PSEB CLASS 8 SOCIAL SCIENCE GUESS/ SAMPLE QUESTION PAPER 2025 SET 1 ( PUNJABI MEDIUM)

ਅਭਿਆਸ ਪ੍ਰਸ਼ਨ ਪੱਤਰ - ਸਮਾਜਿਕ ਵਿਗਿਆਨ (ਜਮਾਤ 8ਵੀਂ)

ਅਭਿਆਸ ਪ੍ਰਸ਼ਨ ਪੱਤਰ - ਸਮਾਜਿਕ ਵਿਗਿਆਨ (ਜਮਾਤ 8ਵੀਂ)

ਸਮਾਂ: 3 ਘੰਟੇ ਕੁੱਲ ਅੰਕ: 80
ਨੋਟ: ਸਾਰੇ ਪ੍ਰਸ਼ਨ ਜ਼ਰੂਰੀ ਹਨ। ਪ੍ਰਸ਼ਨ ਪੱਤਰ ਛੇ ਭਾਗਾਂ (ੳ, ਅ, ੲ, ਸ, ਹ ਅਤੇ ਕ) ਵਿੱਚ ਵੰਡਿਆ ਹੋਇਆ ਹੈ।
ਭਾਗ – ੳ (ਬਹੁ-ਵਿਕਲਪੀ ਪ੍ਰਸ਼ਨ)
  1. ਭਾਰਤ ਵਿੱਚ ਅੰਗਰੇਜ਼ੀ ਸ਼ਾਸਨ ਕਾਲ ਵਿੱਚ ਪੁਲਿਸ ਪ੍ਰਬੰਧ ਦਾ ਆਰੰਭ ਕਿਸਨੇ ਕੀਤਾ? (1 ਅੰਕ)
    (ੳ) ਲਾਰਡ ਕਾਰਨਵਾਲਿਸ (ਅ) ਲਾਰਡ ਮੈਕਾਲੇ (ੲ) ਲਾਰਡ ਡਲਹੌਜ਼ੀ (ਸ) ਲਾਰਡ ਵਿਲੀਅਮ ਬੈਂਟਿੰਕ
  2. ਖ਼ਤਮ ਹੋਣ ਵਾਲਾ ਸਾਧਨ ਕਿਹੜਾ ਹੈ? (1 ਅੰਕ)
    (ੳ) ਪਾਣੀ (ਅ) ਕੋਲਾ (ੲ) ਹਵਾ (ਸ) ਸੂਰਜ ਦੀ ਊਰਜਾ
  3. ਭਾਰਤ ਵਿੱਚ ਕਿਹੜਾ ਰਾਜ ਸਭ ਤੋਂ ਜ਼ਿਆਦਾ ਸੋਨਾ ਪੈਦਾ ਕਰਦਾ ਹੈ? (1 ਅੰਕ)
    (ੳ) ਆਂਧਰਾ ਪ੍ਰਦੇਸ਼ (ਅ) ਕੇਰਲ (ੲ) ਝਾਰਖੰਡ (ਸ) ਕਰਨਾਟਕ
  4. 'ਆਨੰਦ ਮੱਠ' ਨਾਵਲ ਕਿਸਨੇ ਲਿਖਿਆ? (1 ਅੰਕ)
    (ੳ) ਇਕਬਾਲ (ਅ) ਬੰਕਿਮ ਚੰਦਰ ਚਟਰਜ਼ੀ (ੲ) ਰਵਿੰਦਰ ਨਾਥ ਟੈਗੋਰ (ਸ) ਮੁਨਸ਼ੀ ਪ੍ਰੇਮ ਚੰਦ
  5. ਅਜਿਹੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਅਰਥਵਾਨ ਪਦਾਰਥ ਜੋ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ, ਕੀ ਅਖਵਾਉਂਦੇ ਹਨ? (1 ਅੰਕ)
    (ੳ) ਸਾਧਨ (ਅ) ਮਨੁੱਖੀ ਸਾਧਨ (ੲ) ਕੁਦਰਤੀ ਸਾਧਨ (ਸ) ਕੁਦਰਤੀ ਬਨਸਪਤੀ
  6. ਕਿਸ ਐਕਟ ਦੁਆਰਾ ਇੰਗਲੈਂਡ ਵਿੱਚ ਬੋਰਡ ਆਫ਼ ਕੰਟਰੋਲ ਦੀ ਸਥਾਪਨਾ ਕੀਤੀ ਗਈ? (1 ਅੰਕ)
    (ੳ) ਚਾਰਟਰ ਐਕਟ 1833 ਈ: (ਅ) ਪਿਟਸ ਇੰਡੀਆ ਐਕਟ 1784 ਈ: (ੲ) ਰੈਗੂਲੇਕਟਿੰਗ ਐਕਟ 1773 ਈ: (ਸ) ਚਾਰਟਰ ਐਕਟ 1853 ਈ:
  7. ਭਾਰਤ ਦਾ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ ਸੀ? (1 ਅੰਕ)
    (ੳ) 26 ਨਵੰਬਰ 1949 (ਅ) 26 ਜਨਵਰੀ 1950 (ੲ) 26 ਜਨਵਰੀ 1930 (ਸ) 26 ਜਨਵਰੀ 1949
ਭਾਗ – ਅ (ਵਸਤੁਨਿਸ਼ਠ ਪ੍ਰਸ਼ਨ)
ਖਾਲੀ ਥਾਵਾਂ ਭਰੋ:
  1. ਗੁੱਟ-ਨਿਰਲੇਪ ਦੀ ਪਹਿਲੀ ਕਾਨਫਰੰਸ 1961 ਈ. ਵਿੱਚ ਵਿੱਚ ਹੋਈ। (1 ਅੰਕ)
  2. ਜਿਹੜੇ ਸਾਧਨਾਂ ਦੀ ਵਰਤੋਂ ਨਹੀਂ ਹੁੰਦੀ, ਉਨ੍ਹਾਂ ਨੂੰ ਸਾਧਨ ਕਹਿੰਦੇ ਹਨ। (1 ਅੰਕ)
  3. ਭਾਰਤ ਦੀ ਸਭ ਤੋਂ ਵੱਡੀ ਅਦਾਲਤ ਹੈ। (1 ਅੰਕ)
ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ:
  1. 19ਵੀਂ ਸਦੀ ਵਿੱਚ ਲੜਕੀਆਂ ਨੂੰ ਪੜ੍ਹਾਉਣਾ ਫ਼ਜੂਲ ਸਮਝਿਆ ਜਾਂਦਾ ਸੀ। (1 ਅੰਕ)
  2. ਕੁਦਰਤ ਦੇ ਜੀਵਾਂ ਵਿੱਚੋਂ ਪਸ਼ੂ-ਪੰਛੀਆਂ ਨੂੰ ਸਰਵੋਤਮ ਪ੍ਰਾਣੀ ਮੰਨਿਆਂ ਜਾਂਦਾ ਹੈ। (1 ਅੰਕ)
  3. ਮੈਰੀਨਾ ਬੀਚ (ਸਮੁੰਦਰੀ ਕਿਨਾਰਾ) 10 ਕਿਲੋਮੀਟਰ ਲੰਬਾ ਹੈ। (1 ਅੰਕ)
ਇੱਕ ਤੋਂ 15 ਸ਼ਬਦਾਂ ਵਿੱਚ ਉੱਤਰ ਲਿਖੋ:
  1. ਕਿਸਦਾ ਭਾਵ ਸਾਰੇ ਧਰਮਾਂ ਨੂੰ ਬਰਾਬਰ ਸਮਝਣਾ ਹੈ? (1 ਅੰਕ)
  2. ਰਿਕਟਰ ਪੈਮਾਨਾ ਇਕ ਆਫ਼ਤ ਦੀ ਤੀਬਰਤਾ ਮਾਪਣ ਦਾ ਪੈਮਾਨਾ ਹੈ। ਇਸ ਆਫ਼ਤ ਦਾ ਕੀ ਨਾਮ ਹੈ? (1 ਅੰਕ)
  3. ਅਨਾਜ ਫਸਲਾਂ ਦੇ ਨਾਂ ਲਿਖੋ। (1 ਅੰਕ)
  4. ਮਹਾਤਮਾ ਗਾਂਧੀ ਜੀ ਕਿਹੜੀ ਈਸਵੀ ਵਿੱਚ ਭਾਰਤ ਦੇ ਰਾਜਨੀਤਿਕ ਮਾਮਲਿਆਂ ਵਿੱਚ ਸ਼ਾਮਲ ਹੋਏ? (1 ਅੰਕ)
ਭਾਗ – ੲ (ਛੋਟੇ ਉੱਤਰਾਂ ਵਾਲੇ ਪ੍ਰਸ਼ਨ)

ਨੋਟ: ਹਰੇਕ ਪ੍ਰਸ਼ਨ ਦਾ ਉੱਤਰ 30 ਤੋਂ 50 ਸ਼ਬਦਾਂ ਵਿੱਚ ਹੋਣਾ ਚਾਹੀਦਾ ਹੈ। (6 x 3 = 18 ਅੰਕ)

  1. ਪਾਣੀ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ?
  2. ਮਿੱਟੀ ਦੀ ਪਰਿਭਾਸ਼ਾ ਲਿਖੋ।
  3. ਸਿਵਿਲ ਮੁਕੱਦਮਾ ਕੀ ਹੈ?
  4. ਪੱਤਝੜ ਜੰਗਲਾਂ ਤੇ ਨੋਟ ਲਿਖੋ।
  5. ਆਫਤਾਂ ਮਨੁੱਖ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ?
  6. ਸੰਵਿਧਾਨ ਦੀ ਪ੍ਰਸਤਾਵਨਾ ਦੀ ਕੀ ਮਹੱਤਤਾ ਹੈ?
ਭਾਗ – ਸ (ਲੰਬੇ ਉੱਤਰਾਂ ਵਾਲੇ ਪ੍ਰਸ਼ਨ)

ਨੋਟ: ਹਰੇਕ ਪ੍ਰਸ਼ਨ ਦਾ ਉੱਤਰ 80 ਤੋਂ 100 ਸ਼ਬਦਾਂ ਵਿੱਚ ਦਿਓ। (4 x 5 = 20 ਅੰਕ)

  1. ਮਿੱਟੀ ਦੀਆਂ ਕਿਸਮਾਂ ਦੱਸ ਕੇ ਦੇਸ਼ ਵਿੱਚ ਜਲੌਢੀ ਮਿੱਟੀ ਦੀ ਮਹੱਤਤਾ ਬਾਰੇ ਲਿਖੋ। ਜਾਂ ਪਾਣੀ ਦੇ ਸੋਮਿਆਂ ਵਿੱਚੋਂ ਦਰਿਆ ਅਤੇ ਨਦੀਆਂ ਦੀ ਮਹੱਤਤਾ ਬਾਰੇ ਲਿਖੋ।
  2. 19ਵੀਂ ਸਦੀ ਵਿੱਚ ਲਘੂ ਉਦਯੋਗਾਂ ਦੇ ਪਤਨ ਬਾਰੇ ਲਿਖੋ। ਜਾਂ ਕ੍ਰਿਸ਼ੀ ਵਣਜੀਕਰਣ ਦੀਆਂ ਮੁੱਖ ਹਾਨੀਆਂ ਦੱਸੋ।
  3. ਸਮਾਜ ਸੁਧਾਰਕਾਂ ਨੇ ਜਾਤੀ-ਪ੍ਰਥਾ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ? ਜਾਂ ਗੁੱਟ ਨਿਰਲੇਪ ਤੇ ਨੋਟ ਲਿਖੋ।
  4. ਸੀਮਾਂਤ ਗਰੁੱਪ ਕਿਨ੍ਹਾਂ ਨੂੰ ਕਿਹਾ ਜਾਂਦਾ ਹੈ? ਇਸਦੀਆਂ ਕਿਸਮਾਂ ਲਿਖੋ। ਜਾਂ ਭਾਰਤੀ ਸੰਸਦ ਦੀ ਬਣਤਰ ਲਿਖੋ।
ਭਾਗ – ਹ (ਸਰੋਤ ਅਧਾਰਿਤ ਪ੍ਰਸ਼ਨ)

ਨੋਟ: ਹੇਠ ਲਿਖੇ ਪੈਰਿਆਂ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ। (2 x 6 = 12 ਅੰਕ)

(ੳ) ਸਰੋਤ: ਅੰਗਰੇਜ਼ੀ ਪ੍ਰਸ਼ਾਸਨਿਕ ਢਾਂਚਾ

ਅੰਗਰੇਜ਼ੀ ਰਾਜ ਨੇ ਭਾਰਤ ਵਿੱਚ ਇੱਕ ਨਵਾਂ ਪ੍ਰਸ਼ਾਸਨਿਕ ਢਾਂਚਾ ਕਾਇਮ ਕੀਤਾ ਜੋ ਪਹਿਲਾਂ ਤੋਂ ਬਿਲਕੁਲ ਵੱਖਰਾ ਸੀ। ਇਸ ਢਾਂਚੇ ਵਿੱਚ ਜ਼ਿਲ੍ਹਾ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹਰ ਜ਼ਿਲ੍ਹੇ ਦੇ ਪ੍ਰਸ਼ਾਸਕ ਨੂੰ “ਕਲੈਕਟਰ” ਕਿਹਾ ਜਾਂਦਾ ਸੀ, ਜੋ ਲਗਾਨ ਇੱਕਠਾ ਕਰਨ, ਕਾਨੂੰਨ ਅਤੇ ਸ਼ਾਂਤੀ ਲਈ ਜ਼ਿੰਮੇਵਾਰ ਸੀ। ਇਸ ਤੋਂ ਇਲਾਵਾ ਅੰਗਰੇਜ਼ਾਂ ਨੇ ਨਵੀਂ ਅਦਾਲਤੀ ਪ੍ਰਣਾਲੀ ਬਣਾਈ, ਜਿਸ ਵਿੱਚ ਅੰਗਰੇਜ਼ੀ ਕਾਨੂੰਨ ਲਾਗੂ ਕੀਤੇ ਗਏ। ਇਹ ਕਾਨੂੰਨ ਭਾਰਤੀ ਰਿਵਾਜ਼ਾਂ ਨਾਲ ਮੇਲ ਨਹੀਂ ਖਾਂਦੇ ਸਨ, ਜਿਸ ਕਾਰਨ ਸਧਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੰਗਰੇਜ਼ੀ ਭਾਸ਼ਾ ਪ੍ਰਸ਼ਾਸਨ ਦੀ ਮੁੱਖ ਭਾਸ਼ਾ ਬਣ ਗਈ, ਜਿਸ ਨਾਲ ਸਿਰਫ਼ ਪੜ੍ਹੇ-ਲਿਖੇ ਉੱਚ ਵਰਗ ਦੇ ਲੋਕਾਂ ਨੂੰ ਹੀ ਸਰਕਾਰੀ ਨੌਕਰੀਆਂ ਵਿੱਚ ਮੌਕੇ ਮਿਲੇ । ਭਾਰਤੀ ਲੋਕ ਆਪਣੇ ਹੀ ਦੇਸ਼ ਵਿੱਚ ਦੂਜੇ ਦਰਜੇ ਦੇ ਨਾਗਰਿਕ ਬਣ ਗਏ।
  1. ਅੰਗਰੇਜ਼ੀ ਰਾਜ ਨੇ ਕਿਹੜੇ ਮੁੱਖ ਪ੍ਰਸ਼ਾਸਨਿਕ ਬਦਲਾਅ ਕੀਤੇ? (2 ਅੰਕ)
  2. ਨਵੀਂ ਅਦਾਲਤੀ ਪ੍ਰਣਾਲੀ ਦਾ ਭਾਰਤੀਆਂ 'ਤੇ ਕੀ ਪ੍ਰਭਾਵ ਪਿਆ? (2 ਅੰਕ)
  3. ਅੰਗਰੇਜ਼ੀ ਭਾਸ਼ਾ ਦੇ ਪ੍ਰਸ਼ਾਸਨਿਕ ਵਰਤੋਂ ਨਾਲ ਕੀ ਸਮਾਜਿਕ ਅਸਰ ਪਿਆ? (2 ਅੰਕ)

(ਅ) ਸਰੋਤ: ਸਤੀ ਪ੍ਰਥਾ ਅਤੇ ਰਾਜਾ ਰਾਮ ਮੋਹਨ ਰਾਏ

19ਵੀਂ ਸਦੀ ਦੇ ਸ਼ੁਰੂ ਵਿੱਚ, ਭਾਰਤੀ ਸਮਾਜ ਵਿੱਚ ਔਰਤਾਂ ਦੀ ਸਥਿਤੀ ਤਰਸਯੋਗ ਸੀ। ਸਤੀ ਪ੍ਰਥਾ, ਜਿਸ ਵਿੱਚ ਵਿਧਵਾਵਾਂ ਨੂੰ ਆਪਣੇ ਪਤੀ ਦੀ ਮੌਤ ਤੋਂ ਬਾਅਦ ਚਿਤਾ ਵਿੱਚ ਜਲਣ ਲਈ ਮਜਬੂਰ ਕੀਤਾ ਜਾਂਦਾ ਸੀ, ਸਮਾਜ ਵਿੱਚ ਇੱਕ ਭਿਆਨਕ ਰਿਵਾਜ ਸੀ। ਰਾਜਾ ਰਾਮ ਮੋਹਨ ਰਾਏ ਨੇ ਇਸ ਅਨਿਆਂ ਦੇ ਵਿਰੁੱਧ ਆਵਾਜ਼ ਉਠਾਈ। ਉਹਨਾਂ ਨੇ ਅੰਗਰੇਜ਼ ਸਰਕਾਰ ਨਾਲ ਮਿਲ ਕੇ 1829 ਵਿੱਚ ਸਤੀ ਪ੍ਰਥਾ ਨੂੰ ਗੈਰਕਾਨੂੰਨੀ ਘੋਸ਼ਿਤ ਕਰਵਾਇਆ। ਇਸ ਸੁਧਾਰ ਨੇ ਔਰਤਾਂ ਨੂੰ ਇੱਕ ਨਵਾਂ ਜੀਵਨ ਦਿੱਤਾ ਅਤੇ ਸਮਾਜ ਵਿੱਚ ਉਹਨਾਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ।
  1. ਸਤੀ ਪ੍ਰਥਾ ਤੋਂ ਤੁਸੀਂ ਕੀ ਸਮਝਦੇ ਹੋ? (2 ਅੰਕ)
  2. ਸਤੀ ਪ੍ਰਥਾ ਦੇ ਔਰਤਾਂ ਦੇ ਜੀਵਨ ਉੱਤੇ ਕੀ ਬੁਰੇ ਪ੍ਰਭਾਵ ਸਨ? (2 ਅੰਕ)
  3. ਰਾਜਾ ਰਾਮ ਮੋਹਨ ਰਾਏ ਦੇ ਸਮਾਜਿਕ ਬੁਰਾਈਆਂ ਖਤਮ ਕਰਨ ਲਈ ਪਾਏ ਯੋਗਦਾਨ ਬਾਰੇ ਲਿਖੋ। (2 ਅੰਕ)
ਭਾਗ – ਕ (ਨਕਸ਼ਾ ਕਾਰਜ)

ਨੋਟ: ਹੇਠ ਲਿਖਿਆਂ ਵਿੱਚੋਂ ਕੋਈ 7 ਸਥਾਨ ਭਾਰਤ ਦੇ ਨਕਸ਼ੇ ਵਿੱਚ ਭਰੋ। (7 x 1 = 7 ਅੰਕ)

  1. ਮਾਰੂਥਲੀ ਮਿੱਟੀ ਦਾ ਖੇਤਰ
  2. ਗੰਗਾ ਅਤੇ ਬ੍ਰਹਮਪੁੱਤਰ ਦਰਿਆ
  3. ਕਾਲੀ ਮਿੱਟੀ ਵਾਲਾ ਇੱਕ ਰਾਜ
  4. ਸੋਨਾ ਪੇਦਾ ਕਰਨ ਵਾਲਾ ਇੱਕ ਰਾਜ
  5. ਅਬਰਕ ਉਤਪਾਦਕ ਰਾਜ
  6. ਕਪਾਹ ਪੈਦਾ ਕਰਨ ਵਾਲਾ ਰਾਜ
  7. ਪਟਸਨ ਉਤਪਾਦਕ ਰਾਜ
  8. ਚਾਹ ਪੈਦਾ ਕਰਨ ਵਾਲਾ ਰਾਜ

ਨੋਟ: ਹੇਠ ਲਿਖਿਆਂ ਵਿੱਚੋਂ ਕੋਈ 3 ਸਥਾਨ ਭਾਰਤ ਦੇ ਨਕਸ਼ੇ ਵਿੱਚ ਭਰੋ। (3 x 1 = 3 ਅੰਕ)

  1. ਚੇਨੱਈ
  2. ਕਾਨ੍ਹਪੁਰ
  3. ਦਿੱਲੀ
  4. ਲਾਹੌਰ

💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends