ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਰੋਕਣ ਲਈ ਗੈਰ ਵਿੱਦਿਅਕ ਕੰਮਾਂ ਦਾ ਬਾਈਕਾਟ- ਸਮੂਹ ਅਧਿਆਪਕ ਜਥੇਬੰਦੀਆਂ ਜਿਲ੍ਹਾ ਫਾਜ਼ਿਲਕਾ
ਐਸਡੀਐਮ ਫਾਜ਼ਿਲਕਾ ਨੂੰ ਸਮੂਹ ਅਧਿਆਪਕ ਜਥੇਬੰਦੀਆਂ ਦਾ ਵਫਦ ਗੈਰ ਵਿਦਿਅਕ ਕੰਮ ਵਿੱਚ ਲਗਾਈਆਂ ਗਈਆਂ ਡਿਊਟੀਆਂ ਦੇ ਸਬੰਧ ਵਿੱਚ ਮਿਲਿਆ ਜਿਸ ਵਿੱਚ ਰਾਸ਼ਨ ਕਾਰਡ ਵੈਰੀਫਿਕੇਸ਼ਨ ਦਾ ਕੰਮ, ਫਲੱਡ ਕੰਟਰੋਲ, SIR ਅਤੇ ਹੋਰ ਗੈਰ ਵਿਦਿਅਕ ਵਿੱਚ ਲੱਗਦੀਆਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਤੇ ਇਤਰਾਜ਼ ਜਤਾਉਂਦਿਆਂ ਸਰਕਾਰੀ ਸਕੂਲਾਂ ਵਿੱਚ ਗਰੀਬ ਵਿਦਿਆਰਥੀਆਂ ਦੇ ਸਿੱਖਿਆ ਦੇ ਅਧਿਕਾਰ ਨੂੰ ਖਤਰਾ ਮਹਿਸੂਸ ਕਰਦੇ ਹੋਏ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਰੋਸ ਜਿਤਾਉਂਦੇ ਹੋਏ ਸਰਕਾਰ ਦੁਆਰਾ ਰਚੇ ਜਾ ਰਹੇ ਝੂਠੇ ਪ੍ਰਚਾਰ ਦਾ ਪੂਰਾ ਸੱਚ ਜੱਗ ਜਾਰ ਕਰਨ ਦੀ ਕੋਸ਼ਿਸ਼ ਕੀਤੀ ਅਧਿਆਪਕ ਜਥੇਬੰਦੀਆਂ ਵੱਲੋਂ ਸਮੁੱਚੇ ਪ੍ਰਸ਼ਾਸਨ ਨੂੰ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਗੈਰ ਵਿਦਿਅਕ ਕੰਮਾਂ ਨੂੰ ਅਧਿਆਪਕਾਂ ਤੇ ਬੋਝ ਦੱਸਦੇ ਹੋਏ ਗਰੀਬ ਵਿਦਿਆਰਥੀਆਂ ਨੂੰ ਵਿਦਿਆ ਤੋਂ ਸੱਖਣਾ ਰੱਖਣ ਦੀ ਕੋਜੀ ਸਾਜਿਸ਼ ਕਰਾਰ ਕੀਤਾ ਮਾਨ ਸਰਕਾਰ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਨਾ ਲੈਣ ਦੇ ਵੱਡੇ ਵੱਡੇ ਐਲਾਨ ਕੀਤੇ ਜ਼ੋ ਪੂਰੇ ਨਹੀਂ ਹੋਏ। ਸਿੱਖਿਆ ਕ੍ਰਾਂਤੀ ਦਾ ਸਿਰਫ ਨਾਮ ਹੀ ਰਹਿ ਗਿਆ ਹੈ ਅਸਲ ਵਿੱਚ ਮੌਜੂਦਾ ਸਮੇਂ ਸਕੂਲਾਂ ਦੀ ਸਥਿਤੀ ਅਸਲ ਤੋਂ ਕੋਹਾਂ ਦੂਰ ਹੈ ਜਿਸ ਦਾ ਅਸਲ ਸੱਚ ਸਿੱਖਿਆ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਦਿੱਤੇ ਗਏ ਭਾਸ਼ਣ ਅਨੁਸਾਰ ਪੰਜਾਬ ਦੇ ਸਕੂਲ ਵਿੱਚ ਹਜ਼ਾਰਾ ਪੋਸਟਾਂ ਖਾਲੀ ਹਨ ਉਸ ਦੀ ਅਸਲ ਤਸਵੀਰ ਜੱਗ ਜਾਹਰ ਕਰਦਾ ਹੈ। ਅਧਿਆਪਕ ਆਗੂਆਂ ਵੱਲੋਂ ਇਹ ਕਿਹਾ ਗਿਆ ਕਿ ਅਸਲ ਵਿੱਚ ਸਕੂਲਾਂ ਵਿੱਚ ਵੱਡੀ ਗਿਣਤੀ ਵਿਚ ਸਟਾਫ ਸਕੂਲਾਂ ਤੋਂ ਬਾਹਰ ਗੈਰ ਵਿਦਿਅਕ ਕੰਮਾਂ ਦੀਆਂ ਡਿਊਟੀਆਂ ਵਿੱਚ ਲਗਾਇਆ ਗਿਆ ਹੈ ਜਿਸ ਦਾ ਮਾੜਾ ਪ੍ਰਭਾਵ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਪੈ ਰਿਹਾ ਹੈ ਬੱਚਾ ਆਗੂਆਂ ਵੱਲੋਂ ਪ੍ਰਸ਼ਾਸਨ ਤੋ ਇਹ ਮੰਗ ਕੀਤੀ ਕਿ ਬੱਚਿਆਂ ਦਾ ਸਿੱਖਿਆ ਦਾ ਅਧਿਕਾਰ ਜੋ ਕਿ ਖਤਰੇ ਵਿੱਚ ਹੈ ਅਧਿਆਪਕਾਂ ਦੀਆਂ ਗੈਰ ਵਿਦਿਅਕ ਕੰਮਾਂ ਵਿੱਚ ਡਿਊਟੀਆਂ ਲਗਾਉਣ ਤੋਂ ਪ੍ਰਹੇਜ ਕੀਤਾ ਤਾਂ ਜੋ ਸਕੂਲ ਵਿੱਚ ਪ੍ਰਬੰਧ ਅਤੇ ਬੱਚਿਆਂ ਦੀ ਪੜ੍ਹਾਈ ਨੂੰ ਠੀਕ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ ਮੁੱਖ ਮੰਤਰੀ ਪੰਜਾਬ ਤੋਂ ਵੀ ਇਹ ਮੰਗ ਕੀਤੀ ਕਿ ਵੋਟਾਂ ਤੋਂ ਪਹਿਲਾਂ ਜੋ ਵਾਅਦੇ ਗਰੀਬ ਲੋਕਾਂ ਨਾਲ ਅਤੇ ਬੱਚਿਆਂ ਨਾਲ ਕੀਤੇ ਸੀ ਕਿ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਨਹੀਂ ਲਏ ਜਾਣਗੇ ਉਸ ਨੂੰ ਅਮਲੀ ਜਾਮਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ । ਇਸ ਵਫਦ ਵੱਲੋਂ ਡੀਈਓ ਸਕੈਡੰਰੀ ਅਜੇ ਕੁਮਾਰ ਸ਼ਰਮਾ ਅਤੇ ਡੀਈਓ ਐਲੀਮੈਂਟਰੀ ਸਤੀਸ਼ ਕੁਮਾਰ ਨੂੰ ਮਿਲਕੇ ਵਿਦਿਆਰਥੀਆਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਨਾ ਲਗਾਉਣ ਦੀ ਗੱਲ ਕੀਤੀ ਗਈ। ਇਸ ਮੌਕੇ ਤੇ ਇਸ ਮੌਕੇ ਤੇ ਅਧਿਆਪਕਾਂ ਆਗੂ ਦਲਜੀਤ ਸਿੰਘ ਸੱਭਰਵਾਲ, ਕੁਲਦੀਪ ਸਿੰਘ ਸੱਭਰਵਾਲ ,ਗੁਰਵਿੰਦਰ ਸਿੰਘ, ਇਨਕਲਾਬ ਸਿੰਘ ਗਿੱਲ,ਭਾਰਤ ਭੂਸ਼ਨ, ਸੁਖਵਿੰਦਰ ਸਿੰਘ ਸਿੱਧੂ, ਅਮਨਦੀਪ ਸਿੰਘ, ਅਨੂਪ ਕੁਮਾਰ , ਸੰਦੀਪ ਮੱਕੜ,ਸਵੀਕਾਰ ਗਾਂਧੀ,ਰਮਨ ਸੇਤੀਆ, ਸੁਭਾਸ਼ ਚੰਦਰ, ਸੁਨੀਲ ਗਾਂਧੀ,ਰਾਜੇਸ਼ ਕੁਮਾਰ, ਕਸ਼ਮੀਰ ਸਿੰਘ,ਮੈਡਮ ਸੁਮਨ ਅਤੇ ਹੋਰ ਅਧਿਆਪਕ ਹਾਜਰ ਸਨ
