ਪੰਜਾਬ ਵਿੱਚ ਅਕਾਦਮਿਕ ਸੈਸ਼ਨ 2025-26 ਲਈ ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ ਅਤੇ ਜੀ.ਸੀ.ਈ. ਦੇ ਅੰਕ E-Punjab ’ਤੇ ਅਪਲੋਡ ਕਰਨ ਦੇ ਹੁਕਮ
ਚੰਡੀਗੜ੍ਹ, 30 ਜਨਵਰੀ 2026:
ਡਾਇਰੈਕਟੋਰੇਟ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰਾਜੈਕਟ (SCERT), ਪੰਜਾਬ ਵੱਲੋਂ ਅਕਾਦਮਿਕ ਸੈਸ਼ਨ 2025-26 ਲਈ ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ ਸਬੰਧੀ ਮਹੱਤਵਪੂਰਨ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਹੁਕਮ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ (ਐਲੀਮੈਂਟਰੀ ਸਿੱਖਿਆ) ਲਈ ਜਾਰੀ ਕੀਤੇ ਗਏ ਹਨ।
ਜਾਰੀ ਪੱਤਰ ਅਨੁਸਾਰ, ਪੰਜਵੀਂ ਜਮਾਤ ਦੀ ਸ ਸੀ.ਸੀ.ਈ. (CCE) ਦੇ ਅੰਕ E-Punjab ਪੋਰਟਲ ’ਤੇ ਨਿਰਧਾਰਤ ਸਮੇਂ ਅੰਦਰ ਅਪਲੋਡ ਕਰਨੇ ਲਾਜ਼ਮੀ ਹੋਣਗੇ। SCERT ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਸੈਸ਼ਨ 2025-26 ਲਈ ਪ੍ਰੀਖਿਆ ਮਾਰਚ 2026 ਵਿੱਚ ਕਰਵਾਈ ਜਾਵੇਗੀ।
ਪੱਤਰ ਵਿੱਚ ਦਰਸਾਇਆ ਗਿਆ ਹੈ ਕਿ ਜੀ.ਸੀ.ਈ. ਦੇ ਅੰਕ 20 ਫਰਵਰੀ 2026 ਤੱਕ E-Punjab ਪੋਰਟਲ ’ਤੇ ਅਪਲੋਡ ਕਰਨੇ ਹੋਣਗੇ। ਜੇਕਰ ਕਿਸੇ ਵੀ ਸਕੂਲ ਜਾਂ ਅਧਿਆਪਕ ਵੱਲੋਂ ਅੰਕ ਸਮੇਂ ਸਿਰ ਅਪਲੋਡ ਨਹੀਂ ਕੀਤੇ ਜਾਂਦੇ, ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਮੁੱਖ ਅਧਿਆਪਕ ਅਤੇ ਬਲਾਕ/ਜ਼ਿਲ੍ਹਾ ਪੱਧਰੀ ਅਧਿਕਾਰੀਆਂ ਦੀ ਹੋਵੇਗੀ।
SCERT ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਅੰਕਾਂ ਦੀ ਐਂਟਰੀ ਦੌਰਾਨ ਕਿਸੇ ਕਿਸਮ ਦੀ ਗਲਤੀ ਨਾ ਹੋਵੇ, ਕਿਉਂਕਿ ਬਾਅਦ ਵਿੱਚ ਸੋਧ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਲਈ ਸਾਰੇ ਸਕੂਲ ਮੁਖੀ ਅਤੇ ਅਧਿਆਪਕ ਪੂਰੀ ਸਾਵਧਾਨੀ ਨਾਲ ਡਾਟਾ ਅਪਲੋਡ ਕਰਨ।
ਇਸ ਨਿਰਦੇਸ਼ੀ ਪੱਤਰ ਦੀ ਕਾਪੀ ਸਿੱਖਿਆ ਵਿਭਾਗ ਦੇ ਸਬੰਧਤ ਅਧਿਕਾਰੀਆਂ, ਡੀ.ਐੱਸ.ਈ. (ਐਲੀਮੈਂਟਰੀ ਸਿੱਖਿਆ) ਅਤੇ SCERT ਦਫ਼ਤਰ ਨੂੰ ਜਾਣਕਾਰੀ ਅਤੇ ਅਮਲ ਲਈ ਭੇਜੀ ਗਈ ਹੈ।
ਸਿੱਖਿਆ ਵਿਭਾਗ ਵੱਲੋਂ ਜਾਰੀ ਇਹ ਹੁਕਮ ਪੰਜਵੀਂ ਜਮਾਤ ਦੀ ਪ੍ਰੀਖਿਆ ਪ੍ਰਕਿਰਿਆ ਨੂੰ ਸੁਚੱਜਾ ਅਤੇ ਪਾਰਦਰਸ਼ੀ ਬਣਾਉਣ ਵੱਲ ਇੱਕ ਅਹੰਕਾਰਪੂਰਨ ਕਦਮ ਮੰਨਿਆ ਜਾ ਰਿਹਾ ਹੈ।
