ਸਕੂਲਾਂ ਚ' ਬਿਨਾਂ ਪੇਸੈ ਭੇਜਿਆਂ ਕਰਾਈਆਂ ਜਾ ਰਹੀਆਂ ਖੇਡਾਂ ਤੇ ਮਿਡ ਡੇ ਮੀਲ ਸਕੀਮਾਂ ਬੰਦ ਕਰੇ ਪੰਜਾਬ ਸਰਕਾਰ ਨਹੀ ਤਾਂ ਅਧਿਆਪਕ ਵਰਗ ਬਾਈਕਾਟ ਲਈ ਹੋਵੇਗਾ ਮਜਬੂਰ - ਪੰਨੂ, ਲਹੌਰੀਆ

 ਸਕੂਲਾਂ ਚ' ਬਿਨਾਂ ਪੇਸੈ ਭੇਜਿਆਂ ਕਰਾਈਆਂ ਜਾ ਰਹੀਆਂ  ਖੇਡਾਂ ਤੇ ਮਿਡ ਡੇ ਮੀਲ ਸਕੀਮਾਂ ਬੰਦ ਕਰੇ ਪੰਜਾਬ ਸਰਕਾਰ ਨਹੀ ਤਾਂ ਅਧਿਆਪਕ ਵਰਗ ਬਾਈਕਾਟ ਲਈ ਹੋਵੇਗਾ ਮਜਬੂਰ - ਪੰਨੂ, ਲਹੌਰੀਆ 


       ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ ( ਰਜਿ:) ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਪੰਜਾਬ ਭਰ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੂੰ ਬਿੰਨਾ ਪੈਸੇ ਦੇ ਕੰਮ ਕਰਾ ਰਹੀ ਸਰਕਾਰ ਦੇ ਬਾਈਕਾਟ ਲਈ ਸਮੂਹਿਕ ਫੈਸਲਾ ਲੈਣ ਦੀ ਅਪੀਲ । ਐਲੀਮੈਂਟਰੀ ਟੀਚਰਜ  ਯੂਨੀਅਨ ਪੰਜਾਬ (ਰਜਿ.) ਵੱਲੋਂ ਪੰਜਾਬ ਭਰ ਦੀਆਂ ਸਤਿਕਾਰਯੋਗ ਸਮੂਹ ਅਧਿਆਪਕ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਵੱਲੋਂ ਬਿਨਾਂ ਲੋੜੀਂਦੇ ਫੰਡ ਜਾਰੀ ਕੀਤੇ ਖੇਡਾਂ ਅਤੇ ਮਿਡ ਡੇ ਮੀਲ ਲਈ ਮਜਬੂਰਨ  ਅਧਿਆਪਕਾਂ ਤੋਂ ਕਰਵਾਏ ਜਾ ਰਹੇ ਕੰਮਾਂ ਦੇ ਵਿਰੁੱਧ ਸਾਂਝੀ ਰਣਨੀਤੀ ਤਿਆਰ ਕਰਕੇ ਸਮੂਹਿਕ ਬਾਈਕਾਟ ਦਾ ਫੈਸਲਾ ਪੰਜਾਬ ਪੱਧਰ ਤੋ ਲਿਆ ਜਾਵੇ। ਨੰਨੇ ਮੁੰਨੇ ਸਕੂਲੀ ਬੱਚਿਆਂ  ਦੀਆ ਖੇਡਾਂ ਅਤੇ ਮਿਡ ਡੇ ਮੀਲ ਨਾਲ ਖਿਲਵਾੜ ਕਰ ਰਹੀ ਹੈ ਸਰਕਾਰ । ਤੇ ਐਸ ਐਮ ਸੀ ਮੀਟਿੰਗਾਂ ਚ ਵਾਧੂ ਵਾਹਵਾ ਖੱਟਣ ਲਈ ਮਟੀਰੀਅਲ ਦੇ ਕੇ ਸਰਕਾਰ ਵੱਲੋ ਆਪਣੇ ਗੁਣ ਗੁਣਾਉਣ  ਥਾਂ ਜੋ ਸਿਖਿਆ ,ਖੇਡਾਂ ਅਤੇ ਮੁਲਾਜਮ ਮਾਰੂ ਨੀਤੀਆ ਹਨ ਨੂੰ ਉਭਾਰਨ ਦੀ ਲੋੜ ਹੈ l ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੂਬਾਈ ਆਗੂਆਂ ਹਰਜਿੰਦਰ ਪਾਲ ਸਿੰਘ ਪੰਨੂੰ , ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਸਿੰਘ ਮੋਹਾਲੀ, ਦਲਜੀਤ ਸਿੰਘ ਲਹੌਰੀਆ,  ਗੁਰਿੰਦਰ ਸਿੰਘ ਘੁੱਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਸੋਹਣ ਸਿੰਘ ਮੋਗਾ, ਮਨਜੀਤ ਸਿੰਘ ਕਠਾਣਾਂ, ਅਮ੍ਰਿਤਪਾਲ ਸਿੰਘ ਸੇਖੋਂ, ਨਿਰਭੈ ਸਿੰਘ ਮਾਲੋਵਾਲ, ਅਸ਼ੋਕ ਕੁਮਾਰ ਸਰਾਰੀ, ਤਰਸੇਮ ਲਾਲ ਜਲੰਧਰ, ਰਵੀ ਵਾਹੀ, ਮਲਕੀਤ ਸਿੰਘ ਕਾਹਨੂੰਵਾਨ, ਦਿਲਬਾਗ ਸਿੰਘ ਬੌਡੇ, ਪ੍ਰਭਜੋਤ ਸਿੰਘ ਦੁਲਾਨੰਗਲ, ਜਗਨੰਦਨ ਸਿੰਘ ਫਾਜਿਲਕਾ,ਮਨੋਜ ਘਈ, ਸੁਖਦੇਵ ਸਿੰਘ ਬੈਨੀਪਾਲ, ਅਵਤਾਰ ਸਿੰਘ ਮਾਨ, ਅਸ਼ਵਨੀ ਫੱਜੂਪੁਰ, ਰਵੀ ਕਾਂਤ,ਦਿਗਪਾਲ ਪਠਾਨਕੋਟ, ਜਸਵੰਤ ਸਿੰਘ ਸੇਖੜਾ, ਅਵਤਾਰ ਸਿੰਘ ਭਲਵਾਨ ਤੇ ਹੋਰ ਆਗੂਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਖੇਡਾਂ ਕਰਵਾਉਣ ਲਈ ਹੁਕਮ ਤਾਂ ਜਾਰੀ ਕੀਤੇ ਜਾ ਰਹੇ ਹਨ, ਪਰ ਇਸ ਸਬੰਧੀ ਲੋੜੀਂਦੀ ਗ੍ਰਾਂਟ ਜਾਂ ਫੰਡ ਮੁਹੱਈਆ ਨਹੀਂ ਕਰਵਾਏ ਜਾ ਰਹੇ। ਇਸ ਦੇ ਨਾਲ ਹੀ ਪਿਛਲੇ ਲਗਭਗ ਪੰਜ ਮਹੀਨਿਆਂ ਤੋਂ ਵੱਖ-ਵੱਖ ਸਕੂਲਾਂ ਨੂੰ ਮਿਡ ਡੇ ਮੀਲ ਲੋੜੀਂਦੀ ਰਾਸ਼ੀ ਨਾ ਮਿਲਣ ਕਾਰਨ ਸਕੂਲ ਮੁਖੀਆਂ ਅਤੇ ਅਧਿਆਪਕਾਂ ਉੱਪਰ ਲੱਖਾਂ ਰੁਪਏ ਦਾ ਵਿੱਤੀ ਬੋਝ ਪੈ ਚੁੱਕਾ ਹੈ । ਅਧਿਆਪਕ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰਕੇ ਸਰਕਾਰ ਦੀਆਂ ਸਕੀਮਾਂ ਨੂੰ ਚਲਾਉਣ ਲਈ ਮਜਬੂਰ ਹਨ। ਇਹ ਸਥਿਤੀ ਅਧਿਆਪਕਾਂ ਉੱਪਰ ਪਹਿਲਾਂ ਤੋਂ ਪੈ ਰਹੇ ਵਿੱਤੀ ਬੋਝ ਨੂੰ ਹੋਰ ਵਧਾ ਰਹੀ ਹੈ ਜਦੋ ਕਿ ਸਰਕਾਰ ਪਹਿਲਾ ਲਈ ਮਹਿੰਗਾਈ ਭੱਤੇ ਰੋਕ ਕੇ ਵੱਡਾ ਨੁਕਸਾਨ ਕਰ ਰਹੀ ਹੈ ਜੋ ਮੰਦਭਾਗੀ ਗੱਲ ਹੈ । ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਜਥੇਬੰਦੀਆਂ ਦੀਆਂ ਜਿਲਾ ਕਮੇਟੀਆਂ ਹੁਣ ਆਪਣੇ ਪੱਧਰ ’ਤੇ ਇਹ ਫੈਸਲਾ ਲੈਣ ਲਈ ਮਜਬੂਰ ਹੋ ਰਹੀਆਂ ਹਨ ਕਿ ਬਿਨਾਂ ਪੈਸੇ ਅਤੇ ਫੰਡਾਂ ਤੋਂ ਕੋਈ ਵੀ ਸਰਕਾਰੀ ਕੰਮ ਨਹੀਂ ਕੀਤਾ ਜਾਵੇਗਾ। ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ.) ਵੱਲੋਂ ਪੰਜਾਬ ਭਰ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਂਝੇ ਤੌਰ ’ਤੇ ਫੈਸਲਾ ਕੀਤਾ ਜਾਵੇ ਤਾਂ ਜੋ ਮੁਫਤਖੋਰੀ ਨਾਲ ਕੰਮ ਲੈਣ ਵਾਲੀ ਸਰਕਾਰ ਨੂੰ ਸਬਕ ਸਿਖਾਇਆ ਜਾ ਸਕੇ । 

ਇਸ ਸਮੇ ਹੋਰਨਾ ਤੋ ਇਲਾਵਾ ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਨੀਰਜ ਅਗਰਵਾਲ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ  ਪਰਮਜੀਤ ਸਿੰਘ ਬੁੱਢੀਵਿੰਡ ਰਣਜੀਤ ਸਿੰਘ ਮੱਲ੍ਹਾ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਮਨਿੰਦਰ ਸਿੰਘ ਤਰਨਤਾਰਨ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਹਰਵਿੰਦਰ ਸਿੰਘ ਹੈਪੀ ਹੈਰੀ ਮਲੋਟ ਦਿਲਬਾਗ ਸਿੰਘ ਸੈਣੀ  ਰਿਸ਼ੀ ਕੁਮਾਰ ਜਲੰਧਰ ਅਸੋਕ ਕੁਮਾਰ  ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਨਵਦੀਪ ਸਿੰਘ ਅੰਮ੍ਰਿਤਸਰ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨ ਤਾਰਨ ਜਸਵਿੰਦਰ ਸਿਂਘ ਬਾਤਿਸ਼ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ਨੇ ਸਖਤ ਨਿੰਦਾ ਕੀਤੀ l

Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends