰਟੀਅਰ ਹਾਜ਼ਰ ਸਨ।



BREAKING NEWS ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ, ਇਕ ਹੋਰ ਵੱਡਾ ਧਮਾਕਾ

ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਖਜ਼ਾਨਚੀ ਇੰਦਰ ਸਿੰਘ ਚਾਹਲ ਵੱਲੋਂ ਆਪਣਾ ਅਸਤੀਫਾ ਹਾਈਕਮਾਂਡ ਨੂੰ  ਭੇਜ ਦਿੱਤਾ ਹੈ।


ਨੈਸ਼ਨਲ ਅਚੀਵਮੈਂਟ ਸਰਵੇ ਵੱਖ- ਵੱਖ ਸਕੂਲਾਂ ਦੇ ਅਧਿਆਪਕਾਂ ਨਾਲ ਮੀਟਿੰਗ ਕੀਤੀ

 ਨੈਸ਼ਨਲ ਅਚੀਵਮੈਂਟ ਸਰਵੇ ਵੱਖ- ਵੱਖ ਸਕੂਲਾਂ ਦੇ ਅਧਿਆਪਕਾਂ ਨਾਲ ਮੀਟਿੰਗ ਕੀਤੀ

ਨਵਾਂ ਸ਼ਹਿਰ,28 ਸਤੰਬਰ(ਗੁਰਦਿਆਲ ਮਾਨ): ਭਾਰਤ ਸਰਕਾਰ ਵਲੋਂ 12 ਨਵੰਬਰ,2021 ਨੂੰ ਕਰਵਾਏ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇ ਸੰਬੰਧੀ ਜਿਲ੍ਹਾ ਸਿਖਿਆ ਅਫ਼ਸਰ ਜਗਜੀਤ ਸਿੰਘ ਵਲੋਂ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨਾਲ ਰੀਵਿਊ ਮੀਟਿੰਗ ਕੀਤੀ ਗਈ।ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆਂ ਕਿ ਇਹ ਪੇਪਰ ਬੱਚਿਆਂ ਦੇ ਨਾਲ-ਨਾਲ ਇਸ ਵਾਰ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਦਾ ਵੀ ਹੋਵੇਗਾ।ਪੇਪਰ ਦਾ ਸਮਾਂ 90 ਮਿੰਟ ਹੋਵੇਗਾ।ਤੀਸਰੀ ਜਮਾਤ ਲਈ 47 ਪ੍ਰਸ਼ਨ ,ਪੰਜਵੀਂ ਲਈ 53 ,ਅਧਿਆਪਕ ਪ੍ਰਸ਼ਨਉੱਤਰੀ ਲਈ 69 ,ਮੁਖ ਅਧਿਆਪਕ ਲਈ 73 ਪ੍ਰਸ਼ਨ ਹੋਣਗੇ।ਵਿਦਿਆਰਥੀ ਪ੍ਰਸ਼ਨ ਉੱਤਰੀ ਲਈ 25 ਪ੍ਰਸ਼ਨ ਹੋਣਗੇ।ਉਨ੍ਹਾਂ ਇਹ ਵੀ ਦੱਸਿਆਂ ਕਿ ਪ੍ਰਾਇਮਰੀ ਪੱਧਰ ਦਾ ਇਮਤਿਹਾਨ ਤੀਸਰੀ ਅਤੇ ਪੰਜਵੀਂ ਜਮਾਤਾਂ ਦਾ ਹੋਵੇਗਾ।ਪ੍ਰੰਤੂ ਅਸੀਂ ਤਿਆਰੀ ਬਾਕੀ ਜਮਾਤਾਂ ਦੀ ਵੀ ਇਸੇ ਤਰਜ਼ 'ਤੇ ਕਰਵਾਉਣੀ ਹੈ ਕਿਉਂਕਿ ਜੇਕਰ ਸਰਕਾਰ ਵਲੋਂ ਸਾਰੀਆਂ ਜਮਾਤਾਂ ਦਾ ਇਮਤਿਹਾਨ ਲਿਆ ਜਾਂਦਾ ਹੈ ਤਾਂ ਕਿ ਸਾਰੇ ਬੱਚੇ ਇਸ ਨੂੰ ਹੱਲ ਕਰ ਸਕਣ। ਉਨ੍ਹਾਂ ਇਸ ਮੌਕੇ ਅਧਿਆਪਕਾਂ ਨੂੰ ਵੀ ਪ੍ਰੇਰਿਤ ਕਰਦਿਆਂ ਕਿਹਾ ਜਿਵੇਂ ਤੁਸੀਂ ਪਹਿਲਾਂ ਮਿਹਨਤ ਕਰਕੇ ਪੰਜਾਬ ਨੂੰ ਰਾਸ਼ਟਰੀ ਸਰਵੇਖਣ ਵਿੱਚ ਪਹਿਲੇ ਨੰਬਰ ਉੱਤੇ ਲਿਆਉਂਦਾ ਹੈ,ਉਸੇ ਪ੍ਰਕਾਰ ਹੁਣ ਵੀ ਅਸੀਂ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਪਹਿਲੇ ਨੰਬਰ ਉੱਤੇ ਲਿਆਉਣਾ ਹੈ।ਉਨ੍ਹਾਂ ਵਲੋ ਇਹ ਵੀ ਦੱਸਿਆ ਗਿਆ ਕਿ ਅਧਿਆਪਕਾਂ ਅਤੇ ਬੱਚਿਆਂ ਦੀ ਤਿਆਰੀ ਲਈ ਸਟੇਟ ਦਫ਼ਤਰ ਵਲੋਂ ਇਸ ਸੰਬੰਧੀ ਬੁੱਕਲੈੱਟ ਤਿਆਰ ਕਰਕੇ ਭੇਜੀ ਗਈ। ਜੋ ਕਿ ਜਲਦੀ ਹੀ ਸਕੂਲਾਂ ਵਿੱਚ ਪਹੁੰਚ ਜਾਵੇਗੀ।ਇਸ ਮੌਕੇ ਛੋਟੂ ਰਾਮ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਐਸਿ ਨੇ ਵਿਭਾਗ ਵਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਚਰਚਾ ਕੀਤੀ ਅਤੇ ਦੱਸਿਆ ਕਿ ਸਾਰੇ ਅਧਿਆਪਕਾਂ ਨਾਲ ਬਰਾਬਰ ਤਾਲਮੇਲ ਕੀਤਾਂ ਜਾ ਰਿਹਾ ਹੈ।ਜੇਕਰ ਕਿਸੇ ਅਧਿਆਪਕ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਕੇ ਹੱਲ ਕਰਵਾਇਆ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੀਤਾ ਕੁਮਾਰੀ ਬੀ ਪੀ ਈ ਓ,ਪਰਮਜੀਤ ਕੌਰ ਬੀ ਪੀ ਈ ਓ,ਸਤਨਾਮ ਸਿੰਘ ਜਿਲ੍ਹਾ ਕੋਆਰਡੀਨੇਟਰ ਪਪਪਪ,ਗੁਰਦਿਆਲ ਸਿੰਘ ਜਿਲ੍ਹਾ ਮੀਡੀਆ ਕੋਆਰਡੀਨੇਟਰ, ਨੀਲ ਕਮਲ ਸਹਾਇਕ ਕੋਆਰਡੀਨੇਟਰ ਪਪਪਪ,ਕੁਲਦੀਪ ਕੁਮਾਰ ਬੀ ਐਮ ਟੀ, ਗਿਆਨ ਸਿੰਘ,ਪਵਨਦੀਪ ਕੁਮਾਰ,ਤਵਨੀਤ ਕੁਮਾਰ,ਕੁਲਦੀਪ ਸਿੰਘ,ਅਮਨਦੀਪ ਸਿੰਘ,ਜਗਦੀਸ਼ ਰਾਏ,ਹੰਸ ਰਾਜ,ਰਮਨ ਕੁਮਾਰ,ਅਮਰ ਕਟਾਰੀਆ,ਪਰਮਜੀਤ ਕੌਰ,ਬਲਜਿੰਦਰ ਸਿੰਘ, ਰਜਿੰਦਰ ਕੁਮਾਰ ਵੀ ਹਾਜਿਰ ਸਨ।

ਕੈਪਸ਼ਨ: ਨੈਸ਼ਨਲ ਅਚੀਵਮੈਂਟ ਸਰਵੇ ਸੰਬੰਧੀ ਮੀਟਿੰਗ ਵਿੱਚ ਰੀਵਿਊ ਕਰਦੇ ਹੋਏ।



ਸਿੱਖਿਆ ਮੰਤਰੀ ਤੋਂ ਬਾਅਦ ਸਿੱਖਿਆ ਸਕੱਤਰ ਦਾ ਤਬਾਦਲਾ ਤੈਅ

 ਮੁੱਖ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੇ ਮੰਤਰੀ ਮੰਡਲ ਨੂੰ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਇਸ ਦੌਰਾਨ ਚੰਨੀ ਨੇ ਸਿੱਖਿਆ ਵਿਭਾਗ ਨੂੰ ਅਹਿਮ ਰੱਖਦੇ ਹੋਏ  ਕਾਂਗਰਸ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਹੈ।



 ਰਾਜਨੀਤਿਕ ਲੋਕਾਂ ਦੇ ਅਨੁਸਾਰ, ਇਸ ਵਿਭਾਗ ਵਿੱਚ ਇੱਕ ਵੱਡਾ ਫੇਰਬਦਲ ਹੋਣਾ ਸੀ ਕਿਉਂਕਿ ਸਿੱਖਿਆ ਵਿਭਾਗ ਦੇ ਬਹੁਤੇ ਕਰਮਚਾਰੀ ਰਾਜ ਵਿੱਚ ਸੜਕਾਂ ਤੇ ਆ ਗਏ ਹਨ। ਇਸ ਦੌਰਾਨ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੂੰ ਬਦਲਣ ਦੀ ਮੰਗ ਵੀ ਉਠਾਈ ਗਈ ਹੈ। ਇਸੇ ਲਈ ਕਾਂਗਰਸ ਨੇ ਅਧਿਆਪਕਾਂ ਨੂੰ ਸ਼ਾਂਤ ਕਰਨ ਲਈ ਇਸ ਵਿਭਾਗ ਵਿੱਚ ਫੇਰਬਦਲ ਕੀਤਾ ਹੈ।

Also read: ਨਵੀਂ ਕੈਬਨਿਟ ਨਵੇਂ ਫੈਸਲੇ, ਪੰਜਾਬ ਕੈਬਨਿਟ ਦੇ ਫੈਸਲੇ ਪੜ੍ਹੋ ਇਥੇ


ਘਰ ਘਰ ਰੋਜ਼ਗਾਰ: ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ

ਹੁਣ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਚੰਨੀ ਦੀ ਤਰਫੋਂ ਸਿੱਖਿਆ ਮੰਤਰੀ ਬਦਲਣ ਤੋਂ ਬਾਅਦ ਸਿੱਖਿਆ ਸਕੱਤਰ ਨੂੰ ਵੀ ਬਦਲਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਅਧਿਆਪਕਾਂ ਨੂੰ ਸ਼ਾਂਤ ਕਰਕੇ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਦੀ ਜਿੱਤ ਯਕੀਨੀ ਬਣਾਈ ਜਾ ਸਕੇ। ਆਉਣ ਵਾਲੇ ਦਿਨਾਂ ਦੌਰਾਨ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਵਿਭਾਗ ਵੀ ਬਦਲਿਆ ਜਾਣਾ ਤੈਅ ਹੈ।



 ਇਸ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਸਿੱਖਿਆ ਸਕੱਤਰ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ  ਖਾਸ ਅਧਿਕਾਰੀ ਮੰਨਿਆ  ਹੈ। ਇਹੀ ਕਾਰਨ ਹੈ ਕਿ ਵੱਡੇ ਵਿਰੋਧ ਦੇ ਬਾਵਜੂਦ ਸਿੱਖਿਆ ਸਕੱਤਰ ਦਾ ਤਬਾਦਲਾ ਨਹੀਂ ਕੀਤਾ ਗਿਆ ਸੀ।

ਇਹੀ ਨਹੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮੌਕੇ ਵੀ ਸਿੱਖਿਆ ਮੰਤਰੀ ਓ ਪੀ ਸੋਨੀ ਨੂੰ ਤਾਂ ਬਦਲਿਆ ਗਿਆ ਸੀ ਅਤੇ ਉਨ੍ਹਾਂ ਦੀ ਥਾਂ ਵਿਜੈ ਇੰਦਰ ਸਿੰਗਲਾ ਨੂੰ ਸਿੱਖਿਆ ਮੰਤਰੀ ਲਗਾਇਆ ਗਿਆ ਸੀ। ਲੇਕਿਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਅਧਿਕਾਰੀਆਂ ਵਿਚੋਂ ਹੋਣ ਕਾਰਨ ਉਨ੍ਹਾਂ ਦਾ ਤਬਾਦਲਾ ਨਹੀਂ ਹੋਇਆ ਸੀ।



💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends