NTA DECLARED RE-NEET UG RESULT 2026: ਪੰਜਾਬ ਦਾ ਵਿਦਿਆਰਥੀ ਦੇਸ਼ ਵਿੱਚੋਂ ਪਹਿਲੇ ਸਥਾਨ ਤੇ

 

NTA ਵੱਲੋਂ NEET UG 2026 ਦੇ ਨਤੀਜੇ ਐਲਾਨੇ: 11.21 ਲੱਖ ਉਮੀਦਵਾਰ ਹੋਏ ਸਫਲ, ਪੰਜਾਬ ਦੇ ਆਰੀਅਨ ਗੁਪਤਾ ਨੇ ਕੀਤਾ ਟਾਪ

| ਨਵੀਂ ਦਿੱਲੀ

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਅੱਜ ਨੈਸ਼ਨਲ ਐਲੀਜੀਬਿਲਿਟੀ ਕਮ ਐਂਟਰੈਂਸ ਟੈਸਟ (NEET UG 2026) ਦੇ ਨਤੀਜੇ ਐਲਾਨ ਦਿੱਤੇ ਹਨ। ਇਹ ਨਤੀਜੇ ਸਮੇਂ ਸਿਰ ਘੋਸ਼ਿਤ ਕੀਤੇ ਗਏ ਹਨ ਤਾਂ ਜੋ ਮੈਡੀਕਲ ਕਾਲਜਾਂ ਵਿੱਚ ਦਾਖਲੇ ਅਤੇ ਕੌਂਸਲਿੰਗ ਦੀ ਪ੍ਰਕਿਰਿਆ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਹੋ ਸਕੇ। ਇਸ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ 11.21 ਲੱਖ ਉਮੀਦਵਾਰਾਂ ਨੇ ਸਫਲਤਾ ਹਾਸਲ ਕੀਤੀ ਹੈ।



ਪ੍ਰੀਖਿਆਰਥੀ ਆਪਣਾ ਨਤੀਜਾ ਅਤੇ ਸਕੋਰਕਾਰਡ ਦੇਖਣ ਲਈ ਇੱਥੇ ਕਲਿੱਕ ਕਰ ਸਕਦੇ ਹਨ: NEET NTA Official Website

ਪੰਜਾਬ ਅਤੇ ਹਰਿਆਣਾ ਦੇ ਹੋਣਹਾਰਾਂ ਨੇ ਗੱਡੇ ਝੰਡੇ

ਇਸ ਵਾਰ NEET UG ਪ੍ਰੀਖਿਆ ਵਿੱਚ ਪੰਜਾਬ ਦੇ ਆਰੀਅਨ ਗੁਪਤਾ ਅਤੇ ਹਰਿਆਣਾ ਦੇ ਪਾਂਸ਼ੁਲ ਬੰਸਲ ਨੇ 720 ਵਿੱਚੋਂ 715 ਅੰਕ ਪ੍ਰਾਪਤ ਕਰਕੇ ਸਾਂਝੇ ਤੌਰ 'ਤੇ ਦੇਸ਼ ਵਿੱਚੋਂ ਪਹਿਲਾ ਸਥਾਨ (ਸਰਵਉੱਚ ਸਕੋਰ) ਹਾਸਲ ਕੀਤਾ ਹੈ। ਚੋਟੀ ਦੇ 17 ਰੈਂਕ ਹਾਸਲ ਕਰਨ ਵਾਲੇ ਉਮੀਦਵਾਰਾਂ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਤਾਮਿਲਨਾਡੂ ਅਤੇ ਤੇਲੰਗਾਨਾ ਦੇ ਵਿਦਿਆਰਥੀ ਸ਼ਾਮਲ ਹਨ।

ਕੁੜੀਆਂ ਨੇ ਫਿਰ ਮਾਰੀ ਬਾਜ਼ੀ

ਇਸ ਪ੍ਰੀਖਿਆ ਵਿੱਚ ਇੱਕ ਵਾਰ ਫਿਰ ਮਹਿਲਾ ਉਮੀਦਵਾਰਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਕੁਲ ਸਫਲ ਹੋਏ ਉਮੀਦਵਾਰਾਂ ਵਿੱਚੋਂ 58 ਫੀਸਦੀ ਤੋਂ ਵੱਧ ਕੁੜੀਆਂ ਹਨ। ਪ੍ਰੀਖਿਆ ਵਿੱਚ ਬੈਠਣ ਵਾਲੀਆਂ 56.8 ਫੀਸਦੀ ਕੁੜੀਆਂ ਪਾਸ ਹੋਈਆਂ ਹਨ, ਜਦੋਂ ਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 55.1 ਫੀਸਦੀ ਰਹੀ।

ਪ੍ਰੀਖਿਆ ਦੇ ਮੁੱਖ ਅੰਕੜੇ:

  • ਦੇਸ਼ ਅਤੇ ਵਿਦੇਸ਼ ਦੇ 5,440 ਕੇਂਦਰਾਂ 'ਤੇ ਲਗਭਗ 20 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ।
  • ਇਹ ਪ੍ਰੀਖਿਆ ਪੰਜਾਬੀ ਅਤੇ ਅੰਗਰੇਜ਼ੀ ਸਮੇਤ ਕੁੱਲ 13 ਭਾਸ਼ਾਵਾਂ ਵਿੱਚ ਕਰਵਾਈ ਗਈ ਸੀ।
  • 19 ਉਮੀਦਵਾਰਾਂ ਨੇ 700 ਤੋਂ ਵੱਧ ਅੰਕ ਹਾਸਲ ਕੀਤੇ ਹਨ।
  • 1,492 ਉਮੀਦਵਾਰਾਂ ਨੇ 650 ਜਾਂ ਇਸ ਤੋਂ ਵੱਧ ਅਤੇ 10,160 ਉਮੀਦਵਾਰਾਂ ਨੇ 600 ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ।

ਸ਼੍ਰੇਣੀ ਵਾਰ (Category-wise) ਪਾਸ ਹੋਏ ਉਮੀਦਵਾਰ:

  • ਜਨਰਲ (General): 2.91 ਲੱਖ
  • ਓ.ਬੀ.ਸੀ. (OBC-NCL): 5.12 ਲੱਖ
  • ਐਸ.ਸੀ. (SC): 1.59 ਲੱਖ
  • ਐਸ.ਟੀ. (ST): 63,716
  • ਈ.ਡਬਲਿਊ.ਐਸ. (Gen-EWS): 95,026

ਜ਼ਰੂਰੀ ਸਲਾਹ: NTA ਨੇ ਉਮੀਦਵਾਰਾਂ ਨੂੰ ਅਫਵਾਹਾਂ ਅਤੇ ਫਰਜ਼ੀ ਫੋਨ ਕਾਲਾਂ/ਸੁਨੇਹਿਆਂ ਤੋਂ ਬਚਣ ਦੀ ਹਦਾਇਤ ਕੀਤੀ ਹੈ। ਕੌਂਸਲਿੰਗ ਅਤੇ ਦਾਖਲੇ ਨਾਲ ਸਬੰਧਤ ਜਾਣਕਾਰੀ ਲਈ ਸਿਰਫ ਅਧਿਕਾਰਤ ਵੈੱਬਸਾਈਟਾਂ (neet.nta.nic.in ਅਤੇ mcc.nic.in) 'ਤੇ ਹੀ ਭਰੋਸਾ ਕਰੋ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends