ਉੱਤਰ ਦੇਖੋ (Click to View Answer)
ਉੱਤਰ ਦੇਖੋ (Click to View Answer)
ਉੱਤਰ ਦੇਖੋ (Click to View Answer)
ਉੱਤਰ ਦੇਖੋ (Click to View Answer)
ਉੱਤਰ ਦੇਖੋ (Click to View Answer)
ਉੱਤਰ ਦੇਖੋ (Click to View Answer)
ਉੱਤਰ ਦੇਖੋ (Click to View Answer)
ਉੱਤਰ ਦੇਖੋ (Click to View Answer)
ਛੋਟੇ ਉੱਤਰਾਂ ਵਾਲੇ ਪ੍ਰਸ਼ਨ (ਲਗਭਗ 30 ਸ਼ਬਦ) - 2 ਅੰਕ
ਉੱਤਰ ਦੇਖੋ (Click to View Answer)
ਜੈਵਿਕ ਭੂਗੋਲ ਜਾਨਦਾਰ ਧੜਕਦੀਆਂ ਤੇ ਵੱਧਦੀਆਂ ਜ਼ਿੰਦਗੀਆਂ ਦਾ ਅਧਿਐਨ ਹੈ। ਇਸ ਵਿੱਚ ਜੈਵਿਕ ਸੰਸਾਰ ਦੀ ਸਥਾਨਕ ਵੰਡ ਸ਼ਾਮਿਲ ਹੈ। ਜੈਵਿਕ ਭੂਗੋਲ ਨੂੰ ਭੌਤਿਕ ਸਰੂਪ ਵਿੱਚ ਜੰਗਲ, ਪਸ਼ੂ-ਪੰਛੀ, ਜੀਵ-ਜੰਤੂ, ਜ਼ਮੀਨ, ਪਾਣੀ ਅਤੇ ਹਵਾ ਦੇ ਇਲਾਵਾ ਸਾਡੀ ਭੋਜਨ ਲੜੀ ਅਤੇ ਭੋਜਨ ਵੈੱਬ ਤੰਤਰ ਦੇ ਵਿਸਥਾਰਤ ਵਿਗਿਆਨ ਦੇ ਤੌਰ 'ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ।
ਉੱਤਰ ਦੇਖੋ (Click to View Answer)
ਜੈਵਿਕ-ਵਿਭਿੰਨਤਾ ਨੂੰ ਅਸੀਂ ਤਿੰਨ ਕਿਸਮਾਂ ਵਿੱਚ ਵੰਡ ਸਕਦੇ ਹਾਂ:
- ਜਮਾਂਦਰੂ ਵਿਭਿੰਨਤਾ: ਜੈਵਿਕ-ਵਿਭਿੰਨਤਾ ਤੋਂ ਭਾਵ ਹੈ ਕਿ ਪ੍ਰਜਾਤੀਆਂ ਵਿਚਲਾ ਜੀਨ ਵਖਰੇਵਾਂ।
- ਪ੍ਰਜਾਤੀ ਵਿਭਿੰਨਤਾ: ਇਸ ਨੂੰ ਇੱਕ ਖਾਸ ਖੇਤਰ ਵਿੱਚ, ਪ੍ਰਜਾਤੀਆਂ ਦੇ ਵਖਰੇਵੇਂ ਵਜੋਂ ਮਾਪਿਆ ਜਾਂਦਾ ਹੈ।
- ਪਰਿਸਥਿਤਿਕ ਤੰਤਰ ਵਿਭਿੰਨਤਾ: ਇਸ ਵਿੱਚ ਵੱਖਰੇ-ਵੱਖਰੇ ਪਾਰਿਸਥਿਤਿਕ ਤੰਤਰ ਦੇ ਵਖਰੇਵੇਂ, ਉਹਨਾਂ ਦੇ ਨਿਵਾਸ ਅਸਥਾਨਾਂ ਦੇ ਵੱਖਰੇਵੇਂ ਸ਼ਾਮਿਲ ਹੁੰਦੇ ਹਨ।
ਉੱਤਰ ਦੇਖੋ (Click to View Answer)
ਭਾਰਤ ਵਿੱਚ ਜੈਵ-ਵਿਭਿੰਨਤਾ ਵਾਲੇ ਤੀਖਣ ਬਿੰਦੂ (Hotspots) ਸਥਾਨ ਹਨ: ਨੇਪਾਲ ਤੇ ਭੂਟਾਨ ਸਮੇਤ ਸਾਰੀ ਪੱਛਮੀ ਤੇ ਕੇਂਦਰੀ ਹਿਮਾਲਿਆ ਪਰਬਤ ਸ਼੍ਰੇਣੀ, ਭਾਰਤ ਬਰਮਾ (ਜਿਸ ਵਿੱਚ ਸਾਰਾ ਉੱਤਰ-ਪੂਰਬੀ ਖਿੱਤਾ ਅਤੇ ਮਿਆਂਮਾਰ ਦਾ ਪਹਾੜੀ ਇਲਾਕਾ), ਅੰਡੇਮਾਨ-ਨਿਕੋਬਾਰ ਤੇ ਇੰਡੋਨੇਸ਼ੀਆਈ ਦੀਪ-ਸਮੂਹ, ਪੱਛਮੀ ਘਾਟ ਤੇ ਸ਼੍ਰੀ ਲੰਕਾ, ਤਰਾਈ-ਦੁਆਰ ਸਵਾਨਾ, ਅਤੇ ਸੁੰਡਾਲੈਂਡ।
ਉੱਤਰ ਦੇਖੋ (Click to View Answer)
ਸੁੰਦਰਬਨ ਦਾ ਗੰਗਾ-ਬ੍ਰਹਮਪੁੱਤਰ ਡੈਲਟਾ ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਹੈ। ਇਸ ਨੂੰ ਸੁੰਦਰਬਨ ਡੈਲਟਾ, ਗੰਗਾ ਡੈਲਟਾ, ਬ੍ਰਹਮਪੁੱਤਰ ਡੈਲਟਾ, ਜਾਂ ਬੰਗਾਲ ਡੈਲਟਾ ਵਜੋਂ ਵੀ ਜਾਣਿਆ ਜਾਂਦਾ ਹੈ। ਰਾਇਲ ਬੰਗਾਲ ਟਾਈਗਰ ਇੱਥੇ ਪਾਇਆ ਜਾਣ ਵਾਲਾ ਪ੍ਰਮੁੱਖ ਜਾਨਵਰ ਹੈ। ਇਸ ਦਾ ਖੇਤਰਫ਼ਲ 9630 ਵਰਗ ਕਿਲੋਮੀਟਰ ਹੈ ਅਤੇ ਇਹ ਦੁਨੀਆ ਦਾ ਇੱਕੋ-ਇੱਕ ਮੈਂਗਰੋਵ ਨਿਵਾਸ ਸਥਾਨ ਹੈ।
ਉੱਤਰ ਦੇਖੋ (Click to View Answer)
ਮੰਨਾਰ ਦੀ ਖਾੜੀ ਨੂੰ ਸਮੁੰਦਰੀ ਜੈਵ-ਵਿਭਿੰਨਤਾ ਦੇ ਦ੍ਰਿਸ਼ਟੀਕੋਣ ਤੋਂ ਦੁਨੀਆ ਦੇ ਸਭ ਤੋਂ ਅਮੀਰ ਖੇਤਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸਦਾ ਖੇਤਰਫ਼ਲ 10,500 ਵਰਗ ਕਿਲੋਮੀਟਰ ਹੈ। ਡੁਗੌਂਗ (ਸਮੁੰਦਰੀ ਥਣਧਾਰੀ ਜੀਵ) ਇੱਥੇ ਦਾ ਪ੍ਰਮੁੱਖ ਜਾਨਵਰ ਹੈ। ਇਹ ਖੇਤਰ ਕੰਨਿਆਕੁਮਾਰੀ ਦੇ ਉੱਤਰ ਵਿੱਚ ਰਾਮੇਸ਼ਵਰਮ ਟਾਪੂ (ਤਾਮਿਲਨਾਡੂ) ਤੋਂ ਸ਼੍ਰੀਲੰਕਾ ਦੇ ਦੱਖਣ ਵੱਲ ਫੈਲਿਆ ਹੋਇਆ ਹੈ।
ਉੱਤਰ ਦੇਖੋ (Click to View Answer)
ਜੈਵਿਕ ਵਿਭਿੰਨਤਾ ਦੀ ਸੁਰੱਖਿਆ ਅਤੇ ਇਸਦੀ ਵਰਤੋਂ ਭਾਰਤੀ ਸੱਭਿਆਚਾਰ ਦਾ ਅਟੁੱਟ ਹਿੱਸਾ ਹੈ। ਭਾਰਤ ਦੇ ਕੁੱਲ ਖੇਤਰਫ਼ਲ ਦੇ 2.4% ਹਿੱਸੇ ਵਿੱਚ ਸੰਸਾਰ ਦੀਆਂ 7-8% ਪ੍ਰਜਾਤੀਆਂ ਰਹਿੰਦੀਆਂ ਹਨ। ਦੁਨੀਆਂ ਦੀ 40% ਆਰਥਿਕਤਾ ਤੇ ਗਰੀਬਾਂ ਦੀਆਂ 80% ਜ਼ਰੂਰਤਾਂ ਜੈਵਿਕ ਸੋਮਿਆਂ ਤੋਂ ਹੀ ਪੂਰੀਆਂ ਹੁੰਦੀਆਂ ਹਨ, ਜੋ ਦਰਸਾਉਂਦਾ ਹੈ ਕਿ ਇਹ ਵਿਕਾਸ ਲਈ ਕਿੰਨੇ ਜ਼ਰੂਰੀ ਹਨ।
ਉੱਤਰ ਦੇਖੋ (Click to View Answer)
ਹਿਮਾਲਿਆ ਤੇ ਵੰਨ-ਸੁਵੰਨੀ ਕੁਦਰਤੀ ਬਨਸਪਤੀ ਅਤੇ ਜੀਵ-ਜੰਤੂ ਪਾਏ ਜਾਂਦੇ ਹਨ। ਇਸ ਦੀਆਂ ਅਲੱਗ-ਅਲੱਗ ਉੱਚਾਈਆਂ ਤੇ ਊਸ਼ਣ-ਖੰਡੀ ਚੌੜੇ ਪੱਤਿਆਂ ਵਾਲੇ ਜੰਗਲ, ਸ਼ੀਤ ਊਸ਼ਣ ਪਰਬਤੀ ਜੰਗਲ, ਸ਼ੀਤ ਊਸ਼ਣ ਘਾਹ ਦੇ ਮੈਦਾਨ, ਐਲਪਾਈਨ ਜੰਗਲ ਅਤੇ ਟੁੰਡਰਾ ਬਨਸਪਤੀ ਮਿਲਦੀ ਹੈ। ਭਾਰਤ 2.4% ਖੇਤਰਫ਼ਲ ਵਿੱਚ ਸੰਸਾਰ ਦੀ 8% ਜੈਵਿਕ ਵਿਭਿੰਨਤਾ ਸਮੋਈ ਬੈਠਾ ਹੈ।
ਉੱਤਰ ਦੇਖੋ (Click to View Answer)
- (ੳ) ਜੈਵਿਕ ਸੂਬਾ: ਜੈਵਿਕ ਸੂਬਾ, ਜੈਵ ਭੂਗੋਲਿਕ ਜ਼ੋਨ ਦੀ ਗੌਣ ਜਾਂ ਦੂਸਰੀ ਇਕਾਈ ਹੈ, ਜਿਸ ਵਿੱਚ ਵਾਤਾਵਰਨ ਦੇ ਬਦਲਾਅ ਕਾਰਨ ਕਿਸੇ ਖਾਸ ਪ੍ਰਜਾਤੀ ਨੂੰ ਤਰਜੀਹ ਦੇ ਆਧਾਰ 'ਤੇ ਅਧਿਐਨ ਦਾ ਹਿੱਸਾ ਬਣਾਇਆ ਜਾਂਦਾ ਹੈ।
- (ਅ) ਈਕੋਟੋਨ: ਦੋ ਅਲੱਗ-ਅਲੱਗ ਕਿਸਮ ਦੀਆਂ ਪ੍ਰਜਾਤੀਆਂ ਦਰਮਿਆਨ ਤਬਦੀਲੀ ਦੇ ਜ਼ੋਨ ਨੂੰ ਈਕੋਟੋਨ ਕਿਹਾ ਜਾਂਦਾ ਹੈ।
- (ੲ) ਬਾਇਓਮ: ਬਾਇਓਮ ਪਾਰਿਸਥਿਤਿਕ ਤੰਤਰ ਦੀ ਸਭ ਤੋਂ ਛੋਟੀ ਇਕਾਈ ਹੈ ਪਰ ਇਹ ਜੈਵ-ਭੂਗੋਲਿਕ ਖੇਤਰ ਦੀ ਇਕਾਈ ਨਹੀਂ ਹੈ। ਜਿਵੇਂ: ਦਲਦਲ, ਜਲਗਾਹਾਂ ਆਦਿ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (ਲਗਭਗ 120 ਸ਼ਬਦ) - 3-4 ਅੰਕ
ਉੱਤਰ ਦੇਖੋ (Click to View Answer)
ਭਾਰਤ ਵਿੱਚ ਜੈਵਿਕ ਵਿਭਿੰਨਤਾ ਬਾਰੇ ਕੁੱਝ ਜ਼ਰੂਰੀ ਤੱਥ ਹੇਠ ਲਿਖੇ ਅਨੁਸਾਰ ਹਨ:
- ਭਾਰਤ ਸੰਸਾਰ ਦੇ 17 ਮੈਗਾ ਵਿਭਿੰਨਤਾ ਵਾਲੇ ਦੇਸਾਂ ਵਿੱਚੋਂ ਇੱਕ ਹੈ, ਜਿੱਥੇ ਸੰਸਾਰ ਦੀ 33% ਜ਼ਿੰਦਗੀ ਨਿਵਾਸ ਕਰਦੀ ਹੈ।
- ਭਾਰਤ ਵਿੱਚ ਸੰਸਾਰ ਦੇ ਕੁੱਲ ਰਕਬੇ ਦਾ ਸਿਰਫ਼ 2.4% ਹੋਣ ਦੇ ਬਾਵਜੂਦ ਇੱਥੇ 8% ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।
- ਭਾਰਤ ਨੂੰ 10 ਜੈਵ ਭੂਗੋਲਿਕ ਜ਼ੋਨਾਂ ਅਤੇ 26 ਜੈਵਿਕ ਸੂਬਿਆਂ ਵਿੱਚ ਵੰਡਿਆ ਜਾ ਸਕਦਾ ਹੈ।
- ਭਾਰਤ ਵਿੱਚ 122 ਬੋਟੈਨੀਕਲ ਬਾਗ਼, 120 ਰਾਸ਼ਟਰੀ ਪਾਰਕ, 275 ਚਿੜੀਆਘਰ, 567 ਜੰਗਲੀ ਜੀਵ ਰੱਖਾਂ ਅਤੇ 18 ਜੈਵ-ਮੰਡਲ ਰਿਜ਼ਰਵ ਹਨ।
- ਸਾਡੇ ਦੇਸ ਵਿੱਚ ਪੌਦਿਆਂ ਦੀਆਂ ਲਗਭਗ 50,000 ਤੇ ਜੀਵ ਜੰਤੂਆਂ ਦੀਆਂ 81,000 ਪ੍ਰਜਾਤੀਆਂ ਦੀ ਪਛਾਣ ਹੋ ਚੁੱਕੀ ਹੈ।
- ਭਾਰਤ ਦੇ ਪੱਛਮੀ ਘਾਟ ਵਿੱਚ ਲਗਭਗ 60% ਜੈਵ-ਵਿਭਿੰਨਤਾ ਪਾਈ ਜਾਂਦੀ ਹੈ।
- ਭਾਰਤ ਵਿੱਚ 40 ਵਿਸ਼ਵ ਵਿਰਾਸਤੀ ਸਥਾਨ ਅਤੇ 75 ਰਾਮਸਰ ਜਲਗਾਹਾਂ ਵੀ ਹਨ।
ਉੱਤਰ ਦੇਖੋ (Click to View Answer)
ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ 18 ਜੀਵ-ਖੇਤਰ ਰੱਖਾਂ (Biosphere Reserves) ਸਥਾਪਿਤ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਪ੍ਰਮੁੱਖ ਹੇਠ ਲਿਖੀਆਂ ਹਨ:
| ਸਥਾਨ | ਰਾਜ | ਪ੍ਰਮੁੱਖ ਜਾਨਵਰ |
|---|---|---|
| ਨੀਲਗਿਰੀ | ਤਾਮਿਲਨਾਡੂ, ਕੇਰਲ, ਕਰਨਾਟਕ | ਨੀਲਗਿਰੀ ਟਾਹਰ, ਸ਼ੇਰ, ਬੱਬਰ ਸ਼ੇਰ ਵਰਗੀ ਪੂਛ ਵਾਲਾ ਮਕਾਕੂ |
| ਨੰਦਾ ਦੇਵੀ | ਉੱਤਰਾਖੰਡ | ਬਰਫਾਨੀ ਚੀਤਾ, ਹਿਮਾਲਿਆਈ ਰਿੱਛ |
| ਮੰਨਾਰ ਦੀ ਖਾੜੀ | ਤਾਮਿਲਨਾਡੂ | ਡੁਗੌਂਗ |
| ਸੁੰਦਰਬਨ | ਪੱਛਮੀ ਬੰਗਾਲ | ਰੋਆਇਲ ਬੰਗਾਲ ਟਾਈਗਰ |
| ਕੰਚਨ ਜੰਗਾ | ਸਿੱਕਿਮ | ਬਰਫਾਨੀ ਚੀਤਾ, ਲਾਲ ਪਾਂਡਾ |
| ਰਣ ਆਫ਼ ਕੱਛ | ਗੁਜਰਾਤ | ਜੰਗਲੀ ਗਧਾ |
| ਮਾਨਸ | ਆਸਾਮ | ਏਸ਼ੀਆਈ ਹਾਥੀ |
ਇਹਨਾਂ ਤੋਂ ਇਲਾਵਾ ਨੌਕਰੇਕ, ਸਿਮਲੀਪਲ, ਦਿਹਾਂਗ-ਦਿਬਾਂਗ, ਪੰਚਮੜੀ, ਅੰਚਨਾਕਮਾਰ-ਅਮਰਕੰਟਕ, ਠੰਢਾ ਰੇਗਿਸਤਾਨ, ਅਗਸਤਾ ਮਲਾਈ, ਗ੍ਰੇਟ ਨਿਕੋਬਾਰ, ਡਿਬਰੂ-ਸਾਈਖੋਵਾ, ਸੇਸ਼ਾਚਲਮ ਦੀਆਂ ਪਹਾੜੀਆਂ ਅਤੇ ਪੰਨਾ ਵੀ ਅਹਿਮ ਜੀਵ-ਖੇਤਰ ਰੱਖਾਂ ਹਨ।
ਉੱਤਰ ਦੇਖੋ (Click to View Answer)
- ਲੋਨਾਰ ਝੀਲ: ਮਹਾਂਰਾਸ਼ਟਰ ਦੇ ਬੁਲਡਾਣਾ ਜ਼ਿਲ੍ਹੇ ਵਿੱਚ ਸਥਿਤ ਇਸ ਝੀਲ ਨੂੰ 'ਲੋਨਾਰ ਕ੍ਰੇਟਰ' ਵੀ ਕਿਹਾ ਜਾਂਦਾ ਹੈ। ਇਹ ਲਗਭਗ 50 ਹਜ਼ਾਰ ਸਾਲ ਪਹਿਲਾਂ ਉਲਕਾ ਡਿੱਗਣ ਕਾਰਨ ਪੈਣ ਵਾਲੇ ਟੋਏ ਕਾਰਨ ਹੋਂਦ ਵਿੱਚ ਆਈ ਸੀ।
- ਗੰਡੀਕੋਟਾ ਕੈਨੀਅਨ: ਆਂਧਰਾ ਪ੍ਰਦੇਸ਼ ਦੇ ਜ਼ਿਲ੍ਹੇ ਕਡੱਪਾ ਵਿੱਚ ਅਮਰੀਕਾ ਦੇ ਗ੍ਰੈਂਡ ਕੈਨੀਅਨ ਵਾਂਗ ਲਗਭਗ 300 ਫੁੱਟ ਡੂੰਘੀ ਯੂ-ਆਕਾਰੀ ਘਾਟ ਬਣੀ ਹੋਈ ਹੈ ਜੋ ਹਜ਼ਾਰਾਂ ਸਾਲ ਪੁਰਾਣੀ ਹੈ।
- ਲੋਕਟਾਕ ਝੀਲ: ਮਨੀਪੁਰ ਵਿੱਚ ਸਥਿਤ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਹੈ। ਇਹ ਆਪਣੇ ਉੱਤੇ ਤੈਰ ਰਹੀਆਂ 'ਫੁਮੜੀ' (Phumdi) ਕਾਰਨ ਪ੍ਰਸਿੱਧ ਹੈ। ਇੱਥੇ ਸੰਸਾਰ ਦਾ ਇਕਲੌਤਾ ਤੈਰਦਾ ਰਾਸ਼ਟਰੀ ਪਾਰਕ 'ਕਾਇਬੁਲ ਲੈਮਜੋ' ਸਥਿਤ ਹੈ।
- ਚੁੰਬਕੀ ਪਹਾੜ: ਲੱਦਾਖ ਵਿੱਚ ਸਥਿਤ ਇਸ ਪਹਾੜ ਕੋਲ ਕਾਰਾਂ ਅਤੇ ਮੋਟਰਸਾਈਕਲ ਖੁਦ-ਬ-ਖੁਦ ਖਿੱਚੇ ਜਾਂਦੇ ਹਨ। ਇਹ ਢਲਾਨ ਵਾਲੀ ਸੜਕ ਹੋਣ ਦੇ ਬਾਵਜੂਦ ਉੱਚਾਈ ਵੱਲ ਜਾਣ ਦਾ ਦ੍ਰਿਸ਼ਟੀ ਭਰਮ ਪੈਦਾ ਕਰਦੀ ਹੈ।
ਉੱਤਰ ਦੇਖੋ (Click to View Answer)
ਪੰਜਾਬ ਦੀ ਸਥਾਨਕ ਜੈਵਿਕ-ਵਿਭਿੰਨਤਾ ਅਤੇ ਵਾਤਾਵਰਨ ਖੇਤਰਾਂ ਵਿੱਚ ਹੇਠ ਲਿਖੇ ਸਥਾਨ ਸ਼ਾਮਲ ਹਨ:
- ਸ਼ਿਵਾਲਿਕ ਦੇ ਪੈਰਾਂ ਤੋਂ ਲੈ ਕੇ ਹਰੀਕੇ (ਤਰਨਤਾਰਨ) ਤੱਕ 185 ਕਿਲੋਮੀਟਰ ਪੱਟੀ ਵਾਲਾ, ਬਿਆਸ ਸੰਭਾਲ ਰਿਜ਼ਰਵ।
- ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ ਦਾ ਸਥਾਨ: ਹਰੀਕੇ।
- ਕਾਂਜਲੀ ਤੇ ਕਾਲੀ ਵੇਂਈ ਜਲਗਾਹ ਖੇਤਰ।
- ਨੰਗਲ ਜੰਗਲੀ ਜੀਵ-ਰੱਖ ਤੇ ਸ਼ਿਵਾਲਿਕ ਦੇ ਪੈਰਾਂ ਵਿੱਚ ਸਤਲੁਜ ਦਰਿਆ ਦੀ ਪੱਟੀ।
- ਰੋਪੜ ਸਥਿਤ ਸਤਲੁਜ ਦਰਿਆ ਦੀ ਮਾਨਵ ਨਿਰਮਿਤ ਜਲਗਾਹ।
- ਬਾਰੀ ਦੁਆਬ (ਗੁਰਦਾਸਪੁਰ) ਦਾ ਕੇਸ਼ੋਪੁਰ-ਮਿਆਣੀ ਰਾਖਵਾਂ ਖੇਤਰ।
ਉੱਤਰ ਦੇਖੋ (Click to View Answer)
ਭਾਰਤ ਵਿੱਚ ਕੁੱਲ 13 ਦੇ ਕਰੀਬ ਅਦਿੱਖ ਸਭਿਆਚਾਰਕ ਵਿਰਾਸਤੀ (Intangible Cultural Heritage) ਸਮੂਹ ਹਨ। ਯੂਨੈਸਕੋ ਨੇ 2003 ਵਿੱਚ ਇਹਨਾਂ ਨੂੰ ਬਚਾਉਣ ਲਈ ਮਾਨਤਾ ਦਿੱਤੀ। ਇਸ ਵਿੱਚ ਸ਼ਾਮਲ ਹਨ:
- ਵੈਦਿਕ ਮੰਤਰਾਂ ਦਾ ਉਚਾਰਨ (2008)
- ਰਵਾਇਤੀ ਰਾਮਲੀਲਾ (2008)
- ਰਾਜਸਥਾਨ ਦੇ ਲੋਕ ਗੀਤ ਤੇ ਨਾਚ ਕਾਲਬੇਲੀਆਂ (2010)
- ਮਨੀਪੁਰ ਦਾ ਸੰਕੀਰਤਣ: ਰਵਾਇਤੀ ਢੋਲ ਤੇ ਗਾਇਕੀ (2013)
- ਜੰਡਿਆਲਾ ਗੁਰੂ (ਅੰਮ੍ਰਿਤਸਰ, ਪੰਜਾਬ) ਦੇ ਰਵਾਇਤੀ ਤਾਂਬੇ ਤੇ ਪਿੱਤਲ ਦੇ ਭਾਂਡੇ ਬਣਾਉਣ ਵਾਲੇ ਠਠੇਰੇ (2014)
- ਯੋਗ (2016) ਅਤੇ ਕੁੰਭ ਦਾ ਮੇਲਾ (2017) ਆਦਿ।
ਉੱਤਰ ਦੇਖੋ (Click to View Answer)
- (ੳ) ਬੋਰਾ ਗੁਫਾਵਾਂ: ਆਂਧਰਾ ਪ੍ਰਦੇਸ਼ ਦੇ ਵਿਸਾਖਾਪਟਨਮ ਵਿੱਚ ਅਰਾਕੂ ਘਾਟੀ ਵਿੱਚ ਸਥਿਤ ਹਨ। ਇਸ ਵਿੱਚ ਗੋਸ਼ਤਾਨੀ ਨਦੀ ਕਾਰਨ ਸਟੈਲੇਕਟਾਈਟ ਤੇ ਸਟੈਲੇਗਮਾਈਟ ਨਿਰਮਿਤ ਹੋਏ ਹਨ। ਇਹ ਸਮੁੰਦਰ ਤਲ ਤੋਂ 705 ਮੀਟਰ ਉੱਚੀਆਂ ਹਨ।
- (ਅ) ਗੰਡੀਕੋਟਾ ਕੈਨੀਅਨ: ਆਂਧਰਾ ਪ੍ਰਦੇਸ਼ ਦੇ ਜ਼ਿਲ੍ਹੇ ਕਡੱਪਾ ਵਿੱਚ ਲਗਭਗ 300 ਫੁੱਟ ਡੂੰਘੀ ਯੂ-ਆਕਾਰੀ ਘਾਟ ਬਣੀ ਹੋਈ ਹੈ ਜੋ ਅਮਰੀਕਾ ਦੇ ਗ੍ਰੈਂਡ ਕੈਨੀਅਨ ਵਾਂਗ ਹੈ।
- (ੲ) ਸੰਸਾਰ ਦੇ ਕੁਦਰਤੀ ਅਜੂਬੇ: ਮਨੁੱਖ ਦੁਆਰਾ ਬਣਾਏ ਅਜੂਬਿਆਂ ਤੋਂ ਇਲਾਵਾ ਕੁਦਰਤੀ ਅਜੂਬੇ ਵੀ ਹਨ ਜਿਵੇਂ ਔਰੋਰਾ ਬੋਰਿਐਲਿਜ਼ (ਉੱਤਰੀ ਰੌਸ਼ਨੀਆਂ), ਵਿਕਟੋਰੀਆ ਝਰਨਾ, ਮਾਊਂਟ ਐਵਰੈਸਟ, ਗ੍ਰੈਂਡ ਕੈਨੀਅਨ, ਵਿਸ਼ਾਲ ਬੈਰੀਅਰ ਰੀਫ਼ ਆਦਿ।
- (ਸ) ਜੈਵਿਕ ਵਿਭਿੰਨਤਾ ਸੁਰੱਖਿਆ: ਜੰਗਲਾਂ ਦੀ ਕਟਾਈ, ਸੋਮਿਆਂ ਦੀ ਲੁੱਟ, ਜਲਵਾਯੂ ਬਦਲਾਅ ਅਤੇ ਜਾਨਵਰਾਂ ਦੇ ਸ਼ਿਕਾਰ ਕਾਰਨ ਜੈਵ-ਵਿਭਿੰਨਤਾ ਖਤਮ ਹੋ ਰਹੀ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਸਦੀ ਦੇਖ-ਭਾਲ ਅਤੇ ਸੁਰੱਖਿਆ ਕਰਨਾ ਬਹੁਤ ਜ਼ਰੂਰੀ ਹੈ।