PSEB CLASS 10 SOCIAL SCIENCE ECONOMIC CHAPTER 2 ਵਿਕਾਸ ਅਤੇ ਇਸਦਾ ਮਾਪ Questions and answers

ਅਰਥ ਸ਼ਾਸਤਰ: ਵਿਕਾਸ ਅਤੇ ਇਸਦਾ ਮਾਪ - ਅਭਿਆਸ

ਅਰਥ ਸ਼ਾਸਤਰ: ਵਿਕਾਸ ਅਤੇ ਇਸਦਾ ਮਾਪ (Objective Questions)

(ੳ) ਖਾਲੀ ਥਾਵਾਂ ਭਰੋ (Fill in the Blanks)

1. ਟਿਕਾਊ ਵਿਕਾਸ ਦੀ ਧਾਰਨਾ ਦੀ ਵਰਤੋਂ ਸਭ ਤੋਂ ਪਹਿਲਾਂ _________________ ਦੇ ਸਾਲ ਵਿੱਚ ਕੀਤੀ ਗਈ ਸੀ।

ਉੱਤਰ ਦੇਖੋ (Click to see Answer)
ਉੱਤਰ: 1980

2. ਆਰਥਿਕ ਵਿਕਾਸ ਲਈ ਰਾਸ਼ਟਰੀ ਆਮਦਨ ਵਿੱਚ _________________ ਲਈ ਵਾਧਾ ਹੋਣਾ ਚਾਹੀਦਾ ਹੈ।

ਉੱਤਰ ਦੇਖੋ (Click to see Answer)
ਉੱਤਰ: ਲੰਬੇ ਸਮੇਂ

3. ਪ੍ਰਤੀ ਵਿਅਕਤੀ ਆਮਦਨ ਤੋਂ ਭਾਵ ਇੱਕ ਵਿਅਕਤੀ ਦੀ _________________ ਤੋਂ ਹੁੰਦਾ ਹੈ।

ਉੱਤਰ ਦੇਖੋ (Click to see Answer)
ਉੱਤਰ: ਔਸਤ ਆਮਦਨ

4. 2011 ਦੀ ਜਨਗਣਨਾ ਦੇ ਮੁਤਾਬਿਕ ਭਾਰਤ ਵਿੱਚ ਸ਼ਿਸ਼ੂ ਮੌਤ ਦਰ _________________ ਸੀ।

ਉੱਤਰ ਦੇਖੋ (Click to see Answer)
ਉੱਤਰ: 44

5. 2011 ਦੀ ਜਨਗਣਨਾ ਦੇ ਮੁਤਾਬਿਕ ਭਾਰਤ ਵਿੱਚ ਲਿੰਗ ਅਨੁਪਾਤ _________________ ਸੀ।

ਉੱਤਰ ਦੇਖੋ (Click to see Answer)
ਉੱਤਰ: 943

6. 2011 ਦੀ ਜਨਗਣਨਾ ਦੇ ਮੁਤਾਬਿਕ ਭਾਰਤ ਵਿੱਚ ਸਾਖ਼ਰਤਾ ਦਰ _________________ ਸੀ।

ਉੱਤਰ ਦੇਖੋ (Click to see Answer)
ਉੱਤਰ: 74.04%

7. ਜੀਵਨ ਦੇ ਭੌਤਿਕ ਗੁਣਵੱਤਾ ਸੂਚਕ ਅੰਕ ਦਾ ਨਿਰਮਾਣ _________________ ਦੁਆਰਾ ਕੀਤਾ ਗਿਆ।

ਉੱਤਰ ਦੇਖੋ (Click to see Answer)
ਉੱਤਰ: ਮੌਰਿਸ ਡੀ. ਮੌਰਿਸ

8. ਜੀਵਨ ਦਾ ਭੌਤਿਕ ਗੁਣਵੱਤਾ ਸੂਚਕ ਅੰਕ ਵਿਕਾਸ ਦੇ _________________ (ਔਸਤ ਜੀਵਨ ਅਵਧੀ ਮਾਪਕ, ਸ਼ਿਸ਼ੂ ਮੌਤ ਦਰ, ਮੂਲਭੂਤ ਸਾਖ਼ਰਤਾ ਦਰ) ਮਾਪਕਾਂ ਦੀ ਵਰਤੋਂ ਕਰਦਾ ਹੈ।

ਉੱਤਰ ਦੇਖੋ (Click to see Answer)
ਉੱਤਰ: 3

9. ਮਾਨਵ ਵਿਕਾਸ ਸੂਚਕ ਅੰਕ ਦਾ ਨਿਰਮਾਣ _________________ ਵਿੱਚ ਸੰਯੁਕਤ ਰਾਸ਼ਟਰ ਵਿਕਾਸ ਕਾਰਜਕ੍ਰਮ ਦੁਆਰਾ ਕੀਤਾ ਗਿਆ।

ਉੱਤਰ ਦੇਖੋ (Click to see Answer)
ਉੱਤਰ: 1990

10. ਮਾਨਵ ਵਿਕਾਸ ਸੂਚਕ ਅੰਕ ਵਿਕਾਸ ਦੇ _________________ (ਜੀਵਨ ਦੀ ਔਸਤ ਅਵਧੀ, ਸਿੱਖਿਆ ਪ੍ਰਾਪਤੀ ਸੂਚਕ ਅੰਕ, ਵਾਸਤਵਿਕ ਪ੍ਰਤੀ ਵਿਅਕਤੀ ਕੁੱਲ ਘਰੇਲੂ ਉਤਪਾਦ) ਮਾਪਕਾਂ ਦੀ ਵਰਤੋਂ ਕਰਦਾ ਹੈ।

ਉੱਤਰ ਦੇਖੋ (Click to see Answer)
ਉੱਤਰ: 3

(ਅ) ਬਹੁ-ਵਿਕਲਪੀ ਚੋਣ ਪ੍ਰਸ਼ਨ (Multiple Choice Questions)

1. ਆਰਥਿਕ ਵਿਕਾਸ ਵਿੱਚ ਹੇਠਾਂ ਲਿਖਿਆਂ ਵਿੱਚੋਂ ਕਿਸਨੂੰ ਸ਼ਾਮਲ ਕੀਤਾ ਜਾਂਦਾ ਹੈ?

  • (ੳ) ਮਾਤਰਾਤਮਕ ਬਦਲਾਅ
  • (ਅ) ਗੁਣਾਤਮਕ ਬਦਲਾਅ
  • (ੲ) ੳ ਅਤੇ ਅ ਦੋਵੇਂ
  • (ਸ) ਜੀਵਨ ਪੱਧਰ
ਉੱਤਰ ਦੇਖੋ (Click to see Answer)
ਉੱਤਰ: (ੲ) ੳ ਅਤੇ ਅ ਦੋਵੇਂ

2. ਸ਼ਿਸ਼ੂ ਮੌਤ ਦਰ ਵਿੱਚ ਕਿੰਨੇ ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਦੀ ਮੌਤ ਦਰ ਨੂੰ ਸ਼ਾਮਲ ਕੀਤਾ ਜਾਂਦਾ ਹੈ?

  • (ੳ) 1 ਸਾਲ
  • (ਅ) 2 ਸਾਲ
  • (ੲ) 3 ਸਾਲ
  • (ਸ) 4 ਸਾਲ
ਉੱਤਰ ਦੇਖੋ (Click to see Answer)
ਉੱਤਰ: (ੳ) 1 ਸਾਲ

3. ਜੀਵਨ ਦੇ ਭੌਤਿਕ ਗੁਣਵੱਤਾ ਸੂਚਕ ਅੰਕ ਦਾ ਨਿਰਮਾਣ ਕਿਸ ਦੁਆਰਾ ਕੀਤਾ ਗਿਆ?

  • (ੳ) ਮੌਰਿਸ ਡੀ. ਮੌਰਿਸ
  • (ਅ) ਸੰਯੁਕਤ ਰਾਸ਼ਟਰ ਵਿਕਾਸ ਕਾਰਜਕ੍ਰਮ
  • (ੲ) ਸੰਯੁਕਤ ਰਾਸ਼ਟਰ ਸੰਘ
  • (ਸ) ਸੰਯੁਕਤ ਰਾਸ਼ਟਰ ਬਾਲ ਫੰਡ
ਉੱਤਰ ਦੇਖੋ (Click to see Answer)
ਉੱਤਰ: (ੳ) ਮੌਰਿਸ ਡੀ. ਮੌਰਿਸ

4. 2021 ਵਿੱਚ ਭਾਰਤ ਦਾ ਮਾਨਵ ਵਿਕਾਸ ਸੂਚਕ ਅੰਕ ਵਿੱਚ ਕੀ ਦਰਜਾ ਸੀ?

  • (ੳ) 129
  • (ਅ) 130
  • (ੲ) 131
  • (ਸ) 132
ਉੱਤਰ ਦੇਖੋ (Click to see Answer)
ਉੱਤਰ: (ਸ) 132

5. ਕੇਰਲ ਵਿੱਚ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੀ ਜਨਸੰਖਿਆ ਦਾ ਅਨੁਪਾਤ ਕਿੰਨਾ ਹੈ?

  • (ੳ) 6.05%
  • (ਅ) 7.00%
  • (ੲ) 7.05%
  • (ਸ) 7.10%
ਉੱਤਰ ਦੇਖੋ (Click to see Answer)
ਉੱਤਰ: (ੲ) 7.05%

6. 2011 ਦੀ ਜਨਗਣਨਾ ਮੁਤਾਬਿਕ ਭਾਰਤ ਦੀ ਕਿੰਨੇ ਪ੍ਰਤੀਸ਼ਤ ਜਨਸੰਖਿਆ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਸੀ?

  • (ੳ) 20.9%
  • (ਅ) 21.9%
  • (ੲ) 22.9%
  • (ਸ) 23.9%
ਉੱਤਰ ਦੇਖੋ (Click to see Answer)
ਉੱਤਰ: (ਅ) 21.9%

7. ਮਾਤਾ ਮੌਤ ਦਰ ਤੋਂ ਭਾਵ ਪ੍ਰਤੀ..............................ਬੱਚਿਆਂ ਨੂੰ ਜਨਮ ਦਿੰਦੇ ਸਮੇਂ ਮਾਤਾਵਾਂ ਦੀ ਹੋਣ ਵਾਲੀ ਮੌਤ ਦੀ ਦਰ ਤੋਂ ਹੈ।

  • (ੳ) 1000
  • (ਅ) 10000
  • (ੲ) 100000
  • (ਸ) 100000
ਉੱਤਰ ਦੇਖੋ (Click to see Answer)
ਉੱਤਰ: 100000

(ੲ) ਸਹੀ/ ਗ਼ਲਤ (True / False)

1. ਆਰਥਿਕ ਵਿਕਾਸ ਤੋਂ ਭਾਵ ਇੱਕ ਦੀਰਘਕਾਲੀਨ ਪ੍ਰਕਿਰਿਆ ਤੋਂ ਹੈ।

ਉੱਤਰ ਦੇਖੋ (Click to see Answer)
ਉੱਤਰ: ਸਹੀ (True)

2. ਆਰਥਿਕ ਵਾਧਾ ਅਤੇ ਆਰਥਿਕ ਵਿਕਾਸ ਸਮਾਨਾਰਥੀ ਸ਼ਬਦ ਹਨ।

ਉੱਤਰ ਦੇਖੋ (Click to see Answer)
ਉੱਤਰ: ਗ਼ਲਤ (False)

3. ਕੁੱਲ ਘਰੇਲੂ ਉਤਪਾਦਨ ਆਰਥਿਕ ਵਿਕਾਸ ਦਾ ਇੱਕ ਚੰਗਾ ਮਾਪਕ ਹੈ।

ਉੱਤਰ ਦੇਖੋ (Click to see Answer)
ਉੱਤਰ: ਸਹੀ (True)

4. ਟਿਕਾਊ ਵਿਕਾਸ ਦੀ ਧਾਰਨਾ ਦੀ ਸਭ ਤੋਂ ਪਹਿਲਾਂ ਵਰਤੋਂ World Conservation Strategy ਵਿੱਚ ਕੀਤੀ ਗਈ ਸੀ।

ਉੱਤਰ ਦੇਖੋ (Click to see Answer)
ਉੱਤਰ: ਸਹੀ (True)

5. ਪ੍ਰਤੀ ਵਿਅਕਤੀ ਆਮਦਨ ਤੋਂ ਭਾਵ ਕਿਸੇ ਦੇਸ਼ ਦੇ ਸਾਰੇ ਨਿਵਾਸੀਆਂ ਦੀ ਔਸਤ ਆਮਦਨ ਤੋਂ ਹੁੰਦਾ ਹੈ।

ਉੱਤਰ ਦੇਖੋ (Click to see Answer)
ਉੱਤਰ: ਸਹੀ (True)

6. ਜੀਵਨ ਦੇ ਭੌਤਿਕ ਗੁਣਵੱਤਾ ਸੂਚਕ ਅੰਕ ਦਾ ਨਿਰਮਾਣ ਸਭ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਵਿਕਾਸ ਕਾਰਜਕ੍ਰਮ ਦੁਆਰਾ ਕੀਤਾ ਗਿਆ ਸੀ।

ਉੱਤਰ ਦੇਖੋ (Click to see Answer)
ਉੱਤਰ: ਗ਼ਲਤ (False)

7. ਮਾਨਵ ਵਿਕਾਸ ਸੂਚਕ ਅੰਕ ਵਿੱਚ ਸਿਰਫ਼ ਆਮਦਨ ਆਧਾਰਿਤ ਮਾਪਕਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।

ਉੱਤਰ ਦੇਖੋ (Click to see Answer)
ਉੱਤਰ: ਗ਼ਲਤ (False)

8. ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੀ ਜਨਸੰਖਿਆ ਦੇ ਮਾਮਲੇ ਵਿੱਚ ਪੰਜਾਬ ਦਾ ਪ੍ਰਦਰਸ਼ਨ ਬਿਹਾਰ ਨਾਲੋਂ ਚੰਗਾ ਹੈ।

ਉੱਤਰ ਦੇਖੋ (Click to see Answer)
ਉੱਤਰ: ਸਹੀ (True)

9. ਬਿਹਾਰ ਵਿੱਚ ਲਿੰਗ ਅਨੁਪਾਤ ਇਸਤਰੀਆਂ ਦੇ ਹੱਕ ਵਿੱਚ ਹੈ।

ਉੱਤਰ ਦੇਖੋ (Click to see Answer)
ਉੱਤਰ: ਗ਼ਲਤ (False)

10. ਸਾਖ਼ਰਤਾ ਦਰ ਤੇ ਪੰਜਾਬ ਅਤੇ ਬਿਹਾਰ ਦੇ ਮੁਕਾਬਲੇ ਕੇਰਲ ਦਾ ਪ੍ਰਦਰਸ਼ਨ ਵਧੀਆ ਹੈ।

ਉੱਤਰ ਦੇਖੋ (Click to see Answer)
ਉੱਤਰ: ਸਹੀ (True)
Share post to friends:

💐🌿Follow us for latest updates 👇👇👇

Featured post

Punjab School Summer Holidays Soon : ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਜਲਦ

Punjab School Summer Vacations 2026: ਪੰਜਾਬ ਦੇ ਸਕੂਲਾਂ ਵਿੱਚ ਜਲਦ ਹੋ ਸਕਦੀਆਂ ਨੇ ਗਰਮੀ ਦੀਆਂ ਛੁੱਟੀਆਂ ਪੰਜਾਬ ਸਕੂਲ ਸਿੱਖ...

RECENT UPDATES

Trends