ਜਮਾਤ 9ਵੀਂ (ਸਾਇੰਸ)
ਪਾਠ-2: ਕੀ ਸਾਡੇ ਆਲੇ ਦੁਆਲੇ ਦੇ ਪਦਾਰਥ ਸ਼ੁੱਧ ਹਨ?
ਪੰਨਾ ਨੰ. 16 ਦੇ ਪ੍ਰਸ਼ਨ ਉੱਤਰ
ਪ੍ਰ.1. ਸ਼ੁੱਧ ਪਦਾਰਥ ਤੋਂ ਤੁਸੀ ਕੀ ਸਮਝਦੇ ਹੋ? Click to see Answer
ਉੱਤਰ- ਸਮਾਨ ਰਸਾਇਣਿਕ ਸੁਭਾਅ ਵਾਲੇ ਕਣਾਂ ਤੋਂ ਬਣੇ ਪਦਾਰਥ ਨੂੰ ਸ਼ੁੱਧ ਪਦਾਰਥ ਕਿਹਾ ਜਾਂਦਾ ਹੈ।
ਪ੍ਰ.2. ਸਮਅੰਗੀ ਅਤੇ ਬਿਖਮਅੰਗੀ ਮਿਸ਼ਰਣਾਂ ਵਿੱਚ ਅੰਤਰ ਦੱਸੋ। (ਜਾਂ ਉਦਾਹਰਣਾ ਸਹਿਤ ਸਮਅੰਗੀ ਅਤੇ ਬਿਖਮਅੰਗੀ ਮਿਸ਼ਰਣਾਂ ਵਿੱਚ ਅੰਤਰ ਕਰੋ।) Click to see Answer
ਉੱਤਰ- ਅੰਤਰ ਇਸ ਪ੍ਰਕਾਰ ਹੈ:-
| ਸਮਅੰਗੀ ਮਿਸ਼ਰਣ | ਬਿਖ਼ਮਅੰਗੀ ਮਿਸ਼ਰਣ |
|---|---|
| 1) ਇਸਦੀ ਬਣਾਵਟ ਇੱਕਸਮਾਨ ਹੁੰਦੀ ਹੈ। | 1) ਇਸਦੀ ਬਣਾਵਟ ਇੱਕਸਮਾਨ ਨਹੀਂ ਹੁੰਦੀ। |
| 2) ਇਸ ਮਿਸ਼ਰਣ ਵਿੱਚ ਸੰਘਟਕ ਵੱਖੋ-ਵੱਖਰੇ ਵਿਖਾਈ ਨਹੀਂ ਦਿੰਦੇ। | 2) ਇਸ ਮਿਸ਼ਰਣ ਵਿੱਚ ਸੰਘਟਕ ਵੱਖੋ-ਵੱਖਰੇ ਵਿਖਾਈ ਦਿੰਦੇ ਹਨ। |
| 3) ਉਦਾਹਰਨ- ਪਾਣੀ ਅਤੇ ਚੀਨੀ ਦਾ ਘੋਲ। | 3) ਉਦਾਹਰਨ- ਪਾਣੀ ਅਤੇ ਤੇਲ ਦਾ ਮਿਸ਼ਰਣ। |
ਪੰਨਾ ਨੰ. 20 ਦੇ ਪ੍ਰਸ਼ਨ ਉੱਤਰ
ਪ੍ਰ.1. ਘੋਲ, ਨਿਲੰਬਨ ਅਤੇ ਕੋਲਾਇਡ ਇੱਕ ਦੂਜੇ ਤੋਂ ਕਿਵੇਂ ਭਿੰਨ ਹਨ? Click to see Answer
ਉੱਤਰ- ਤਿੰਨਾਂ ਦੀ ਤੁਲਨਾਂ ਇਸ ਪ੍ਰਕਾਰ ਹੈ:-
| ਵਿਸ਼ੇਸ਼ਤਾ | ਘੋਲ | ਨਿਲੰਬਨ | ਕੋਲਾਇਡ |
|---|---|---|---|
| ਕਿਸਮ | ਸਮਅੰਗੀ ਮਿਸ਼ਰਣ | ਬਿਖਮਅੰਗੀ ਮਿਸ਼ਰਣ | ਬਿਖਮਅੰਗੀ ਮਿਸ਼ਰਣ |
| ਕਣਾਂ ਦਾ ਆਕਾਰ | ਬਹੁਤ ਛੋਟੇ ਹੁੰਦੇ ਹਨ। | ਬਹੁਤ ਵੱਡੇ ਹੁੰਦੇ ਹਨ। | ਦਰਮਿਆਨੇ ਹੁੰਦੇ ਹਨ। |
| ਦ੍ਰਿਸ਼ਟਤਾ | ਅੱਖ ਨਾਲ ਨਹੀਂ ਵੇਖੇ ਜਾ ਸਕਦੇ। | ਅੱਖ ਨਾਲ ਵੇਖੇ ਜਾ ਸਕਦੇ ਹਨ। | ਅੱਖ ਨਾਲ ਨਹੀਂ ਵੇਖੇ ਜਾ ਸਕਦੇ। |
| ਸਥਿਰਤਾ | ਸ਼ਾਂਤ ਛੱਡਣ ਤੇ ਕਣ ਹੇਠਾਂ ਨਹੀਂ ਬੈਠਦੇ। | ਸ਼ਾਂਤ ਛੱਡਣ ਤੇ ਕਣ ਹੇਠਾਂ ਬੈਠ ਜਾਂਦੇ ਹਨ। | ਸ਼ਾਂਤ ਛੱਡਣ ਤੇ ਕਣ ਹੇਠਾਂ ਨਹੀਂ ਬੈਠਦੇ। |
| ਫਿਲਟਰੇਸ਼ਨ | ਫਿਲਟਰ ਨਾਲ ਵੱਖ ਨਹੀਂ ਕੀਤੇ ਜਾ ਸਕਦੇ। | ਫਿਲਟਰ ਨਾਲ ਵੱਖ ਕੀਤੇ ਜਾ ਸਕਦੇ ਹਨ। | ਫਿਲਟਰ ਨਾਲ ਵੱਖ ਨਹੀਂ ਕੀਤੇ ਜਾ ਸਕਦੇ। |
| ਉਦਾਹਰਨ | ਪਾਣੀ ਅਤੇ ਲੂਣ ਦਾ ਘੋਲ। | ਗੰਧਲਾ ਪਾਣੀ। | ਦੁੱਧ। |
ਪ੍ਰ.2. ਇੱਕ ਸੰਤ੍ਰਿਪਤ ਘੋਲ ਬਣਾਉਣ ਲਈ 36 ਗ੍ਰਾਮ ਸੋਡੀਅਮ ਕਲੋਰਾਈਡ ਨੂੰ 100 ਗ੍ਰਾਮ ਪਾਣੀ ਵਿੱਚ 293K ਤੇ ਘੋਲਿਆ ਜਾਂਦਾ ਹੈ। ਇਸ ਤਾਪਮਾਨ ਤੇ ਇਸ ਦੀ ਸੰਘਣਤਾ ਪਤਾ ਕਰੋ। Click to see Answer
ਉੱਤਰ-
ਦਿੱਤਾ ਹੈ- ਘੁਲਿਤ ਦਾ ਪੁੰਜ = 36g
ਘੋਲਕ (ਪਾਣੀ) ਦਾ ਪੁੰਜ = 100g
ਘੋਲ ਦਾ ਕੁੱਲ ਪੁੰਜ = 36 + 100 = 136g
ਘੋਲ ਦੀ ਸੰਘਣਤਾ (ਪੁੰਜ %) = (ਘੁਲਿਤ ਦਾ ਪੁੰਜ / ਘੋਲ ਦਾ ਪੁੰਜ) x 100
= (36 / 136) x 100 = 26.47%
ਦਿੱਤਾ ਹੈ- ਘੁਲਿਤ ਦਾ ਪੁੰਜ = 36g
ਘੋਲਕ (ਪਾਣੀ) ਦਾ ਪੁੰਜ = 100g
ਘੋਲ ਦਾ ਕੁੱਲ ਪੁੰਜ = 36 + 100 = 136g
ਘੋਲ ਦੀ ਸੰਘਣਤਾ (ਪੁੰਜ %) = (ਘੁਲਿਤ ਦਾ ਪੁੰਜ / ਘੋਲ ਦਾ ਪੁੰਜ) x 100
= (36 / 136) x 100 = 26.47%
ਪੰਨਾ ਨੰ. 27 ਦੇ ਪ੍ਰਸ਼ਨ ਉੱਤਰ
ਪ੍ਰ.1. ਹੇਠ ਲਿਖਿਆਂ ਨੂੰ ਭੌਤਿਕ ਅਤੇ ਰਸਾਇਣਿਕ ਪਰਿਵਰਤਨਾਂ ਵਿੱਚ ਵਰਗੀਕ੍ਰਿਤ ਕਰੋ: i) ਰੁੱਖਾਂ ਦਾ ਕੱਟਣਾ, ii) ਮੱਖਣ ਦਾ ਇੱਕ ਬਰਤਨ ਵਿੱਚ ਪਿਘਲਣਾ, iii) ਅਲਮਾਰੀ ਨੂੰ ਜੰਗ ਲੱਗਣਾ, iv) ਪਾਣੀ ਦਾ ਉੱਬਲ ਕੇ ਵਾਸ਼ਪ ਬਣਨਾ, v) ਬਿਜਲੀ ਦਾ ਪਾਣੀ ਵਿੱਚੋਂ ਲੰਘਣਾ ਅਤੇ ਹਾਈਡ੍ਰੋਜਨ-ਆਕਸੀਜਨ ਵਿੱਚ ਵਿਘਟਨ, vi) ਪਾਣੀ ਵਿੱਚ ਨਮਕ ਦਾ ਘੁਲਣਾ, vii) ਫਲਾਂ ਤੋਂ ਸਲਾਦ ਬਣਾਉਣਾ, viii) ਲੱਕੜੀ ਅਤੇ ਕਾਗਜ਼ ਦਾ ਜਲਣਾ। Click to see Answer
ਉੱਤਰ- ਵਰਗੀਕਰਨ ਇਸ ਪ੍ਰਕਾਰ ਹੈ:-
ਭੌਤਿਕ ਪਰਿਵਰਤਨ: ਰੁੱਖਾਂ ਦਾ ਕੱਟਣਾ, ਮੱਖਣ ਦਾ ਪਿਘਲਣਾ, ਪਾਣੀ ਦਾ ਵਾਸ਼ਪ ਬਣਨਾ, ਪਾਣੀ ਵਿੱਚ ਨਮਕ ਦਾ ਘੁਲਣਾ, ਫਲਾਂ ਤੋਂ ਸਲਾਦ ਬਣਾਉਣਾ।
ਰਸਾਇਣਿਕ ਪਰਿਵਰਤਨ: ਅਲਮਾਰੀ ਨੂੰ ਜੰਗ ਲੱਗਣਾ, ਬਿਜਲੀ ਦੁਆਰਾ ਪਾਣੀ ਦਾ ਵਿਘਟਨ, ਲੱਕੜੀ ਅਤੇ ਕਾਗਜ਼ ਦਾ ਜਲਣਾ।
ਭੌਤਿਕ ਪਰਿਵਰਤਨ: ਰੁੱਖਾਂ ਦਾ ਕੱਟਣਾ, ਮੱਖਣ ਦਾ ਪਿਘਲਣਾ, ਪਾਣੀ ਦਾ ਵਾਸ਼ਪ ਬਣਨਾ, ਪਾਣੀ ਵਿੱਚ ਨਮਕ ਦਾ ਘੁਲਣਾ, ਫਲਾਂ ਤੋਂ ਸਲਾਦ ਬਣਾਉਣਾ।
ਰਸਾਇਣਿਕ ਪਰਿਵਰਤਨ: ਅਲਮਾਰੀ ਨੂੰ ਜੰਗ ਲੱਗਣਾ, ਬਿਜਲੀ ਦੁਆਰਾ ਪਾਣੀ ਦਾ ਵਿਘਟਨ, ਲੱਕੜੀ ਅਤੇ ਕਾਗਜ਼ ਦਾ ਜਲਣਾ।
ਪ੍ਰ.2. ਆਪਣੇ ਆਲ਼ੇ-ਦੁਆਲ਼ੇ ਦੀਆਂ ਵਸਤੂਆਂ ਨੂੰ ਸ਼ੁੱਧ ਪਦਾਰਥਾ ਜਾਂ ਮਿਸ਼ਰਣ ਵਿੱਚ ਵੰਡਣ ਦੀ ਕੋਸ਼ਿਸ਼ ਕਰੋ। Click to see Answer
ਉੱਤਰ-
ਸ਼ੁੱਧ ਪਦਾਰਥ: ਲੋਹਾ, ਸੋਨਾ, ਨਮਕ, ਚੀਨੀ, ਕਸ਼ੀਦਤ ਪਾਣੀ, ਚਾਂਦੀ, ਤਾਂਬਾ ਆਦਿ।
ਮਿਸ਼ਰਣ (ਅਸ਼ੁੱਧ ਪਦਾਰਥ): ਨਲਕੇ ਦਾ ਪਾਣੀ, ਲੂਣ ਦਾ ਘੋਲ, ਸ਼ਰਬਤ, ਧੂੰਆਂ, ਸਬਜ਼ੀ, ਚਾਹ ਆਦਿ।
ਸ਼ੁੱਧ ਪਦਾਰਥ: ਲੋਹਾ, ਸੋਨਾ, ਨਮਕ, ਚੀਨੀ, ਕਸ਼ੀਦਤ ਪਾਣੀ, ਚਾਂਦੀ, ਤਾਂਬਾ ਆਦਿ।
ਮਿਸ਼ਰਣ (ਅਸ਼ੁੱਧ ਪਦਾਰਥ): ਨਲਕੇ ਦਾ ਪਾਣੀ, ਲੂਣ ਦਾ ਘੋਲ, ਸ਼ਰਬਤ, ਧੂੰਆਂ, ਸਬਜ਼ੀ, ਚਾਹ ਆਦਿ।
ਅਭਿਆਸ ਦੇ ਪ੍ਰਸ਼ਨ ਉੱਤਰ
ਪ੍ਰ.1. ਚਾਹ ਤਿਆਰ ਕਰਨ ਲਈ ਤੁਸੀਂ ਕਿਹੜੇ ਕਿਹੜੇ ਪੜਾਵਾਂ ਦੀ ਵਰਤੋਂ ਕਰੋਗੇ? ਘੋਲ, ਘੋਲਕ, ਘੁਲਿਤ, ਘੁਲਣਸ਼ੀਲ, ਅਘੁਲਣਸ਼ੀਲ, ਫਿਲਟਰੇਟ ਅਤੇ ਰਹਿੰਦ-ਖੂੰਹਦ ਸ਼ਬਦਾਂ ਦੀ ਵਰਤੋਂ ਕਰੋ। Click to see Answer
ਉੱਤਰ- ਚਾਹ ਜਿਹਾ ਘੋਲ ਤਿਆਰ ਕਰਨ ਲਈ ਪਾਣੀ ਘੋਲਕ ਦੇ ਤੌਰ ਤੇ ਲਿਆ ਜਾਂਦਾ ਹੈ। ਘੁਲਣਸ਼ੀਲ ਚੀਨੀ ਅਤੇ ਦੁੱਧ ਇਸ ਵਿੱਚ ਘੁਲਿਤ ਦੇ ਤੌਰ ਤੇ ਪਾਏ ਜਾਂਦੇ ਹਨ। ਘੋਲ ਵਿੱਚ ਅਘੁਲਣਸ਼ੀਲ ਚਾਹਪੱਤੀ ਵੀ ਪਾਈ ਜਾਂਦੀ ਹੈ। ਘੋਲ ਨੂੰ ਉਬਾਲ ਕੇ ਫਿਲਟਰ ਕੀਤਾ ਜਾਂਦਾ ਹੈ ਤਾਂ ਫਿਲਟਰੇਟ ਦੇ ਤੌਰ ਤੇ ਚਾਹ ਮਿਲਦੀ ਹੈ ਅਤੇ ਚਾਹਪੋਣੀ ਦੇ ਉੱਤੇ ਚਾਹਪੱਤੀ ਦੀ ਰਹਿੰਦ-ਖੂਹੰਦ ਰਹਿ ਜਾਂਦੀ ਹੈ।
ਪ੍ਰ.2. ਸੀਮਾ ਨੇ ਤਿੰਨ ਵੱਖ-ਵੱਖ ਪਦਾਰਥਾਂ ਦੀਆਂ ਘੁਲਣਸ਼ੀਲਤਾਵਾਂ ਨੂੰ ਵੱਖ-ਵੱਖ ਤਾਪਮਾਨ ਤੇ ਪਰਖਿਆ। ੳ) 50 ਗ੍ਰਾਮ ਪਾਣੀ ਵਿੱਚ 313 K ਤੇ ਪੋਟਾਸ਼ੀਅਮ ਨਾਈਟ੍ਰੇਟ ਦੇ ਸੰਤ੍ਰਿਪਤ ਘੋਲ ਪ੍ਰਾਪਤ ਕਰਨ ਲਈ ਕਿੰਨੇ ਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਦੀ ਲੋੜ ਹੋਵੇਗੀ? Click to see Answer
ਉੱਤਰ- 313 K ਤੇ 100 ਗ੍ਰਾਮ ਪਾਣੀ ਨੂੰ ਸੰਤ੍ਰਿਪਤ ਕਰਨ ਲਈ ਪੋਟਾਸ਼ੀਅਮ ਨਾਈਟ੍ਰੇਟ ਦੀ ਮਾਤਰਾ = 62 ਗ੍ਰਾਮ। ਇਸ ਲਈ 50 ਗ੍ਰਾਮ ਪਾਣੀ ਨੂੰ ਸੰਤ੍ਰਿਪਤ ਕਰਨ ਲਈ ਪੋਟਾਸ਼ੀਅਮ ਨਾਈਟ੍ਰੇਟ ਦੀ ਮਾਤਰਾ = 62 x 50 / 100 = 31 ਗ੍ਰਾਮ।
ਪ੍ਰ.2. ਅ) ਸੀਮਾ 353K ਤੇ ਪੋਟਾਸ਼ੀਅਮ ਕਲੋਰਾਈਡ ਦਾ ਇੱਕ ਸੰਤ੍ਰਿਪਤ ਘੋਲ ਤਿਆਰ ਕਰਦੀ ਹੈ ਅਤੇ ਉਸ ਘੋਲ ਨੂੰ ਕਮਰੇ ਦੇ ਤਾਪਮਾਨ ਤੇ ਠੰਡਾ ਹੋਣ ਲਈ ਛੱਡਿਆ ਤਾਂ ਉਹ ਕੀ ਪ੍ਰੇਖਣ ਕਰੇਗੀ? Click to see Answer
ਉੱਤਰ- ਇਸ ਹਾਲਤ ਵਿੱਚ ਘੋਲ ਵਿੱਚ ਪੋਟਾਸ਼ੀਅਮ ਕਲੋਰਾਈਡ ਦੇ ਰਵੇ ਜਾਂ ਕ੍ਰਿਸਟਲ ਬਣ ਜਾਣਗੇ।
ਪ੍ਰ.2. ੲ) 293 K ਤੇ ਹਰੇਕ ਨਮਕ ਦੀ ਘੁਲਣਸ਼ੀਲਤਾ ਦੀ ਗਣਨਾ ਕਰੋ। ਇਸ ਤਾਪਮਾਨ ਤੇ ਕਿਹੜਾ ਨਮਕ ਸਭ ਤੋਂ ਵੱਧ ਘੁਲਣਸ਼ੀਲ ਹੋਵੇਗਾ? Click to see Answer
ਉੱਤਰ- 293 K ਤੇ ਘੁਲਣਸ਼ੀਲਤਾ (100g ਪਾਣੀ ਵਿੱਚ):
ਪੋਟਾਸ਼ੀਅਮ ਨਾਈਟ੍ਰੇਟ: 32g / 132g = 24.24%
ਸੋਡੀਅਮ ਕਲੋਰਾਈਡ: 36g / 136g = 26.47%
ਪੋਟਾਸ਼ੀਅਮ ਕਲੋਰਾਈਡ: 35g / 135g = 25.92%
ਅਮੋਨੀਅਮ ਕਲੋਰਾਈਡ: 37g / 137g = 27.01%
ਸਭ ਤੋਂ ਵੱਧ ਘੁਲਣਸ਼ੀਲ ਅਮੋਨੀਅਮ ਕਲੋਰਾਈਡ ਹੈ।
ਪੋਟਾਸ਼ੀਅਮ ਨਾਈਟ੍ਰੇਟ: 32g / 132g = 24.24%
ਸੋਡੀਅਮ ਕਲੋਰਾਈਡ: 36g / 136g = 26.47%
ਪੋਟਾਸ਼ੀਅਮ ਕਲੋਰਾਈਡ: 35g / 135g = 25.92%
ਅਮੋਨੀਅਮ ਕਲੋਰਾਈਡ: 37g / 137g = 27.01%
ਸਭ ਤੋਂ ਵੱਧ ਘੁਲਣਸ਼ੀਲ ਅਮੋਨੀਅਮ ਕਲੋਰਾਈਡ ਹੈ।
ਪ੍ਰ.2. ਸ) ਤਾਪਮਾਨ ਵਿੱਚ ਪਰਿਵਰਤਨ ਨਾਲ ਨਮਕ ਦੀ ਘੁਲਣਸ਼ੀਲਤਾ ਤੇ ਕੀ ਪ੍ਰਭਾਵ ਪੈਂਦਾ ਹੈ? Click to see Answer
ਉੱਤਰ- ਤਾਪਮਾਨ ਵਧਣ ਨਾਲ ਨਮਕ ਦੀ ਪਾਣੀ ਵਿੱਚ ਘੁਲਣਸ਼ੀਲਤਾ ਵੱਧਦੀ ਹੈ।
ਪ੍ਰ.3. ਹੇਠ ਲਿਖਿਆਂ ਦੀ ਉਦਾਹਰਣ ਸਹਿਤ ਵਿਆਖਿਆ ਕਰੋ: ੳ) ਸੰਤ੍ਰਿਪਤ ਘੋਲ, ਅ) ਸ਼ੁੱਧ ਪਦਾਰਥ, ੲ) ਕੋਲਾਇਡ, ਸ) ਨਿਲੰਬਨ। Click to see Answer
ਉੱਤਰ-
ੳ) ਸੰਤ੍ਰਿਪਤ ਘੋਲ: ਕਿਸੇ ਦਿੱਤੇ ਹੋਏ ਤਾਪਮਾਨ ਤੇ ਜੇਕਰ ਘੋਲ ਵਿੱਚ ਹੋਰ ਘੁਲਿਤ ਪਦਾਰਥ ਨਹੀਂ ਘੁਲਦਾ ਤਾਂ ਘੋਲ ਨੂੰ ਸੰਤ੍ਰਿਪਤ ਘੋਲ ਕਿਹਾ ਜਾਂਦਾ ਹੈ। ਉਦਾਹਰਨ ਲਈ- ਨਮਕ ਦਾ ਸੰਤ੍ਰਿਪਤ ਘੋਲ।
ਅ) ਸ਼ੁੱਧ ਪਦਾਰਥ: ਸਮਾਨ ਰਸਾਇਣਿਕ ਸੁਭਾਅ ਵਾਲੇ ਕਣਾਂ ਤੋਂ ਬਣੇ ਪਦਾਰਥ ਨੂੰ ਸ਼ੁੱਧ ਪਦਾਰਥ ਕਿਹਾ ਜਾਂਦਾ ਹੈ। ਉਦਾਹਰਨ ਲਈ- ਸੋਨਾ, ਪਾਣੀ।
ੲ) ਕੋਲਾਇਡ: ਕੋਲਾਈਡ ਘੋਲ ਵਿੱਚ ਘੁਲਿਤ ਦੇ ਕਣ ਸਮਾਨ ਰੂਪ ਵਿੱਚ ਫੈਲੇ ਹੁੰਦੇ ਹਨ। ਇਹ ਸਥਾਈ ਬਿਖਮਅੰਗੀ ਮਿਸ਼ਰਣ ਹੁੰਦਾ ਹੈ। ਉਦਾਹਰਨ ਲਈ- ਦੁੱਧ।
ਸ) ਨਿਲੰਬਨ: ਨਿਲੰਬਨ ਵਿੱਚ ਘੁਲਿਤ ਦੇ ਕਣ ਅਸਮਾਨ ਰੂਪ ਵਿੱਚ ਫੈਲੇ ਹੁੰਦੇ ਹਨ। ਇਹ ਅਸਥਾਈ ਬਿਖਮਅੰਗੀ ਮਿਸ਼ਰਣ ਹੁੰਦਾ ਹੈ। ਉਦਾਹਰਨ ਲਈ- ਗਾਰ।
ੳ) ਸੰਤ੍ਰਿਪਤ ਘੋਲ: ਕਿਸੇ ਦਿੱਤੇ ਹੋਏ ਤਾਪਮਾਨ ਤੇ ਜੇਕਰ ਘੋਲ ਵਿੱਚ ਹੋਰ ਘੁਲਿਤ ਪਦਾਰਥ ਨਹੀਂ ਘੁਲਦਾ ਤਾਂ ਘੋਲ ਨੂੰ ਸੰਤ੍ਰਿਪਤ ਘੋਲ ਕਿਹਾ ਜਾਂਦਾ ਹੈ। ਉਦਾਹਰਨ ਲਈ- ਨਮਕ ਦਾ ਸੰਤ੍ਰਿਪਤ ਘੋਲ।
ਅ) ਸ਼ੁੱਧ ਪਦਾਰਥ: ਸਮਾਨ ਰਸਾਇਣਿਕ ਸੁਭਾਅ ਵਾਲੇ ਕਣਾਂ ਤੋਂ ਬਣੇ ਪਦਾਰਥ ਨੂੰ ਸ਼ੁੱਧ ਪਦਾਰਥ ਕਿਹਾ ਜਾਂਦਾ ਹੈ। ਉਦਾਹਰਨ ਲਈ- ਸੋਨਾ, ਪਾਣੀ।
ੲ) ਕੋਲਾਇਡ: ਕੋਲਾਈਡ ਘੋਲ ਵਿੱਚ ਘੁਲਿਤ ਦੇ ਕਣ ਸਮਾਨ ਰੂਪ ਵਿੱਚ ਫੈਲੇ ਹੁੰਦੇ ਹਨ। ਇਹ ਸਥਾਈ ਬਿਖਮਅੰਗੀ ਮਿਸ਼ਰਣ ਹੁੰਦਾ ਹੈ। ਉਦਾਹਰਨ ਲਈ- ਦੁੱਧ।
ਸ) ਨਿਲੰਬਨ: ਨਿਲੰਬਨ ਵਿੱਚ ਘੁਲਿਤ ਦੇ ਕਣ ਅਸਮਾਨ ਰੂਪ ਵਿੱਚ ਫੈਲੇ ਹੁੰਦੇ ਹਨ। ਇਹ ਅਸਥਾਈ ਬਿਖਮਅੰਗੀ ਮਿਸ਼ਰਣ ਹੁੰਦਾ ਹੈ। ਉਦਾਹਰਨ ਲਈ- ਗਾਰ।
ਪ੍ਰ.4. ਹੇਠ ਲਿਖਿਆਂ ਵਿੱਚੋਂ ਹਰ ਇੱਕ ਨੂੰ ਸਮਅੰਗੀ ਅਤੇ ਬਿਖਮਅੰਗੀ ਵਿੱਚ ਸ਼੍ਰੇਣੀਬੱਧ ਕਰੋ: ਸੋਡਾ ਪਾਣੀ, ਲੱਕੜੀ, ਬਰਫ਼, ਹਵਾ, ਮਿੱਟੀ, ਸਿਰਕਾ, ਫਿਲਟਰ ਕੀਤੀ ਹੋਈ ਚਾਹ। Click to see Answer
ਉੱਤਰ-
ਸਮਅੰਗੀ: ਸੋਡਾ ਪਾਣੀ, ਬਰਫ਼, ਹਵਾ, ਸਿਰਕਾ, ਫਿਲਟਰ ਕੀਤੀ ਹੋਈ ਚਾਹ।
ਬਿਖਮਅੰਗੀ: ਲੱਕੜੀ, ਮਿੱਟੀ।
ਸਮਅੰਗੀ: ਸੋਡਾ ਪਾਣੀ, ਬਰਫ਼, ਹਵਾ, ਸਿਰਕਾ, ਫਿਲਟਰ ਕੀਤੀ ਹੋਈ ਚਾਹ।
ਬਿਖਮਅੰਗੀ: ਲੱਕੜੀ, ਮਿੱਟੀ।
ਪ੍ਰ.5. ਤੁਸੀਂ ਕਿਵੇਂ ਪੁਸ਼ਟੀ ਕਰੋਗੇ ਕਿ ਦਿੱਤਾ ਹੋਇਆ ਰੰਗਹੀਣ ਦ੍ਰਵ ਸ਼ੁੱਧ ਪਾਣੀ ਹੈ? Click to see Answer
ਉੱਤਰ- ਇੱਕ ਸ਼ੁੱਧ ਪਦਾਰਥ ਨਿਸ਼ਚਿਤ ਤਾਪਮਾਨ ਉੱਤੇ ਉੱਬਲਦਾ ਹੈ। ਅਸੀਂ ਦ੍ਰਵ ਨੂੰ ਗਰਮ ਕਰਾਂਗੇ। ਜੇਕਰ ਉਹ 100°C ਉੱਤੇ ਉਬਲਣਾ ਸ਼ੁਰੂ ਕਰ ਦੇਵੇਗਾ ਤਾਂ ਉਹ ਸ਼ੁੱਧ ਪਾਣੀ ਹੋਵੇਗਾ।
ਪ੍ਰ.6. ਹੇਠ ਲਿਖਿਆਂ ਵਿੱਚੋਂ ਕਿਹੜੀਆਂ ਵਸਤੂਆਂ ਸ਼ੁੱਧ ਪਦਾਰਥ ਹਨ? ੳ) ਬਰਫ਼, ਅ) ਦੁੱਧ, ੲ) ਲੋਹਾ, ਸ) ਹਾਈਡ੍ਰੋਕਲੋਰਿਕ ਐਸਿਡ, ਹ) ਕੈਲਸ਼ੀਅਮ ਆਕਸਾਈਡ, ਕ) ਪਾਰਾ, ਖ) ਇੱਟ, ਗ) ਲੱਕੜੀ, ਘ) ਹਵਾ। Click to see Answer
ਉੱਤਰ- ਉਪਰੋਕਤ ਵਿੱਚੋਂ ਬਰਫ਼, ਲੋਹਾ, ਹਾਈਡ੍ਰੋਕਲੋਰਿਕ ਐਸਿਡ, ਕੈਲਸ਼ੀਅਮ ਆਕਸਾਈਡ ਅਤੇ ਪਾਰਾ ਸ਼ੁੱਧ ਪਦਾਰਥ ਹਨ।
ਪ੍ਰ.7. ਹੇਠ ਲਿਖੇ ਮਿਸ਼ਰਣਾਂ ਵਿੱਚੋਂ ਘੋਲ ਦੀ ਪਹਿਚਾਣ ਕਰੋ: ੳ) ਮਿੱਟੀ, ਅ) ਸਮੁੰਦਰੀ ਪਾਣੀ, ੲ) ਹਵਾ, ਸ) ਕੋਲਾ, ਹ) ਸੋਡਾ ਪਾਣੀ। Click to see Answer
ਉੱਤਰ- ਉਪਰੋਕਤ ਵਿੱਚੋਂ ਸਮੁੰਦਰੀ ਪਾਣੀ, ਹਵਾ ਅਤੇ ਸੋਡਾ ਪਾਣੀ ਘੋਲ ਹਨ।
ਪ੍ਰ.8. ਹੇਠ ਲਿਖਿਆਂ ਵਿੱਚੋਂ ਕਿਹੜਾ ਟਿੰਡਲ ਪ੍ਰਭਾਵ ਨੂੰ ਦਰਸਾਏਗਾ? ੳ) ਨਮਕ ਦਾ ਘੋਲ, ਅ) ਦੁੱਧ, ੲ) ਕਾਪਰ ਸਲਫੇਟ ਦਾ ਘੋਲ, ਸ) ਸਟਾਰਚ ਦਾ ਘੋਲ। Click to see Answer
ਉੱਤਰ- ਉਪਰੋਕਤ ਵਿੱਚੋਂ ਦੁੱਧ ਅਤੇ ਸਟਾਰਚ ਦਾ ਘੋਲ ਟਿੰਡਲ ਪ੍ਰਭਾਵ ਦਰਸਾਏਗਾ।
ਪ੍ਰ.9. ਹੇਠ ਲਿਖਿਆਂ ਨੂੰ ਤੱਤ, ਯੋਗਿਕ ਅਤੇ ਮਿਸ਼ਰਣ ਵਿੱਚ ਸ਼੍ਰੇਣੀਬੱਧ ਕਰੋ: ੳ) ਸੋਡੀਅਮ, ਅ) ਮਿੱਟੀ, ੲ) ਚੀਨੀ ਦਾ ਘੋਲ, ਸ) ਚਾਂਦੀ, ਹ) ਕੈਲਸ਼ੀਅਮ ਕਾਰਬੋਨੇਟ, ਕ) ਟਿਨ, ਖ) ਸਿਲੀਕਾਨ, ਗ) ਕੋਲਾ, ਘ) ਹਵਾ, ਙ) ਸਾਬਣ, ਚ) ਮੀਥੇਨ, ਛ) ਕਾਰਬਨ ਡਾਈਆਕਸਾਈਡ, ਜ) ਖੂਨ। Click to see Answer
ਉੱਤਰ-
1) ਤੱਤ: ਸੋਡੀਅਮ, ਚਾਂਦੀ, ਟਿਨ, ਸਿਲੀਕਾਨ।
2) ਯੋਗਿਕ: ਕੈਲਸ਼ੀਅਮ ਕਾਰਬੋਨੇਟ, ਸਾਬਣ, ਮੀਥੇਨ, ਕਾਰਬਨ ਡਾਈਆਕਸਾਈਡ।
3) ਮਿਸ਼ਰਣ: ਮਿੱਟੀ, ਚੀਨੀ ਦਾ ਘੋਲ, ਕੋਲਾ, ਹਵਾ, ਖੂਨ।
1) ਤੱਤ: ਸੋਡੀਅਮ, ਚਾਂਦੀ, ਟਿਨ, ਸਿਲੀਕਾਨ।
2) ਯੋਗਿਕ: ਕੈਲਸ਼ੀਅਮ ਕਾਰਬੋਨੇਟ, ਸਾਬਣ, ਮੀਥੇਨ, ਕਾਰਬਨ ਡਾਈਆਕਸਾਈਡ।
3) ਮਿਸ਼ਰਣ: ਮਿੱਟੀ, ਚੀਨੀ ਦਾ ਘੋਲ, ਕੋਲਾ, ਹਵਾ, ਖੂਨ।
ਪ੍ਰ.10. ਹੇਠ ਲਿਖਿਆਂ ਵਿੱਚੋਂ ਕਿਹੜੇ-ਕਿਹੜੇ ਪਰਿਵਰਤਨ ਰਸਾਇਣਿਕ ਪਰਿਵਰਤਨ ਹਨ? ੳ) ਪੌਦਿਆਂ ਦਾ ਵਧਣਾ, ਅ) ਲੋਹੇ ਨੂੰ ਜੰਗ ਲੱਗਣਾ, ੲ) ਲੋਹ ਚੂਰਣ ਅਤੇ ਰੇਤ ਨੂੰ ਮਿਲਾਉਣਾ, ਸ) ਭੋਜਨ ਦਾ ਪਾਚਨ, ਹ) ਪਾਣੀ ਦਾ ਬਰਫ਼ ਬਣਨਾ, ਕ) ਮੋਮਬੱਤੀ ਦਾ ਜਲਣਾ। Click to see Answer
ਉੱਤਰ- ਉਪਰੋਕਤ ਵਿੱਚੋਂ ਲੋਹੇ ਨੂੰ ਜੰਗ ਲੱਗਣਾ, ਭੋਜਨ ਦਾ ਪਾਚਨ ਅਤੇ ਮੋਮਬੱਤੀ ਦਾ ਜਲਣਾ ਰਸਾਇਣਿਕ ਪਰਿਵਰਤਨ ਹਨ।
