ਜਮਾਤ 9ਵੀਂ (ਸਾਇੰਸ)
ਪਾਠ-12: ਖਾਧ ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ
ਪੰਨਾਂ ਨੰ. 162 ਦੇ ਪ੍ਰਸ਼ਨ ਉੱਤਰ
ਪ੍ਰ.1. ਅਨਾਜ, ਦਾਲ, ਫ਼ਲ ਅਤੇ ਸਬਜ਼ੀਆਂ ਤੋਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ? Click to see Answer
ਉੱਤਰ-
1) ਅਨਾਜ ਤੋਂ ਸਾਨੂੰ ਕਾਰਬੋਹਾਈਡ੍ਰੇਟਸ ਮਿਲਦੇ ਹਨ।
2) ਦਾਲਾਂ ਤੋਂ ਸਾਨੂੰ ਪ੍ਰੋਟੀਨ ਮਿਲਦੇ ਹਨ।
3) ਫ਼ਲ਼ਾਂ ਤੋਂ ਸਾਨੂੰ ਕਾਰਬੋਹਾਈਡ੍ਰੇਟਸ, ਵਿਟਾਮਿਨ ਅਤੇ ਖਣਿਜ ਮਿਲਦੇ ਹਨ।
4) ਸਬਜ਼ੀਆਂ ਤੋਂ ਸਾਨੂੰ ਵਿਟਾਮਿਨ ਅਤੇ ਖਣਿਜ ਮਿਲਦੇ ਹਨ।
1) ਅਨਾਜ ਤੋਂ ਸਾਨੂੰ ਕਾਰਬੋਹਾਈਡ੍ਰੇਟਸ ਮਿਲਦੇ ਹਨ।
2) ਦਾਲਾਂ ਤੋਂ ਸਾਨੂੰ ਪ੍ਰੋਟੀਨ ਮਿਲਦੇ ਹਨ।
3) ਫ਼ਲ਼ਾਂ ਤੋਂ ਸਾਨੂੰ ਕਾਰਬੋਹਾਈਡ੍ਰੇਟਸ, ਵਿਟਾਮਿਨ ਅਤੇ ਖਣਿਜ ਮਿਲਦੇ ਹਨ।
4) ਸਬਜ਼ੀਆਂ ਤੋਂ ਸਾਨੂੰ ਵਿਟਾਮਿਨ ਅਤੇ ਖਣਿਜ ਮਿਲਦੇ ਹਨ।
ਪੰਨਾਂ ਨੰ. 163 ਦੇ ਪ੍ਰਸ਼ਨ ਉੱਤਰ
ਪ੍ਰ.1. ਜੈਵਿਕ ਅਤੇ ਅਜੈਵਿਕ ਕਾਰਕ ਫਸਲ ਉਤਪਾਦਨ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਹਨ? Click to see Answer
ਉੱਤਰ-
ਜੈਵਿਕ ਕਾਰਕ:- ਇਸ ਵਿੱਚ ਰੋਗ ਪੈਦਾ ਕਰਨ ਵਾਲੇ ਸੂਖਮਜੀਵ, ਕੀਟ ਅਤੇ ਚੂਹੇ ਆਦਿ ਹੁੰਦੇ ਹਨ। ਇਹ ਫਸਲ ਉਤਪਾਦਨ ਘਟਾਉਂਦੇ ਹਨ।
ਅਜੈਵਿਕ ਕਾਰਕ:- ਫਸਲਾਂ ਦੇ ਵੱਧ ਉਤਪਾਦਨ ਲਈ ਤਾਪਮਾਨ, ਪਾਣੀ, ਭੂਮੀ ਵਿੱਚ ਪੋਸ਼ਕ ਤੱਤ ਆਦਿ ਸਹੀ ਮਾਤਰਾ ਵਿੱਚ ਹੋਣੇ ਚਾਹੀਦੇ ਹਨ।

ਪ੍ਰ.2. ਫਸਲ ਸੁਧਾਰ ਲਈ ਇੱਛਤ ਖੇਤੀ ਫਸਲਾਂ ਦੇ ਗੁਣ ਕਿਹੜੇ ਹਨ? Click to see Answer
ਉੱਤਰ- ਚਾਰਾ ਫਸਲਾਂ ਵਿੱਚ ਵੱਧ ਉਚਾਈ ਅਤੇ ਸ਼ਾਖਾਵਾਂ ਇੱਛਤ ਗੁਣ ਹਨ ਜਦਕਿ ਅਨਾਜ ਵਾਲੀਆਂ ਫਸਲਾਂ ਵਿੱਚ ਬੌਨਾਪਨ ਅਤੇ ਵੱਧ ਝਾੜ ਇੱਛਤ ਗੁਣ ਹੈ।
ਪੰਨਾਂ ਨੰ. 164 ਦੇ ਪ੍ਰਸ਼ਨ ਉੱਤਰ
ਪ੍ਰ.1. ਬਹੁ ਮਾਤਰੀ ਪੋਸ਼ਕ ਤੱਤ ਕੀ ਹਨ? ਇਨ੍ਹਾਂ ਨੂੰ ਬਹੁ ਮਾਤਰੀ ਕਿਉਂ ਕਹਿੰਦੇ ਹਨ? Click to see Answer
ਉੱਤਰ- ਫਸਲਾਂ ਦੁਆਰਾ ਜ਼ਿਆਦਾ ਮਾਤਰਾ ਵਿੱਚ ਲੋੜੀਂਦੇ ਪੋਸ਼ਕ ਤੱਤ ਬਹੁ ਮਾਤਰੀ ਪੋਸ਼ਕ ਤੱਤ ਹੁੰਦੇ ਹਨ। ਇਹ ਛੇ ਪੋਸ਼ਕ ਤੱਤ ਹੁੰਦੇ ਹਨ ਜੋ ਭੂਮੀ ਤੋਂ ਮਿਲਦੇ ਹਨ।
ਪ੍ਰ.2. ਪੌਦੇ ਆਪਣੇ ਪੋਸ਼ਕ ਤੱਤ ਕਿਵੇਂ ਪ੍ਰਾਪਤ ਕਰਦੇ ਹਨ? Click to see Answer
ਉੱਤਰ- ਪੌਦੇ ਆਪਣੇ ਪੋਸ਼ਕ ਤੱਤ ਭੂਮੀ, ਪਾਣੀ ਅਤੇ ਹਵਾ ਤੋਂ ਲੈਂਦੇ ਹਨ।
ਪੰਨਾਂ ਨੰ. 165 ਦੇ ਪ੍ਰਸ਼ਨ ਉੱਤਰ
ਪ੍ਰ.1. ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਖਾਦਾਂ ਅਤੇ ਰਸਾਇਣਿਕ ਖਾਦਾਂ ਦੀ ਤੁਲਨਾ ਕਰੋ। Click to see Answer
ਉੱਤਰ- ਤੁਲਨਾ ਇਸ ਪ੍ਰਕਾਰ ਹੈ:-
| ਰਸਾਇਣਿਕ ਖਾਦਾਂ | ਰੂੜੀ ਖਾਦਾਂ |
|---|---|
| 1) ਇਹ ਮਨੁੱਖ ਦੁਆਰਾ ਬਣਾਈਆਂ ਜਾਂਦੀਆਂ ਹਨ। | 1) ਇਹ ਕੁਦਰਤੀ ਖਾਦਾਂ ਹੁੰਦੀਆਂ ਹਨ। |
| 2) ਇਹ ਰਸਾਇਣਾਂ ਤੋਂ ਬਣੀਆਂ ਹੁੰਦੀਆਂ ਹਨ। | 2) ਇਹ ਪੌਦਿਆਂ ਅਤੇ ਜੰਤੂਆਂ ਦੇ ਵਿਅਰਥ ਪਦਾਰਥਾਂ ਤੋਂ ਬਣੀਆਂ ਹੁੰਦੀਆਂ ਹਨ। |
| 3) ਇਹ ਭੂਮੀ ਨੂੰ ਮੱਲ੍ਹੜ ਨਹੀਂ ਦਿੰਦੀਆਂ। | 3) ਇਹ ਭੂਮੀ ਨੂੰ ਮੱਲ੍ਹੜ ਦਿੰਦੀਆਂ ਹਨ। |
| 4) ਇਨ੍ਹਾਂ ਦੀ ਜ਼ਿਆਦਾ ਵਰਤੋਂ ਭੂਮੀ ਦੀ ਗੁਣਵੱਤਾ ਨੂੰ ਘਟਾਉਂਦੀ ਹੈ। | 4) ਇਹ ਖਾਦਾਂ ਭੂਮੀ ਦੀ ਗੁਣਵੱਤਾ ਨੂੰ ਨਹੀਂ ਘਟਾਉਂਦੀਆਂ। |
| 5) ਇਹ ਕਾਰਖਾਨਿਆਂ ਵਿੱਚ ਬਣਦੀਆਂ ਹਨ। | 5) ਇਹ ਖੇਤਾਂ ਵਿੱਚ ਬਣਾਈਆਂ ਜਾਂਦੀਆਂ ਹਨ। |
| 6) ਇਨ੍ਹਾਂ ਵਿੱਚ ਕੁੱਝ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ। | 6) ਇਨ੍ਹਾਂ ਵਿੱਚ ਸਾਰੇ ਪੋਸ਼ਕ ਤੱਤ ਥੋੜੀ ਮਾਤਰਾ ਵਿੱਚ ਹੁੰਦੇ ਹਨ। |
ਪੰਨਾਂ ਨੰ. 168 ਦੇ ਪ੍ਰਸ਼ਨ ਉੱਤਰ
ਪ੍ਰ.1. ਹੇਠ ਲਿਖਿਆਂ ਵਿੱਚੋਂ ਕਿਹੜੀਆਂ ਹਾਲਤਾਂ ਵਿੱਚ ਸਭ ਤੋਂ ਵੱਧ ਲਾਭ ਹੋਵੇਗਾ?
a) ਕਿਸਾਨ ਉੱਤਮ ਕਿਸਮ ਦੇ ਬੀਜ ਬੀਜਦੇ ਹਨ। ਸਿੰਚਾਈ ਨਹੀਂ ਕਰਦੇ ਨਾਂ ਹੀ ਰਸਾਇਣਿਕ ਖਾਦਾਂ ਵਰਤਦੇ ਹਨ।
b) ਕਿਸਾਨ ਆਮ ਬੀਜਾਂ ਨੂੰ ਬੀਜਦੇ ਹਨ। ਸਿੰਚਾਈ ਵੀ ਕਰਦੇ ਹਨ ਅਤੇ ਰਸਾਇਣਿਕ ਖਾਦਾਂ ਵੀ ਵਰਤਦੇ ਹਨ।
c) ਕਿਸਾਨ ਚੰਗੀ ਕਿਸਮ ਦੇ ਬੀਜ ਬੀਜਦੇ ਹਨ। ਸਿੰਚਾਈ ਕਰਦੇ ਹਨ। ਰਸਾਇਣਿਕ ਖਾਦਾਂ ਅਤੇ ਫਸਲ ਸੁਰੱਖਿਆ ਵਿਧੀਆਂ ਦੀ ਵਰਤੋਂ ਕਰਦੇ ਹਨ।
Click to see Answer
ਉੱਤਰ- ਹਾਲਤ c ਵਿੱਚ ਸਭ ਤੋਂ ਵੱਧ ਲਾਭ ਹੋਵੇਗਾ।
ਪੰਨਾਂ ਨੰ. 168-2 ਦੇ ਪ੍ਰਸ਼ਨ ਉੱਤਰ
ਪ੍ਰ.1. ਫਸਲ ਦੇ ਸੁਰੱਖਿਆ ਤਰੀਕੇ ਅਤੇ ਜੈਵਿਕ ਵਿਧੀਆਂ ਨਾਲ ਕੰਟਰੋਲ ਕਰਨ ਦੇ ਢੰਗ ਫਸਲਾਂ ਨੂੰ ਬਚਾਉਣ ਲਈ ਕਿਉਂ ਲਾਹੇਵੰਦ ਹਨ? Click to see Answer
ਉੱਤਰ- ਅਜਿਹਾ ਇਸ ਲਈ ਕਿਉਂਕਿ ਜੈਵਿਕ ਵਿਧੀਆਂ ਵਾਤਾਵਰਨ ਨੂੰ ਹਾਨੀ ਨਹੀਂ ਪਹੁੰਚਾਉਂਦੀਆਂ। ਇਨ੍ਹਾਂ ਵਿਧੀਆਂ ਨਾਲ ਤਿਆਰ ਫਸਲ ਦੀ ਗੁਣਵੱਤਾ ਵੀ ਵੱਧ ਹੁੰਦੀ ਹੈ।
ਪ੍ਰ.2. ਦਾਣਿਆਂ ਦੇ ਭੰਡਾਰਨ ਸਮੇਂ ਹੋਣ ਵਾਲੀ ਹਾਨੀ ਲਈ ਕਿਹੜੇ ਕਾਰਕ ਜ਼ਿੰਮੇਵਾਰ ਹਨ? Click to see Answer
ਉੱਤਰ-
ਜੈਵਿਕ ਕਾਰਕ:- ਉੱਲੀ, ਸੂਖਮਜੀਵ, ਕੀਟ, ਚੂਹੇ ਆਦਿ ਦਾਣਿਆਂ ਨੂੰ ਹਾਨੀ ਪਹੁੰਚਾਉਂਦੇ ਹਨ।
ਅਜੈਵਿਕ ਕਾਰਕ:- ਦਾਣਿਆਂ ਦੇ ਭੰਡਾਰਨ ਸਮੇਂ ਨਮੀ ਅਤੇ ਤਾਪਮਾਨ ਦਾ ਸਹੀ ਨਾਂ ਹੋਣਾ ਵੀ ਹਾਨੀ ਦਾ ਕਾਰਨ ਬਣਦਾ ਹੈ।
ਜੈਵਿਕ ਕਾਰਕ:- ਉੱਲੀ, ਸੂਖਮਜੀਵ, ਕੀਟ, ਚੂਹੇ ਆਦਿ ਦਾਣਿਆਂ ਨੂੰ ਹਾਨੀ ਪਹੁੰਚਾਉਂਦੇ ਹਨ।
ਅਜੈਵਿਕ ਕਾਰਕ:- ਦਾਣਿਆਂ ਦੇ ਭੰਡਾਰਨ ਸਮੇਂ ਨਮੀ ਅਤੇ ਤਾਪਮਾਨ ਦਾ ਸਹੀ ਨਾਂ ਹੋਣਾ ਵੀ ਹਾਨੀ ਦਾ ਕਾਰਨ ਬਣਦਾ ਹੈ।
ਪੰਨਾਂ ਨੰ. 169 ਦੇ ਪ੍ਰਸ਼ਨ ਉੱਤਰ
ਪ੍ਰ.1. ਪਸ਼ੂਆਂ ਦੀ ਨਸਲ ਸੁਧਾਰ ਦੇ ਲਈ ਕਿਹੜੀ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਕਿਉਂ? Click to see Answer
ਉੱਤਰ- ਪਸ਼ੂਆਂ ਦੀ ਨਸਲ ਸੁਧਾਰ ਲਈ ਸੰਕਰਣ ਜਾਂ ਬਣਾਉਟੀ ਪ੍ਰਜਣਨ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹਾ ਇਸ ਲਈ ਕਿਉਂਕਿ ਇਸ ਵਿਧੀ ਨਾਲ ਦੋਗਲੀਆਂ ਨਸਲਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਇੱਕ ਨਰ ਦੇ ਸ਼ੁਕ੍ਰਾਣੂਆਂ ਨਾਲ ਬਹੁਤ ਸਾਰੀਆਂ ਮਾਦਾਵਾਂ ਵਿੱਚ ਨਿਸ਼ੇਚਨ ਕਰਾਇਆ ਜਾ ਸਕਦਾ ਹੈ।
ਪੰਨਾਂ ਨੰ. 170 ਦੇ ਪ੍ਰਸ਼ਨ ਉੱਤਰ
ਪ੍ਰ.1. ਹੇਠ ਲਿਖੇ ਕਥਨ ਦੀ ਵਿਆਖਿਆ ਕਰੋ:- ਇਹ ਗੱਲ ਧਿਆਨ ਖਿੱਚਦੀ ਹੈ ਕਿ ਭਾਰਤ ਵਿੱਚ ਮੁਰਗੀ ਪਾਲਣ ਧੰਦੇ ਨਾਲ ਅਸੀਂ ਮਨੁੱਖੀ ਵਰਤੋਂ ਵਿੱਚ ਨਾਂ ਆਉਣ ਵਾਲੇ ਘੱਟ ਫਾਈਬਰ ਵਾਲੇ ਭੋਜਨ ਪਦਾਰਥਾਂ ਨੂੰ ਬਹੁਤ ਹੀ ਪੋਸ਼ਕ ਜੰਤੂ ਪ੍ਰੌਟੀਨ ਭੋਜਨ ਵਿੱਚ ਬਦਲ ਸਕਦੇ ਹਾਂ। Click to see Answer
ਉੱਤਰ- ਉਪਰੋਕਤ ਕਥਨ ਬਿਲਕੁਲ ਸਹੀ ਹੈ। ਅਸੀਂ ਮੁਰਗੀਆਂ ਨੂੰ ਘੱਟ ਫਾਈਬਰ ਵਾਲਾ ਭੋਜਨ ਜਿਵੇਂ ਅਨਾਜ ਦੀ ਰਹਿੰਦ-ਖੂਹੰਦ, ਜੌਂ, ਬਾਜਰਾ, ਹੱਡੀ ਚੂਰਾ ਆਦਿ ਭੋਜਨ ਦੇ ਰੂਪ ਵਿੱਚ ਦਿੰਦੇ ਹਾਂ। ਇਸ ਤੋਂ ਬਾਅਦ ਅਸੀਂ ਅੰਡੇ ਅਤੇ ਮਾਸ ਦੇ ਰੂਪ ਵਿੱਚ ਵੱਧ ਪੋਸ਼ਕ ਜੰਤੂ ਪ੍ਰੋਟੀਨ ਪ੍ਰਾਪਤ ਕਰ ਲੈਂਦੇ ਹਾਂ।
ਪੰਨਾਂ ਨੰ. 171 ਦੇ ਪ੍ਰਸ਼ਨ ਉੱਤਰ
ਪ੍ਰ.1. ਪਸ਼ੂ ਪਾਲਣ ਅਤੇ ਮੁਰਗੀ ਪਾਲਣ ਪ੍ਰਬੰਧਨ ਪ੍ਰਣਾਲੀ ਵਿੱਚ ਕੀ ਸਾਂਝ ਹੈ? Click to see Answer
ਉੱਤਰ- ਪਸ਼ੂ ਅਤੇ ਮੁਰਗੀ ਪਾਲਣ ਪ੍ਰਬੰਧਨ ਪ੍ਰਣਾਲੀਆਂ ਵਿੱਚ ਸਾਂਝ:-
1) ਦੋਵਾਂ ਵਿੱਚ ਸੰਕਰਣ ਨਾਲ ਚੰਗੀਆਂ ਨਸਲਾਂ ਤਿਆਰ ਕੀਤੀਆਂ ਜਾਂਦੀਆਂ ਹਨ।
2) ਦੋਵਾਂ ਵਿੱਚ ਰੋਗਾਂ ਤੋਂ ਬਚਾਅ ਲਈ ਸਹੀ ਪ੍ਰਬੰਧ ਹੋਣਾ ਚਾਹੀਦਾ ਹੈ।
3) ਦੋਵਾਂ ਵਿੱਚ ਜੀਵਾਂ ਦੇ ਰਹਿਣ ਲਈ ਆਵਾਸ ਸਹੀ ਅਤੇ ਸਾਫ਼ ਹੋਣਾ ਚਾਹੀਦਾ ਹੈ।
4) ਦੋਵਾਂ ਵਿੱਚ ਜੀਵਾਂ ਦੇ ਆਹਾਰ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਪ੍ਰ.2. ਬ੍ਰਾਇਲਰਜ਼ ਅਤੇ ਲੇਅਰਜ਼ ਦੇ ਪ੍ਰਬੰਧਨ ਵਿੱਚ ਅੰਤਰ ਸਪਸ਼ਟ ਕਰੋ। Click to see Answer
ਉੱਤਰ- ਅੰਤਰ ਇਸ ਪ੍ਰਕਾਰ ਹੈ:-
| ਬ੍ਰਾਇਲਰਜ਼ ਪ੍ਰਬੰਧਨ | ਲੇਅਰਜ਼ ਪ੍ਰਬੰਧਨ |
|---|---|
| 1) ਇਹ ਮਾਸ ਪ੍ਰਾਪਤੀ ਲਈ ਕੀਤਾ ਜਾਂਦਾ ਹੈ। | 1) ਇਹ ਅੰਡਿਆਂ ਦੀ ਪ੍ਰਾਪਤੀ ਲਈ ਕੀਤਾ ਜਾਂਦਾ ਹੈ। |
| 2) ਇਨ੍ਹਾਂ ਨੂੰ ਪ੍ਰੋਟੀਨ ਅਤੇ ਵਿਟਾਮਿਨ ਭੋਜਨ ਦੀ ਲੋੜ ਹੁੰਦੀ ਹੈ। | 2) ਇਨ੍ਹਾਂ ਨੂੰ ਹਰ ਤਰ੍ਹਾਂ ਨਾਲ ਪੌਸ਼ਟਿਕ ਵਾਲੇ ਭੋਜਨ ਦੀ ਲੋੜ ਹੁੰਦੀ ਹੈ। |
| 3) ਇਨ੍ਹਾਂ ਦਾ ਆਵਾਸ ਮਾਸ ਦੀ ਪ੍ਰਾਪਤੀ ਅਨੁਸਾਰ ਹੁੰਦਾ ਹੈ। | 3) ਇਨ੍ਹਾਂ ਦਾ ਆਵਾਸ ਅੰਡਿਆਂ ਦੀ ਪ੍ਰਾਪਤੀ ਅਨੁਸਾਰ ਹੁੰਦਾ ਹੈ। |
ਪੰਨਾਂ ਨੰ. 172 ਦੇ ਪ੍ਰਸ਼ਨ ਉੱਤਰ
ਪ੍ਰ.1. ਮੱਛੀਆਂ ਕਿਵੇਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ? Click to see Answer
ਉੱਤਰ-
1) ਕੁਦਰਤੀ ਸ੍ਰੋਤਾਂ ਤੋਂ ਜਿਵੇਂ ਤਲਾਬ, ਝੀਲ, ਸਮੁੰਦਰ ਆਦਿ ਤੋਂ ਮੱਛੀਆਂ ਫੜਨ ਨਾਲ।
2) ਤਲਾਬਾਂ ਵਿੱਚ ਮੱਛੀ ਪਾਲਣ ਕਰਕੇ।
1) ਕੁਦਰਤੀ ਸ੍ਰੋਤਾਂ ਤੋਂ ਜਿਵੇਂ ਤਲਾਬ, ਝੀਲ, ਸਮੁੰਦਰ ਆਦਿ ਤੋਂ ਮੱਛੀਆਂ ਫੜਨ ਨਾਲ।
2) ਤਲਾਬਾਂ ਵਿੱਚ ਮੱਛੀ ਪਾਲਣ ਕਰਕੇ।
ਪ੍ਰ.2. ਮਿਸ਼ਰਤ ਮੱਛੀ ਕਲਚਰ ਪ੍ਰਣਾਲੀ ਦੇ ਕੀ ਲਾਭ ਹਨ? Click to see Answer
ਉੱਤਰ- ਇਸ ਕਲਚਰ ਵਿੱਚ ਇੱਕ ਹੀ ਤਲਾਬ ਅੰਦਰ ਪੰਜ ਜਾਂ ਛੇ ਤਰ੍ਹਾਂ ਦੀ ਕਿਸਮ ਦੀਆਂ ਮੱਛੀਆਂ ਨੂੰ ਪਾਲਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਮੱਛੀਆਂ ਤਲਾਬ ਵਿੱਚ ਮੌਜੂਦ ਹਰ ਤਰ੍ਹਾਂ ਦੇ ਭੋਜਨ ਦਾ ਇਸਤੇਮਾਲ ਕਰਦੀਆਂ ਹਨ। ਵੱਖ-ਵੱਖ ਭੋਜਨ ਲੋੜਾਂ ਹੋਣ ਕਾਰਨ ਉਹ ਆਪਸ ਵਿੱਚ ਸੰਘਰਸ਼ ਵੀ ਨਹੀਂ ਕਰਦੀਆਂ। ਮਿਸ਼ਰਤ ਮੱਛੀ ਕਲਚਰ ਨਾਲ ਅਸੀਂ ਘੱਟ ਲਾਗਤ ਨਾਲ ਵੱਧ ਮੱਛੀ ਉਤਪਾਦਨ ਪ੍ਰਾਪਤ ਕਰ ਲੈਂਦੇ ਹਾਂ।
ਪੰਨਾਂ ਨੰ. 173 ਦੇ ਪ੍ਰਸ਼ਨ ਉੱਤਰ
ਪ੍ਰ.1. ਸ਼ਹਿਦ ਉਤਪਾਦਨ ਲਈ ਵਰਤੀਆਂ ਜਾਣ ਵਾਲੀਆਂ ਮਧੂ-ਮੱਖੀਆਂ ਵਿੱਚ ਕਿਹੜੇ ਇੱਛੁਕ ਗੁਣ ਹੋਣੇ ਚਾਹੀਦੇ ਹਨ? Click to see Answer
ਉੱਤਰ- ਗੁਣ ਇਸ ਪ੍ਰਕਾਰ ਹਨ:-
1) ਸ਼ਹਿਦ ਵੱਧ ਇਕੱਤਰ ਕਰਨ ਦੀ ਯੋਗਤਾ।
2) ਤੇਜ਼ੀ ਨਾਲ ਪ੍ਰਜਣਨ ਦੀ ਯੋਗਤਾ।
3) ਦੁਸ਼ਮਣਾਂ ਤੋਂ ਆਪਣੇ ਛੱਤੇ ਨੂੰ ਬਚਾਉਣ ਦੀ ਯੋਗਤਾ।
4) ਮਨੁੱਖ ਨੂੰ ਘੱਟ ਡੰਗ ਮਾਰਨਾ।
5) ਇੱਕ ਹੀ ਛੱਤੇ ਵਿੱਚ ਲੰਬੇ ਸਮੇਂ ਤੱਕ ਰਹਿਣਾ।
1) ਸ਼ਹਿਦ ਵੱਧ ਇਕੱਤਰ ਕਰਨ ਦੀ ਯੋਗਤਾ।
2) ਤੇਜ਼ੀ ਨਾਲ ਪ੍ਰਜਣਨ ਦੀ ਯੋਗਤਾ।
3) ਦੁਸ਼ਮਣਾਂ ਤੋਂ ਆਪਣੇ ਛੱਤੇ ਨੂੰ ਬਚਾਉਣ ਦੀ ਯੋਗਤਾ।
4) ਮਨੁੱਖ ਨੂੰ ਘੱਟ ਡੰਗ ਮਾਰਨਾ।
5) ਇੱਕ ਹੀ ਛੱਤੇ ਵਿੱਚ ਲੰਬੇ ਸਮੇਂ ਤੱਕ ਰਹਿਣਾ।
ਪ੍ਰ.2. ਚਾਰਗਾਹ ਕੀ ਹੈ ਅਤੇ ਇਹ ਸ਼ਹਿਦ ਉਤਪਾਦਨ ਨਾਲ ਕਿਵੇਂ ਸੰਬੰਧ ਰੱਖਦੀ ਹੈ? Click to see Answer
ਉੱਤਰ- ਚਾਰਗਾਹ ਫੁੱਲਾਂ ਦਾ ਉਹ ਫੈਲਿਆ ਹੋਇਆ ਖੇਤਰ ਹੈ ਜਿੱਥੋਂ ਮਧੂ ਮੱਖੀਆਂ ਸ਼ਹਿਦ ਇਕੱਠਾ ਕਰਦੀਆਂ ਹਨ। ਸ਼ਹਿਦ ਦੀ ਗੁਣਵੱਤਾ ਚਾਰਗਾਹ ਵਿੱਚ ਮੌਜੂਦ ਫੁੱਲਾਂ ਦੀਆਂ ਕਿਸਮਾਂ ਤੇ ਨਿਰਭਰ ਕਰਦੀ ਹੈ।
ਅਭਿਆਸ ਦੇ ਪ੍ਰਸ਼ਨ ਉੱਤਰ
ਪ੍ਰ.1. ਫਸਲ ਉਤਪਾਦਨ ਦੀ ਕਿਸੇ ਇੱਕ ਵਿਧੀ ਦਾ ਵਰਣਨ ਕਰੋ ਜਿਸ ਨਾਲ ਜ਼ਿਆਦਾ ਪੈਦਾਵਾਰ ਪ੍ਰਾਪਤ ਹੋ ਸਕੇ। Click to see Answer
ਉੱਤਰ- ਅੰਤਰ ਫਸਲੀ ਵਿਧੀ ਨਾਲ ਅਸੀਂ ਫਸਲਾਂ ਦੀ ਪੈਦਾਵਾਰ ਨੂੰ ਵਧਾ ਸਕਦੇ ਹਾਂ। ਇਸ ਵਿਧੀ ਵਿੱਚ ਇੱਕ ਹੀ ਖੇਤ ਵਿੱਚ ਖਾਸ ਪੈਟਰਨ ਅਨੁਸਾਰ ਇੱਕ ਤੋਂ ਵੱਧ ਫਸਲਾਂ ਉਗਾਈਆਂ ਜਾਂਦੀਆਂ ਹਨ। ਉਦਾਹਰਨ ਲਈ ਮੱਕੀ ਅਤੇ ਸੋਇਆਬੀਨ। ਫਸਲਾਂ ਭੂਮੀ ਤੋਂ ਵੱਖ ਵੱਖ ਪੋਸ਼ਕ ਤੱਤ ਲੈਂਦੀਆਂ ਹਨ ਅਤੇ ਭੂਮੀ ਵੀ ਉਪਜਾਊ ਬਣੀ ਰਹਿੰਦੀ ਹੈ। ਇਸ ਤਰ੍ਹਾਂ ਫਸਲ ਨੂੰ ਬਿਮਾਰੀਆਂ ਵੀ ਘੱਟ ਲਗਦੀਆਂ ਹਨ ਤੇ ਉਸਦੇ ਫੇਲ੍ਹ ਹੋਣ ਦੇ ਆਸਾਰ ਵੀ ਘੱਟਦੇ ਹਨ ਅਤੇ ਅਸੀਂ ਵੱਧ ਪੈਦਾਵਾਰ ਪ੍ਰਾਪਤ ਕਰਦੇ ਹਾਂ।
ਪ੍ਰ.2. ਖੇਤਾਂ ਵਿੱਚ ਖਾਦਾਂ ਅਤੇ ਰਸਾਇਣਾਂ ਦਾ ਪ੍ਰਯੋਗ ਕਿਉਂ ਕਰਦੇ ਹਨ? Click to see Answer
ਉੱਤਰ- ਖਾਦਾਂ ਦਾ ਉਪਯੋਗ ਹੇਠ ਲਿਖੇ ਕਾਰਨਾਂ ਕਰਕੇ ਕੀਤਾ ਜਾਂਦਾ ਹੈ-
1) ਭੂਮੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ।
2) ਖਾਦਾਂ ਭੂਮੀ ਦੀ ਪਾਣੀ ਧਾਰਨ ਸਮਰੱਥਾ ਵਧਾਉਂਦੀਆਂ ਹਨ।
3) ਭੂਮੀ ਨੂੰ ਚੀਕਣਾ ਕਰਨ ਲਈ।
1) ਭੂਮੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ।
2) ਖਾਦਾਂ ਭੂਮੀ ਦੀ ਪਾਣੀ ਧਾਰਨ ਸਮਰੱਥਾ ਵਧਾਉਂਦੀਆਂ ਹਨ।
3) ਭੂਮੀ ਨੂੰ ਚੀਕਣਾ ਕਰਨ ਲਈ।
ਪ੍ਰ.3. ਅੰਤਰ ਫਸਲੀ ਅਤੇ ਫਸਲੀ ਚੱਕਰ ਅਪਨਾਉਣ ਦੇ ਕੀ ਲਾਭ ਹਨ? Click to see Answer
ਉੱਤਰ- ਅੰਤਰ ਫਸਲੀ ਵਿਧੀ ਵਿੱਚ ਇੱਕ ਹੀ ਖੇਤ ਵਿੱਚ ਖਾਸ ਪੈਟਰਨ ਅਨੁਸਾਰ ਇੱਕ ਤੋਂ ਵੱਧ ਫਸਲਾਂ ਉਗਾਈਆਂ ਜਾਂਦੀਆਂ ਹਨ। ਦੂਜੇ ਪਾਸੇ ਯੋਜਨਾਵੱਧ ਚੱਕਰ ਅਨੁਸਾਰ ਵੱਖ-ਵੱਖ ਫਸਲਾਂ ਨੂੰ ਖੇਤ ਵਿੱਚ ਉਗਾਉਣਾ ਫਸਲੀ ਚੱਕਰ ਕਹਾਉਂਦਾ ਹੈ। ਦੋਵਾਂ ਵਿਧੀਆਂ ਦੇ ਲਾਭ ਇਸ ਪ੍ਰਕਾਰ ਹਨ:-
1) ਭੂਮੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ।
2) ਫਸਲ ਬਿਮਾਰੀਆਂ ਤੋਂ ਬਚੀ ਰਹਿੰਦੀ ਹੈ।
3) ਪੀੜਕ ਕਾਬੂ ਵਿੱਚ ਰਹਿੰਦੇ ਹਨ।
4) ਫਸਲ ਦੀ ਪੈਦਾਵਾਰ ਵੱਧ ਹੁੰਦੀ ਹੈ।
5) ਮਿੱਟੀ ਦੀ ਰਚਨਾ ਸਹੀ ਰਹਿੰਦੀ ਹੈ।
1) ਭੂਮੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ।
2) ਫਸਲ ਬਿਮਾਰੀਆਂ ਤੋਂ ਬਚੀ ਰਹਿੰਦੀ ਹੈ।
3) ਪੀੜਕ ਕਾਬੂ ਵਿੱਚ ਰਹਿੰਦੇ ਹਨ।
4) ਫਸਲ ਦੀ ਪੈਦਾਵਾਰ ਵੱਧ ਹੁੰਦੀ ਹੈ।
5) ਮਿੱਟੀ ਦੀ ਰਚਨਾ ਸਹੀ ਰਹਿੰਦੀ ਹੈ।
ਪ੍ਰ.4. ਅਣੂਵੰਸ਼ਿਕ ਫੇਰਬਦਲ ਕੀ ਹੈ? ਖੇਤੀ ਪ੍ਰਕਿਰਿਆਵਾਂ ਵਿੱਚ ਇਸਦੀ ਕੀ ਮਹੱਤਤਾ ਹੈ? Click to see Answer
ਉੱਤਰ- ਅਣੂਵੰਸ਼ਿਕ ਫੇਰਬਦਲ ਫਸਲਾਂ ਵਿੱਚ ਇੱਛਿਤ ਗੁਣਾਂ ਵਾਲੇ ਜੀਨ ਲਿਆਉਣ ਦੀ ਕਿਰਿਆ ਹੈ। ਅਣੁਵੰਸ਼ਿਕ ਫੇਰਬਦਲ ਨਾਲ ਪੈਦਾ ਹੋਈਆਂ ਫਸਲਾਂ ਘੱਟ ਖਰਚ ਨਾਲ ਵੱਧ ਪੈਦਾਵਾਰ ਦਿੰਦੀਆਂ ਹਨ।
ਪ੍ਰ.5. ਭੰਡਾਰ ਘਰਾਂ ਵਿੱਚ ਅਨਾਜ ਦੀ ਹਾਨੀ ਕਿਵੇਂ ਹੁੰਦੀ ਹੈ? Click to see Answer
ਉੱਤਰ- ਅਨਾਜ ਦੀ ਹਾਨੀ ਦੇ ਕਾਰਕ ਇਸ ਤਰ੍ਹਾਂ ਹਨ:-
ਜੈਵਿਕ ਕਾਰਕ:- ਉੱਲੀ, ਸੂਖਮਜੀਵ, ਕੀਟ, ਚੂਹੇ ਆਦਿ ਅਨਾਜ ਨੂੰ ਨਸ਼ਟ ਕਰ ਦਿੰਦੇ ਹਨ।
ਅਜੈਵਿਕ ਕਾਰਕ:- ਅਨਾਜ ਦੇ ਭੰਡਾਰਨ ਸਮੇਂ ਨਮੀ ਅਤੇ ਤਾਪਮਾਨ ਦਾ ਸਹੀ ਨਾਂ ਹੋਣਾ ਵੀ ਹਾਨੀ ਦਾ ਕਾਰਨ ਬਣਦਾ ਹੈ। ਇਸ ਨਾਲ ਦਾਣਿਆਂ ਦੀ ਪੁੰਗਰਨ ਸ਼ਕਤੀ ਘੱਟਦੀ ਹੈ ਤੇ ਮੰਡੀ ਵਿੱਚ ਉਨ੍ਹਾਂ ਦਾ ਮੁੱਲ ਵੀ ਘੱਟ ਮਿਲਦਾ ਹੈ।

ਪ੍ਰ.6. ਕਿਸਾਨਾਂ ਲਈ ਚੰਗੀਆਂ ਪਸ਼ੂ ਕਿਰਿਆਵਾਂ ਕਿਵੇਂ ਲਾਭਦਾਇਕ ਹਨ? Click to see Answer
ਉੱਤਰ- ਲਾਭ ਇਸ ਪ੍ਰਕਾਰ ਹਨ-
1) ਪਸ਼ੂ ਪਾਲਣ ਨਾਲ ਕਿਸਾਨਾਂ ਨੂੰ ਖੇਤੀ ਦੇ ਨਾਲ ਵਾਧੂ ਆਰਥਿਕ ਲਾਭ ਮਿਲਦਾ ਹੈ।
2) ਕਿਸਾਨ ਪਸ਼ੂਆਂ ਤੋਂ ਦੁੱਧ ਪ੍ਰਾਪਤ ਕਰ ਸਕਦੇ ਹਨ।
3) ਕਿਸਾਨ ਪਸ਼ੂਆਂ ਤੋਂ ਰੂੜੀ ਖਾਦ ਪ੍ਰਾਪਤ ਕਰ ਸਕਦੇ ਹਨ।
4) ਕਿਸਾਨ ਪਸ਼ੂਆਂ ਤੋਂ ਅੰਡੇ ਅਤੇ ਮਾਸ ਪ੍ਰਾਪਤ ਕਰ ਸਕਦੇ ਹਨ।
5) ਕਿਸਾਨ ਪਸ਼ੂਆਂ ਨੂੰ ਭਾਰ ਢੋਣ ਦੇ ਲਈ ਵੀ ਵਰਤ ਸਕਦੇ ਹਨ।

ਪ੍ਰ.7. ਪਸ਼ੂ ਪਾਲਣ ਦੇ ਕੀ ਲਾਭ ਹਨ? Click to see Answer
ਉੱਤਰ- ਪਸ਼ੂ ਪਾਲਣ ਦੇ ਲਾਭ ਇਸ ਪ੍ਰਕਾਰ ਹਨ:-
1) ਪਸ਼ੂ ਪਾਲਣ ਨਾਲ ਕਿਸਾਨਾਂ ਨੂੰ ਖੇਤੀ ਦੇ ਨਾਲ ਵਾਧੂ ਆਰਥਿਕ ਲਾਭ ਮਿਲਦਾ ਹੈ।
2) ਪਸ਼ੂਆਂ ਤੋਂ ਦੁੱਧ ਮਿਲਦਾ ਹੈ।
3) ਪਸ਼ੂਆਂ ਤੋਂ ਅੰਡੇ ਅਤੇ ਮਾਸ ਮਿਲਦੇ ਹਨ।
4) ਪਸ਼ੂ ਭਾਰ ਢੋਣ ਦੇ ਕੰਮ ਆਉਂਦੇ ਹਨ।
5) ਪਸ਼ੂਆਂ ਤੋਂ ਉੱਨ ਮਿਲਦੀ ਹੈ।
6) ਮਧੂ ਮੱਖੀ ਤੋਂ ਸ਼ਹਿਦ ਮਿਲਦਾ ਹੈ।

ਪ੍ਰ.8. ਉਤਪਾਦਨ ਵਧਾਉਣ ਲਈ ਮੁਰਗੀ ਪਾਲਣ, ਮੱਛੀ ਪਾਲਣ ਅਤੇ ਮਧੂ ਮੱਖੀ ਪਾਲਣ ਵਿੱਚ ਕੀ ਸਮਾਨਤਾਵਾਂ ਹਨ? Click to see Answer
ਉੱਤਰ- ਸਮਾਨਤਾਵਾਂ ਇਸ ਪ੍ਰਕਾਰ ਹਨ:-
1) ਤਿੰਨਾਂ ਕਿਰਿਆਵਾਂ ਵਿੱਚ ਸੁਧਰੀਆਂ ਨਸਲਾਂ ਤਿਆਰ ਕੀਤੀਆਂ ਜਾਂਦੀਆਂ ਹਨ।
2) ਤਿੰਨਾਂ ਕਿਰਿਆਵਾਂ ਵਿੱਚ ਉਚਿਤ ਆਵਾਸ ਦੀ ਮਹੱਤਤਾ ਹੈ।
3) ਤਿੰਨਾਂ ਕਿਰਿਆਵਾਂ ਵਿੱਚ ਜੀਵਾਂ ਨੂੰ ਸਹੀ ਭੋਜਨ ਦੀ ਲੋੜ ਪੈਂਦੀ ਹੈ।
1) ਤਿੰਨਾਂ ਕਿਰਿਆਵਾਂ ਵਿੱਚ ਸੁਧਰੀਆਂ ਨਸਲਾਂ ਤਿਆਰ ਕੀਤੀਆਂ ਜਾਂਦੀਆਂ ਹਨ।
2) ਤਿੰਨਾਂ ਕਿਰਿਆਵਾਂ ਵਿੱਚ ਉਚਿਤ ਆਵਾਸ ਦੀ ਮਹੱਤਤਾ ਹੈ।
3) ਤਿੰਨਾਂ ਕਿਰਿਆਵਾਂ ਵਿੱਚ ਜੀਵਾਂ ਨੂੰ ਸਹੀ ਭੋਜਨ ਦੀ ਲੋੜ ਪੈਂਦੀ ਹੈ।
ਪ੍ਰ.9. ਮੱਛੀ ਫੜਨਾ, ਮੈਰੀਨ ਕਲਚਰ ਅਤੇ ਜਲ ਕਲਚਰ ਵਿੱਚ ਕੀ ਅੰਤਰ ਹੈ? Click to see Answer
ਉੱਤਰ-
1) ਮੱਛੀ ਫੜਨਾ:- ਕੁਦਰਤੀ ਸ੍ਰੋਤਾਂ ਤੋਂ ਮੱਛੀਆਂ ਪ੍ਰਾਪਤ ਕਰਨ ਦੀ ਕਿਰਿਆ ਮੱਛੀ ਫੜਨਾ ਕਹਾਉਂਦੀ ਹੈ। ਮੱਛੀਆਂ ਤਾਜ਼ੇ ਅਤੇ ਖਾਰੇ ਪਾਣੀ ਤੋਂ ਫੜੀਆਂ ਜਾ ਸਕਦੀਆਂ ਹਨ।
2) ਮੈਰੀਨ ਕਲਚਰ:- ਸਮੁੰਦਰੀ ਪਾਣੀ ਵਿੱਚ ਮੱਛੀ ਪਾਲਣ ਦੀ ਕਿਰਿਆ ਨੂੰ ਮੈਰੀਨ ਕਲਚਰ ਕਿਹਾ ਜਾਂਦਾ ਹੈ।
3) ਜਲ ਕਲਚਰ:- ਤਾਜ਼ੇ ਪਾਣੀ ਜਿਵੇਂ ਤਲਾਬ, ਨਹਿਰਾਂ, ਨਦੀਆਂ ਆਦਿ ਵਿੱਚ ਮੱਛੀ ਪਾਲਣ ਦੀ ਕਿਰਿਆ ਜਲ ਕਲਚਰ ਕਹਾਉਂਦੀ ਹੈ।