CEP CLASS 6 PUNJABI TEST SOLVED

ਪੰਜਾਬੀ ਕੁਇਜ਼ (ਕਲਾਸ 6ਵੀਂ)

ਪੰਜਾਬੀ ਕੁਇਜ਼ (ਕਲਾਸ 6ਵੀਂ)

ਪੰਜਾਬੀ (ਛੇਵੀਂ)

ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਪ੍ਰਸ਼ਨਾਂ (1-6) ਦੇ ਉੱਤਰਾਂ ਦੀ ਚੋਣ ਕਰੋ:

ਰਸੋਈ ਦੀ ਅਲਮਾਰੀ ਵਿੱਚ ਇਲਾਚੀ, ਸੌਂਫ, ਜਵੈਣ, ਅੰਬਚੂਰ ਤੇ ਅਨਾਰਦਾਣਾ ਵੱਖ-ਵੱਖ ਲਿਫ਼ਾਫ਼ਿਆਂ ਅੰਦਰ ਬੈਠੇ ਰਹਿੰਦੇ ਸਨ। ਜਦੋਂ ਮਈ ਦਾ ਮਹੀਨਾ ਆਇਆ, ਦੁਪਹਿਰ ਵੇਲ਼ੇ ਇਲਾਚੀ ਨੂੰ ਬੜੀ ਗਰਮੀ ਲੱਗੀ। ਉਹ ਸਭ ਤੋਂ ਜਲਦੀ ਲਿਫ਼ਾਫ਼ੇ ਵਿੱਚੋਂ ਬਾਹਰ ਆ ਗਈ। ਫੇਰ ਸੌਂਫ ਨੂੰ ਵੀ ਗਰਮੀ ਲੱਗੀ ਤੇ ਜਵੈਣ ਨੂੰ ਵੀ ਗਰਮੀ ਲੱਗੀ, ਅੰਬਚੂਰ ਤੇ ਅਨਾਰਦਾਣੇ ਨੂੰ ਵੀ ਗਰਮੀ ਲੱਗੀ। ਸਾਰੇ ਹੀ ਲਿਫ਼ਾਫ਼ਿਆਂ ਵਿੱਚੋਂ ਨਿਕਲ਼ ਆਏ। ਨੇੜੇ ਢੱਕਣ ਉੱਤੇ ਪੂਦਨਾ ਪਿਆ ਸੀ। ਪੂਦਨੇ ਨੂੰ ਵੀ ਢੱਕਣ ਬੜਾ ਗਰਮ ਲੱਗਾ। ਪੂਦਨਾ ਢੱਕਣ ਉੱਤੋਂ ਉੱਤਰ ਕੇ ਆਪਣੇ ਬੇਲੀ ਅਨਾਰਦਾਣੇ ਕੋਲ ਆ ਗਿਆ। ਇਲਾਚੀ ਆਪਣੇ-ਆਪ ਨੂੰ ਇਹਨਾਂ ਸਭਨਾਂ ਵਿੱਚੋਂ ਉੱਤਮ ਸਮਝਦੀ ਸੀ। ਉਹ ਕਹਿਣ ਲੱਗੀ, “ਮੈਂ ਬੜੀ ਸੁੰਦਰ ਹਾਂ। ਗੁਣਾਂ ਵਿੱਚ ਵੀ ਸਭ ਤੋਂ ਚੰਗੀ ਹਾਂ। ਤੁਸੀਂ ਮੇਰੇ ਨੇੜੇ ਬੈਠੇ ਚੰਗੇ ਨਹੀਂ ਲੱਗਦੇ। ਮੈਂ ਤੁਹਾਡੇ ਵਿੱਚੋਂ ਸਭ ਤੋਂ ਮਹਿੰਗੀ ਹਾਂ। ਸ਼ਰਬਤ ਬਣਾਓ ਤਾਂ ਮੈਨੂੰ ਵਿੱਚ ਪਾ ਲਓ। ਮੈਂ ਤਾਂ ਚੰਗੀਆਂ-ਚੰਗੀਆਂ ਮਿਠਿਆਈਆਂ ਵਿੱਚ ਪੈ ਜਾਂਦੀ ਹਾਂ।” ਸੌਂਫ ਤੇ ਜਵੈਣ ਇਕੱਠੀਆਂ ਬੈਠੀਆਂ ਸਨ। ਜਵੈਣ ਨੇ ਸੌਂਫ ਨੂੰ ਕਿਹਾ, “ਦੇਖ ਭੈਣੇ, ਅੱਜ ਇਲਾਚੀ ਨੂੰ ਕੀ ਗਰਮੀ ਚੜ੍ਹ ਗਈ ਏ? ਕਹਿੰਦੀ ਏ ਅਸੀਂ ਇਹਦੇ ਨੇੜੇ ਨਾ ਬੈਠੀਏ, ਕਿਤੇ ਦੂਰ ਚਲੀਆਂ ਜਾਈਏ। ਵੱਡੀ ਗੁਣਾਂ ਵਾਲ਼ੀ। ਜਦੋਂ ਢਿੱਡ-ਪੀੜ ਹੋਵੇ, ਉਦੋਂ ਇਲਾਚੀ ਨੂੰ ਕੋਈ ਨਹੀਂ ਪੁੱਛਦਾ। ਸਾਰੇ ਤੈਨੂੰ ਜਾਂ ਮੈਨੂੰ ਹੀ ਖਾਂਦੇ ਨੇ, ਜੇ ਇਤਬਾਰ ਨਹੀਂ ਤਾਂ ਹਕੀਮਾਂ, ਵੈਦਾਂ ਕੋਲੋਂ ਇਹ ਸਾਡੇ ਗੁਣ ਪੁੱਛ ਕੇ ਦੇਖ ਲਵੇ।”

1. ਇਲਾਚੀ, ਸੌਂਫ, ਜਵੈਣ ਤੇ ਅੰਬਚੂਰ ਕਿਸ ਵਿੱਚ ਬੰਦ ਸਨ?

2. ਪੂਦਨਾ ਕਿਸ ਉੱਪਰ ਪਿਆ ਸੀ?

3. ਕੌਣ ਆਪਣੇ-ਆਪ ਨੂੰ ਸਭ ਤੋਂ ਉੱਤਮ ਸਮਝਦਾ ਸੀ?

4. ਪੂਦਨੇ ਦਾ ਬੇਲੀ ਕੌਣ ਸੀ?

5. ਕਿਹੜਾ ਮਹੀਨਾ ਚੱਲ ਰਿਹਾ ਸੀ?

6. ਸਭ ਤੋਂ ਪਹਿਲਾਂ ਗਰਮੀ ਕਿਸ ਨੂੰ ਲੱਗੀ?


ਦਿੱਤੀ ਗਈ ਕਹਾਣੀ ਪੜ੍ਹੋ ਅਤੇ 7 ਤੋਂ 12 ਤੱਕ ਦੇ ਸਵਾਲਾਂ ਦੇ ਜਵਾਬ ਦਿਓ:

ਸੂਰਜ ਲਗਭਗ ਡੁੱਬ ਚੁੱਕਾ ਸੀ। ਚਾਰੂ ਆਪਣੇ ਮਾਪਿਆਂ ਨਾਲ਼ ਪਾਰਕ ਵਿੱਚ ਸੀ। ਚਾਰੂ ਨੇ ਦੇਖਿਆ ਕਿ ਇੱਕ ਕਤੂਰਾ ਦਰਖ਼ਤ ਪਿੱਛੇ ਲੁਕਿਆ ਹੋਇਆ ਸੀ। ਉਸ ਨੇ ਕਤੂਰੇ ਦੇ ਨੇੜੇ ਜਾਣ ਦੀ ਕੋਸ਼ਸ਼ ਕੀਤੀ ਪਰ ਕਤੂਰਾ ਭੱਜ ਗਿਆ। ਉਹ ਇਸ ਦੇ ਪਿੱਛੇ ਭੱਜੀ ਪਰ ਉਹ ਅਗਾਂਹ ਭੱਜ ਗਿਆ। ਚਾਰੂ ਨੇ ਕੁਝ ਖਾਣਾ ਲਿਆ ਅਤੇ ਕਤੂਰੇ ਨੂੰ ਪੇਸ਼ਕਸ਼ ਕਰਨ ਲੱਗੀ। ਕਤੂਰਾ ਉਸ ਦੇ ਕੋਲ਼ ਆ ਗਿਆ। ਉਹ ਬਹੁਤ ਭੁੱਖਾ ਸੀ ਅਤੇ ਸਾਰਾ ਭੋਜਨ ਖਾ ਗਿਆ। ਚਾਰੂ ਨੇ ਕਤੂਰੇ ਨੂੰ ਥੋੜ੍ਹਾ ਪਾਣੀ ਵੀ ਦਿੱਤਾ। ਉਹ ਕੁਝ ਦੇਰ ਲਈ ਉਸ ਨਾਲ਼ ਖੇਡੀ। ਫਿਰ ਉਸ ਦੇ ਮਾਤਾ-ਪਿਤਾ ਨੇ ਕਿਹਾ, “ਆਓ, ਇਸ ਨੂੰ ਘਰ ਲੈ ਚੱਲੀਏ!” ਚਾਰੂ ਬਹੁਤ ਖ਼ੁਸ਼ ਸੀ। ਇਹ ਸੱਚ ਹੈ ਕਿ ਜਾਨਵਰਾਂ ਦੀ ਦੇਖਭਾਲ਼ ਕਰਨ ਨਾਲ਼ ਹਰ ਕੋਈ ਖ਼ੁਸ਼ ਹੋ ਜਾਂਦਾ ਹੈ।

7. ਚਾਰੂ ਪਾਰਕ ਵਿੱਚ ਕਿਹੜੇ ਸਮੇਂ ਸੀ?

8. ਚਾਰੂ ਖ਼ੁਸ਼ ਕਿਉਂ ਸੀ?

9. ਕਤੂਰਾ ਚਾਰੂ ਕੋਲ਼ ਕਦੋਂ ਆਇਆ?

10. ਤੁਸੀਂ ਕਹਾਣੀ ਤੋਂ ਚਾਰੂ ਬਾਰੇ ਕੀ ਅੰਦਾਜ਼ਾ ਲਗਾ ਸਕਦੇ ਹੋ?

11. ਕਹਾਣੀ ਲਈ ਸਭ ਤੋਂ ਢੁਕਵਾਂ ਸਿਰਲੇਖ ਚੁਣੋ।

12. ਚਾਰੂ ਪਾਰਕ ਕਿਸ ਨਾਲ਼ ਗਈ?


ਹੇਠ ਲਿਖੇ ਪ੍ਰਸ਼ਨਾਂ (13-18) ਦੇ ਸਹੀ ਉੱਤਰਾਂ ਦੀ ਚੋਣ ਕਰੋ:

13. ਪੰਜਾਬੀ ਲਿਪੀ ਵਿੱਚ ਕੁੱਲ ਕਿੰਨੇ ਅੱਖਰ ਹਨ?

14. ਸ੍ਵਰ-ਧੁਨੀਆਂ ਕਿੰਨੀਆਂ ਹਨ?

15. ਪੰਜਾਬੀ ਵਿੱਚ ਕਿੰਨੇ ਵਿਅੰਜਨ ਹਨ?

16. ਹ, ਰ, ਵ ਕੀ ਹਨ?

17. 'ੳ' ਨਾਲ਼ ਕਿਹੜੀਆਂ-ਕਿਹੜੀਆਂ ਲਗਾਂ ਲੱਗਦੀਆਂ ਹਨ?

18. 'ੲ' ਨਾਲ਼ ਕਿਹੜੀਆਂ-ਕਿਹੜੀਆਂ ਲਗਾਂ ਲੱਗਦੀਆਂ ਹਨ?

Answer Key

Q1. ਇਲਾਚੀ, ਸੌਂਫ, ਜਵੈਣ ਤੇ ਅੰਬਚੂਰ ਕਿਸ ਵਿੱਚ ਬੰਦ ਸਨ? - ਅ. ਲਿਫ਼ਾਫ਼ਿਆਂ ਵਿੱਚ

Q2. ਪੂਦਨਾ ਕਿਸ ਉੱਪਰ ਪਿਆ ਸੀ? - ੲ. ਢੱਕਣ ਉੱਪਰ

Q3. ਕੌਣ ਆਪਣੇ-ਆਪ ਨੂੰ ਸਭ ਤੋਂ ਉੱਤਮ ਸਮਝਦਾ ਸੀ? - ੲ. ਇਲਾਚੀ

Q4. ਪੂਦਨੇ ਦਾ ਬੇਲੀ ਕੌਣ ਸੀ? - ਅ. ਅਨਾਰਦਾਣਾ

Q5. ਕਿਹੜਾ ਮਹੀਨਾ ਚੱਲ ਰਿਹਾ ਸੀ? - ਅ. ਮਈ

Q6. ਸਭ ਤੋਂ ਪਹਿਲਾਂ ਗਰਮੀ ਕਿਸ ਨੂੰ ਲੱਗੀ? - ੲ. ਇਲਾਚੀ

Q7. ਚਾਰੂ ਪਾਰਕ ਵਿੱਚ ਕਿਹੜੇ ਸਮੇਂ ਸੀ? - ਅ. ਸ਼ਾਮ

Q8. ਚਾਰੂ ਖ਼ੁਸ਼ ਕਿਉਂ ਸੀ? - ੲ. ਕਿਉਂਕਿ ਉਹ ਕਤੂਰੇ ਨੂੰ ਘਰ ਲੈ ਗਈ ਸੀ

Q9. ਕਤੂਰਾ ਚਾਰੂ ਕੋਲ਼ ਕਦੋਂ ਆਇਆ? - ੳ. ਜਦੋਂ ਉਸ ਨੇ ਇਸ ਨੂੰ ਭੋਜਨ ਦੀ ਪੇਸ਼ਕਸ਼ ਕੀਤੀ

Q10. ਤੁਸੀਂ ਕਹਾਣੀ ਤੋਂ ਚਾਰੂ ਬਾਰੇ ਕੀ ਅੰਦਾਜ਼ਾ ਲਗਾ ਸਕਦੇ ਹੋ? - ੲ. ਚਾਰੂ ਨੂੰ ਕੁੱਤੇ ਪਸੰਦ ਹਨ

Q11. ਕਹਾਣੀ ਲਈ ਸਭ ਤੋਂ ਢੁਕਵਾਂ ਸਿਰਲੇਖ ਚੁਣੋ। - ਸ. ਜਾਨਵਰਾਂ ਦੀ ਦੇਖਭਾਲ਼ ਕਰਨਾ।

Q12. ਚਾਰੂ ਪਾਰਕ ਕਿਸ ਨਾਲ਼ ਗਈ? - ੲ. ਮਾਪਿਆਂ ਨਾਲ਼

Q13. ਪੰਜਾਬੀ ਲਿਪੀ ਵਿੱਚ ਕੁੱਲ ਕਿੰਨੇ ਅੱਖਰ ਹਨ? - ੲ. 41

Q14. ਸ੍ਵਰ-ਧੁਨੀਆਂ ਕਿੰਨੀਆਂ ਹਨ? - ੳ. 10

Q15. ਪੰਜਾਬੀ ਵਿੱਚ ਕਿੰਨੇ ਵਿਅੰਜਨ ਹਨ? - ੲ. 38

Q16. ਹ, ਰ, ਵ ਕੀ ਹਨ? - ਸ. ਦੁੱਤ ਅੱਖਰ

Q17. 'ੳ' ਨਾਲ਼ ਕਿਹੜੀਆਂ-ਕਿਹੜੀਆਂ ਲਗਾਂ ਲੱਗਦੀਆਂ ਹਨ? - ਅ. ਔਂਕੜ, ਦੁਲੈਂਕੜ, ਹੋੜਾ

Q18. 'ੲ' ਨਾਲ਼ ਕਿਹੜੀਆਂ-ਕਿਹੜੀਆਂ ਲਗਾਂ ਲੱਗਦੀਆਂ ਹਨ? - ਸ. ਸਿਹਾਰੀ, ਬਿਹਾਰੀ, ਲਾਂ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends