PSEB CLASS 9 SCIENCE CHAPTER 1 SOLUTION: ਸਾਡੇ ਆਲੇ ਦੁਆਲੇ ਦੇ ਪਦਾਰਥ

PSEB CLASS 9 SCIENCE CHAPTER 1 SOLUTION: ਸਾਡੇ ਆਲੇ ਦੁਆਲੇ ਦੇ ਪਦਾਰਥ

ਜਮਾਤ 9ਵੀਂ (ਸਾਇੰਸ)

ਪਾਠ-1: ਸਾਡੇ ਆਲੇ ਦੁਆਲੇ ਦੇ ਪਦਾਰਥ

ਪੰਨਾ ਨੰ -4 ਦੇ ਪ੍ਰਸ਼ਨਾਂ ਦੇ ਉੱਤਰ
ਪ੍ਰ.1. ਹੇਠ ਲਿਖਿਆਂ ਵਿੱਚੋਂ ਕਿਹੜੇ ਪਦਾਰਥ ਹਨ:- ਕੁਰਸੀ, ਹਵਾ, ਸਨੇਹ, ਗੰਧ, ਘਿਰਣਾ, ਬਦਾਮ, ਵਿਚਾਰ, ਠੰਡ, ਠੰਡਾ ਪਿਆਓ, ਇਤਰ ਦੀ ਗੰਧ। Click to see Answer
ਉੱਤਰ- ਪਦਾਰਥ ਦਾ ਪੁੰਜ ਹੁੰਦਾ ਹੈ ਅਤੇ ਉਹ ਥਾਂ ਘੇਰਦਾ ਹੈ ਇਸ ਲਈ ਉਪਰੋਕਤ ਵਿੱਚੋਂ ਕੁਰਸੀ, ਹਵਾ, ਬਦਾਮ ਅਤੇ ਠੰਡਾ ਪਿਆਓ ਪਦਾਰਥ ਹਨ।
ਪ੍ਰ.2. ਹੇਠ ਲਿਖੇ ਪ੍ਰੇਖਣ ਦੇ ਕਾਰਣ ਦੱਸੋ:- ਗਰਮਾ-ਗਰਮ ਭੋਜਨ ਦੀ ਮਹਿਕ ਕਈ ਮੀਟਰ ਦੂਰ ਤੋਂ ਹੀ ਤੁਹਾਡੇ ਕੋਲ ਪਹੁੰਚ ਜਾਂਦੀ ਹੈ ਪਰ ਠੰਡੇ ਭੋਜਨ ਦੀ ਮਹਿਕ ਲੈਣ ਲਈ ਤੁਹਾਨੂੰ ਉਸ ਦੇ ਕੋਲ ਜਾਣਾ ਪੈਂਦਾ ਹੈ। Click to see Answer
ਉੱਤਰ- ਗਰਮ ਕਰਨ ਤੇ ਭੋਜਨ ਦੀ ਗੰਧ ਦੇ ਕਣਾਂ ਦਾ ਹਵਾ ਵਿੱਚ ਵਿਸਰਣ ਤੇਜ਼ ਹੋ ਜਾਂਦਾ ਹੈ। ਇਸ ਲਈ ਅਸੀਂ ਭੋਜਨ ਦੀ ਗੰਧ ਨੂੰ ਦੂਰ ਤੋਂ ਹੀ ਮਹਿਸੂਸ ਕਰ ਲੈਂਦੇ ਹਾਂ। ਠੰਡੇ ਭੋਜਨ ਤੋਂ ਗੰਧ ਕਣਾਂ ਦਾ ਹਵਾ ਵਿੱਚ ਵਿਸਰਣ ਧੀਮਾ ਹੁੰਦਾ ਹੈ ਇਸ ਲਈ ਠੰਡੇ ਭੋਜਨ ਦੀ ਗੰਧ ਦੂਰ ਤੋਂ ਮਹਿਸੂਸ ਨਹੀਂ ਹੁੰਦੀ।
ਪ੍ਰ.3. ਸਵਿਮਿੰਗ ਪੂਲ ਵਿੱਚ ਗੋਤਾ ਖੋਰ ਪਾਣੀ ਕੱਟ ਲੈਂਦਾ ਹੈ। ਇਸ ਨਾਲ ਪਦਾਰਥ ਦਾ ਕਿਹੜਾ ਗੁਣ ਪ੍ਰੇਖਤ ਹੁੰਦਾ ਹੈ? Click to see Answer
ਉੱਤਰ- ਇਸ ਤੋਂ ਸਿੱਧ ਹੁੰਦਾ ਹੈ ਕਿ ਪਦਾਰਥ ਛੋਟੇ-ਛੋਟੇ ਕਣਾਂ ਤੋਂ ਬਣਿਆ ਹੁੰਦਾ ਹੈ ਜਿਨ੍ਹਾਂ ਨੂੰ ਵੱਖ ਕੀਤਾ ਜਾ ਸਕਦਾ ਹੈ। ਕਣਾਂ ਵਿਚਕਾਰ ਕਾਫੀ ਖਾਲੀ ਸਥਾਨ ਹੁੰਦਾ ਹੈ।
ਪ੍ਰ.4. ਪਦਾਰਥ ਦੇ ਕਣਾਂ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ? Click to see Answer
ਉੱਤਰ-
1) ਪਦਾਰਥ ਦੇ ਕਣਾਂ ਵਿਚਕਾਰ ਖਾਲੀ ਸਥਾਨ ਹੁੰਦਾ ਹੈ।
2) ਪਦਾਰਥ ਦੇ ਕਣ ਸਦਾ ਗਤੀਸ਼ੀਲ ਰਹਿੰਦੇ ਹਨ।
3) ਪਦਾਰਥ ਦੇ ਕਣਾਂ ਵਿਚਕਾਰ ਆਕਰਸ਼ਣ ਬਲ ਹੁੰਦਾ ਹੈ।
ਪੰਨਾ ਨੰ -6 ਦੇ ਪ੍ਰਸ਼ਨਾਂ ਦੇ ਉੱਤਰ
ਪ੍ਰ.1. ਕਿਸੇ ਪਦਾਰਥ ਦੇ ਇਕਾਈ ਆਇਤਨ ਦੇ ਪੁੰਜ ਨੂੰ ਘਣਤਾ ਕਹਿੰਦੇ ਹਨ। (ਘਣਤਾ= ਪੁੰਜ/ਆਇਤਨ) ਵਧਦੀ ਹੋਈ ਘਣਤਾ ਦੇ ਕ੍ਰਮ ਵਿੱਖ ਹੇਠ ਲਿਖਿਆਂ ਨੂੰ ਦਰਸਾਓ: ਹਵਾ, ਚਿਮਨੀ ਦਾ ਧੂੰਆ, ਸ਼ਹਿਦ, ਪਾਣੀ, ਚਾਕ, ਰੂੰ ਅਤੇ ਲੋਹਾ। Click to see Answer
ਉੱਤਰ- ਚਿਮਨੀ ਦਾ ਧੂੰਆਂ < ਹਵਾ < ਰੂੰ < ਪਾਣੀ < ਸ਼ਹਿਦ < ਚਾਕ < ਲੋਹਾ
ਪ੍ਰ.2. ੳ) ਪਦਾਰਥ ਦੀਆਂ ਵੱਖ ਵੱਖ ਅਵਸਥਾਵਾਂ ਦੇ ਗੁਣਾਂ ਵਿੱਚ ਹੋਣ ਵਾਲੇ ਅੰਤਰ ਨੂੰ ਸਾਰਣੀ ਬੱਧ ਕਰੋ। Click to see Answer
ਵਿਸ਼ੇਸ਼ਤਾ ਠੋਸ ਤਰਲ ਗੈਸ
ਆਕਾਰ ਨਿਸ਼ਚਿਤ ਹੁੰਦਾ ਹੈ। ਨਿਸ਼ਚਿਤ ਨਹੀਂ ਹੁੰਦਾ। ਨਿਸ਼ਚਿਤ ਨਹੀਂ ਹੁੰਦਾ।
ਆਇਤਨ ਨਿਸ਼ਚਿਤ ਹੁੰਦਾ ਹੈ। ਨਿਸ਼ਚਿਤ ਹੁੰਦਾ ਹੈ। ਨਿਸ਼ਚਿਤ ਨਹੀਂ ਹੁੰਦਾ।
ਊਰਜਾ ਕਣਾਂ ਵਿੱਚ ਬਹੁਤ ਘੱਟ ਊਰਜਾ ਹੁੰਦੀ ਹੈ। ਕਣਾਂ ਵਿੱਚ ਵੱਧ ਊਰਜਾ ਹੁੰਦੀ ਹੈ। ਕਣਾਂ ਵਿੱਚ ਬਹੁਤ ਵੱਧ ਊਰਜਾ ਹੁੰਦੀ ਹੈ।
ਆਕਰਸ਼ਣ ਬਲ ਕਣਾਂ ਵਿਚਕਾਰ ਬਲ ਬਹੁਤ ਜ਼ਿਆਦਾ ਹੁੰਦਾ ਹੈ। ਕਣਾਂ ਵਿਚਕਾਰ ਬਲ ਦਰਮਿਆਨਾ ਹੁੰਦਾ ਹੈ। ਕਣਾਂ ਵਿਚਕਾਰ ਬਲ ਬਹੁਤ ਘੱਟ ਹੁੰਦਾ ਹੈ।
ਗਤੀਸ਼ੀਲਤਾ ਕਣ ਸਭ ਤੋਂ ਘੱਟ ਗਤੀਸ਼ੀਲ ਹੁੰਦੇ ਹਨ। ਕਣ ਠੋਸਾਂ ਤੋਂ ਵੱਧ ਗਤੀਸ਼ੀਲ ਹੁੰਦੇ ਹਨ। ਕਣ ਸਭ ਤੋਂ ਵੱਧ ਗਤੀਸ਼ੀਲ ਹੁੰਦੇ ਹਨ।
ਪ੍ਰ.2. ਅ) ਹੇਠ ਲਿਖਿਆਂ ਤੇ ਟਿੱਪਣੀ ਕਰੋ: ਨਿੱਗਰਤਾ, ਦਬੀਣਯੋਗਤਾ, ਤਰਲਤਾ, ਬਰਤਨ ਵਿੱਖ ਗੈਸ ਦਾ ਭਰਨਾ, ਆਕਾਰ, ਗਤਿਜ ਊਰਜਾ ਅਤੇ ਘਣਤਾ। Click to see Answer
ਉੱਤਰ-
1) ਨਿੱਗਰਤਾ:- ਪਦਾਰਥ ਦਾ ਉਹ ਗੁਣ ਜਿਸ ਕਾਰਨ ਪਦਾਰਥ ਦਾ ਆਕਾਰ ਨਹੀਂ ਬਦਲਦਾ, ਨਿੱਗਰਤਾ ਕਹਾਉਂਦਾ ਹੈ।
2) ਦਬੀਣਯੋਗਤਾ:- ਪਦਾਰਥ ਦਾ ਉਹ ਗੁਣ ਜਿਸ ਕਾਰਨ ਬਲ ਲਗਾਉਣ ਨਾਲ ਪਦਾਰਥ ਦਾ ਆਇਤਨ ਘਟਾਇਆ ਜਾ ਸਕੇ, ਦਬੀਣਯੋਗਤਾ ਕਹਾਉਂਦਾ ਹੈ।
3) ਬਰਤਨ ਵਿੱਚ ਗੈਸ ਭਰਨਾ:- ਗੈਸਾਂ ਦਬੀਣਯੋਗ ਹੁੰਦੀਆਂ ਹਨ। ਇਸ ਲਈ ਉਨ੍ਹਾਂ ਨੂੰ ਦਬਾ ਕੇ ਕਿਸੇ ਬਰਤਨ ਭਾਵ ਸਿਲੰਡਰ ਆਦਿ ਵਿੱਚ ਭਰਿਆ ਜਾ ਸਕਦਾ ਹੈ।
4) ਆਕਾਰ:- ਕਿਸੇ ਪਦਾਰਥ ਦੇ ਆਕਾਰ ਤੋਂ ਭਾਵ ਉਸਦੀਆਂ ਨਿਸ਼ਚਿਤ ਸੀਮਾਵਾਂ ਦਾ ਹੋਣਾ ਹੈ। ਠੋਸਾਂ ਦਾ ਨਿਸ਼ਚਿਤ ਆਕਾਰ ਹੁੰਦਾ ਹੈ।
5) ਗਤਿਜ ਊਰਜਾ:- ਗਤੀ ਕਾਰਨ ਪੈਦਾ ਹੋਈ ਊਰਜਾ ਗਤਿਜ ਊਰਜਾ ਕਹਾਉਂਦੀ ਹੈ।
6) ਘਣਤਾ:- ਕਿਸੇ ਪਦਾਰਥ ਦੇ ਇਕਾਈ ਆਇਤਨ ਦੇ ਪੁੰਜ ਨੂੰ ਘਣਤਾ ਕਿਹਾ ਜਾਂਦਾ ਹੈ।
ਪ੍ਰ.3. ਕਾਰਣ ਦਸੋ- ੳ) ਗੈਸ ਪੂਰੀ ਤਰ੍ਹਾਂ ਉਸ ਬਰਤਨ ਨੂੰ ਭਰ ਦਿੰਦੀ ਹੈ ਜਿਸ ਵਿੱਚ ਉਸ ਨੂੰ ਰੱਖਦੇ ਹਾਂ। Click to see Answer
ਉੱਤਰ- ਗੈਸ ਦੇ ਅਣੂਆਂ ਵਿਚਕਾਰ ਆਕਰਸ਼ਣ ਬਲ ਘੱਟ ਹੋਣ ਕਾਰਨ ਉਹ ਸੁਤੰਤਰ ਗਤੀ ਕਰਦੇ ਰਹਿੰਦੇ ਹਨ। ਗੈਸ ਦੇ ਅਣੂ ਹਰ ਬਰਤਨ ਦੇ ਆਇਤਨ ਵਿੱਚ ਫੈਲ ਜਾਂਦੇ ਹਨ ਅਤੇ ਉਸ ਨੂੰ ਭਰ ਦਿੰਦੇ ਹਨ।
ਪ੍ਰ.3. ਅ) ਗੈਸ ਬਰਤਨ ਦੀਆਂ ਦੀਵਾਰਾਂ ਤੇ ਦਬਾਅ ਪਾਉਂਦੀ ਹੈ। Click to see Answer
ਉੱਤਰ- ਗੈਸ ਦੇ ਕਣ ਅਨਿਯਮਿਤ ਗਤੀ ਕਰਦੇ ਹੋਏ ਬਰਤਨ ਦੀਆਂ ਦੀਵਾਰਾਂ ਨਾਲ ਟਕਰਾਉਂਦੇ ਹਨ। ਇਸ ਨਾਲ ਬਰਤਨ ਦੀਆਂ ਦੀਵਾਰਾਂ ਉੱਤੇ ਦਬਾਅ ਪੈਂਦਾ ਹੈ।
ਪ੍ਰ.3. ੲ) ਲੱਕੜ ਦੀ ਮੇਜ਼ ਠੋਸ ਕਹਾਉਂਦੀ ਹੈ। Click to see Answer
ਉੱਤਰ- ਲੱਕੜ ਦੀ ਮੇਜ਼ ਦਾ ਨਿਸ਼ਚਿਤ ਆਕਾਰ ਅਤੇ ਨਿਸ਼ਚਿਤ ਆਇਤਨ ਹੁੰਦਾ ਹੈ ਇਸ ਲਈ ਉਹ ਠੋਸ ਕਹਾਉਂਦੀ ਹੈ।
ਪ੍ਰ.3. ਸ) ਹਵਾ ਵਿੱਚ ਅਸੀਂ ਅਸਾਨੀ ਨਾਲ ਆਪਣਾ ਹੱਥ ਚਲਾ ਸਕਦੇ ਹਾਂ, ਪਰ ਇੱਕ ਠੋਸ ਲੱਕੜੀ ਦੇ ਟੁੱਕੜੇ ਵਿੱਚ ਹੱਥ ਚਲਾਉਣ ਲਈ ਸਾਨੂੰ ਕਰਾਟੇ ਵਿੱਖ ਮਾਹਰ ਹੋਣਾ ਪਵੇਗਾ। Click to see Answer
ਉੱਤਰ- ਹਵਾ ਦੇ ਅਣੂਆਂ ਵਿਚਕਾਰ ਕਾਫੀ ਖਾਲੀ ਸਥਾਨ ਹੁੰਦਾ ਹੈ ਅਤੇ ਹਵਾ ਦੇ ਅਣੂਆਂ ਵਿਚਕਾਰ ਆਕਰਸ਼ਣ ਬਲ ਵੀ ਘੱਟ ਹੁੰਦਾ ਹੈ। ਇਸ ਲਈ ਹਵਾ ਵਿੱਚ ਅਸੀਂ ਅਸਾਨੀ ਨਾਲ ਹੱਥ ਚਲਾ ਸਕਦੇ ਹਾਂ। ਦੂਜੇ ਪਾਸੇ ਲੱਕੜੀ ਦੇ ਅਣੂ ਮਜ਼ਬੂਤੀ ਨਾਲ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ। ਇਸ ਲਈ ਇਨ੍ਹਾਂ ਨੂੰ ਹਟਾਉਣਾ ਮੁਸ਼ਕਿਲ ਹੁੰਦਾ ਹੈ।
ਪ੍ਰ.4. ਆਮ ਤੌਰ ਤੇ ਠੋਸ ਪਦਾਰਥ ਨਾਲੋਂ ਦ੍ਰਵਾਂ ਦੀ ਘਣਤਾ ਘੱਟ ਹੁੰਦੀ ਹੈ। ਪਰ ਤੁਸੀਂ ਬਰਫ ਦੇ ਟੁਕੜੇ ਨੂੰ ਪਾਣੀ ਉੱਤੇ ਤੇਰਦੇ ਦੇਖਿਆ ਹੋਵੇਗਾ। ਪਤਾ ਕਰੋ ਅਜਿਹਾ ਕਿਉਂ ਹੁੰਦਾ ਹੈ? Click to see Answer
ਉੱਤਰ- ਬਰਫ਼ ਬਣਨ ਸਮੇਂ ਪਾਣੀ ਦੇ ਅਣੂਆਂ ਵਿਚਕਾਰ ਹਾਈਡਰੋਜਨ ਬੰਧਨ ਬਣਦਾ ਹੈ। ਇਸ ਕਾਰਨ ਬਰਫ਼ ਦਾ ਆਇਤਨ ਵੱਧ ਜਾਂਦਾ ਹੈ ਅਤੇ ਉਸਦੀ ਘਣਤਾ ਪਾਣੀ ਤੋਂ ਘੱਟ ਹੋ ਜਾਂਦੀ ਹੈ। ਇਸੇ ਕਾਰਨ ਬਰਫ਼ ਪਾਣੀ ਉੱਤੇ ਤੈਰਦੀ ਹੈ।
ਪੰਨਾ ਨੰ -9 ਦੇ ਪ੍ਰਸ਼ਨਾਂ ਦੇ ਉੱਤਰ
ਪ੍ਰ.1. ਹੇਠ ਲਿਖੇ ਤਾਪਮਾਨਾਂ ਨੂੰ ਸੈਲਸਿਅਸ ਵਿੱਚ ਬਦਲੋ: ੳ) 300 K ਅ) 573 K Click to see Answer
ਉੱਤਰ-
ੳ) 300 K = 300 - 273 = 27°C
ਅ) 573 K = 573 - 273 = 300°C
ਪ੍ਰ.2. ਹੇਠ ਲਿਖੇ ਤਾਪਮਾਨ ਤੇ ਪਾਣੀ ਦੀ ਭੌਤਿਕ ਅਵਸਥਾ ਕੀ ਹੋਵੇਗੀ? ੳ) 250°C ਅ) 100°C Click to see Answer
ਉੱਤਰ-
ੳ) 250° C ਤੇ ਪਾਣੀ ਗੈਸੀ ਅਵਸਥਾ ਵਿੱਚ ਹੋਵੇਗਾ।
ਅ) 100° C ਤੇ ਪਾਣੀ ਦ੍ਰਵ ਅਤੇ ਗੈਸ ਦੋਵੇਂ ਅਵਸਥਾਵਾਂ ਵਿੱਚ ਮਿਲ ਸਕਦਾ ਹੈ।
ਪ੍ਰ.3. ਕਿਸੇ ਵੀ ਪਦਾਰਥ ਦੀ ਅਵਸਥਾ ਪਰਿਵਰਤਨ ਦੇ ਦੌਰਾਨ ਤਾਪਮਾਨ ਸਥਿਰ ਕਿਉਂ ਰਹਿੰਦਾ ਹੈ? Click to see Answer
ਉੱਤਰ- ਅਵਸਥਾ ਪਰਿਵਰਤਨ ਸ਼ੁਰੂ ਹੋਣ ਤੋਂ ਬਾਅਦ ਦਿੱਤੇ ਗਏ ਤਾਪ ਦੀ ਮਾਤਰਾ ਪਦਾਰਥ ਦੇ ਅਵਸਥਾ ਪਰਿਵਰਤਨ ਵਿੱਚ ਹੀ ਖਰਚ ਹੋ ਜਾਂਦੀ ਹੈ। ਇਸ ਲਈ ਜਦੋਂ ਤੱਕ ਸਾਰੇ ਪਦਾਰਥ ਦੀ ਅਵਸਥਾ ਪਰਿਵਰਤਿਤ ਨਹੀਂ ਹੋ ਜਾਂਦੀ ਉਦੋਂ ਤੱਕ ਉਸਦਾ ਤਾਪਮਾਨ ਸਥਿਰ ਰਹਿੰਦਾ ਹੈ। ਕਿਸੇ ਪਦਾਰਥ ਅਵਸਥਾ ਪਰਿਵਰਤਨ ਲਈ ਲੱਗੇ ਤਾਪ ਦੀ ਮਾਤਰਾ ਗੁਪਤ ਤਾਪ ਕਹਾਉਂਦੀ ਹੈ।
ਪ੍ਰ.4. ਵਾਯੂਮੰਡਲੀ ਗੈਸਾਂ ਨੂੰ ਦ੍ਰਵ ਵਿੱਚ ਪਰਿਵਰਤਿਤ ਕਰਨ ਦੇ ਲਈ ਕੋਈ ਵਿਧੀ ਸੁਝਾਓ। Click to see Answer
ਉੱਤਰ- ਵਾਯੂਮੰਡਲੀ ਗੈਸਾਂ ਨੂੰ ਦ੍ਰਵ ਵਿੱਚ ਬਦਲਣ ਲਈ ਦਬਾਓ ਵਧਾਇਆ ਜਾ ਸਕਦਾ ਹੈ ਜਾਂ ਤਾਪਮਾਨ ਘਟਾਇਆ ਜਾ ਸਕਦਾ ਹੈ।
ਪੰਨਾ ਨੰ -11 ਦੇ ਪ੍ਰਸ਼ਨਾਂ ਦੇ ਉੱਤਰ
ਪ੍ਰ.1. ਗਰਮ ਖੁਸ਼ਮ ਦਿਨ ਵਿੱਚ ਕੂਲਰ ਵਧੇਰੇ ਠੰਡਾ ਕਿਉਂ ਕਰਦਾ ਹੈ? Click to see Answer
ਉੱਤਰ- ਅਜਿਹਾ ਇਸ ਲਈ ਕਿਉਂਕਿ ਗਰਮ ਖੁਸ਼ਕ ਹਵਾ ਵਿੱਚ ਕੂਲਰ ਦੁਆਰਾ ਛੱਡੇ ਗਏ ਪਾਣੀ ਦਾ ਪੂਰਨ ਵਾਸ਼ਪੀਕਰਨ ਹੁੰਦਾ ਹੈ। ਪਾਣੀ ਗੁਪਤ ਤਾਪ ਸੋਖ ਕੇ ਵਾਸ਼ਪਾਂ ਵਿੱਚ ਬਦਲਦਾ ਰਹਿੰਦਾ ਹੈ ਜਿਸਦੇ ਸਿੱਟੇ ਵਜੋਂ ਠੰਡਕ ਪੈਦਾ ਹੁੰਦੀ ਹੈ।
ਪ੍ਰ.2. ਗਰਮੀਆਂ ਵਿੱਚ ਘੜੇ ਦਾ ਪਾਣੀ ਠੰਡਾ ਕਿਉਂ ਹੋਵੇਗਾ? Click to see Answer
ਉੱਤਰ- ਗਰਮੀਆਂ ਵਿੱਚ ਘੜੇ ਦੇ ਮਹੀਨ ਮੁਸਾਮਾਂ ਰਾਹੀਂ ਰਿਸਣ ਵਾਲਾ ਪਾਣੀ ਗੁਪਤ ਤਾਪ ਲੈ ਕੇ ਵਾਸ਼ਪੀਕ੍ਰਿਤ ਹੁੰਦਾ ਰਹਿੰਦਾ ਹੈ। ਇਸਦੇ ਸਿੱਟੇ ਵਜੋਂ ਘੜੇ ਦਾ ਤਾਪਮਾਨ ਘੱਟ ਜਾਂਦਾ ਹੈ ਅਤੇ ਘੜੇ ਅੰਦਰਲਾ ਪਾਣੀ ਠੰਡਾ ਰਹਿੰਦਾ ਹੈ।
ਪ੍ਰ.3. ਐਸੀਟੋਨ/ਪੈਟਰੋਲ ਜਾਂ ਸੈਂਟ ਪਾਉਣ ਤੇ ਸਾਡੀ ਹਥੇਲੀ ਠੰਡੀ ਕਿਉਂ ਹੋ ਜਾਂਦੀ ਹੈ? Click to see Answer
ਉੱਤਰ- ਐਸੀਟੋਨ, ਪੈਟਰੋਲ ਜਾਂ ਸੈਂਟ ਬਹੁਤ ਉੱਡਣਸ਼ੀਲ ਪਦਾਰਥ ਹਨ। ਇਹ ਹਥੇਲੀ ਉੱਤੇ ਛਿੜਕਣ ਤੋਂ ਤੁਰੰਤ ਬਾਅਦ ਗੁਪਤ ਤਾਪ ਸੋਖ ਕੇ ਵਾਸ਼ਪਾਂ ਵਿੱਚ ਬਦਲ ਜਾਂਦੇ ਹਨ। ਇਸ ਕਾਰਨ ਹਥੇਲੀ ਨੂੰ ਠੰਡਕ ਮਹਿਸੂਸ ਹੁੰਦੀ ਹੈ।
ਪ੍ਰ.4. ਕੱਪ ਦੀ ਬਜਾਏ ਪਲੇਟ ਵਿੱਚ ਅਸੀਂ ਗਰਮ ਦੁੱਧ ਜਾਂ ਚਾਹ ਜਲਦੀ ਕਿਉਂ ਪੀ ਲੈਂਦੇ ਹਾਂ? Click to see Answer
ਉੱਤਰ- ਪਲੇਟ ਵਿੱਚ ਪਾਏ ਗਰਮ ਦੁੱਧ ਦਾ ਸਤਹੀ ਖੇਤਰਫਲ ਵੱਧ ਹੁੰਦਾ ਹੈ। ਇਸ ਲਈ ਇਸਦੀ ਸਤ੍ਹਾ ਤੋਂ ਵਾਸ਼ਪੀਕਰਨ ਤੇਜ਼ੀ ਨਾਲ ਹੁੰਦਾ ਹੈ ਜਿਸ ਕਾਰਨ ਦੁੱਧ ਠੰਡਾ ਹੋ ਜਾਂਦਾ ਹੈ ਅਤੇ ਅਸੀਂ ਉਸਨੂੰ ਜਲਦੀ ਪੀ ਲੈਂਦੇ ਹਾਂ।
ਪ੍ਰ.5. ਗਰਮੀਆਂ ਵਿੱਚ ਸਾਨੂੰ ਕਿਸ ਕਿਸਮ ਦੇ ਕਪੜੇ ਪਹਿਨਣੇ ਚਾਹੀਦੇ ਹਨ? Click to see Answer
ਉੱਤਰ- ਗਰਮੀਆਂ ਵਿੱਚ ਸਾਨੂੰ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ। ਅਜਿਹਾ ਇਸ ਲਈ ਕਿਉਂਕਿ ਸੂਤੀ ਕੱਪੜਿਆਂ ਵਿੱਚੋਂ ਪਸੀਨੇ ਦਾ ਵਾਸ਼ਪੀਕਰਨ ਤੇਜ਼ੀ ਨਾਲ ਹੁੰਦਾ ਹੈ। ਇਸ ਤਰ੍ਹਾਂ ਪਸੀਨਾ ਗੁਪਤ ਤਾਪ ਸੋਖ ਕੇ ਵਾਸ਼ਪਾਂ ਵਿੱਚ ਬਦਲ ਜਾਵੇਗਾ ਅਤੇ ਸਾਨੂੰ ਠੰਡਕ ਮਹਿਸੂਸ ਹੋਵੇਗੀ।
ਅਭਿਆਸ ਦੇ ਪ੍ਰਸ਼ਨ ਉੱਤਰ
ਪ੍ਰ.1. ਹੇਠ ਲਿਖੇ ਤਾਪਮਾਨਾਂ ਨੂੰ ਸੈਲਸਿਅਸ ਇਕਾਈ ਵਿੱਚ ਬਦਲੋ: ੳ) 300 K ਅ) 573 K Click to see Answer
ਉੱਤਰ-
ੳ) 300 K = 300 - 273 = 27°C
ਅ) 573 K = 573 - 273 = 300°C
ਪ੍ਰ.2. ਹੇਠ ਲਿਖੇ ਤਾਪਮਾਨਾਂ ਨੂੰ ਕੈਲਵਿਨ ਇਕਾਈ ਵਿੱਚ ਬਦਲੋ: ੳ) 25°C ਅ) 373°C Click to see Answer
ਉੱਤਰ-
ੳ) 25°C = 25 + 273 = 298 K
ਅ) 373°C = 373 + 273 = 646 K
ਪ੍ਰ.3. ਹੇਠ ਲਿਖੇ ਪ੍ਰੇਖਣਾ ਲਈ ਕਾਰਣ ਲਿਖੋ: ੳ) ਨੈਫਥਲੀਨ ਨੂੰ ਰੱਖਣ ਤੋਂ ਕੁਝ ਸਮੇਂ ਬਾਅਦ ਕੁਝ ਵੀ ਠੋਸ ਪਦਾਰਥ ਛੱਡੇ ਬਿਨਾਂ ਅਦਿੱਖ ਹੋ ਜਾਂਦੀ ਹੈ। Click to see Answer
ਉੱਤਰ- ਅਜਿਹਾ ਇਸ ਲਈ ਕਿਉਂਕਿ ਨੈਫਥਲੀਨ ਜੌਹਰ ਉਡਾਉਣ ਕਿਰਿਆ ਰਾਹੀਂ ਸਿੱਧਾ ਹੀ ਗੈਸੀ ਅਵਸਥਾ ਵਿੱਚ ਬਦਲ ਜਾਂਦੀ ਹੈ।
ਪ੍ਰ.3. ਅ) ਸਾਨੂੰ ਇਤਰ ਦੀ ਖੁਸ਼ਬੂ ਬਹੁਤ ਦੂਰ ਬੈਠੇ ਹੋਏ ਹੀ ਪਹੁੰਚ ਜਾਂਦੀ ਹੈ। Click to see Answer
ਉੱਤਰ- ਅਜਿਹਾ ਇਸ ਲਈ ਕਿਉਂਕਿ ਵਿਸਰਣ ਕਿਰਿਆ ਰਾਹੀਂ ਇਤਰ ਦੇ ਅਣੂ ਹਵਾ ਵਿੱਚ ਫੈਲ ਜਾਂਦੇ ਹਨ ਅਤੇ ਉਨ੍ਹਾਂ ਦੀ ਖ਼ੁਸ਼ਬੂ ਨੂੰ ਦੂਰ ਤੋਂ ਹੀ ਮਹਿਸੂਸ ਕੀਤਾ ਜਾ ਸਕਦਾ ਹੈ।
ਪ੍ਰ.4. ਹੇਠ ਲਿਖੇ ਪਦਾਰਥਾਂ ਨੂੰ ਉਨ੍ਹਾਂ ਦੇ ਕਣਾਂ ਦੇ ਵਿੱਚ ਵਧਦੇ ਹੋਏ ਆਕਰਸ਼ਣ ਦੇ ਅਨੁਸਾਰ ਤਰਤੀਬ ਵਿੱਚ ਕਰੋ: ੳ) ਪਾਣੀ ਅ) ਚੀਨੀ ੲ) ਆੱਕਸੀਜਨ Click to see Answer
ਉੱਤਰ- ਆੱਕਸੀਜਨ < ਪਾਣੀ < ਚੀਨੀ
ਪ੍ਰ.5. ਹੇਠ ਲਿਖੇ ਤਾਪਮਾਨਾਂ ਤੇ ਪਾਣੀ ਦੀ ਭੌਤਿਕ ਅਵਸਥਾ ਕੀ ਹੈ? ੳ) 25°C ਅ) 0°C ੲ) 100°C Click to see Answer
ਉੱਤਰ-
ੳ) 25° C ਤੇ ਪਾਣੀ ਦ੍ਰਵ ਅਵਸਥਾ ਵਿੱਚ ਹੋਵੇਗਾ।
ਅ) 0° C ਤੇ ਪਾਣੀ ਦ੍ਰਵ ਅਤੇ ਠੋਸ ਦੋਵੇਂ ਅਵਸਥਾਵਾਂ ਵਿੱਚ ਮਿਲ ਸਕਦਾ ਹੈ।
ੲ) 100° C ਤੇ ਪਾਣੀ ਦ੍ਰਵ ਅਤੇ ਗੈਸ ਦੋਵੇਂ ਅਵਸਥਾਵਾਂ ਵਿੱਚ ਮਿਲ ਸਕਦਾ ਹੈ।
ਪ੍ਰ.6. ਪੁਸ਼ਟੀ ਲਈ ਕਾਰਣ ਦਿਓ: ੳ) ਪਾਣੀ ਕਮਰੇ ਦੇ ਤਾਪਮਾਨ ਤੇ ਦ੍ਰਵ ਹੈ। Click to see Answer
ਉੱਤਰ- ਕਿਉਂਕਿ ਆਮ ਤੌਰ ਤੇ ਕਮਰੇ ਦਾ ਤਾਪਮਾਨ 0° C ਤੋਂ ਵੱਧ ਅਤੇ 100° C ਤੋਂ ਘੱਟ ਹੁੰਦਾ ਹੈ। ਇਨ੍ਹਾਂ ਤਾਪਮਾਨਾਂ ਦੇ ਵਿਚਕਾਰ ਪਾਣੀ ਦ੍ਰਵ ਅਵਸਥਾ ਤੇ ਹੀ ਮਿਲਦਾ ਹੈ। ਪਾਣੀ ਦਾ ਆਇਤਨ ਨਿਸ਼ਚਿਤ ਹੁੰਦਾ ਹੈ ਪਰੰਤੂ ਆਕਾਰ ਨਿਸ਼ਚਿਤ ਨਹੀਂ ਹੁੰਦਾ।
ਪ੍ਰ.6. ਅ) ਲੋਹੇ ਦੀ ਅਲਮਾਰੀ ਕਮਰੇ ਦੇ ਤਾਪਮਾਨ ਤੇ ਠੋਸ ਹੈ। Click to see Answer
ਉੱਤਰ- ਕਮਰੇ ਦੇ ਤਾਪਮਾਨ ਤੇ ਲੋਹੇ ਦੀ ਅਲਮਾਰੀ ਦਾ ਨਿਸ਼ਚਿਤ ਆਕਾਰ ਅਤੇ ਆਇਤਨ ਹੁੰਦਾ ਹੈ ਇਸ ਲਈ ਉਹ ਠੋਸ ਹੁੰਦੀ ਹੈ।
ਪ੍ਰ.7. 273K ਤੇ ਬਰਫ ਨੂੰ ਠੰਡਾ ਕਰਨ ਤੇ ਅਤੇ ਪਾਣੀ ਨੂੰ ਇਸੇ ਤਾਪਮਾਨ ਤੇ ਠੰਡਾ ਕਰਨ ਤੇ ਠੰਡਕ ਦਾ ਪ੍ਰਭਾਵ ਵਧੇਰੇ ਕਿਉਂ ਹੁੰਦਾ ਹੈ? Click to see Answer
ਉੱਤਰ- ਅਜਿਹਾ ਇਸ ਲਈ ਕਿਉਂਕਿ ਬਰਫ਼ ਪਿਘਲਣ ਦਾ ਗੁਪਤ ਤਾਪ ਸੋਖ ਕੇ ਪਾਣੀ ਨਾਲੋਂ ਵਧੇਰੇ ਠੰਡਕ ਪੈਦਾ ਕਰਦੀ ਹੈ।
ਪ੍ਰ.8. ਉਬਲਦੇ ਹੋਏ ਪਾਣੀ ਜਾਂ ਭਾਫ਼ ਵਿੱਚੋਂ ਜਲਨ ਦੀ ਤੀਬਰਤਾ ਕਿਸ ਵਿੱਚ ਵਧੇਰੇ ਮਹਿਸੂਸ ਹੁੰਦੀ ਹੈ? Click to see Answer
ਉੱਤਰ- ਭਾਫ਼ ਨਾਲ ਵੱਧ ਜਲਨ ਹੋਵੇਗੀ ਕਿਉਂਕਿ ਗੁਪਤ ਤਾਪ ਸੋਖਣ ਕਾਰਨ ਇਸ ਵਿੱਚ ਤਾਪ ਦੀ ਮਾਤਰਾ ਪਾਣੀ ਨਾਲੋਂ ਵੱਧ ਹੋਵੇਗੀ।
ਪ੍ਰ.9. ਹੇਠ ਲਿਖੇ ਚਿੱਤਰ ਦੇ ਲਈ ੳ, ਅ, ੲ, ਸ, ਹ ਅਤੇ ਕ ਦੀ ਅਵਸਥਾ ਪਰਿਵਰਤਨ ਨੂੰ ਨਾਂ ਦਿਓ:
Click to see Answer
ਉੱਤਰ-
ੳ) ਪਿਘਲਣਾ
ਅ) ਵਾਸ਼ਪੀਕਰਣ
ੲ) ਸੰਘਣਨ
ਸ) ਜੰਮਣਾ
ਹ) ਜੌਹਰ ਉੱਡਣਾ
ਕ) ਜੌਹਰ ਉੱਡਣਾ
Share post to friends:

💐🌿Follow us for latest updates 👇👇👇

Featured post

PSTET Previous Year Question Papers Solved || Mock Tests || Quizzes || and study materials

PSTET  Previous Year Question Papers Solved & Study Materials If you are preparing for PSTET 2026, 2027 , then practicing PSTET Previo...

RECENT UPDATES

Trends