1. ਹਰੀ ਕ੍ਰਾਂਤੀ ਦਾ ਪਿਤਾਮਾ ਹੇਠ ਲਿਖਿਆਂ ਵਿੱਚੋਂ ਕਿਸਨੂੰ ਮੰਨਿਆ ਜਾ ਸਕਦਾ ਹੈ?
Click to see Answer
ਉੱਤਰ:- ਐੱਮ.ਐੱਸ. ਸਵਾਮੀਨਾਥਨ
2. ਖੇਤੀਬਾੜੀ ................ ਆਰਥਿਕ ਕਿਰਿਆ ਕਹਾਉਂਦੀ ਹੈ।
Click to see Answer
ਉੱਤਰ:- ਮੁੱਢਲੀ
3. ਦੇਸ਼ ਦੇ ਕਿੰਨੇ ਫੀਸਦੀ ਕਾਮੇ ਖੇਤੀਬਾੜੀ ਖੇਤਰ ਵਿੱਚ ਰੁਜ਼ਗਾਰ ਅਧੀਨ ਹਨ?
Click to see Answer
ਉੱਤਰ:- 44%
4. ਖੇਤੀਬਾੜੀ (ਜ਼ਰਾਇਤ) ਦੀ ਕਿਹੜੀ ਕਿਸਮ ਪ੍ਰਾਚੀਨ ਕਹਾਉਂਦੀ ਹੈ?
Click to see Answer
ਉੱਤਰ:- ਗੁਜ਼ਾਰਾ ਜਾਂ ਨਿਰਬਾਹ ਖੇਤੀ
5. HYV ਸੀਡਜ਼ ਤੋਂ ਭਾਵ ਕਿਹੋ ਜਿਹੇ ਬੀਜ ਹੈ?
Click to see Answer
ਉੱਤਰ:- ਹਾਈ ਯੀਲਡਿੰਗ ਵੈਰਾਇਟੀ
6. "ਆਪਰੇਸ਼ਨ ਫਲੱਡ" ਕਿਸ ਨਾਲ ਸੰਬੰਧਿਤ ਹੈ?
Click to see Answer
ਉੱਤਰ:- ਦੁੱਧ ਉਤਪਾਦਨ ਨਾਲ
7. ਚਾਹ, ਕੌਫੀ ਤੇ ਤੰਬਾਕੂ ਕਿਹੋ ਜਿਹੀਆਂ ਫਸਲਾਂ ਹਨ?
Click to see Answer
ਉੱਤਰ:- ੳ ਅਤੇ ਅ ਦੋਹੇਂ
8. ਸੰਸਾਰ ਦਾ ਸਭ ਤੋਂ ਵੱਡਾ ਪਟਸਨ ਉਤਪਾਦਕ ਇਲਾਕਾ ਕਿਹੜਾ ਹੈ?
Click to see Answer
ਉੱਤਰ:- ਸੁੰਦਰਬਨ
9. ਤਰਾਈ ਖੇਤਰ ਕਿਸ ਉਤਪਾਦਨ ਨਾਲ ਸੰਬੰਧਿਤ ਹੈ?
Click to see Answer
ਉੱਤਰ:- ਗੰਨਾ ਉਤਪਾਦਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ (30 ਕੁ ਸ਼ਬਦਾਂ ਤੱਕ) - 2 Marks
(i) ਭਾਰਤ ਦਾ ਕਿਹੜਾ ਰਾਜ ‘ਮਸਾਲਿਆਂ ਦਾ ਬਾਗ਼ ਹੈ’ ਤੇ ਕਿਉਂ?
Click to see Answer
ਉੱਤਰ: ਭਾਰਤ ਵਿੱਚ ਕੇਰਲਾ ਨੂੰ ‘ਮਸਾਲਿਆਂ ਦੇ ਬਾਗ’ ਦੇ ਨਾਮ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਭਾਰਤ ਦਾ ਕੇਰਲ ਰਾਜ ਨੀਵੇਂ ਅਕਸ਼ਾਂਸ਼ਾਂ ਵਿੱਚ ਸਥਿਤ ਹੋਣ ਕਰਕੇ ਗਰਮ ਅਤੇ ਤਰ ਜਲਵਾਯੂ ਵਾਲਾ ਰਾਜ ਹੈ। ਇਸ ਦੇ ਤੱਟੀ ਮੈਦਾਨਾਂ ਵਿੱਚ ਨਦੀਆਂ ਦੁਆਰਾ ਲਿਆ ਕੇ ਉਪਜਾਊ ਜਲੌਢੀ ਮਿੱਟੀ ਦੇ ਮਾਲਾਬਾਰ ਦੇ ਇਲਾਕੇ ਤੇ ਪੱਛਮੀ ਘਾਟ ਦੀਆਂ ਮਿੱਟੀਆਂ ਮਸਾਲਿਆਂ ਦੀ ਖੇਤੀ ਲਈ ਸਭ ਤੋਂ ਬੇਹਤਰੀਨ ਹਨ। ਕੇਰਲ ਵਿੱਚ ਕਾਲੀ ਮਿਰਚ, ਹਲਦੀ, ਛੋਟੀ ਇਲਾਇਚੀ, ਲੌਂਗ, ਵਨੇਲਾ, ਕੈਮਬੋਜ (ਮਾਲਾਬਾਰ ਦੀ ਇਮਲੀ), ਸੁਪਾਰੀ, ਦਾਲਚੀਨੀ ਅਤੇ ਕੈਮੀਆਂ ਆਦਿ ਦੀ ਪੈਦਾਵਰ ਕੀਤੀ ਜਾਂਦੀ ਹੈ।
(ii) ਭਾਰਤ ਵਿਚ ਖੇਤੀਬਾੜੀ ਦੇ ਵਿਕਾਸ ਪ੍ਰਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਭੂਮਿਕਾ ਉੱਤੇ ਨੋਟ ਲਿਖੋ?
Click to see Answer
ਉੱਤਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਥਾਪਨਾ ਸੰਨ 1962 ਵਿੱਚ ਕੀਤੀ ਗਈ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਪੰਜਾਬ ਵਿੱਚ ਅਨਾਜ ਦੇ ਉਤਪਾਦਨ ਅਤੇ ਹਰੀ ਕ੍ਰਾਂਤੀ ਦੀ ਕਾਮਯਾਬੀ ਵਿੱਚ ਸਭ ਤੋਂ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਦੁਧਾਰੂ ਪਸ਼ੂਆਂ ਅਤੇ ਮੁਰਗੀ ਪਾਲਣ ਦੇ ਵਿਕਾਸ ਵਿੱਚ ਵੀ ਖੇਤੀਬਾੜੀ ਯੂਨੀਵਰਸਿਟੀ ਨੇ ਸਾਥ ਦਿੱਤਾ ਹੈ। ਖੇਤੀਬਾੜੀ ਸੰਬੰਧੀ ਖੋਜਾਂ, ਸਿੱਖਿਆ ਵਿੱਚ ਪ੍ਰਾਪਤੀਆਂ ਕਾਰਨ ਸੰਨ 1995 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ‘ਬੈਸਟ ਯੂਨੀਵਰਸਿਟੀ’ ਦਾ ਖਿਤਾਬ ਦਿੱਤਾ ਗਿਆ ਸੀ।
(iii) ਗਲੋਬਲ ਹੰਗਰ ਇੰਡੈਕਸ ਤੋਂ ਕੀ ਭਾਵ ਹੈ?
Click to see Answer
ਉੱਤਰ: ਗਲੋਬਲ ਹੰਗਰ ਇੰਡੈਕਸ ਨੂੰ ਸੰਸਾਰ ਭੁੱਖਮਰੀ ਦਾ ਸੂਚਕ ਅੰਕ ਕਿਹਾ ਗਿਆ ਹੈ। ਜੇਕਰ ਕਿਸੇ ਦੇਸ ਦੀ ਖੁਸ਼ਹਾਲੀ ਦਾ ਆਲੋਚਨਾਤਮਕ ਅਧਿਐਨ ਕਰਨਾ ਹੋਵੇ ਤਾਂ ਭੁੱਖਮਰੀ ਸਭ ਤੋਂ ਵਧੀਆ ਮਾਪਦੰਡ ਹੋ ਸਕਦਾ ਹੈ। ਇਹ ਸੂਚਕ ਅੰਕ 4 ਸੰਕੇਤਾਂ ‘ਤੇ ਅਧਾਰਿਤ ਹੈ :-
- ਘੱਟ ਕੈਲੋਰੀ ਵਾਲੇ ਭੋਜਨ ਤੱਕ ਪਹੁੰਚ ਵਾਲੀ ਆਬਾਦੀ।
- ਘੱਟ ਭਾਰ ਦੇ ਕੱਦ ਵਾਲੇ ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੀ ਪ੍ਰਤੀਸ਼ਤ।
- ਕੁਪੋਸ਼ਣ ਦੇ ਸ਼ਿਕਾਰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ।
- ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਮੌਤ ਦੀ ਦਰ।
(iv) ਸਾਡੇ ਲਈ ਖੇਤੀਬਾੜੀ ਦਾ ਕੀ ਮਹੱਤਵ ਹੈ?
Click to see Answer
ਉੱਤਰ: ਭਾਰਤ ਵਿੱਚ ਸੰਸਾਰ ਦੀ ਸਭ ਤੋਂ ਵੱਧ ਵਾਹੀਯੋਗ ਜਮੀਨ ਹੈ। ਇਸ ਸਮੇਂ 43% ਜਮੀਨ ਖੇਤੀਬਾੜੀ ਅਧੀਨ ਹੈ। ਪਿੰਡਾਂ ਵਿੱਚ ਰਹਿਣ ਵਾਲੇ ਲਗਭਗ 88 ਕਰੋੜ ਲੋਕਾਂ ਦੀ ਜਿੰਦਗੀ ਤੇ ਸੁਰੱਖਿਆ ਖੇਤੀ ‘ਤੇ ਨਿਰਭਰ ਕਰਦੀ ਹੈ। ਭਾਰਤ ਵਿੱਚ ਵੰਨ-ਸਵੰਨੀ ਜਲਵਾਯੂ ਮਿਲਣ ਕਾਰਨ ਇੱਥੇ ਭਿੰਨ-ਭਿੰਨ ਪ੍ਰਕਾਰ ਦੀਆਂ ਫ਼ਸਲਾਂ ਬੀਜੀਆਂ ਜਾ ਸਕਦੀਆਂ ਹਨ। ਵੱਖ-ਵੱਖ ਖਿੱਤਿਆਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਜਰੂਰਤਾਂ ਖੇਤੀਬਾੜੀ ਤੋਂ ਹੀ ਪੂਰੀਆਂ ਹੁੰਦੀਆਂ ਹਨ। ਭਾਰਤ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਖੇਤੀਬਾੜੀ ਖੇਤਰ 20.2% (2021-22) ਦਾ ਯੋਗਦਾਨ ਦਿੰਦਾ ਹੈ।
(v) ਵਪਾਰਕ ਖੇਤੀ ਉੱਤੇ ਇੱਕ ਨੋਟ ਲਿਖੋ?
Click to see Answer
ਉੱਤਰ: ਇਸ ਕਿਸਮ ਦੀ ਖੇਤੀ, ਉਤਪਾਦਾਂ ਨੂੰ ਸਿੱਧੇ ਬਾਜਾਰ ਵਿੱਚ ਵੇਚਣ ਲਈ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀ ਖੇਤੀ ਘੱਟ ਵਸੋਂ ਵਾਲੇ ਖੇਤਰਾਂ ਵਿੱਚ ਆਧੁਨਿਕ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਭਾਰਤ ਵਿੱਚ ਇਸ ਕਿਸਮ ਦੀ ਖੇਤੀ ਆਮ ਨਹੀਂ ਹੈ ਪਰੰਤੂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮਹਾਂਰਾਸ਼ਟਰ ਅਤੇ ਗੁਜਰਾਤ ਦੇ ਕਈ ਇਲਾਕਿਆਂ ਵਿੱਚ ਇਸ ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ। ਚਾਹ, ਕੌਫੀ, ਰਬੜ, ਨਾਰੀਅਲ, ਕੇਲਾ, ਗੰਨਾ ਅਤੇ ਮਸਾਲੇ ਆਦਿ ਸਿੱਧੇ ਬਾਜਾਰ ਵਿੱਚ ਵੇਚਣ ਲਈ ਉਗਾਏ ਜਾਂਦੇ ਹਨ।
(vi) ਸਾਉਣੀ ਦੀਆਂ ਫਸਲਾਂ ਸੰਬੰਧੀ ਇੱਕ ਨੋਟ ਲਿਖੋ?
Click to see Answer
ਉੱਤਰ: ਸਾਉਣੀ ਜਾਂ ਖ਼ਰੀਫ਼ ਦੀਆਂ ਫ਼ਸਲਾਂ ਵਿੱਚ ਮੁੱਖ ਤੌਰ ‘ਤੇ ਝੋਨਾ, ਅਰਹਰ, ਮੂੰਗੀ, ਮਾਂਹ, ਗੰਨਾ, ਸੋਇਆਬੀਨ, ਜਵਾਰ, ਬਾਜਰਾ, ਮੂੰਗਫਲੀ, ਪਟਸਨ ਅਤੇ ਤੇਲ ਆਦਿ ਮੁੱਖ ਫਸਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਫ਼ਸਲਾਂ ਨੂੰ ਬੀਜਣ ਦਾ ਸਮਾਂ 1 ਜੂਨ ਤੋਂ ਅਕਤੂਬਰ ਦੇ ਮੱਧ ਤੱਕ ਹੁੰਦਾ ਹੈ। ਇਹਨਾਂ ਫ਼ਸਲਾਂ ਲਈ ਨਮੀ ਭਰਪੂਰ ਦੱਖਣੀ-ਪੱਛਮੀ ਮੌਨਸੂਨ ਵਰਖਾ ਕਾਫੀ ਲਾਭਦਾਇਕ ਸਿੱਧ ਹੁੰਦੀ ਹੈ। ਇਹ ਫਸਲਾਂ ਜਿਆਦਾਤਰ ਗਰਮ ਅਤੇ ਤਰ ਮੌਸਮ ਉੱਤੇ ਨਿਰਭਰ ਕਰਦੀਆਂ ਹਨ।
(vii) ਘੱਟੋ-ਘੱਟ ਸਮਰਥਨ ਮੁੱਲ ਮਿੱਥਣ ਦੇ ਕੋਈ ਤਿੰਨ ਕਾਰਕ ਲਿਖੋ?
Click to see Answer
ਉੱਤਰ: ਘੱਟੋ-ਘੱਟ ਸਮਰਥਨ ਮੁੱਲ (MSP) ਉਹ ਮੁੱਲ ਹੈ, ਜਿਸ ‘ਤੇ ਸਰਕਾਰ ਕਿਸਾਨਾਂ ਕੋਲੋਂ ਅਨਾਜ ਦੀ ਖਰੀਦ ਕਰਦੀ ਹੈ। ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਲੱਗਿਆਂ ਹੇਠ ਲਿਖੇ ਕਾਰਕਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ -
- ਮੰਗ ਅਤੇ ਪੂਰਤੀ
- ਉਤਪਾਦਨ ਦੀ ਲਾਗਤ
- ਅੰਤਰਰਾਸ਼ਟਰੀ ਅਤੇ ਘਰੇਲੂ ਬਾਜਾਰ ਵਿੱਚ ਕੀਮਤਾਂ ਦਾ ਉਤਰਾਅ-ਚੜ੍ਹਾਅ
- ਫ਼ਸਲਾਂ ਦੇ ਮੁੱਲ ਵਿੱਚ ਆਪਸੀ ਫ਼ਰਕ
- ਖੇਤੀਬਾੜੀ ਤੇ ਗੈਰ-ਖੇਤੀ ਵਸਤਾਂ ਦੇ ਵਪਾਰ ਦੀਆਂ ਸ਼ਰਤਾਂ
ਵੱਡੇ ਉੱਤਰਾਂ ਵਾਲੇ ਪ੍ਰਸ਼ਨ (120 ਕੁ ਸ਼ਬਦਾਂ ਤੱਕ) - 3 to 4 Marks
(i) ਖੇਤੀਬਾੜੀ ਦੀਆਂ ਕਿਸਮਾਂ ਉੱਤੇ ਵਿਸਥਾਰਤ ਨੋਟ ਲਿਖੋ।
Click to see Answer
ਉੱਤਰ: ਭਾਰਤ ਵਿੱਚ ਭਿੰਨ-ਭਿੰਨ ਪ੍ਰਕਾਰ ਦੇ ਭੂਗੋਲਿਕ ਅਤੇ ਵਾਤਾਵਰਨ ਵਖਰੇਵਿਆਂ ਕਾਰਨ ਕਈ ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ:-
- ਸਥਾਨ-ਅੰਤਰੀ ਖੇਤੀ: ਸਥਾਨ-ਅੰਤਰੀ ਖੇਤੀ ਸਿਰਫ਼ ਪੱਛੜੇ ਜੰਗਲੀ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ। ਅਜਿਹੀ ਖੇਤੀ ਵਿੱਚ ਕਿਸਾਨ ਜੰਗਲਾਂ ਨੂੰ ਸਾੜ ਕੇ ਜਾਂ ਦਰੱਖਤ ਕੱਟ ਕੇ ਜਮੀਨ ਨੂੰ ਵਾਹੀਯੋਗ ਬਣਾਉਂਦਾ ਹੈ।
- ਨਿਰਬਾਹ ਖੇਤੀ: ਕਿਸਾਨ ਦੁਆਰਾ ਜਦੋਂ ਸਿਰਫ਼ ਆਪਣੇ ਪਰਿਵਾਰ ਦੇ ਗੁਜਾਰੇ ਲਈ ਫ਼ਸਲਾਂ ਉਗਾਈਆਂ ਜਾਣ ਅਤੇ ਉਪਜ ਨੂੰ ਬਾਜਾਰ ਵਿੱਚ ਵਿਕਰੀ ਲਈ ਨਾ ਲਿਜਾਇਆ ਜਾਵੇ।
- ਸੰਘਣੀ ਖੇਤੀ: ਕਿਸਾਨ ਛੋਟੇ ਜਮੀਨ ਦੇ ਟੁਕੜਿਆਂ ਵਿੱਚੋਂ ਵੱਧ ਝਾੜ ਦੇਣ ਵਾਲੇ ਬੀਜ, ਰਸਾਇਣਿਕ ਖਾਦਾਂ, ਅਤੇ ਸਿੰਚਾਈ ਸਹੂਲਤਾਂ ਦੀ ਵਰਤੋਂ ਨਾਲ ਵੱਧ ਤੋਂ ਵੱਧ ਝਾੜ ਲੈਣ ਦੀ ਕੋਸ਼ਿਸ਼ ਕਰਦੇ ਹਨ।
- ਵਪਾਰਕ ਖੇਤੀ: ਇਸ ਕਿਸਮ ਦੀ ਖੇਤੀ, ਉਤਪਾਦਾਂ ਨੂੰ ਸਿੱਧੇ ਬਾਜਾਰ ਵਿੱਚ ਵੇਚਣ ਲਈ ਕੀਤੀ ਜਾਂਦੀ ਹੈ। ਜੋਤਾਂ ਦਾ ਆਕਾਰ ਵੱਡਾ ਹੁੰਦਾ ਹੈ ਤੇ ਕੰਮ ਮਸ਼ੀਨਾਂ ਨਾਲ ਕੀਤੇ ਜਾਂਦੇ ਹਨ।
- ਰੋਪਣ ਖੇਤੀ: ਵਿਗਿਆਨਕ ਢੰਗਾਂ ਨਾਲ ਫ਼ਸਲਾਂ ਰੋਪਿਤ ਕਰਕੇ ਉਗਾਈਆਂ ਜਾਂਦੀਆਂ ਹਨ। ਅਜਿਹੀ ਖੇਤੀ ਦਾ ਮੰਤਵ ਉਪਜਾਂ ਤੋਂ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੁੰਦਾ ਹੈ।
- ਲੰਬਕਾਰੀ ਜਾਂ ਖੜ੍ਹੀ ਖੇਤੀ: ਖਾਸ ਵਾਤਾਵਰਨ ਹਾਲਾਤਾਂ ਵਿਚ ਟਰੇਆਂ ਵਿੱਚ ਮਿੱਟੀ, ਪਾਣੀ ‘ਤੇ ਉੱਨਤ ਬੀਜਾਂ ਦਾ ਇਸਤੇਮਾਲ ਕਰਕੇ ਕੀਤੀ ਜਾਂਦੀ ਹੈ।
- ਮਿਸ਼ਰਤ ਖੇਤੀ: ਮਿਸ਼ਰਤ ਖੇਤੀ ਵਿੱਚ ਫ਼ਸਲਾਂ ਉਗਾਉਣ ਦੇ ਨਾਲ-ਨਾਲ ਪਸ਼ੂ ਪਾਲਣ ਵੀ ਸ਼ਾਮਿਲ ਹੈ।
(ii) ਭਾਰਤ ਵਿੱਚ ਖੇਤੀਬਾੜੀ ਦੇ ਮੌਸਮਾਂ ਬਾਰੇ ਵਿਆਖਿਆ ਕਰੋ?
Click to see Answer
ਉੱਤਰ: ਭਾਰਤ ਵਿੱਚ ਖੇਤੀਬਾੜੀ ਦੇ ਮੁੱਖ ਮੌਸਮ ਹੇਠ ਲਿਖੇ ਅਨੁਸਾਰ ਹਨ:-
- ਖਰੀਫ ਜਾਂ ਸਾਉਣੀ ਦੀ ਫਸਲ: ਇਸ ਵਿੱਚ ਮੁੱਖ ਤੌਰ ‘ਤੇ ਝੋਨਾ, ਅਰਹਰ, ਮੂੰਗੀ, ਮਾਂਹ, ਗੰਨਾ, ਬਾਜਰਾ ਆਦਿ ਸ਼ਾਮਿਲ ਹਨ। ਬੀਜਣ ਦਾ ਸਮਾਂ 1 ਜੂਨ ਤੋਂ ਅਕਤੂਬਰ ਦੇ ਮੱਧ ਤੱਕ ਹੁੰਦਾ ਹੈ। ਦੱਖਣ-ਪੱਛਮੀ ਮੌਨਸੂਨ ਵਰਖਾ ਕਾਫੀ ਲਾਭਦਾਇਕ ਸਿੱਧ ਹੁੰਦੀ ਹੈ।
- ਜ਼ਾਇਦ/ ਜੈ਼ਦ-I ਫਸਲਾਂ: ਜੈਦ ਫ਼ਸਲਾਂ ਵਿੱਚ ਮੁੱਖ ਤੌਰ ‘ਤੇ ਸ਼ਬਜੀਆਂ ਅਤੇ ਚਾਰਾ ਸ਼ਾਮਿਲ ਹੈ। ਬੀਜਣ ਦਾ ਸਮਾਂ ਅਕਤੂਬਰ ਤੋਂ ਨਵੰਬਰ ਤੱਕ ਹੁੰਦਾ ਹੈ।
- ਰੱਬੀ ਜਾਂ ਹਾੜ੍ਹੀ ਦੀ ਫਸਲ: ਇਸ ਵਿੱਚ ਮੁੱਖ ਤੌਰ ‘ਤੇ ਜੌਂ, ਸਰੋਂ, ਕਣਕ, ਮਟਰ, ਛੋਲੇ ਆਦਿ ਸ਼ਾਮਿਲ ਹਨ। ਇਹ ਫ਼ਸਲਾਂ ਨਵੰਬਰ ਤੋਂ ਲੈ ਕੇ ਮੱਧ ਮਾਰਚ ਤੱਕ ਸਰਦੀਆਂ ਦੇ ਮਹੀਨਿਆਂ ਵਿੱਚ ਬੀਜੀਆਂ ਜਾਂਦੀਆਂ ਹਨ।
- ਜ਼ਾਇਦ/ ਜੈ਼ਦ-2 ਫਸਲਾਂ: ਇਹਨਾਂ ਵਿੱਚ ਮੁੱਖ ਤੌਰ ‘ਤੇ ਸ਼ਬਜੀਆਂ ਅਤੇ ਚਾਰਾ ਸ਼ਾਮਿਲ ਹੈ। ਬੀਜਣ ਦਾ ਸਮਾਂ ਮੱਧ ਮਾਰਚ ਤੋਂ ਮਈ ਤੱਕ ਹੁੰਦਾ ਹੈ। ਨਿੱਘੀ ਧੁੱਪ, ਗਰਮ ਅਤੇ ਖੁਸ਼ਕ ਮੌਸਮ ਵਾਲਾ ਜਲਵਾਯੂ ਲਾਹੇਵੰਦ ਹੁੰਦਾ ਹੈ।
(iii) ਭਾਰਤ ਵਿਚ ਕਪਾਹ ਉਤਪਾਦਨ ਬਾਰੇ ਵਿਸਥਾਰ ਨਾਲ ਲਿਖੋ?
Click to see Answer
ਉੱਤਰ: ਕਪਾਹ ਨੂੰ ਰੇਸ਼ੇ ਵਾਲੀਆਂ ਫ਼ਸਲਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਕਪਾਹ ਦੇ ਉਤਪਾਦਨ ਲਈ ਲੋੜੀਂਦੀਆਂ ਹਾਲਤਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ:-
- ਤਾਪਮਾਨ: ਕਪਾਹ ਦੇ ਉਤਪਾਦਨ ਲਈ ਤਾਪਮਾਨ 200 ਤੋਂ 300 ਸੈਲਸੀਅਸ ਤੱਕ ਹੋਣਾ ਚਾਹੀਦਾ ਹੈ। ਕੋਹਰੇ ਤੋਂ ਬਗੈਰ ਮੌਸਮ ਦੇ ਘੱਟੋ-ਘੱਟ 210 ਦਿਨ ਹੋਣੇ ਚਾਹੀਦੇ ਹਨ।
- ਮਿੱਟੀ: ਕਪਾਹ ਦੇ ਉਤਪਾਦਨ ਲਈ ਕਾਲੀ ਮਿੱਟੀ ਜਾਂ ਰੇਗੂਰ ਮਿੱਟੀ ਕਾਫੀ ਫਾਇਦੇਮੰਦ ਮੰਨੀ ਜਾਂਦੀ ਹੈ।
- ਕਿਸਮਾਂ: ਕਪਾਹ ਦੀਆਂ ਪ੍ਰਮੁੱਖ ਤੌਰ ‘ਤੇ ਤਿੰਨ ਕਿਸਮਾਂ ਹੁੰਦੀਆਂ ਹਨ - ਲੰਬੇ ਰੇਸ਼ੇ ਵਾਲੀ ਕਪਾਹ, ਦਰਮਿਆਨੇ ਰੇਸ਼ੇ ਵਾਲੀ ਕਪਾਹ, ਛੋਟੇ ਰੇਸ਼ੇ ਵਾਲੀ ਕਪਾਹ। ਲੰਬੇ ਰੇਸ਼ੇ ਵਾਲੀ ਕਪਾਹ ਨੂੰ ਸਭ ਤੋਂ ਉੱਤਮ ਕਿਸਮ ਮੰਨਿਆ ਜਾਂਦਾ ਹੈ।
- ਕਪਾਹ ਉਤਪਾਦਕ ਰਾਜ: ਭਾਰਤ ਦੇ ਪ੍ਰਮੁੱਖ ਕਪਾਹ ਉਤਪਾਦਕ ਰਾਜਾਂ ਵਿੱਚ ਗੁਜਰਾਤ, ਤਾਮਿਲਨਾਡੂ, ਪੰਜਾਬ, ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਰਾਜ ਹਨ।
(iv) ਹੇਠ ਲਿਖਿਆਂ ਤੋਂ ਜਾਣੂ ਕਰਵਾਓ - (ੳ) ਦੇਸ਼ ਦਾ ਕੌਫੀ ਹਾਊਸ (ਅ) ਭਾਰਤ ਦਾ ਚਾਹ ਬਾਗ (ੲ) ਅਨਾਜ ਸੁਰੱਖਿਆ (ਸ) ਰਵਾਇਤੀ ਗੰਨਾ ਉਤਪਾਦਕ ਪੇਟੀ
Click to see Answer
ਉੱਤਰ:
- (ੳ) ਦੇਸ਼ ਦਾ ਕੌਫੀ ਹਾਊਸ: ਕਰਨਾਟਕ ਨੂੰ ਭਾਰਤ ਦਾ ਕੌਫੀ ਹਾਊਸ ਕਿਹਾ ਜਾਂਦਾ ਹੈ। ਭਾਰਤ ਦੀ ਦੋ ਤਿਹਾਈ ਕੌਫੀ ਸਿਰਫ਼ ਕਰਨਾਟਕ ਵਿੱਚ ਪੈਦਾ ਹੁੰਦੀ ਹੈ। ਕੋਡਗੂ ਜ਼ਿਲ੍ਹੇ ਵਿੱਚ ਕਰਨਾਟਕ ਦੀ 50% ਕੌਫੀ ਪੈਦਾ ਹੁੰਦੀ ਹੈ।
- (ਅ) ਭਾਰਤ ਦਾ ਚਾਹ ਬਾਗ: ਆਸਾਮ ਨੂੰ ਭਾਰਤ ਦੇ ਚਾਹ ਦੇ ਬਾਗ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਆਸਾਮ ਦੀ ਗਰਮ ਅਤੇ ਤਰ ਜਲਵਾਯੂ ਚਾਹ ਦੇ ਪੌਦੇ ਲਈ ਬੇਹਤਰੀਨ ਹੈ। ਭਾਰਤ ਦੇ ਕੁੱਲ ਚਾਹ ਉਤਪਾਦਨ ਦਾ 52% ਹਿੱਸਾ ਆਸਾਮ ਵਿੱਚ ਪੈਦਾ ਹੁੰਦਾ ਹੈ।
- (ੲ) ਅਨਾਜ ਸੁਰੱਖਿਆ: ਸੰਸਾਰ ਅਨਾਜ ਸੁਰੱਖਿਆ ਦਾ ਸੂਚਕ ਅੰਕ ਸਾਲ 2012 ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ 113 ਦੇਸ਼ਾਂ ਵਿੱਚੋਂ ਇਕੱਠਾ ਕੀਤਾ ਜਾਂਦਾ ਹੈ ਅਤੇ 28 ਸੰਕੇਤਾਂ ‘ਤੇ ਅਧਾਰਿਤ ਹੈ। ਸਾਲ 2022 ਵਿੱਚ, ਭਾਰਤ ਦਾ ਇਸ ਵਿੱਚ 71ਵਾਂ ਸਥਾਨ ਹੈ।
- (ਸ) ਰਵਾਇਤੀ ਗੰਨਾ ਉਤਪਾਦਕ ਪੇਟੀ: ਤਰਾਈ ਦੇ ਖੇਤਰ ਨੂੰ ਰਵਾਇਤੀ ਗੰਨਾ ਉਤਪਾਦਕ ਪੇਟੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਇਹ ਪੇਟੀ ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ ਅਤੇ ਆਸਾਮ ਰਾਜਾਂ ਵਿੱਚ ਫੈਲੀ ਹੋਈ ਹੈ। ਉੱਤਰ ਪ੍ਰਦੇਸ਼ ਸਭ ਤੋਂ ਜਿਆਦਾ ਉਤਪਾਦਨ ਕਰਨ ਵਾਲਾ ਰਾਜ ਹੈ।
(v) ਭਾਰਤੀ ਖੇਤੀਬਾੜੀ ਦੇ ਵਿਕਾਸ ਵਿੱਚ ਯੂਨੀਵਰਸਿਟੀਆਂ ਦੀ ਕੀ ਭੂਮਿਕਾ ਹੈ?
Click to see Answer
ਉੱਤਰ: ਯੂਨੀਵਰਸਿਟੀਆਂ ਨੇ ਭਾਰਤੀ ਖੇਤੀਬਾੜੀ ਦੇ ਵਿਕਾਸ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਅਨਾਜ ਦੇ ਉਤਪਾਦਨ ਅਤੇ ਹਰੀ ਕ੍ਰਾਂਤੀ ਦੀ ਕਾਮਯਾਬੀ ਵਿੱਚ ਭਾਰਤੀ ਯੂਨੀਵਰਸਿਟੀਆਂ ਨੇ ਅਹਿਮ ਰੋਲ ਅਦਾ ਕੀਤਾ ਹੈ। ਦੁਧਾਰੂ ਪਸ਼ੂਆਂ ਅਤੇ ਮੁਰਗੀ ਪਾਲਣ ਦੇ ਵਿਕਾਸ ਵਿੱਚ ਵੀ ਯੂਨੀਵਰਸਿਟੀਆਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਫਸਲਾਂ ਦੀ ਕਟਾਈ ਤੋਂ ਬਾਅਦ ਜਿਣਸਾਂ ਦੀ ਬਰਬਾਦੀ ਨੂੰ ਰੋਕਣਾ, ਕਿਸਾਨਾਂ ਦੇ ਮੁਨਾਫੇ ਅਤੇ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ, ਖੇਤੀ ਬਿਜ਼ਨੈੱਸ, ਸੁਰੱਖਿਅਤ ਖਾਣੇ ਨੂੰ ਘਰੇਲੂ ਅਤੇ ਵਿਦੇਸ਼ੀ ਮੰਡੀਆਂ ਵਿੱਚ ਬਰਾਮਦ ਕਰਨ ਵਿੱਚ ਵੀ ਯੂਨੀਵਰਸਿਟੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ।