SIR 2026: ਸਕੂਲ ਹੀ ਨਹੀਂ, ਆਂਗਣਵਾੜੀ ਵਰਕਰਾਂ ਸਮੇਤ ਕਈ ਵਿਭਾਗਾਂ ਦੇ ਆਫ਼ਿਸ ਛੁੱਟੀਆਂ ਵਾਲੇ ਦਿਨ ਵੀ ਰਹਿਣਗੇ ਖੁੱਲੇ

ਪੰਜਾਬ ਵਿੱਚ SIR-2026 ਤਹਿਤ 11-12 ਜੁਲਾਈ ਨੂੰ ਲੱਗਣਗੇ ਵਿਸ਼ੇਸ਼ ਕੈਂਪ, ਆਂਗਣਵਾੜੀ ਵਰਕਰਾਂ ਸਮੇਤ ਕਈ ਵਿਭਾਗਾਂ ਦੀ ਲੱਗੀ ਡਿਊਟੀ

ਪੰਜਾਬ ਵਿੱਚ SIR-2026 ਤਹਿਤ 11-12 ਜੁਲਾਈ ਨੂੰ ਲੱਗਣਗੇ ਵਿਸ਼ੇਸ਼ ਕੈਂਪ, ਆਂਗਣਵਾੜੀ ਵਰਕਰਾਂ ਸਮੇਤ ਕਈ ਵਿਭਾਗਾਂ ਦੀ ਲੱਗੀ ਡਿਊਟੀ

ਚੰਡੀਗੜ੍ਹ | ਮਿਤੀ: 10 ਜੁਲਾਈ 2026

ਚੰਡੀਗੜ੍ਹ: ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ 'ਤੇ ਰਾਜ ਵਿੱਚ SIR-2026 ਤਹਿਤ ਐਨੂਮਰੇਸ਼ਨ ਫਾਰਮਾਂ (EFs) ਨੂੰ ਇਕੱਠਾ ਕਰਨ ਅਤੇ ਉਨ੍ਹਾਂ ਦੇ ਡਿਜੀਟਾਈਜ਼ੇਸ਼ਨ ਦੇ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ 11 ਅਤੇ 12 ਜੁਲਾਈ 2026 ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਇਸ ਸਬੰਧੀ ਸਮੂਹ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਇਹ ਵਿਸ਼ੇਸ਼ ਕੈਂਪ ਪੰਜਾਬ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਲਗਾਏ ਜਾਣਗੇ। ਸਾਰੇ ਬੂਥ ਲੈਵਲ ਅਧਿਕਾਰੀ (BLOs) ਸਵੇਰੇ 8:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਆਪਣੇ-ਆਪਣੇ ਕੈਂਪਾਂ ਵਿੱਚ ਲਾਜ਼ਮੀ ਤੌਰ 'ਤੇ ਹਾਜ਼ਰ ਰਹਿਣਗੇ। ਇਸ ਕਾਰਜ ਨੂੰ ਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਦੇ ਸਟਾਫ਼ ਦੀ ਸਹਾਇਕ ਵਜੋਂ ਤਾਇਨਾਤੀ ਕੀਤੀ ਗਈ ਹੈ।

ਕੈਂਪਾਂ ਦੌਰਾਨ ਇਨ੍ਹਾਂ ਅਹਿਮ ਨੁਕਤਿਆਂ 'ਤੇ ਦਿੱਤਾ ਜਾਵੇਗਾ ਧਿਆਨ:

  • ਜਿਨ੍ਹਾਂ BLOs ਵੱਲੋਂ 100% ਡਿਜਿਟਾਈਜ਼ੇਸ਼ਨ ਦਾ ਕੰਮ ਪੂਰਾ ਕਰ ਲਿਆ ਗਿਆ ਹੈ, ਉਹ ਫਾਰਮਾਂ ਦੀਆਂ ਗਲਤੀਆਂ (Logical Discrepancies) ਅਤੇ ਖਾਮੀਆਂ ਨੂੰ ਦੂਰ ਕਰਨਗੇ।
  • ਵੱਡੀ ਗਿਣਤੀ ਵਿੱਚ ਫਾਰਮ ਇਕੱਠੇ ਕਰਨ ਵਾਲੇ ਪਰ ਡਿਜਿਟਾਈਜ਼ੇਸ਼ਨ ਤੋਂ ਵਾਂਝੇ BLOs ਬਾਕੀ ਰਹਿੰਦੇ ਫਾਰਮਾਂ ਨੂੰ ਆਨਲਾਈਨ ਚੜ੍ਹਾਉਣ ਅਤੇ ਨਵੇਂ ਫਾਰਮ ਇਕੱਤਰ ਕਰਨ ਵੱਲ ਵਿਸ਼ੇਸ਼ ਧਿਆਨ ਦੇਣਗੇ।
  • ਘੱਟ ਫਾਰਮ ਇਕੱਠੇ ਕਰਨ ਵਾਲੇ ਬੂਥਾਂ 'ਤੇ ਫਾਰਮਾਂ ਦੀ ਇਕੱਤਰਤਾ ਅਤੇ ਡਿਜਿਟਾਈਜ਼ੇਸ਼ਨ ਦਾ ਕੰਮ ਇੱਕੋ ਸਮੇਂ ਯਕੀਨੀ ਬਣਾਇਆ ਜਾਵੇਗਾ।

ਵੱਡੀ ਗਿਣਤੀ ਵਿੱਚ ਸਟਾਫ਼ ਦੀ ਲੱਗੀ ਡਿਊਟੀ:

ਇਨ੍ਹਾਂ ਦੋ ਦਿਨਾਂ ਦੇ ਵਿਸ਼ੇਸ਼ ਕੈਂਪਾਂ ਦੌਰਾਨ BLOs ਦੀ ਮਦਦ ਲਈ ਪੋਲਿੰਗ ਬੂਥਾਂ ਵਾਲੇ ਸਕੂਲਾਂ ਦਾ ਸਟਾਫ਼, ਸਬੰਧਤ ਪਿੰਡਾਂ, ਵਾਰਡਾਂ ਜਾਂ ਇਲਾਕਿਆਂ ਦੇ ਰੈਵੇਨਿਊ ਪਟਵਾਰੀ, ਆਂਗਣਵਾੜੀ ਵਰਕਰ ਅਤੇ ਸ਼ਹਿਰੀ ਖੇਤਰਾਂ ਵਿੱਚ ਨਗਰ ਨਿਗਮ/ਨਗਰ ਕੌਂਸਲ ਦੇ ਸਟਾਫ਼ ਨੂੰ ਅਟੈਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ALMTs, DLMTs ਅਤੇ BLO ਸੁਪਰਵਾਈਜ਼ਰ ਵੀ ਮੈਦਾਨ ਵਿੱਚ ਰਹਿਣਗੇ। ਸਮਾਜਿਕ ਸੁਰੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੋ ਆਂਗਣਵਾੜੀ ਵਰਕਰਾਂ ਬੀ.ਐਲ.ਓ. ਵਜੋਂ ਤਾਇਨਾਤ ਨਹੀਂ ਹਨ, ਉਹ ਵੀ ਇਨ੍ਹਾਂ ਕੈਂਪਾਂ ਵਿੱਚ ਸਹਾਇਕ ਸਟਾਫ਼ ਵਜੋਂ ਪੂਰਾ ਸਹਿਯੋਗ ਦੇਣਗੀਆਂ।

ਲੋਕਾਂ ਅਤੇ ਸਿਆਸੀ ਪਾਰਟੀਆਂ ਨੂੰ ਅਪੀਲ:

ਪ੍ਰਸ਼ਾਸਨ ਵੱਲੋਂ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਪ੍ਰੈੱਸ ਨੋਟ, ਸੋਸ਼ਲ ਮੀਡੀਆ ਅਤੇ ਮੁਨਿਆਦੀ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਰੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਵੀ ਸਮੇਂ ਸਿਰ ਸੂਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਉਨ੍ਹਾਂ ਦੇ ਬੂਥ ਲੈਵਲ ਏਜੰਟ (BLAs) ਆਮ ਲੋਕਾਂ ਅਤੇ ਵੋਟਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਨ੍ਹਾਂ ਕੈਂਪਾਂ ਦਾ ਲਾਹਾ ਲੈਣ ਲਈ ਪ੍ਰੇਰਿਤ ਕਰ ਸਕਣ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends