ਪੈਨਸ਼ਨਰਾਂ ਵਲੋਂ 12 ਫਰਵਰੀ ਦੀ ਹੜਤਾਲ ਦੇ ਸਮਰਥਨ ਲਈ ਰੋਸ ਪ੍ਰਦਰਸ਼ਨਾਂ ਵਿੱਚ ਭਰਵੀਂ ਸ਼ਮੂਲੀਅਤ ਦਾ ਫੈਸਲਾ

*ਪੈਨਸ਼ਨਰਾਂ ਵਲੋਂ 12 ਫਰਵਰੀ ਦੀ ਹੜਤਾਲ ਦੇ ਸਮਰਥਨ ਲਈ ਰੋਸ ਪ੍ਰਦਰਸ਼ਨਾਂ ਵਿੱਚ ਭਰਵੀਂ ਸ਼ਮੂਲੀਅਤ ਦਾ ਫੈਸਲਾ*

*ਪਧਾਨ੍ਰ ਮੰਤਰੀ ਵਲੋਂ ਅਮਰੀਕੀ ਸ਼ਰਤਾਂ 'ਤੇ ਵਿਉਪਾਰ ਸਮਝੌਤੇ ਦੀ ਨਿਖੇਧੀ*

ਨਵਾਂ ਸ਼ਹਿਰ 6 ਫਰਵਰੀ (  ਜਾਬਸ ਆਫ ਟੁਡੇ)  ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਜੋਗਾ ਸਿੰਘ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫਤਰ ਦੇ ਮੀਟਿੰਗ ਹਾਲ ਵਿੱਚ ਹੋਈ। ਇਸ ਸਮੇਂ ਵਿਛੜ ਚੁੱਕੇ ਪੈਨਸ਼ਨਰ ਪਿਆਰਾ ਸਿੰਘ ਸਾਬਕਾ ਡੀ ਈ ਓ, ਮਾਸਟਰ ਅਮਰੀਕ ਚੰਦ ਚਾਹੜ ਮਜਾਰਾ ਅਤੇ ਡਾ ਹਰੀ ਬਿਲਾਸ ਦੇ ਮਾਤਾ ਜੀ ਰਖਸ਼ਾ ਰਾਣੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਜੀਤ ਲਾਲ ਗੋਹਲੜੋਂ,  ਕਰਨੈਲ ਸਿੰਘ ਰਾਹੋਂ, ਅਸ਼ੋਕ ਕੁਮਾਰ ਵਿੱਤ ਸਕੱਤਰ, ਰਾਮ ਪਾਲ, ਰੇਸ਼ਮ ਲਾਲ, ਜਸਵੀਰ ਸਿੰਘ ਮੋਰੋਂ, ਹਰਭਜਨ ਸਿੰਘ, ਸੁੱਚਾ ਸਿੰਘ, ਆਤਮਾ ਰਾਮ, ਦੇਸ ਰਾਜ ਬੱਜੋਂ, ਸੁੱਚਾ ਰਾਮ, ਜਸਵੀਰ ਸਿੰਘ ਮੰਗੂਵਾਲ, ਹਰਮੇਸ਼ ਲਾਲ ਰਾਣੇਵਾਲ, ਦੀਦਾਰ ਸਿੰਘ ਆਦਿ ਨੇ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ 12 ਫਰਵਰੀ ਦੀ ਹੜਤਾਲ ਦਾ ਸਮਰਥਨ ਕਰਦਿਆਂ 11 ਵਜੇ ਬੱਸ ਸਟੈਂਡ ਨਵਾਂ ਸ਼ਹਿਰ ਵਿਖੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਮੁਲਾਜ਼ਮਾਂ ਅਤੇ ਕਿਰਤੀਆਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਉੱਥੇ ਹੀ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਨਵੇਂ ਹਮਲੇ ਕਰ ਰਹੀ ਹੈ। ਉਹਨਾਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼਼ ਸਾਂਝੇ ਫਰੰਟ ਵੱਲੋਂ ਬਜਟ ਸੈਸ਼ਨ ਦੌਰਾਨ ਰੋਸ ਪ੍ਰਦਰਸ਼ਨਾਂ ਵਿੱਚ ਭਾਗ ਲੈਣ ਲਈ ਸਾਥੀਆਂ ਨੂੰ ਤਿਆਰ ਰਹਿਣ ਦੀ ਅਪੀਲ ਕੀਤੀ।


     ਆਗੂਆਂ ਨੇ ਕੇਂਦਰ ਸਰਕਾਰ ਵਲੋਂ ਕਿਰਤ ਕਾਨੂੰਨ ਰੱਦ ਕਰਕੇ ਚਾਰ ਕਿਰਤ ਕੋਡ ਲਾਗੂ ਕਰਨ, ਬਿਜਲੀ ਸੋਧ ਬਿੱਲ ਅਤੇ ਸੀਡ ਸੋਧ ਬਿੱਲ ਦਾ ਵਿਰੋਧ ਕਰਦਿਆਂ ਮਨਰੇਗਾ ਦਾ ਖਾਤਮਾ ਕਰਨ ਦਾ ਵਿਰੋਧ ਕੀਤਾ। ਆਗੂਆਂ ਨੇ ਦੇਸ਼ ਦੇ ਸੰਵਿਧਾਨ, ਲੋਕਤੰਤਰ ਅਤੇ ਭਾਈਚਾਰਕ ਏਕਤਾ ਦੀ ਰਾਖੀ ਲਈ ਮੰਨੂਵਾਦ ਦਾ ਡਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ। ਆਗੂਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਅਮਰੀਕੀ ਸ਼ਰਤਾਂ ਅਨੁਸਾਰ ਟਰੇਡ ਡੀਲ ਸਵੀਕਾਰ ਕਰਕੇ ਗੋਡੇ ਟੇਕਣ ਦੀ ਨਿਖੇਧੀ ਕੀਤੀ। 
           ਮੀਟਿੰਗ ਵਿੱਚ ਅਜਮੇਰ ਸਿੰਘ, ਤੇਜਾ ਸਿੰਘ, ਰਘਬੀਰ ਕੁਮਾਰ, ਬਖਤਾਵਰ ਸਿੰਘ, ਧੰਨਾ ਰਾਮ, ਰਜਿੰਦਰ ਸਿੰਘ ਦੇਹਲ, ਸਰੂਪ ਲਾਲ, ਹਰਮੇਸ਼ ਲਾਲ, ਹਰਵਿੰਦਰ ਸਿੰਘ, ਹਰਦਿਆਲ ਸਿੰਘ, ਚਰਨ ਦਾਸ, ਹਰਭਜਨ ਸਿੰਘ, ਤਰਸੇਮ ਸਿੰਘ, ਈਸ਼ਵਰ ਚੰਦਰ, ਪ੍ਰੇਮ ਰਤਨ, ਜਸਬੀਰ ਸਿੰਘ, ਸੁੱਚਾ ਸਿੰਘ ਭੱਟੀ, ਅਮਰਜੀਤ ਸਿੰਘ, ਨਿਰਮਲ ਦਾਸ, ਠਾਕੁਰ ਸਿੰਘ, ਹਰਮੇਸ਼ ਲਾਲ, ਜੁਝਾਰ ਸਿੰਘ, ਜਰਨੈਲ ਸਿੰਘ, ਸਰਜੀਤ ਰਾਮ, ਰਾਮ ਲਾਲ, ਮਹਿੰਗਾ ਰਾਮ, ਜੋਗਿੰਦਰ ਪਾਲ, ਬੇਅੰਤ ਸਿੰਘ, ਚੂਹੜ ਸਿੰਘ, ਜੀਤ ਰਾਮ ਆਦਿ ਹਾਜ਼ਰ ਸਨ।

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends