ਨਵੀਂ ਦਿੱਲੀ 25 ਮਈ ( ਜਾਬਸ ਆਫ ਟੁਡੇ) : ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਪਾਰ ਕਰ ਗਈਆਂ ਹਨ। ਡੀਜ਼ਲ ਵੀ ₹2.71 ਵਧਾਇਆ ਗਿਆ ਹੈ। ਇਹ 10 ਦਿਨਾਂ ਵਿੱਚ ਚੌਥੀ ਵਾਰ ਵਧੋਤਰੀ ਹੈ। ਤਾਜ਼ਾ ਵਾਧੇ ਤੋਂ ਬਾਅਦ ਪੈਟਰੋਲ ₹2.61 ਅਤੇ ਡੀਜ਼ਲ ₹2.71 ਮਹਿੰਗਾ ਹੋਇਆ ਹੈ।
ਇਸ ਨਾਲ ਆਮ ਲੋਕਾਂ, ਖਾਸ ਕਰਕੇ ਟ੍ਰਾਂਸਪੋਰਟ ਅਤੇ ਖੇਤੀ ਖੇਤਰ ਉੱਤੇ ਬੋਝ ਵਧ ਰਿਹਾ ਹੈ। ਰੋਜ਼ਾਨਾ ਵਰਤੀ ਜਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਪ੍ਰਭਾਵਿਤ ਹੋਣਗੀਆਂ। ਉਪਭੋਗਤਾਵਾਂ ਨੇ ਇਸ ਵਾਧੇ ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਸਰਕਾਰੀ ਅਧਿਕਾਰੀਆਂ ਅਨੁਸਾਰ ਇਹ ਵਾਧਾ ਆਯਾਤ ਲਾਗਤ ਅਤੇ ਬਾਜ਼ਾਰੀ ਹਾਲਾਤ ਕਾਰਨ ਹੋਇਆ ਹੈ। ਇਸ ਤੋਂ ਪਹਿਲਾਂ ਵੀ ਲਗਾਤਾਰ ਵਢੋਤਰੀਆਂ ਹੋ ਚੁੱਕੀਆਂ ਹਨ।
