PSEB Class 8 Science Solution Chapter 5: ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

PSEB Class 8 Science Solution Chapter 5: ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

ਸ਼੍ਰੇਣੀ 8ਵੀਂ (ਸਾਇੰਸ)

ਪਾਠ-5: ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ

ੳ) ਖਾਲੀ ਸਥਾਨ ਭਰੋ
1. ਪ੍ਰਵਾਸੀ ਪੰਛੀ ਭਾਰਤ ਵਿੱਚ ________ ਰੁੱਤ ਵਿੱਚ ਆਉਦੇ ਹਨ। Click to see Answer
ਉੱਤਰ- ਸਰਦ
2. ਸਥਾਨਕ ਪ੍ਰਜਾਤੀਆਂ ਕਿਸੇ ________ ਖੇਤਰ ਵਿੱਚ ਪਾਈਆਂ ਜਾਂਦੀਆਂ ਹਨ। Click to see Answer
ਉੱਤਰ- ਵਿਸ਼ੇਸ਼
3. ਪੰਜਾਬ ਦਾ ਰਾਜ ਪਸ਼ੂ ਕਾਲਾ ਹਿਰਣ ਵੀ ________ ਦੀ ਕਗਾਰ ਵਾਲਾ ਜੀਵ ਹੈ। Click to see Answer
ਉੱਤਰ- ਖਤਰੇ
4. ਅਕਤੂਬਰ ਮਹੀਨੇ ਦਾ ________ ਹਫ਼ਤਾ ਜੰਗਲੀ ਜੀਵ ਸੁਰੱਖਿਆ ਹਫ਼ਤਾ ਵਜੋਂ ਮਨਾਇਆ ਜਾਂਦਾ ਹੈ। Click to see Answer
ਉੱਤਰ- ਪਹਿਲਾ
5. ਕਾਂਝਲੀ ਜਲਗਾਹ ਪੰਜਾਬ ਦੇ ________ ਜਿਲ੍ਹੇ ਵਿੱਚ ਹੈ। Click to see Answer
ਉੱਤਰ- ਕਪੂਰਥਲਾ
6. ਉਪਜਾਊ ਭੂਮੀ ਨੂੰ ਬੰਜਰ ਭੂਮੀ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ________ ਕਹਿੰਦੇ ਹਨ। Click to see Answer
ਉੱਤਰ- ਮਾਰੂਥਲੀਕਰਨ
ਅ) ਸਹੀ (T) ਜਾਂ ਗਲਤ (F) ਲਿਖੋ
1. ਰੁੱਖਾਂ ਦਾ ਕੱਟਣਾ ਜੰਗਲਾਂ ਦੀ ਤਬਾਹੀ ਦਾ ਇੱਕ ਕੁਦਰਤੀ ਕਾਰਨ ਹੈ। Click to see Answer
ਉੱਤਰ- F (ਗਲਤ)
2. ਅੰਤਰਰਾਸ਼ਟਰੀ ਪੱਧਰ ਦੀਆਂ ਜਲਗਾਹਾਂ ਨੂੰ ਰਾਮਸਰ ਜਲਗਾਹਾਂ ਕਹਿੰਦੇ ਹਨ। Click to see Answer
ਉੱਤਰ- T (ਸਹੀ)
3. ਰਹਿਮਾਪੁਰ ਤੱਖਣੀ ਜੰਗਲੀ ਜੀਵ ਸੁਰੱਖਿਆ ਰੱਖ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਥਿਤ ਹੈ। Click to see Answer
ਉੱਤਰ- T (ਸਹੀ)
4. ਪਾਂਡਾ ਰਾਜਸਥਾਨ ਦਾ ਖੇਤਰੀ ਜੰਤੂ ਹੈ। Click to see Answer
ਉੱਤਰ- F (ਗਲਤ)
5. ਉਠ ਪੰਜਾਬ ਦਾ ਰਾਜ ਪਸ਼ੂ ਹੈ। Click to see Answer
ਉੱਤਰ- F (ਗਲਤ)
6. ਕਿਸੇ ਥਾਂ ਦੇ ਜੀਵ-ਜੰਤੂਆਂ (Fauna) ਵਿੱਚ ਜੜੀਆਂ ਬੂਟੀਆਂ, ਝਾੜੀਆਂ ਅਤੇ ਰੁੱਖ ਸ਼ਾਮਲ ਹੁੰਦੇ ਹਨ। Click to see Answer
ਉੱਤਰ- F (ਗਲਤ - ਇਹ Flora ਵਿੱਚ ਆਉਂਦੇ ਹਨ)
ੲ) ਮਿਲਾਨ ਕਰੋ
ਸਹੀ ਮਿਲਾਨ ਦੇਖਣ ਲਈ ਕਲਿੱਕ ਕਰੋ Click to see Answer
ਕਾਲਮ ੳਕਾਲਮ ਅ
i) ਪੰਜਾਬ ਦਾ ਰਾਜ ਪਸ਼ੂਹ) ਕਾਲ਼ਾ ਹਿਰਣ
ii) ਪੰਜਾਬ ਦੇ ਕੰਢੀ ਖੇਤਰ ਅਤੇ ਹਿਮਾਚਲ ਪ੍ਰਦੇਸ਼ ਦੇ ਹੇਠਲੇ ਖੇਤਰਾਂ ਵਿੱਚ ਪਾਇਆ ਜਾਣ ਵਾਲਾ ਬੱਕਰੀ ਵਰਗਾ ਜੰਗਲੀ ਹਿਰਣਸ) ਕੱਕੜ
iii) ਅਜਿਹੀ ਕਿਤਾਬ ਜਿਸ ਵਿੱਚ ਜੀਵਾਂ ਦੀਆਂ ਖਤਰੇ ਦੀ ਕਗਾਰ ਵਾਲੀਆ ਪ੍ਰਜਾਤੀਆਂ ਦੇ ਵੇਰਵੇ ਹੁੰਦੇ ਹਨੳ) ਰੈੱਡ ਡਾਟਾ ਬੁੱਕ
iv) ਪੌਦਿਆਂ, ਜੰਤੂਆਂ ਅਤੇ ਸੂਖਮ ਜੀਵਾਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਦੀ ਮੌਜੂਦਗੀਅ) ਜੈਵਿਕ ਵਿਭਿੰਨਤਾ
v) ਉਹ ਜੀਵ/ਪ੍ਰਜਾਤੀਆਂ ਜੋ ਪੂਰੀ ਤਰ੍ਹਾਂ ਖ਼ਤਮ ਹਨੲ) ਅਲੋਪ ਹੋ ਚੁੱਕੇ
ਸ) ਸਹੀ ਉੱਤਰ ਦੀ ਚੋਣ ਕਰੋ
1. ਜੈਵਿਕ ਵਿਭਿੰਨਤਾ ਦਿਵਸ ਮਨਾਇਆ ਜਾਂਦਾ ਹੈ: Click to see Answer
ਉੱਤਰ- ਸ) 22 ਮਈ
2. ਇਸ ਪ੍ਰਜਾਤੀ ਦੇ 100% ਜੀਵ ਭਾਰਤ ਵਿੱਚ ਪਾਏ ਜਾਂਦੇ ਹਨ: Click to see Answer
ਉੱਤਰ- ੲ) ਏਸ਼ੀਆਈ ਸ਼ੇਰ
3. ਉੱਡਣੀ ਗਿਲਹਰੀ ਇੱਥੇ ਦੀ ਸਥਾਨਕ ਪ੍ਰਜਾਤੀ (Endemic species) ਹੈ: Click to see Answer
ਉੱਤਰ- ਅ) ਪੰਚਮੜੀ ਜੀਵ-ਮੰਡਲ ਰਿਜ਼ਰਵ
4. ਇਹ ਪ੍ਰਜਾਤੀ ਭਾਰਤ ਵਿੱਚੋਂ ਪੂਰੀ ਤਰ੍ਹਾਂ ਅਲੋਪ ਹੋ ਚੁੱਕੀ ਹੈ: Click to see Answer
ਉੱਤਰ- ੳ) ਚੀਤਾ
5. ਇਹ ਗੁਜਰਾਤ ਦੀ ਖੇਤਰੀ ਪ੍ਰਜਾਤੀ ਹੈ: Click to see Answer
ਉੱਤਰ- ੳ) ਜੰਗਲੀ ਖੋਤਾ
ਹ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
1. ਜੰਗਲ ਦੇ ਨਸ਼ਟ ਹੋਣ ਦੇ ਦੋ ਕੁਦਰਤੀ ਕਾਰਨ ਲਿਖੋ। Click to see Answer
ਉੱਤਰ- ਸੋਕਾ ਅਤੇ ਜੰਗਲਾਂ ਦੀ ਅੱਗ।
2. ਭੌਂ-ਖੋਰ ਰੋਕਣ ਲਈ ਕਿਹੜਾ ਪੌਦਾ ਸਭ ਤੋਂ ਵਧੀਆ ਸਮਝਿਆ ਜਾਂਦਾ ਹੈ? Click to see Answer
ਉੱਤਰ- ਬਾਂਸ ਦਾ ਪੌਦਾ।
3. ਹੇਠ ਲਿਖੀਆਂ ਜੰਗਲੀ ਜੀਵ ਸੁਰੱਖਿਆ ਰੱਖਾਂ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਸਥਿਤ ਹਨ?
ੳ) ਸੀਤੋ-ਗੁੱਨੋ ਜੰਗਲੀ ਜੀਵ ਸੁਰੱਖਿਆ ਰੱਖ
ਅ) ਕਥਲੌਰ ਜੰਗਲੀ ਜੀਵ ਸੁਰੱਖਿਆ ਰੱਖ
Click to see Answer
ਉੱਤਰ- ੳ) ਸੀਤੋ-ਗੁੱਨੋ ਜੰਗਲੀ ਜੀਵ ਸੁਰੱਖਿਆ ਰੱਖ: ਫਾਜ਼ਿਲਕਾ- (ਅਬੋਹਰ) ਵਿੱਚ।
ਅ) ਕਥਲੌਰ ਜੰਗਲੀ ਜੀਵ ਸੁਰੱਖਿਆ ਰੱਖ: ਪਠਾਨਕੋਟ ਵਿੱਚ।
4. ਭਾਰਤ ਵਿੱਚ ਪਾਈਆਂ ਜਾਂਦੀਆਂ ਕੋਈ ਦੋ ਅਲੋਪ ਹੋਣ ਦੇ ਕਗਾਰ ਤੇ ਜਾਤੀਆਂ ਦੇ ਨਾਂ ਲਿਖੋ। Click to see Answer
ਉੱਤਰ- ਬਾਘ ਅਤੇ ਕਾਲਾ ਹਿਰਣ।
ਕ) ਛੋਟੇ ਉੱਤਰਾਂ ਵਾਲੇ ਪ੍ਰਸ਼ਨ
5. ਤੁਸੀਂ ਜੰਗਲਾਂ ਦੇ ਨਸ਼ਟ ਹੋਣ ਅਤੇ ਮੁੜ ਜੰਗਲ ਲਗਾਉਣ ਤੋਂ ਕੀ ਸਮਝਦੇ ਹੋ? Click to see Answer
ਉੱਤਰ- ਵੱਖ-ਵੱਖ ਗਤੀਵਿਧੀਆਂ ਕਾਰਨ ਜੰਗਲਾਂ ਨੂੰ ਕੱਟਣ ਦੀ ਪ੍ਰਕਿਰਿਆ ਜੰਗਲਾਂ ਨੂੰ ਨਸ਼ਟ ਕਰਨਾ ਕਹਾਉਂਦੀ ਹੈ। ਲੱਕੜ ਦੀ ਪ੍ਰਾਪਤੀ, ਉਦਯੋਗੀਕਰਨ, ਖੇਤੀਬਾੜੀ ਆਦਿ ਕਾਰਨ ਜੰਗਲ ਨਸ਼ਟ ਹੋ ਰਹੇ ਹਨ। ਕੱਟੇ ਹੋਏ ਰੁੱਖਾਂ ਦੀ ਥਾਂ ਨਵੇਂ ਰੁੱਖ ਲਗਾਉਣ ਦੀ ਪ੍ਰਕਿਰਿਆ ਮੁੜ ਜੰਗਲ ਲਗਾਉਣਾ ਕਹਾਉਂਦੀ ਹੈ।
6. ਜੰਤੂਆਂ ਦੇ ਅਲੋਪ ਹੋਣ ਦੇ ਤਿੰਨ ਕਾਰਨ ਲਿਖੋ। Click to see Answer
ਉੱਤਰ- 1) ਕੁਦਰਤੀ ਨਿਵਾਸ ਸਥਾਨ ਖਤਮ ਹੋਣਾ। 2) ਮਨੁੱਖ ਦੁਆਰਾ ਜੰਤੂਆਂ ਦਾ ਸ਼ਿਕਾਰ। 3) ਜੰਤੂਆਂ ਵਿੱਚ ਅਨੁਕੂਲਨ ਦੀ ਘਾਟ।
7. ਖਤਰੇ ਵਿੱਚ ਪ੍ਰਜਾਤੀਆਂ ਅਤੇ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਵਿਚਕਾਰ ਕੀ ਅੰਤਰ ਹੈ? Click to see Answer
ਉੱਤਰ- ਅੰਤਰ ਇਸ ਪ੍ਰਕਾਰ ਹੈ:
ਖਤਰੇ ਵਿੱਚ ਪ੍ਰਜਾਤੀਆਂਅਲੋਪ ਹੋ ਚੁੱਕੀਆਂ ਪ੍ਰਜਾਤੀਆਂ
ਇਹ ਉਹ ਪ੍ਰਜਾਤੀਆਂ ਹਨ ਜਿਨ੍ਹਾਂ ਦਾ ਨੇੜੇ ਭਵਿੱਖ ਵਿੱਚ ਧਰਤੀ ਤੋਂ ਖਤਮ ਹੋ ਜਾਣ ਦਾ ਖਤਰਾ ਹੈ।ਇਹ ਪ੍ਰਜਾਤੀਆਂ ਧਰਤੀ ਤੋਂ ਖਤਮ ਹੋ ਚੁੱਕੀਆਂ ਹਨ।
ਇਨ੍ਹਾਂ ਦੀ ਸੰਖਿਆ ਨਿਰਧਾਰਿਤ ਪੱਧਰ ਤੋਂ ਘੱਟ ਹੁੰਦੀ ਹੈ।ਇਨ੍ਹਾਂ ਦਾ ਆਖਰੀ ਮੈਂਬਰ ਵੀ ਧਰਤੀ ਤੋਂ ਖਤਮ ਹੋ ਗਿਆ ਹੁੰਦਾ ਹੈ।
ਉਦਾਹਰਨ: ਬਾਘ ਇੱਕ ਸੰਕਟਕਾਲੀਨ ਪ੍ਰਜਾਤੀ ਹੈ।ਉਦਾਹਰਨ: ਡੋਡੋ ਇੱਕ ਅਲੋਪ ਹੋ ਚੁੱਕੀ ਪ੍ਰਜਾਤੀ ਹੈ।
8. ਰੈੱਡ ਡਾਟਾ ਬੁੱਕ ਕੀ ਹੈ? Click to see Answer
ਉੱਤਰ- ਰੈੱਡ ਡਾਟਾ IUCN ਦੁਆਰਾ ਪ੍ਰਕਾਸ਼ਿਤ ਸੂਚੀ ਹੁੰਦੀ ਹੈ। ਇਸ ਵਿੱਚ ਖਤਰੇ ਵਿੱਚ ਪ੍ਰਜਾਤੀਆਂ ਦਰਜ ਹੁੰਦੀਆਂ ਹਨ। ਪੌਦਿਆਂ ਅਤੇ ਜੰਤੂਆਂ ਲਈ ਵੱਖ-ਵੱਖ ਸੂਚੀਆਂ ਬਣਾਈਆਂ ਜਾਂਦੀਆਂ ਹਨ।
9. ਜੰਗਲੀ ਜੀਵਾਂ ਦੀ ਸੁਰੱਖਿਆ ਲਈ ਜੰਗਲੀ ਜੀਵ ਸੁਰੱਖਿਆ ਰੱਖ ਕਿਵੇਂ ਸਹਾਇਕ ਹੁੰਦੀ ਹੈ? Click to see Answer
ਉੱਤਰ- ਜੰਗਲੀ ਜੀਵ ਸੁਰੱਖਿਆ ਰੱਖ ਜੰਗਲ ਦਾ ਉਹ ਖੇਤਰ ਹੁੰਦਾ ਹੈ ਜਿੱਥੇ ਸ਼ਿਕਾਰ ਦੀ ਮਨਾਹੀ ਹੁੰਦੀ ਹੈ ਅਤੇ ਜੰਗਲੀ ਨਿਵਾਸ ਸਥਾਨ ਵੀ ਸੁਰੱਖਿਅਤ ਹੁੰਦੇ ਹਨ। ਇਹ ਜੀਵਾਂ ਨੂੰ ਉਨ੍ਹਾਂ ਦੇ ਅਨੁਕੂਲ ਨਿਵਾਸ ਸਥਾਨ ਪ੍ਰਦਾਨ ਕਰਦੀਆਂ ਹਨ।
ਖ) ਵੱਡੇ ਉੱਤਰਾਂ ਵਾਲੇ ਪ੍ਰਸ਼ਨ
10. ਪਰਿਵਰਤਨਸ਼ੀਲ ਖੇਤੀ ਕੀ ਹੁੰਦੀ ਹੈ? Click to see Answer
ਉੱਤਰ- ਪਰਿਵਰਤਨਸ਼ੀਲ ਖੇਤੀ ਵਿੱਚ ਜੰਗਲ ਦੇ ਇੱਕ ਹਿੱਸੇ ਨੂੰ ਨਸ਼ਟ ਕਰਕੇ ਉਸ ਉੱਤੇ ਖੇਤੀ ਕੀਤੀ ਜਾਂਦੀ ਹੈ। ਕੁੱਝ ਸਮੇਂ ਅੰਤਰਾਲ ਤੋਂ ਬਾਅਦ (2-3 ਸਾਲ ਬਾਅਦ) ਜੰਗਲ ਦੇ ਉਸ ਹਿੱਸੇ ਨੂੰ ਛੱਡ ਕਿਸੇ ਹੋਰ ਹਿੱਸੇ ਉੱਤੇ ਖੇਤੀ ਕੀਤੀ ਜਾਂਦੀ ਹੈ। ਇਸ ਦੌਰਾਨ ਜੰਗਲ ਦੁਬਾਰਾ ਬਣਦੇ ਹਨ। ਇਸ ਕਿਰਿਆ ਨੂੰ ਜੰਗਲ ਦੇ ਵੱਖ-ਵੱਖ ਹਿੱਸਿਆਂ ਉੱਤੇ ਦੁਹਰਾਇਆ ਜਾਂਦਾ ਹੈ ਜਿਸਦਾ ਕਿ ਜੰਗਲੀ ਪਰਿਤੰਤਰ ਉੱਤੇ ਬੁਰਾ ਅਸਰ ਪੈਂਦਾ ਹੈ।
11. ਹੇਠ ਲਿਖੇ ਦਿਨਾਂ ਨੂੰ ਮਨਾਉਣ ਦਾ ਕੀ ਉਦੇਸ਼ ਹੈ?
ੳ) ਵਿਸ਼ਵ ਚਿੜੀ ਦਿਵਸ
ਅ) ਜੰਗਲਾਤ ਦਿਵਸ
ੲ) ਅੰਤਰਰਾਸ਼ਟਰੀ ਜੈਵਿਕ-ਵਿਭਿੰਨਤਾ ਦਿਵਸ
ਸ) ਵਿਸ਼ਵ ਜਲਗਾਹ ਦਿਵਸ
Click to see Answer
ਉੱਤਰ-
ੳ) ਵਿਸ਼ਵ ਚਿੜੀ ਦਿਵਸ: ਛੋਟੇ ਪੰਛੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਾਲ 2010 ਤੋਂ 20 ਮਾਰਚ ਨੂੰ ਹਰ ਸਾਲ ਮਨਾਇਆ ਜਾਂਦਾ ਹੈ।
ਅ) ਜੰਗਲਾਤ ਦਿਵਸ: ਜੰਗਲਾਂ ਦੀ ਮਹੱਤਤਾ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਸੰਭਾਲ ਪ੍ਰਤੀ ਸਾਡੇ ਫਰਜ਼ਾਂ ਬਾਰੇ ਜਾਣੂ ਕਰਵਾਉਣ ਲਈ 21 ਮਾਰਚ ਨੂੰ ਮਨਾਇਆ ਜਾਂਦਾ ਹੈ।
ੲ) ਅੰਤਰਰਾਸ਼ਟਰੀ ਜੈਵਿਕ-ਵਿਭਿੰਨਤਾ ਦਿਵਸ: ਹਰ ਸਾਲ 22 ਮਈ ਨੂੰ ਜੰਗਲਾਂ ਦੀ ਸੰਭਾਲ ਅਤੇ ਜੈਵਿਕ ਵਿਭਿੰਨਤਾ ਬਾਰੇ ਜਾਗਰੂਕਤਾ ਲਈ ਮਨਾਇਆ ਜਾਂਦਾ ਹੈ।
ਸ) ਵਿਸ਼ਵ ਜਲਗਾਹ ਦਿਵਸ: ਹਰ ਸਾਲ 2 ਫਰਵਰੀ ਨੂੰ ਜਲਗਾਹਾਂ ਦੀ ਮਹੱਤਤਾ ਅਤੇ ਸੰਭਾਲ ਲਈ ਜਾਗਰੂਕਤਾ ਲਈ ਮਨਾਇਆ ਜਾਂਦਾ ਹੈ।
12. ਕਾਗਜ਼ ਕਿਵੇਂ ਤਿਆਰ ਕੀਤਾ ਜਾਂਦਾ ਹੈ? ਕਾਗਜ਼ ਤਿਆਰ ਕਰਨ ਨਾਲ ਜੰਗਲਾਂ ਦੀ ਤਬਾਹੀ ਕਿਵੇਂ ਹੁੰਦੀ ਹੈ? ਤੁਸੀਂ ਕਾਗਜ਼ ਬਚਾਉਣ ਲਈ ਕੀ ਯੋਗਦਾਨ ਪਾ ਸਕਦੇ ਹੋ? Click to see Answer
ਉੱਤਰ- ਕਾਗਜ਼ ਦੀ ਤਿਆਰੀ ਰੁੱਖਾਂ ਤੋਂ ਕੀਤੀ ਜਾਂਦੀ ਹੈ। ਚੂਰਾ ਕੀਤੀ ਲੱਕੜੀ ਵਿੱਚ ਰਸਾਇਣ ਮਿਲਾ ਕੇ ਲੁਗਦੀ ਤਿਆਰ ਕਰਕੇ ਕਾਗਜ਼ ਬਣਾਇਆ ਜਾਂਦਾ ਹੈ। 1 ਟਨ ਕਾਗਜ਼ ਬਣਾਉਣ ਲਈ 17 ਰੁੱਖਾਂ ਦੀ ਲੋੜ ਹੁੰਦੀ ਹੈ, ਜਿਸ ਨਾਲ ਜੰਗਲਾਂ ਦੀ ਤਬਾਹੀ ਹੁੰਦੀ ਹੈ। ਅਸੀਂ ਕਾਗਜ਼ ਦਾ ਪੁਨਰ ਚੱਕਰਣ ਕਰਕੇ, ਦੋਵੇਂ ਪਾਸੇ ਵਰਤ ਕੇ ਅਤੇ ਸਮਝਦਾਰੀ ਨਾਲ ਵਰਤੋਂ ਕਰਕੇ ਯੋਗਦਾਨ ਪਾ ਸਕਦੇ ਹਾਂ।
13. ਜੰਗਲਾਂ ਦੇ ਨਸ਼ਟ ਹੋਣ ਦੇ ਵੱਖ-ਵੱਖ ਕਾਰਨ ਲਿਖੋ। Click to see Answer
ਉੱਤਰ- ਜੰਗਲਾਂ ਨਸ਼ਟ ਹੋਣ ਦੇ ਕਾਰਨ: 1) ਖੇਤੀਬਾੜੀ ਕਾਰਨ। 2) ਉਦਯੋਗੀਕਰਨ ਕਾਰਨ। 3) ਲੱਕੜਾਂ ਦੀ ਕਟਾਈ ਕਾਰਨ। 4) ਸ਼ਹਿਰੀਕਰਨ ਨਾਲ। 5) ਖਾਨਾਂ ਪੁੱਟਣ ਕਾਰਨ। 6) ਡੈਮ, ਸੜਕਾਂ ਜਾਂ ਬੰਨ ਉਸਾਰੀ ਕਰਨ। 7) ਵੱਧ ਪਸ਼ੂ ਚਰਾਉਣ ਕਾਰਨ।
14. ਪਰਿਤੰਤਰ ਕੀ ਹੈ? ਇਸ ਦੇ ਜੈਵਿਕ ਘਟਕਾਂ ਅਤੇ ਅਜੈਵਿਕ ਘਟਕਾਂ ਦਾ ਵਰਣਨ ਕਰੋ। Click to see Answer
ਉੱਤਰ- ਜੀਵ ਮੰਡਲ ਦੀ ਕਾਰਜ ਦੀ ਇਕਾਈ ਨੂੰ ਪਰਿਤੰਤਰ ਕਿਹਾ ਜਾਂਦਾ ਹੈ। ਇਸਦੇ ਦੋ ਘਟਕ ਹਨ:
1) ਜੈਵਿਕ ਘਟਕ: ਪੌਦੇ, ਜੰਤੂ ਅਤੇ ਸੂਖਮਜੀਵ (ਉਤਪਾਦਕ, ਖਪਤਕਾਰ ਅਤੇ ਨਿਖੇੜਕ)।
2) ਅਜੈਵਿਕ ਘਟਕ: ਮਿੱਟੀ, ਪਾਣੀ, ਹਵਾ, ਊਰਜਾ, ਕਾਰਬਨਿਕ ਅਤੇ ਅਕਾਰਬਨਿਕ ਲੂਣ।
15. ਜੰਗਲਾਂ ਦੇ ਨਸ਼ਟ ਹੋਣ ਦੇ ਕੀ ਸਿੱਟੇ ਹੁੰਦੇ ਹਨ? Click to see Answer
ਉੱਤਰ- ਜੰਗਲਾਂ ਦੀ ਕਟਾਈ ਦੇ ਬੁਰੇ ਪ੍ਰਭਾਵ: 1) ਜਲ ਚੱਕਰ ਵਿਗੜੇਗਾ। 2) ਹਵਾ ਪ੍ਰਦੂਸ਼ਣ ਵਧੇਗਾ। 3) ਵਿਸ਼ਵ ਤਾਪਨ ਵਧੇਗੀ। 4) ਭੋਂ ਖੋਰ ਵਧੇਗਾ। 5) ਜੰਗਲੀ ਜੀਵਾਂ ਦੇ ਨਿਵਾਸ ਸਥਾਨ ਨਸ਼ਟ ਹੋਣਗੇ। 6) ਸੋਕੇ ਅਤੇ ਮਾਰੂਥਲੀਕਰਨ ਵਿੱਚ ਵਾਧਾ ਹੋਵੇਗਾ।
ਸੋਚੋ ਅਤੇ ਉੱਤਰ ਦਿਓ
ਪ੍ਰ.1. ਪੰਜਾਬ ਦੇ ਕੰਡੀ ਖੇਤਰ ਦੇ ਦੋ ਜ਼ਿਲ੍ਹਿਆਂ ਦੇ ਨਾਂ ਲਿਖੋ। Click to see Answer
ਉੱਤਰ- ਰੂਪਨਗਰ ਅਤੇ ਹੁਸ਼ਿਆਰਪੁਰ
ਪ੍ਰ.2. ਜੰਗਲਾਂ ਦੀ ਕਟਾਈ ਦੇ ਦੋ ਕਾਰਣ ਲਿਖੋ। Click to see Answer
ਉੱਤਰ- 1) ਖੇਤੀਬਾੜੀ ਕਾਰਨ 2) ਉਦਯੋਗੀਕਰਨ ਕਾਰਨ
ਪ੍ਰ.3. ਆਪਣੇ ਜ਼ਿਲ੍ਹੇ ਵਿੱਚ ਜਾਂ ਗੁਆਂਢੀ ਜ਼ਿਲ੍ਹੇ ਵਿੱਚ ਮੌਜੂਦ ਜੰਗਲੀ ਜੀਵ ਸੁਰੱਖਿਆ ਰੱਖ ਦਾ ਨਾਂ ਦੱਸੋ। Click to see Answer
ਉੱਤਰ- 1) ਤੱਖਣੀ ਰਹਿਮਾਪੁਰ ਜੰਗਲੀ ਜੀਵ ਸੁਰੱਖਿਆ ਰੱਖ ਹੁਸ਼ਿਆਰਪੁਰ ਵਿੱਚ। 2) ਸੀਤੋ ਗੁੱਨੋ ਜੰਗਲੀ ਜੀਵ ਸੁਰੱਖਿਆ ਰੱਖ ਫਾਜ਼ਿਲਕਾ (ਅਬੋਹਰ) ਵਿੱਚ।
ਪ੍ਰ.4. ਰੱਖ ਵਿੱਚ ਦੇਖੇ ਜਾਂਦੇ ਕੋਈ ਦੋ ਜੰਤੂਆਂ ਦੇ ਨਾਂ ਦੱਸੋ। Click to see Answer
ਉੱਤਰ- 1) ਕਾਲਾ ਹਿਰਣ ਅਤੇ ਕੱਕੜ
ਪ੍ਰ.5. ਪੰਜਾਬ ਦੇ ਕੰਢੀ ਖੇਤਰ ਵਿੱਚ ਪਾਈ ਜਾਂਦੀ ਇੱਕ ਸਥਾਨਕ ਪੌਦੇ ਅਤੇ ਇੱਕ ਸਥਾਨਕ ਜੰਤੂ ਦੀ ਪ੍ਰਜਾਤੀ ਦਾ ਨਾਂ ਦੱਸੋ। Click to see Answer
ਉੱਤਰ- ਪੌਦਿਆਂ ਵਿੱਚ ਅੰਬ ਅਤੇ ਬਾਂਸ ਦੀਆਂ ਸਥਾਨਕ ਕਿਸਮਾਂ ਅਤੇ ਜੰਤੂਆਂ ਵਿੱਚ ਕੱਕੜ।
ਪ੍ਰ.6. ਸਥਾਨਕ ਪੌਦੇ ਅਤੇ ਸਥਾਨਕ ਜੰਤੂ ਦਾ ਨਿਵਾਸ ਸਥਾਨ ਦੱਸੋ। Click to see Answer
ਉੱਤਰ- ਸਥਾਨਕ ਪੌਦਿਆਂ ਵਿੱਚ ਅੰਬ ਅਤੇ ਬਾਂਸ ਦੀਆਂ ਸਥਾਨਕ ਕਿਸਮਾਂ ਕੰਢੀ ਖੇਤਰ ਦੇ ਜੰਗਲਾਂ ਵਿੱਚ ਪਾਈਆਂ ਜਾਂਦੀਆਂ ਹਨ ਜਦਕਿ ਕੱਕੜ ਕੰਢੀ ਖੇਤਰ ਦੇ ਹਿਮਾਚਲ ਦੇ ਨਾਲ ਲਗਦੇ ਜੰਗਲਾਂ ਵਿੱਚ ਪਾਇਆ ਜਾਂਦਾ ਹੈ।
ਪ੍ਰ.7. ਅਜਿਹੇ ਦੋ ਪ੍ਰਵਾਸੀ ਪੰਛੀਆਂ ਦੇ ਨਾਂ ਲਿਖੇ ਜੋ ਤੁਸੀਂ ਝੀਲ ਜਾਂ ਜਲਗਾਹ ਨੇੜੇ ਦੇਖੇ ਹਨ। Click to see Answer
ਉੱਤਰ- ਸਪੂਨਬਿਲ, ਸ਼ੈੱਲ ਡੱਕ, ਪੇਂਟਡ ਸਟੌਰਕ ਆਦਿ ਪੰਛੀ ਹਰੀਕੇ ਜਲਗਾਹ ਨੇੜੇ ਦੇਖੇ ਜਾ ਸਕਦੇ ਹਨ।
ਪ੍ਰ.8. ਪ੍ਰਵਾਸੀ ਪੰਛੀ ਨੂੰ ਦੇਖਣ ਲਈ ਕਿਹੜਾ ਸਮਾਂ ਬਿਲਕੁਲ ਢੁੱਕਵਾਂ ਸਮਾਂ ਹੈ? Click to see Answer
ਉੱਤਰ- ਪ੍ਰਵਾਸੀ ਪੰਛੀ ਨੂੰ ਦੇਖਣ ਲਈ ਦਸੰਬਰ ਤੋਂ ਫਰਵਰੀ ਤੱਕ ਦੇ ਮਹੀਨੇ ਦਾ ਸਮਾਂ ਬਿਲਕੁਲ ਢੁੱਕਵਾਂ ਸਮਾਂ ਹੈ।
Share post to friends:

💐🌿Follow us for latest updates 👇👇👇

Featured post

PSTET Previous Year Question Papers Solved || Mock Tests || Quizzes || and study materials

PSTET  Previous Year Question Papers Solved & Study Materials If you are preparing for PSTET 2026, 2027 , then practicing PSTET Previo...

RECENT UPDATES

Trends