ਫਾਜ਼ਿਲਕਾ 10 ਅਗਸਤ :- ਵਰਦੀਆਂ ਸਬੰਧੀ ਬੇਲੋੜੇ ਹੁਕਮ ਨਾਮਨਜ਼ੂਰ :ਬੀਐਡ ਫ਼ਰੰਟ

 ਵਰਦੀਆਂ ਸਬੰਧੀ ਬੇਲੋੜੇ ਹੁਕਮ ਨਾਮਨਜ਼ੂਰ :ਬੀਐਡ ਫ਼ਰੰਟ

ਫਾਜ਼ਿਲਕਾ 10 ਅਗਸਤ 

 ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਸਕੂਲ ਯੂਨੀਫਾਰਮ ਲਈ ਜਾਰੀ ਰਾਸ਼ੀ ਵਾਪਿਸ ਲੈਣ ਨਾਲ ਜਿੱਥੇ ਅਧਿਆਪਕ ਵਰਦੀ ਦੀ ਖ਼ਰੀਦ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਓਥੇ ਹੀ ਕੁਝ ਜਿਲ੍ਹਿਆਂ ਵਿੱਚ ਜਿਲ੍ਹਾ ਸਿੱਖਿਆ


 ਦਫਤਰਾਂ ਵੱਲੋਂ ਸਾਰੇ ਹੀ ਸਕੂਲਾਂ ਨੂੰ ਵਰਦੀ ਖਰੀਦ ਕਰ ਲਈ ਹੈ ਦੇ ਸਰਟੀਫਿਕੇਟ ਦੇਣ ਦੇ ਨਾਦਰਸ਼ਾਹੀ ਫੁਰਮਾਨ ਜਾਰੀ ਹੋ ਰਹੇ ਹਨ ।

ਬੀ ਐੱਡ ਅਧਿਆਪਕ ਫ਼ਰੰਟ ਪੰਜਾਬ ਦੇ ਪ੍ਰਧਾਨ ਪਰਗਟਜੀਤ ਸਿੰਘ ਕਿਸ਼ਨਪੁਰਾ ਅਤੇ ਸੂਬਾ ਪ੍ਰੈੱਸ ਸਕੱਤਰ ਦਪਿੰਦਰ ਸਿੰਘ ਢਿੱਲੋਂ ਫਾਜ਼ਿਲਕਾ ਨੇ ਪ੍ਰੈੱਸ ਨੂੰ ਜਾਰੀ ਇਕ ਨੋਟ ਰਾਹੀਂ ਕਿਹਾ ਕਿ ਜਦੋਂ ਵਿਭਾਗ ਵੱਲੋਂ ਸਕੂਲ ਵਿਦਿਆਰਥੀਆਂ ਦੀ ਯੂਨੀਫਾਰਮ ਲਈ ਜ਼ਾਰੀ ਰਾਸ਼ੀ ਹੀ ਵਾਪਿਸ ਲੈ ਲਈ ਹੈ ਤਾਂ ਸਕੂਲ ਅਧਿਆਪਕ ਕਿਵੇਂ ਆਪਣੇ ਕੋਲੋਂ ਯੂਨੀਫਾਰਮ ਦੀ ਖ਼ਰੀਦ ਕਰਨ ਅਤੇ ਯੂਨੀਫਾਰਮ ਦੀ ਖਰੀਦ ਨਾ ਹੋ ਸਕਣ ਕਾਰਨ ਕਿਵੇ ਜਿਲ੍ਹਾ ਸਿੱਖਿਆ ਦਫਤਰਾਂ ਦੀਆਂ ਮਨਮਾਨੀਆਂ ਅਨੁਸਾਰ ਸਰਟੀਫਿਕੇਟ ਦੇਣ।

ਇਸ ਮੌਕੇ ਕੇ ਤੇਜਿੰਦਰ ਸਿੰਘ ਮੋਹਾਲੀ, ਪਰਮਜੀਤ ਸਿੰਘ ਫਿਰੋਜ਼ਪੁਰ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਜਿਲ੍ਹਾ ਸਿੱਖਿਆ ਦਫਤਰਾਂ ਵੱਲੋਂ ਫਿਰ ਤੋਂ ਯੂਨੀਫਾਰਮ ਦੀ ਵੰਡ ਸਬੰਧੀ ਸਰਟੀਫਿਕੇਟ ਦੀ ਮੰਗ ਕੀਤੀ ਗਈ ਤਾਂ ਵੱਡੇ ਪੱਧਰ ਉੱਤੇ ਦਫਤਰਾਂ ਦੇ ਘਿਰਾਓ ਕੀਤੇ ਜਾਣਗੇ ਇਸ ਮੌਕੇ ਸੁਖਦਰਸ਼ਨ ਸਿੰਘ ਬਠਿੰਡਾ, ਸਰਤਾਜ ਸਿੰਘ ਕਪੂਰਥਲਾ, ਰਵਿੰਦਰ ਸਿੰਘ ਜਲੰਧਰ ,ਦਪਿੰਦਰ ਸਿੰਘ ਢਿੱਲੋਂ ਫਾਜਿਲਕਾ, ਪਰਮਜੀਤ ਦੁੱਗਲ ਲੁਧਿਆਣਾ, ਗੁਰਮੀਤ ਸਿੰਘ ਮੋਗਾ, ਰਵਿੰਦਰ ਸਿੰਘ ਲੁਧਿਆਣਾ, ਹਰਵਿੰਦਰ ਸਿੰਘ ਬਰਨਾਲਾ,ਤਲਵਿੰਦਰ ਸਿੰਘ ਅਮ੍ਰਿਤਸਰ, ਬਿਕਰਮ ਸਿੰਘ ਬੱਲ ਅਮ੍ਰਿਤਸਰ, ਗੁਰਬਖਸ਼ੀਸ਼ ਸਿੰਘ ਸੰਗਰੂਰ,ਕਮਲਜੀਤ ਸਿੰਘ ਜਲੰਧਰ, ਅਮਰਜੀਤ ਸਿੰਘ ਰੋਪੜ, ਮਨਦੀਪ ਸਿੰਘ ਲੁਧਿਆਣਾ,ਰਾਜਕੁਮਾਰ ਟੋਨੀ ਫਰੀਦਕੋਟ, ਕੇਵਲ ਸਿੰਘ ਮੁਕਤਸਰ, ਰਵੀ ਕੁਮਾਰ ਗੁਰਦਾਸਪੁਰ,ਸਤਿੰਦਰ ਸਚਦੇਵਾ ਫਾਜਿਲਕਾ, ਪਰਮਿੰਦਰ ਸਿੰਘ ਢਿੱਲੋਂ, ਮਨਜੋਤ ਸਿੰਘ ਮੋਹਾਲੀ ਆਗੂਆ ਨੇ ਵਰਦੀਆਂ ਸਬੰਧੀ ਮਸਲੇ ਨੂੰ ਤੁਰੰਤ ਹੱਲ ਕਰਨ ਲਈ ਕਿਹਾ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends