🚨 ਪ੍ਰਾਇਮਰੀ ਜਮਾਤਾਂ ਦੇ ਦਸੰਬਰ ਮੁਲਾਂਕਣ ਸਬੰਧੀ ਜ਼ਰੂਰੀ ਖ਼ਬਰ! 🚨
ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ 11 ਦਸੰਬਰ, 2025 ਨੂੰ ਜਾਰੀ ਹੋਇਆ ਸ਼ਡਿਊਲ
ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ (SCERT) ਨੇ ਪ੍ਰਾਇਮਰੀ ਜਮਾਤਾਂ (ਪਹਿਲੀ ਤੋਂ ਪੰਜਵੀਂ) ਦੇ ਦਸੰਬਰ 2025 ਵਿੱਚ ਕੀਤੇ ਜਾਣ ਵਾਲੇ ਮੁਲਾਂਕਣ ਸਬੰਧੀ ਜ਼ਰੂਰੀ ਹੁਕਮ ਜਾਰੀ ਕੀਤੇ ਹਨ:
- ਮੁਲਾਂਕਣ ਦੀ ਮਿਆਦ: ਪ੍ਰਾਇਮਰੀ ਜਮਾਤਾਂ (ਪਹਿਲੀ ਤੋਂ ਪੰਜਵੀਂ) ਦਾ ਮੁਲਾਂਕਣ 15 ਦਸੰਬਰ, 2025 ਤੋਂ 19 ਦਸੰਬਰ, 2025 ਤੱਕ ਕੀਤਾ ਜਾਵੇਗਾ।
- ਮੁਲਾਂਕਣ ਦਾ ਢੰਗ: ਇਹ ਮੁਲਾਂਕਣ ਸਕੂਲ ਪੱਧਰ 'ਤੇ ਸਕੂਲ ਮੁੱਖੀਆਂ ਦੁਆਰਾ ਨਿਰਧਾਰਿਤ ਵਿਸ਼ਾਵਾਰ ਮਿਤੀਆਂ ਅਨੁਸਾਰ ਕੀਤਾ ਜਾਵੇਗਾ।
- ਮੁਲਾਂਕਣ ਮੁਕੰਮਲ ਕਰਨ ਦੀ ਆਖਰੀ ਮਿਤੀ: ਮੁਲਾਂਕਣ ਦੀ ਪ੍ਰਕਿਰਿਆ 19 ਦਸੰਬਰ, 2025 ਤੱਕ ਮੁਕੰਮਲ ਕਰ ਲਈ ਜਾਵੇ।
- ਪ੍ਰਸ਼ਨ ਪੱਤਰਾਂ ਦਾ ਆਧਾਰ: ਪਹਿਲੀ ਤੋਂ ਪੰਜਵੀਂ ਜਮਾਤ ਦੇ ਮੁਲਾਂਕਣ ਪੱਤਰ ਪਹਿਲਾਂ ਭੇਜੇ ਗਏ ਸੈਂਪਲ ਪੇਪਰ ਅਤੇ ਬਲਿਊ ਪ੍ਰਿੰਟ ਅਨੁਸਾਰ ਹੀ ਤਿਆਰ ਕੀਤੇ ਜਾਣਗੇ।
- ਨਤੀਜੇ ਦਾ ਰਿਕਾਰਡ: ਅਧਿਆਪਕ ਇਸ ਮੁਲਾਂਕਣ ਦਾ ਨਤੀਜਾ ਤਿਆਰ ਕਰਕੇ ਸਕੂਲ ਪੱਧਰ 'ਤੇ ਰਿਕਾਰਡ ਰੱਖਣਗੇ।
ਡਾਇਰੈਕਟਰ, ਕਿਰਨ ਸ਼ਰਮਾ, ਪੀ.ਸੀ.ਐੱਸ. ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ (ਐ.ਸਿੱ.) ਨੂੰ ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ।
