ਸਿੱਖਿਆ ਵਿਭਾਗ ਪੰਜਾਬ ਵੱਲੋਂ ਵੱਡੀ ਕਾਰਵਾਈ: ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੂੰ ਮਿਲੀ ਵੱਡੀ ਰਾਹਤ

*ਸਿੱਖਿਆ ਵਿਭਾਗ ਪੰਜਾਬ ਵੱਲੋਂ ਵੱਡੀ ਕਾਰਵਾਈ ਬੀ ਪੀ ਈ ਓ ਦੀ ਚਾਰਜਸ਼ੀਟ ਖ਼ਤਮ, ਉਲਟਾ ਪੜ੍ਹਤਾਲੀਆ ਅਫ਼ਸਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੋਂ ਮੰਗਿਆ ਸਪੱਸ਼ਟੀਕਰਨ*


ਚੰਡੀਗੜ੍ਹ 26 ਫਰਵਰੀ 2026 ( ਜਾਬਸ ਆਫ ਟੁਡੇ) 
*ਸਿੱਖਿਆ ਵਿਭਾਗ ਪੰਜਾਬ ਵੱਲੋਂ ਤਕਰੀਬਨ ਡੇਢ ਸਾਲ ਦੀ ਪੜ੍ਹਤਾਲ ਉਪਰੰਤ ਤੱਥਾਂ ਨੂੰ ਘੋਖਦੇ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਦੀਪ ਸਿੰਘ ਜੌਹਲ ਨੂੰ ਵੱਡੀ ਰਾਹਤ ਦਿੰਦਿਆਂ ਉਹਨਾਂ ਖਿਲਾਫ਼ ਚੱਲ ਰਹੀ ਚਾਰਜਸ਼ੀਟ ਨੂੰ ਖ਼ਤਮ ਕਰਕੇ ਦਫ਼ਤਰ ਦਾਖ਼ਲ ਕਰਨ ਦੇ ਹੁਕਮ ਜਾਰੀ ਕੀਤੇ ਹਨ ।

ਪੜਤਾਲੀਆ ਅਫਸਰ ਅਤੇ ਜਿਲਾ ਸਿੱਖਿਆ ਅਫਸਰ ਤੋਂ ਮੰਗਿਆ ਸਪਸ਼ਟੀਕਰਨ 



ਸਿੱਖਿਆ ਵਿਭਾਗ ਵੱਲੋਂ ਇੱਕ ਹੋਰ ਪੱਤਰ ਜਾਰੀ ਕਰਕੇ ਉਹਨਾਂ ਦੀ ਜਾਂਚ ਕਰਨ ਵਾਲ਼ੇ ਪੜ੍ਹਤਾਲੀਆ ਅਫ਼ਸਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਲੁਧਿਆਣਾ ( ਪੜ੍ਹੋ ਪੱਤਰ) ਤੇ ਵੀ ਸਵਾਲ ਖੜ੍ਹੇ ਕਰਕੇ ਉਹਨਾਂ ਤੋਂ ਸਪੱਸ਼ਟੀਕਰਨ ਮੰਗ ਲਿਆ ਹੈ। ਜ਼ਿਕਰਯੋਗ ਹੈ ਕਿ ਉਕਤ ਬੀ ਪੀ ਈ ਓ ਬਲਾਕ ਸਿੱਧਵਾਂਬੇਟ-1 (ਲੁਧਿਆਣਾ) ਤੋਂ ਬਦਲਕੇ ਹੁਣ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬੰਗਾ ਵਿਖੇ ਕੰਮ ਕਰ ਰਹੇ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਪੜਤਾਲੀਆ ਅਫਸਰ ਤੋਂ ਸਪਸ਼ਟੀਕਰਨ ਸਬੰਧੀ ਪੱਤਰ 



*ਕੀ ਸੀ ਮਾਮਲਾ ?*

*ਬੀ ਪੀ ਈ ਓ ਉੱਪਰ ਆਪਣੇ ਦਫ਼ਤਰ ਵਿਖੇ ਬਿਨਾਂ ਮਨਜ਼ੂਰੀ ਦੇ ਏ ਸੀ ਲਾਉਣ ਅਤੇ ਛੁੱਟੀ ਲੈਣ ਨਾਲ਼ ਸੰਬੰਧਤ ਕੁਝ ਦੋਸ਼ ਸਨ । 
 
ਜਾਂਚ ਵਿੱਚ ਨਿਕਲਿਆ ਸਿੱਟਾ 

    ਵਿਭਾਗੀ ਜਾਂਚ ਅਤੇ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਦੀ ਪੜਤਾਲ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਸਬੰਧਤ ਅਧਿਕਾਰੀ ਨਿਯਮਾਂ ਅਨੁਸਾਰ  ਛੁੱਟੀ'  ਅਤੇ ਤਨਖਾਹ ਦਾ ਹੱਕਦਾਰ ਸੀ। ਸਰਕਾਰ ਨੇ ਪਾਇਆ ਕਿ ਪਹਿਲਾਂ ਕੀਤੀ ਗਈ ਕਾਰਵਾਈ ਨਿਯਮਾਂ ਦੇ ਅਨੁਕੂਲ ਨਹੀਂ ਸੀ। ਇਸ ਲਈ, ਉਹਨਾਂ ਦੀ ਗੈਰ-ਹਾਜ਼ਰੀ ਦੇ ਸਮੇਂ ਨੂੰ ਨਿਯਮਾਂ ਅਨੁਸਾਰ ਬਣਦੀ ਛੁੱਟੀ ਵਜੋਂ ਪ੍ਰਵਾਨ ਕਰ ਲਿਆ ਗਿਆ ਹੈ।




Share post to friends:

💐🌿Follow us for latest updates 👇👇👇

Featured post

PSTET Previous Year Question Papers Solved || Mock Tests || Quizzes || and study materials

PSTET  Previous Year Question Papers Solved & Study Materials If you are preparing for PSTET 2026, 2027 , then practicing PSTET Previo...

RECENT UPDATES

Trends