ਅਧਿਆਪਕਾਂ ਦਾ ਸਨਮਾਨ ਸਮਾਰੋਹ ਬੀਸਲਾ ਸਕੂਲ ਵਿਖੇ ਯਾਦਾਂ ਬਿਖੇਰਦਾ ਸੰਪੰਨ

 *ਅਧਿਆਪਕਾਂ ਦਾ ਸਨਮਾਨ ਸਮਾਰੋਹ ਬੀਸਲਾ ਸਕੂਲ ਵਿਖੇ ਯਾਦਾਂ ਬਿਖੇਰਦਾ ਸੰਪੰਨ*


*ਨਵਾਂ-ਸ਼ਹਿਰ, 22 ਸਤੰਬਰ ( ਜਾਬਸ  ਆਫ ਟੁਡੇ)  ਬਲਾਕ ਬੰਗਾ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ਼ਾਂ ਦੇ ਸਿੱਖਿਆ ਦੇ ਖੇਤਰ ਵਿਚ ਵਿਲੱਖਣ ਪੈੜਾਂ ਪਾਉਣ ਵਾਲੇ ਅਧਿਆਪਕਾਂ ਨੂੰ ਸਤਿਕਾਰ ਦੇਣ ਹਿੱਤ ਕੌਮੀ ਅਧਿਆਪਕ ਦਿਵਸ ਨੂੰ ਸਮਰਪਿਤ ਸਨਮਾਨ ਸਮਾਰੋਹ ਸਰਕਾਰੀ ਪ੍ਰਾਇਮਰੀ ਸਕੂਲ ਬੀਸਲਾ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਗਦੀਪ ਸਿੰਘ ਜੌਹਲ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸ਼ਾਨਦਾਰ ਸਮਾਗਮ ਵਿੱਚ 50 ਦੇ ਕਰੀਬ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਰੀਬਨ ਕਰਵਾਉਣ ਉਪਰੰਤ ਗੁਰਬਾਣੀ ਦਾ ਸ਼ਬਦ ਗਾਇਨ ਕਰਕੇ ਕੀਤੀ ਗਈ ।



 ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨਵਾਂਸ਼ਹਿਰ ਸ਼੍ਰੀਮਤੀ ਅਨੀਤਾ ਸ਼ਰਮਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਸਮਾਜ ਦੇ ਸਿਰਜਕ ਹੁੰਦੇ ਹਨ ਅਤੇ ਇਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਸਨਮਾਨਿਤ ਕਰਨਾ ਉਹਨਾਂ ਦਾ ਮਨੋਬਲ ਵਧਾਉ ਲਈ ਜ਼ਰੂਰੀ ਹੈ। ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਨੌਰਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਪ੍ਰਿੰਸੀਪਲ ਸ੍ਰੀ ਵਰਿੰਦਰ ਕੁਮਾਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੇ ਅਜਿਹਾ ਸ਼ਾਨਦਾਰ ਸਮਾਰੋਹ ਪਹਿਲਾਂ ਕਦੇ ਨਹੀਂ ਦੇਖਿਆ। ਉਹਨਾਂ ਅਧਿਆਪਕਾਂ ਨੂੰ ਮਾਣ ਸਤਿਕਾਰ ਦੇਣ ਵਾਲੇ ਇਸ ਸਮਾਰੋਹ ਵਿੱਚ ਰੰਗ ਭਰਨ ਲਈ ਮੇਜ਼ਬਾਨ ਸੈਂਟਰ ਹੈਡ ਟੀਚਰ ਮੈਡਮ ਅਵਤਾਰ ਕੌਰ ਅਤੇ ਗੁਰਪ੍ਰੀਤ ਕੌਰ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮੇਂ ਬਲਾਕ ਦੇ ਵਿੱਦਿਅਕ ਮੁਕਾਬਲਿਆਂ ਦੇ ਜੇਤੂ ਅਧਿਆਪਕਾਂ ਵਿੱਚੋਂ ਮਾਸਟਰ ਕਰਮਜੀਤ ਸਿੰਘ, ਬਹਾਦਰ ਚੰਦ, ਜਗਜੀਤ ਸਿੰਘ, ਮਨਦੀਪ ਕੌਰ, ਪੁਸ਼ਪਾ ਦੇਵੀ ਫਰਾਲ਼ਾ ਅਤੇ ਮੀਨਾ ਕੁਮਾਰੀ ਨੂੰ ਪੰਜਾਬੀ ਐਕਸਪਰਟ ਅਤੇ ਰੀਤੂ ਮੰਢਾਲੀ, ਮਨਜੀਤ ਕੁਮਾਰੀ, ਮੀਨਾ ਰਾਣੀ ਨੂੰ ਅੰਗਰੇਜ਼ੀ ਐਕਸਪਰਟ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। ਸ੍ਰੀਮਤੀ ਗੀਤਾ ਸੈਂਟਰ ਹੈੱਡ ਟੀਚਰ ਮਕਸੂਦਪੁਰ ਜੋ ਕਿ ਇੱਕ ਤੋਂ ਲੈ ਕੇ ਇੱਕ ਹਜ਼ਾਰ ਤੱਕ ਜੁਬਾਨੀ ਪਹਾੜੇ ਸੁਣਾਉਣ ਲਈ ਪ੍ਰਸਿੱਧ ਹਨ, ਜਿੰਨ੍ਹਾਂ ਨੇ 968 ਦਾ ਪਹਾੜਾ ਸੁਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ, ਨੂੰ ‘ਪਹਾੜਾ ਕੰਪਿਊਟਰ’ ਦਾ ਖਿਤਾਬ, 100 ਮੀਟਰ ਦੌੜ ਦੀ ਪੰਜਾਬ ਜੇਤੂ ਰਹਿ ਚੁੱਕੀ ਅਧਿਆਪਕਾ ਸ੍ਰੀਮਤੀ ਅਵਤਾਰ ਕੌਰ ਸੈਂਟਰ ਹੈੱਡ ਟੀਚਰ ਬੀਸਲਾ ਨੂੰ ‘ਸਰਵੋਤਮ ਦੌੜਾਕ’, ਲਾਇਨਜ ਕਲੱਬ ਚੇਅਰਮੈਨ ਮਾਸਟਰ ਹਰਮੇਸ਼ ਲਾਲ ਨੂੰ ‘ਸੋਸ਼ਲ ਵਰਕਰ’ ਅਤੇ ਯੂਨੀਵਰਸਿਟੀ ਪੱਧਰ ਤੱਕ ਗਿੱਧਾ ਟੀਮ ਦੀ ਕਪਤਾਨੀ ਕਰ ਚੁੱਕੀ ਮੈਡਮ ਗੁਰਪ੍ਰੀਤ ਕੌਰ ਬੀਸਲਾ ਨੂੰ ‘ਗਿੱਧਿਆਂ ਦੀ ਰਾਣੀ’ ਦਾ ਵੱਕਾਰੀ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। ਮੈਡਮ ਗੁਰਪ੍ਰੀਤ ਕੌਰ ਵੱਲੋਂ ਬੱਚਿਆਂ ਦੀ ਤਿਆਰ ਕੀਤੀ ਗਈ ਗਿੱਧਾ ਟੀਮ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਇਸ ਮੌਕੇ ਤੇ ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਨਵਾਂਸ਼ਹਿਰ ਸ੍ਰੀ ਮਤੀ ਦਵਿੰਦਰ ਕੌਰ, ਸ੍ਰੀ ਗੁਰਪਾਲ ਸਿੰਘ ਬਲਾਕ ਸਿੱਖਿਆ ਪ੍ਰਾਇਮਰੀ ਅਫਸਰ ਔੜ, ਲਾਇਨਜ਼ ਕਲੱਬ ਤੋਂ ਸ੍ਰੀ ਚਮਨ ਲਾਲ, ਸੁਸ਼ੀਲ ਸ਼ਰਮਾ ਅਤੇ ਅਸ਼ਵਨੀ ਸ਼ਰਮਾ, ਹਿਉਮਨ ਰਾਈਟਸ ਸੰਗਠਨ ਵੱਲੋਂ ਸ੍ਰੀ ਗੁਰਦੀਪ ਸਿੰਘ ਕੰਗ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕੀਤਾ। ਇਸ ਸਮੇਂ ਅਧਿਆਪਕਾਂ ਨੂੰ ਕੀਮਤੀ ਸ਼ਾਲ, ਸਰਟੀਫਿਕੇਟ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੇ ਆਯੋਜਿਤ ਕਰਤਾ ਬੀ. ਪੀ. ਈ. ਓ. ਬੰਗਾ ਸ. ਜਗਦੀਪ ਸਿੰਘ ਜੌਹਲ ਵੱਲੋਂ ਉਹਨਾਂ ਸਨਮਾਨਿਤ ਹੋਏ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਜਿਹੜੇ ਅਧਿਆਪਕ ਅੱਜ ਦੇ ਇਸ ਸਨਮਾਨ ਸਮਾਰੋਹ ਦਾ ਹਿੱਸਾ ਨਹੀਂ ਬਣ ਸਕੇ, ਉਹ ਪ੍ਰੇਰਨਾ ਲੈਂਦੇ ਹੋਏ ਅੱਗੇ ਤੋਂ ਹੋਰ ਮਿਹਨਤ ਕਰਕੇ ਅਤੇ ਅੱਗੇ ਆ ਸਕਦੇ ਹਨ। ਉਹਨਾਂ ਨੇ ਇਸ ਸਮਾਗਮ ਵਿੱਚ ਭਰਵਾਂ ਯੋਗਦਾਨ ਪਾਉਣ ਬਦਲੇ ਮਾਸਟਰ ਹਰਮੇਸ਼ ਲਾਲ ਅਤੇ ਲਾਇਨਜ਼ ਕਲੱਬ ਦੀ ਸਮੁੱਚੀ ਟੀਮ ਦੀ ਭਰਪੂਰ ਸ਼ਾਲਾਘਾ ਕੀਤੀ। ਸਕੂਲ ਵੱਲੋਂ ਮਹਿਮਾਨਾਂ ਲਈ ਚਾਹ-ਪਾਣੀ ਅਤੇ ਲੰਗਰ ਦਾ ਵੀ ਵਧੀਆ ਪ੍ਰਬੰਧ ਕੀਤਾ ਗਿਆ ਸੀ । ਮੌਕੇ ਤੇ ਸੈਂਟਰ ਹੈੱਡ ਟੀਚਰ ਸ੍ਰੀਮਤੀ ਭੁਪਿੰਦਰ ਕੌਰ ਸੰਧਵਾਂ ਅਤੇ ਅਨੂੰ, ਮਾਸਟਰ ਜੁਗਰਾਜ ਸਿੰਘ, ਭੁਪੇਂਦਰ ਕੁਮਾਰ, ਮੈਡਮ ਸੁਰਿੰਦਰ ਕੌਰ, ਕੁਲਵਿੰਦਰ ਕੌਰ ਅਤੇ ਰੁਪਿੰਦਰਜੀਤ ਕੌਰ ਆਦਿ ਵੀ ਹਾਜ਼ਰ ਸਨ। ਇਹ ਸਮਾਗਮ ਸ਼ਾਨਦਾਰ ਹੋਣ ਕਾਰਨ ਜ਼ਿਲ੍ਹੇ ਵਿੱਚ ਚੁਫੇਰਿਓਂ ਪ੍ਰਸ਼ੰਸਾ ਬਟੋਰਦਾ ਨਜ਼ਰ ਆਇਆ ।*


*ਫੋਟੋ ਕੈਪਸ਼ਨ :- DEO ਨਵਾਂ-ਸ਼ਹਿਰ BPEO ਬੰਗਾ ਸ੍ਰੀ ਜਗਦੀਪ ਸਿੰਘ ਜੌਹਲ, ਡਾਈਟ ਪ੍ਰਿੰਸੀਪਲ ਸ੍ਰੀ ਵਰਿੰਦਰ ਕੁਮਾਰ ਅਤੇ CHT ਅਵਤਾਰ ਕੌਰ ਆਦਿ ਖੜ੍ਹੇ ਨਜ਼ਰ ਆ ਰਹੇ ਹਨ।*

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends