PSEB Class 8 Science Solution Chapter 13: ਪ੍ਰਕਾਸ਼ ( Light)

PSEB Class 8 Science Solution Chapter 13: ਪ੍ਰਕਾਸ਼

ਸ਼੍ਰੇਣੀ 8ਵੀਂ (ਸਾਇੰਸ)

ਪਾਠ-13: ਪ੍ਰਕਾਸ਼

ੳ- ਖਾਲੀ ਥਾਵਾਂ ਭਰੋ
1) ਪ੍ਰਕਾਸ਼ ਦੀ ਅਣਹੋਂਦ ________ ਨੂੰ ਕਹਿੰਦੇ ਹਨ। Click to see Answer
ਉੱਤਰ- ਹਨੇਰਾ
2) ਪ੍ਰਕਾਸ਼ ________ ਪਦਾਰਥਾਂ/ ਮਾਧਿਅਮਾਂ ਵਿੱਚੋਂ ਲੰਘ ਸਕਦਾ ਹੈ। Click to see Answer
ਉੱਤਰ- ਪਾਰਦਰਸ਼ੀ
3) ਸੂਰਜੀ ਪ੍ਰਕਾਸ਼ ________ ਰੰਗਾਂ ਦਾ ਬਣਿਆ ਹੁੰਦਾ ਹੈ। Click to see Answer
ਉੱਤਰ- ਸੱਤ
4) ਮਨੁੱਖੀ ਅੱਖ ਵਿੱਚ ਪ੍ਰਤੀਬਿੰਬ ________ ਤੇ ਬਣਦਾ ਹੈ। Click to see Answer
ਉੱਤਰ- ਰੈਟਿਨਾ
5) ________ ਆਪਣੀਆਂ ਅੱਖਾਂ ਵੱਖ-ਵੱਖ ਦਿਸ਼ਾਵਾਂ ਵਿੱਚ ਘੁਮਾ ਸਕਦਾ ਹੈ ਅਤੇ ਇੱਕ ਪਿੱਛੇ ਵੱਲ ਘੁਮਾ ਸਕਦਾ ਹੈ। Click to see Answer
ਉੱਤਰ- ਅ) ਗਿਰਗਿਟ
ਅ- ਹੇਠ ਲਿਖਿਆਂ ਵਿੱਚ ਸਹੀ (T) ਜਾਂ ਗਲਤ (F) ਲਿਖੋ
1) ਮੋਮਬੱਤੀ ਪ੍ਰਕਾਸ਼ ਦਾ ਕੁਦਰਤੀ ਸੋਮਾ ਹੈ। Click to see Answer
ਉੱਤਰ- (F)
2) ਰੈਟੀਨਾ ਅੱਖ ਦੇ ਡੇਲੇ ਦੀ ਸਭ ਤੋਂ ਬਾਹਰੀ ਪਰਤ ਹੁੰਦੀ ਹੈ। Click to see Answer
ਉੱਤਰ- (F)
3) ਆਈਰਿਸ ਦੇ ਵਿਚਕਾਰਲੇ ਛੇਦ ਨੂੰ ਪੁਤਲੀ ਕਹਿੰਦੇ ਹਨ। Click to see Answer
ਉੱਤਰ- (T)
4) ਹਨੇਰੇ ਦੇ ਜੀਵ ਕੇਵਲ ਉਜਲੇ ਪ੍ਰਕਾਸ਼ ਵਿੱਚ ਹੀ ਦੇਖ ਸਕਦੇ ਹਨ। Click to see Answer
ਉੱਤਰ- (F)
5) ਚੁਣੌਤੀ ਵਾਲੇ ਨੇਤਰਹੀਨਾਂ ਲਈ ਲਿਖਣ ਦੀ ਬਰੇਲ-ਪ੍ਰਣਾਲੀ ਦੀ ਕਾਢ ਹੈਲੇਨ ਕੀਲਰ ਨੇ ਕੱਢੀ ਸੀ। Click to see Answer
ਉੱਤਰ- (F)
ੲ- ਮਿਲਾਣ ਕਰੋ
ਸਹੀ ਮਿਲਾਨ ਦੇਖਣ ਲਈ ਕਲਿੱਕ ਕਰੋ Click to see Answer
ਕਾਲਮ-ੳਕਾਲਮ-ਅ
1. ਦਰਪਣਾਂ ਰਾਹੀਂ ਪਰਾਵਰਤਨ ਦੌਰਾਨ ਪਰਾਵਰਤਨ ਕੋਣ ਹਮੇਸ਼ਾ ਬਰਾਬਰ ਹੁੰਦਾ ਹੈ।ਸ) ਆਪਤਨ ਕੌਣ
2. ਅੱਖ ਦੇ ਇਸ ਭਾਗ ਕਾਰਣ ਅੱਖ ਦਾ ਰੰਗ ਹੁੰਦਾ ਹੈ।ਹ) ਆਇਰਿਸ
3. ਇਹ ਊਰਜਾ ਦਾ ਕੁਦਰਤੀ-ਸੋਮਾ ਹੈ।ਅ) ਸੂਰਜ
4. ਇਹ ਅੱਖ ਦੀ ਪਰਤ ਸਕਲੀਰਾ ਦੀ ਅਗਲੀ ਪਾਰਦਰਸ਼ੀ ਪਰਤ ਹੈ।ੳ) ਕਾਰਨੀਆ
5. ਇਹ ਹਨੇਰੇ ਦਾ ਜੀਵ ਹੈ।ੲ) ਉੱਲੂ
ਸ- ਹੇਠ ਲਿਖਿਆਂ ਬਹੁ ਉੱਤਰਾਂ ਵਿੱਚੋਂ ਠੀਕ ਉੱਤਰ ਚੁਣੋ
1. ਇਹ ਦੇਖਣ (ਦ੍ਰਿਸ਼ਟੀ) ਦੀ ਸੰਵੇਦਨਾ ਦਿਮਾਗ ਤੱਕ ਲੈ ਕੇ ਜਾਂਦੀ ਹੈ: Click to see Answer
ਉੱਤਰ- ਸ) ਪ੍ਰਕਾਸ਼ ਨਸ
2. ਸਧਾਰਨ ਅੱਖ ਲਈ ਸਪਸ਼ਟ ਦ੍ਰਿਸ਼ਟੀ ਦੀ ਨਿਊਨਤਮ ਦੂਰੀ ਹੈ: Click to see Answer
ਉੱਤਰ- ਅ) 25 ਸੈਂ.ਮੀ.
3. ਅੱਖ ਦੇ ਡੇਲੇ ਵਿੱਚ ਲੈਂਜ ਦੇ ਪਿਛਲੇ ਪਾਸੇ ਦ੍ਰਵ ਹੁੰਦਾ ਹੈ: Click to see Answer
ਉੱਤਰ- ਅ) ਵਿਟਰਸ ਹਿਊਮਰ
4. ਇਹ ਆਪਣੀ ਇੱਕ ਅੱਖ ਅੱਗੇ ਅਤੇ ਇੱਕ ਪਿੱਛੇ ਵੱਲ ਘੁਮਾ ਸਕਦਾ ਹੈ: Click to see Answer
ਉੱਤਰ- ਅ) ਗਿਰਗਿਟ
5. ਇਸ ਦੀ ਸਹਾਇਤਾ ਨਾਲ ਸੁੰਦਰ ਪੈਟਰਨ ਵੇਖੇ ਜਾ ਸਕਦੇ ਹਨ: Click to see Answer
ਉੱਤਰ- ਸ) ਕਲਾਈਡੋਸਕੋਪ
ਹ- ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰ. 1. ਅਪਾਰਦਰਸ਼ੀ ਵਸਤੂ ਦੀ ਪਰਿਭਾਸ਼ਾ ਲਿਖੋ। Click to see Answer
ਉੱਤਰ- ਜਿਨ੍ਹਾਂ ਵਸਤੂਆਂ ਵਿੱਚੋਂ ਪ੍ਰਕਾਸ਼ ਆਰ-ਪਾਰ ਨਹੀਂ ਲੰਘ ਸਕਦਾ ਉਹ ਅਪਾਰਦਰਸ਼ੀ ਕਹਾਉਂਦੀਆਂ ਹਨ।
2. ਦਰਪਣ ਕੀ ਹੁੰਦਾ ਹੈ? Click to see Answer
ਉੱਤਰ- ਦਰਪਣ ਇੱਕ ਕੱਚ ਦਾ ਟੁਕੜਾ ਹੁੰਦਾ ਹੈ ਜਿਸਦੀ ਇੱਕ ਸਤ੍ਹਾ ਪਾਲਿਸ਼ ਕੀਤੀ ਹੁੰਦੀ ਹੈ ਅਤੇ ਦੂਜੀ ਸਤ੍ਹਾ ਪਰਾਵਰਤਕ ਹੁੰਦੀ ਹੈ। ਦਰਪਣ ਤੋਂ ਨਿਯਮਿਤ ਪਰਾਵਰਤਨ ਪ੍ਰਾਪਤ ਹੁੰਦਾ ਹੈ ਜਿਸ ਨਾਲ ਪ੍ਰਤੀਬਿੰਬ ਰਚਨਾ ਹੋ ਸਕਦੀ ਹੈ।
3. ਹਨੇਰੇ ਦੇ ਜੀਵ ਕੀ ਹੁੰਦੇ ਹਨ? Click to see Answer
ਉੱਤਰ- ਜਿਹੜੇ ਜੀਵ ਰਾਤ ਦੇ ਸਮੇਂ ਜਾਂ ਹਨੇਰੇ ਵਿੱਚ ਦੇਖ ਸਕਦੇ ਹਨ, ਉਨ੍ਹਾਂ ਨੂੰ ਹਨੇਰੇ ਦੇ ਜੀਵ ਕਿਹਾ ਜਾਂਦਾ ਹੈ। ਉਦਾਹਰਨ- ਉੱਲੂ।
4. ਚੁਣੌਤੀ ਵਾਲੇ ਨੇਤਰਹੀਨ ਕਿਵੇਂ ਪੜ੍ਹ ਲਿਖ ਸਕਦੇ ਹਨ? Click to see Answer
ਉੱਤਰ- ਚੁਣੌਤੀ ਵਾਲੇ ਨੇਤਰਹੀਨ ਵੀ ਲਿਖਣ ਦੀ ਬਰੇਲ-ਪ੍ਰਣਾਲੀ ਨਾਲ ਪੜ੍ਹ-ਲਿਖ ਸਕਦੇ ਹਨ।
5. ਅਜਿਹੇ ਦੋ ਜੀਵਾਂ ਦੇ ਨਾਂ ਲਿਖੋ ਜਿਨ੍ਹਾਂ ਦੀਆਂ ਅੱਖਾਂ ਵਿੱਚ ਬਹੁਤੇ ਲੈਂਜ਼ ਹੁੰਦੇ ਹਨ। Click to see Answer
ਉੱਤਰ- ਮੱਖੀ ਅਤੇ ਕਾਕਰੋਚ।
6. ਨਿਊਟਨ ਡਿਸਕ ਕੀ ਹੁੰਦੀ ਹੈ? Click to see Answer
ਉੱਤਰ- ਨਿਊਟਨ ਡਿਸਕ, ਇੱਕ ਡੰਡੀ ਨਾਲ ਘੁਮਾਉਣ ਵਾਲੀ ਗੋਲ ਚੱਕਰੀ ਹੁੰਦੀ ਜਿਸ ਦੇ ਉਪਰਲੇ ਤਲ ਤੇ ਸੂਰਜੀ ਸਪੈਕਟਰੱਮ ਅਨੁਸਾਰ ਸੱਤ ਰੰਗ ਕੀਤੇ ਹੁੰਦੇ ਹਨ। ਜਦੋਂ ਨਿਊਟਨ ਡਿਸਕ ਤੇਜ਼ ਘੁੰਮਦੀ ਹੈ ਤਾਂ ਇਸ ਦੇ ਉੱਪਰ ਕੀਤੇ ਸੱਤ ਰੰਗ ਮਿਲ ਕੇ ਸਫੇਦ ਪ੍ਰਤੀਤ ਹੁੰਦੇ ਹਨ।
7. ਸਫੈਦ ਪ੍ਰਕਾਸ਼ ਦੇ ਸਪੈਕਟਰੱਮ ਦੇ ਸਾਰੇ ਰੰਗਾਂ ਨੂੰ ਤਰਤੀਬ ਵਿੱਚ ਲਿਖੋ। Click to see Answer
ਉੱਤਰ- ਉੱਪਰ ਤੋਂ ਹੇਠਾਂ ਵੱਲ ਸਪੈਕਟਰਮ ਦੇ ਰੰਗ- 1) ਲਾਲ (Red), 2) ਸੰਤਰੀ (Orange), 3) ਪੀਲਾ (Yellow), 4) ਹਰਾ (Green), 5) ਨੀਲਾ (Blue), 6) ਜਾਮੁਨੀ (Indigo), 7) ਬੈਂਗਣੀ (Violet)।
ਕ- ਛੋਟੇ ਉੱਤਰਾਂ ਵਾਲੇ ਪ੍ਰਸ਼ਨ
8. ਕਿਸੇ ਵਸਤੂ ਦੇ ਪੰਜ ਪ੍ਰਤੀਬਿੰਬ ਦੇਖਣ ਲਈ ਤੁਸੀਂ ਦੋ ਸਮਤਲ ਦਰਪਣਾਂ ਨੂੰ ਕਿਵੇਂ ਸੈਟ ਕਰੋਗੇ? Click to see Answer
ਉੱਤਰ- ਦਿੱਤਾ ਹੈ:- ਪ੍ਰਤੀਬਿੰਬਾਂ ਦੀ ਗਿਣਤੀ = 5। ਹੁਣ ਸੂਤਰ ਤੋਂ - ਦਰਪਣਾਂ ਵਿਚਕਾਰ ਕੋਣ = 360 / (ਪ੍ਰਤੀਬਿੰਬਾਂ ਦੀ ਗਿਣਤੀ + 1)। ਇਸ ਲਈ- ਦਰਪਣਾਂ ਦੇ ਵਿਚਕਾਰ ਲੋੜੀਂਦਾ ਕੋਣ = 360 / (5 + 1) = 360 / 6 = 60°। ਤਾਂ- 5 ਪ੍ਰਤੀਬਿੰਬਾਂ ਲਈ ਦਰਪਣਾਂ ਦੇ ਵਿਚਕਾਰ ਲੋੜੀਂਦਾ ਕੋਣ = 60°।
9. ਦ੍ਰਿੜ੍ਹਤਾ ਦਰਸ਼ਨ ਕੀ ਹੁੰਦਾ ਹੈ? Click to see Answer
ਉੱਤਰ- ਸਾਡੀਆਂ ਅੱਖਾਂ ਅਤੇ ਦਿਮਾਗ ਤੇ ਦੇਖੀ ਗਈ ਵਸਤੂ ਦਾ ਦ੍ਰਿਸ਼ਟੀ ਪ੍ਰਭਾਵ 1/30 ਸੈਕਿੰਡ ਤੱਕ ਰਹਿੰਦਾ ਹੈ। ਜੇ ਵਸਤੂ 1/30 ਸੈਕਿੰਡ ਤੋਂ ਪਹਿਲਾਂ ਅੱਖਾਂ ਤੋਂ ਪਰ੍ਹੇ ਹੋ ਜਾਵੇ ਤਾਂ ਵੀ ਉਸ ਦਾ ਪ੍ਰਭਾਵ ਰੈਟਿਨਾ ਉੱਤੇ ਕਾਇਮ ਰਹਿੰਦਾ ਹੈ। ਇਸ ਕਿਰਿਆ ਨੂੰ ਦ੍ਰਿੜ੍ਹਤਾ ਦਰਸ਼ਨ ਕਿਹਾ ਜਾਂਦਾ ਹੈ। ਫਿਲਮਾਂ ਵਿੱਚ ਜੋ ਸਾਨੂੰ ਜੀਵ ਚੱਲਦੇ ਦਿਖਾਈ ਦਿੰਦੇ ਹਨ, ਉਹ ਇਸ ਕਰਕੇ ਹੁੰਦਾ ਹੈ ਕਿ ਪਹਿਲੇ ਚਿੱਤਰ ਤੋਂ 1/30 ਸੈਕਿੰਡ ਤੋਂ ਪਹਿਲਾਂ ਹੀ ਦੂਜਾ ਚਿੱਤਰ ਅੱਖਾਂ ਸਾਹਮਣੇ ਆ ਜਾਂਦਾ ਹੈ।
10. ਅੱਖਾਂ ਦੀ ਸੰਭਾਲ ਲਈ ਕੁੱਝ ਸਾਵਧਾਨੀਆਂ ਲਿਖੋ। Click to see Answer
ਉੱਤਰ- 1) ਕਦੇ ਵੀ ਤੇਜ਼ ਪ੍ਰਕਾਸ਼ ਦੇ ਸੋਮੇ ਵੱਲ ਸਿੱਧਾ ਨਾ ਦੇਖੋ। 2) ਸੂਰਜ ਗ੍ਰਹਿਣ ਨੂੰ ਸਿੱਧਾ ਨਾ ਦੇਖੋ। 3) ਜ਼ਿਆਦਾ ਮੱਧਮ ਜਾਂ ਜ਼ਿਆਦਾ ਤਿੱਖੀ ਰੌਸ਼ਨੀ ਵਿੱਚ ਨਾ ਪੜ੍ਹੋ। 4) ਖੇਡਣ ਜਾਂ ਕੰਮ ਕਰਨ ਸਮੇਂ ਅੱਖਾਂ ਦਾ ਖਾਸ ਧਿਆਨ ਰੱਖੋ। 5) ਆਪਣੀਆਂ ਅੱਖਾਂ ਨੂੰ ਠੰਡੇ ਅਤੇ ਸਾਫ਼ ਪਾਣੀ ਨਾਲ ਧੋਵੋ। 6) ਅੱਖਾਂ ਨੂੰ ਰਗੜਨਾ ਨਹੀਂ ਚਾਹੀਦਾ।
ਖ- ਵੱਡੇ ਉੱਤਰਾਂ ਵਾਲੇ ਪ੍ਰਸ਼ਨ
11. ਅੰਕਿਤ ਚਿੱਤਰ ਦੀ ਸਹਾਇਤਾ ਨਾਲ ਮਨੁੱਖੀ ਅੱਖ ਦਾ ਵਰਣਨ ਕਰੋ। Click to see Answer
ਉੱਤਰ- ਮਨੁੱਖੀ ਅੱਖ ਦੇ ਵੱਖ-ਵੱਖ ਭਾਗ ਅਤੇ ਉਨ੍ਹਾਂ ਦਾ ਕੰਮ ਇਸ ਪ੍ਰਕਾਰ ਹੈ:
1. ਸਕਲੀਰਾ: ਇਹ ਅੱਖ ਦੀ ਬਾਹਰੀ ਪਰਤ ਹੈ ਜੋ ਅੱਖ ਦੇ ਅੰਦਰੂਨੀ ਹਿੱਸੇ ਨੂੰ ਸੁਰੱਖਿਅਤ ਰੱਖਦੀ ਹੈ।
2. ਕਾਰਨੀਆ: ਸਕਲੈਰਾਟਿਕ ਦੇ ਉੱਭਰੇ ਹੋਏ ਸਾਹਮਣੇ ਵਾਲੇ ਪਾਰਦਰਸ਼ੀ ਭਾਗ ਨੂੰ ਕਾਰਨੀਆ ਕਿਹਾ ਜਾਂਦਾ ਹੈ।
3. ਆਇਰਿਸ: ਇਹ ਕੋਰੋਇਡ ਦਾ ਅਗਲਾ ਰੰਗਦਾਰ ਭਾਗ ਹੁੰਦਾ ਹੈ ਜੋ ਪੁਤਲੀ ਦੇ ਆਕਾਰ ਨੂੰ ਨਿਯੰਤ੍ਰਿਤ ਕਰਦਾ ਹੈ।
4. ਪੁਤਲੀ: ਇਹ ਆਇਰਿਸ ਦੇ ਕੇਂਦਰ ਵਿਚਲਾ ਸ਼ੇਕ ਹੁੰਦਾ ਹੈ ਜਿਸ ਰਾਹੀਂ ਲੰਘ ਕੇ ਪ੍ਰਕਾਸ਼ ਅੱਖ ਦੇ ਲੈਂਜ਼ ਤੱਕ ਪਹੁੰਚਦਾ ਹੈ।
5. ਰੈਟਿਨਾ: ਇਹ ਅੱਖ ਦੀ ਸਭ ਤੋਂ ਅੰਦਰਲੀ ਪਰਤ ਹੁੰਦੀ ਹੈ। ਇਸ ਉੱਤੇ ਵਸਤੂਆਂ ਦੇ ਪ੍ਰਤੀਬਿੰਬ ਬਣਦੇ ਹਨ।
6. ਲੈਂਜ਼: ਅੱਖ ਵਿੱਚ ਉੱਤਲ ਲੈਂਜ਼ ਹੁੰਦਾ ਹੈ ਜੋ ਪ੍ਰਤੀਬਿੰਬ ਰੈਟਿਨਾ ਉੱਤੇ ਬਣਾਉਂਦਾ ਹੈ।
7. ਸਿਲਰੀ ਮਾਸਪੇਸ਼ੀਆਂ: ਇਹ ਅੱਖ ਦੇ ਲੈਂਜ਼ ਨੂੰ ਜਕੜ ਕੇ ਰੱਖਦੀਆਂ ਹਨ ਅਤੇ ਫੋਕਸ ਦੂਰੀ ਬਦਲਣ ਵਿੱਚ ਸਹਾਇਤਾ ਕਰਦੀਆਂ ਹਨ।
8. ਨੇਤਰ ਦ੍ਰਵ: ਲੈਂਜ਼ ਦੇ ਅਗਲੇ ਭਾਗ ਵਿੱਚ ਐਕੁਅਸ ਹਿਊਮਰ ਅਤੇ ਪਿਛਲੇ ਪਾਸੇ ਵਿਟਰਸ ਹਿਊਮਰ ਦ੍ਰਵ ਹੁੰਦਾ ਹੈ।
9. ਪ੍ਰਕਾਸ਼ ਨਸ: ਇਹ ਰੈਟਿਨਾ ਤੋਂ ਮਿਲੀ ਸੂਚਨਾ ਨੂੰ ਦਿਮਾਗ ਤੱਕ ਲੈ ਜਾਂਦੀ ਹੈ।
10. ਅੰਧ ਬਿੰਦੂ: ਰੈਟਿਨਾ ਅਤੇ ਪ੍ਰਕਾਸ਼ ਨਸ ਦੇ ਸੁਮੇਲ ਵਾਲਾ ਭਾਗ ਜੋ ਪ੍ਰਕਾਸ਼ ਲਈ ਸੰਵੇਦਨਸ਼ੀਲ ਨਹੀਂ ਹੁੰਦਾ।
11. ਪੀਲਾ ਬਿੰਦੁ: ਅੱਖ ਅੰਦਰ ਰੈਟਿਨਾ ਦਾ ਇਹ ਭਾਗ ਪ੍ਰਕਾਸ਼ ਲਈ ਸਭ ਤੋਂ ਵੱਧ ਸੰਵੇਦਨਸ਼ੀਲ ਹੁੰਦਾ ਹੈ।
12. ਪ੍ਰਕਾਸ਼ ਦੇ ਪਰਾਵਰਤਨ ਦੇ ਨਿਯਮ ਲਿਖੋ ਅਤੇ ਚਿੱਤਰ ਬਣਾਓ। Click to see Answer
ਉੱਤਰ- ਪਰਾਵਰਤਨ ਦੇ ਨਿਯਮ:- 1) ਆਪਤਨ ਕੋਣ ਹਮੇਸ਼ਾ ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ। 2) ਆਪਾਤੀ ਕਿਰਨ, ਪਰਾਵਰਤਿਤ ਕਿਰਨ, ਆਪਤਨ ਬਿੰਦੂ ਅਤੇ ਅਭਿਲੰਬ ਸਾਰੇ ਇੱਕੋ ਤਲ ਵਿੱਚ ਹੁੰਦੇ ਹਨ।
13. ਕਲਾਈਡੋਸਕੋਪ ਕੀ ਹੁੰਦਾ ਹੈ? ਇਸਦਾ ਕੀ ਉਪਯੋਗ ਹੈ? Click to see Answer
ਉੱਤਰ- ਕਲਾਈਡੋਸਕੋਪ ਇੱਕ ਅਜਿਹਾ ਪ੍ਰਕਾਸ਼ੀ ਯੰਤਰ ਹੈ ਜਿਹੜਾ ਪ੍ਰਕਾਸ਼ ਦੇ ਬਹੁ ਪਰਾਵਰਤਨ ਦਾ ਉਪਯੋਗ ਕਰਕੇ ਸਾਨੂੰ ਰੰਗਾਂ ਦੇ ਸੁੰਦਰ ਪੈਟਰਨ ਦਿਖਾਉਂਦਾ ਹੈ। ਇਸ ਵਿੱਚ ਸਮਤਲ ਦਰਪਣ ਦੇ ਤਿੰਨ ਆਇਤਾਕਾਰ ਟੁਕੜੇ ਹੁੰਦੇ ਹਨ ਜੋ ਪ੍ਰਿਜ਼ਮ ਦੀ ਸ਼ਕਲ ਵਿੱਚ ਜੁੜੇ ਹੁੰਦੇ ਹਨ। ਕਲਾਕਾਰ ਇਸਦੀ ਵਰਤੋਂ ਨਵੇਂ-ਨਵੇਂ ਪੈਟਰਨ ਦੀ ਸਿਰਜਨਾ ਕਰਨ ਲਈ ਕਰਦੇ ਹਨ।
14. ਤੁਸੀ ਕਿਵੇਂ ਸਿੱਧ ਕਰੋਗੇ ਕਿ ਸਫੇਦ ਪ੍ਰਕਾਸ਼ ਸੱਤ ਰੰਗਾ ਤੋਂ ਮਿਲਕੇ ਬਣਿਆ ਹੈ? Click to see Answer
ਉੱਤਰ- ਇੱਕ ਨਿਊਟਨ ਡਿਸਕ ਲਓ। ਇਹ ਇੱਕ ਗੋਲ ਚੱਕਰੀ ਹੁੰਦੀ ਜਿਸ ਦੇ ਉਪਰਲੇ ਤਲ ਤੇ ਸੱਤ ਰੰਗ ਕੀਤੇ ਹੁੰਦੇ ਹਨ। ਜਦੋਂ ਨਿਊਟਨ ਡਿਸਕ ਤੇਜ਼ ਘੁੰਮਦੀ ਹੈ ਤਾਂ ਇਸ ਦੇ ਉੱਪਰ ਕੀਤੇ ਸੱਤ ਰੰਗ ਮਿਲ ਕੇ ਸਫੇਦ ਪ੍ਰਤੀਤ ਹੁੰਦੇ ਹਨ। ਇਸ ਤੋਂ ਸਿੱਧ ਹੋ ਜਾਂਦਾ ਹੈ ਕਿ ਸਫੇਦ ਪ੍ਰਕਾਸ਼ ਸੱਤ ਰੰਗਾ ਤੋਂ ਮਿਲਕੇ ਬਣਿਆ ਹੈ। ਅਸੀਂ ਇੱਕ ਪ੍ਰਿਜ਼ਮ ਦੀ ਮਦਦ ਨਾਲ ਵੀ ਪ੍ਰਕਾਸ਼ ਦਾ ਸਪੈਕਟਰੱਮ ਦੇਖ ਸਕਦੇ ਹਾਂ।
-: ਸੋਚੋ ਅਤੇ ਉੱਤਰ ਦਿਓ :-
ਪ੍ਰ.1. ਜੇ ਦਰਪਣਾਂ ਵਿਚਕਾਰ ਕੋਣ 72° ਹੋਵੇ ਤਾਂ ਦਰਪਣਾਂ ਸਾਹਮਣੇ ਰੱਖੀ ਵਸਤੂ ਦੇ ਕਿੰਨੇ ਪ੍ਰਤੀਬਿੰਬ ਦਿਖਾਈ ਦੇਣਗੇ? Click to see Answer
ਉੱਤਰ- ਦਿੱਤਾ ਹੈ - ਦਰਪਣਾਂ ਵਿਚਕਾਰ ਕੌਣ = 72°। ਹੁਣ ਸੂਤਰ ਤੋਂ- ਪ੍ਰਤੀਬਿੰਬਾਂ ਦੀ ਗਿਣਤੀ = (360 / ਦਰਪਣਾਂ ਵਿਚਕਾਰ ਕੋਣ) - 1। ਤਾਂ- ਪ੍ਰਤੀਬਿੰਬਾਂ ਦੀ ਗਿਣਤੀ = (360 / 72) - 1 = 5 - 1 = 4। ਇਸ ਲਈ 72° ਤੇ ਦਰਪਣਾਂ ਵਿੱਚ ਬਣੇ ਪ੍ਰਤੀਬਿੰਬਾਂ ਦੀ ਗਿਣਤੀ = 4 ਪ੍ਰਤੀਬਿੰਬ।
ਪ੍ਰ.1. ਨਿਊਟਨ ਡਿਸਕ ਕੀ ਹੈ? Click to see Answer
ਉੱਤਰ- ਨਿਊਟਨ ਡਿਸਕ, ਇੱਕ ਡੰਡੀ ਨਾਲ ਘੁਮਾਉਣ ਵਾਲੀ ਗੋਲ ਚੱਕਰੀ ਹੁੰਦੀ ਜਿਸ ਦੇ ਉਪਰਲੇ ਤਲ ਤੇ ਸੂਰਜੀ ਸਪੈਕਟਰਮ ਅਨੁਸਾਰ ਸੱਤ ਰੰਗ ਕੀਤੇ ਹੁੰਦੇ ਹਨ। ਜਦੋਂ ਨਿਊਟਨ ਡਿਸਕ ਤੇਜ਼ ਘੁੰਮਦੀ ਹੈ ਤਾਂ ਇਸ ਦੇ ਉੱਪਰ ਕੀਤੇ ਸੱਤ ਰੰਗ ਮਿਲ ਕੇ ਸਫੇਦ ਪ੍ਰਤੀਤ ਹੁੰਦੇ ਹਨ।
ਪ੍ਰ.2. ਪ੍ਰਕਾਸ਼ ਦੇ ਸੱਤ ਰੰਗਾਂ ਵਿੱਚ ਟੁੱਟਣ ਦੇ ਵਰਤਾਰੇ ਨੂੰ ਕੀ ਕਹਿੰਦੇ ਹਨ? Click to see Answer
ਉੱਤਰ- ਪ੍ਰਕਾਸ਼ ਦਾ ਵਰਣ ਵਿਖੇਪਨ।
ਪ੍ਰ.1. ਦ੍ਰਿੜ੍ਹਤਾ ਦਰਸ਼ਨ ਕੀ ਹੁੰਦਾ ਹੈ? Click to see Answer
ਉੱਤਰ- ਸਾਡੀਆਂ ਅੱਖਾਂ ਅਤੇ ਦਿਮਾਗ ਤੇ ਦੇਖੀ ਗਈ ਵਸਤੂ ਦਾ ਦ੍ਰਿਸ਼ਟੀ ਪ੍ਰਭਾਵ 1/30 ਸੈਕਿੰਡ ਤੱਕ ਰਹਿੰਦਾ ਹੈ। ਜੇ ਵਸਤੂ 1/30 ਸੈਕਿੰਡ ਤੋਂ ਪਹਿਲਾਂ ਅੱਖਾਂ ਤੋਂ ਪਰ੍ਹੇ ਹੋ ਜਾਵੇ ਤਾਂ ਵੀ ਉਸ ਦਾ ਪ੍ਰਭਾਵ ਰੈਟਿਨਾ ਉੱਤੇ ਕਾਇਮ ਰਹਿੰਦਾ ਹੈ।
ਪ੍ਰ.2. ਦੇਖੀ ਗਈ ਵਸਤੂ ਦਾ ਪ੍ਰਭਾਵ ਸਾਡੀਆਂ ਅੱਖਾਂ/ ਸਾਡੇ ਦਿਮਾਗ ਤੇ ਕਿੰਨਾਂ ਸਮਾਂ ਰਹਿੰਦਾ ਹੈ? Click to see Answer
ਉੱਤਰ- ਦੇਖੀ ਗਈ ਵਸਤੂ ਦਾ ਪ੍ਰਭਾਵ ਸਾਡੀਆਂ ਅੱਖਾਂ/ ਸਾਡੇ ਦਿਮਾਗ ਤੇ 1/30 ਸੈਕਿੰਡ ਲਈ ਰਹਿੰਦਾ ਹੈ।
Share post to friends:

💐🌿Follow us for latest updates 👇👇👇

Featured post

PSTET Previous Year Question Papers Solved || Mock Tests || Quizzes || and study materials

PSTET  Previous Year Question Papers Solved & Study Materials If you are preparing for PSTET 2026, 2027 , then practicing PSTET Previo...

RECENT UPDATES

Trends