ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਵਿੰਦਰ ਕੌਰ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਸਮੂਹ ਬੀਪੀਈਓਜ਼ ਅਤੇ ਹੈੱਡ ਟੀਚਰਾਂ ਨਾਲ ਮੀਟਿੰਗ —
ਇਨਰੋਲਮੈਂਟ, ਪਾਣੀ ਦੇ ਸੈਂਪਲ, ਤਰੱਕੀਆਂ ਤੇ ਗ੍ਰਾਂਟਸ ਬਾਰੇ ਕੀਤੀ ਵਿਸ਼ੇਸ਼ ਚਰਚਾ
ਲੁਧਿਆਣਾ, 16 ਮਈ —ਜਿਲ੍ਹਾ ਸਿੱਖਿਆ ਅਫ਼ਸਰ ਐਲਿਮੈਂਟਰੀ ਮੈਡਮ ਰਵਿੰਦਰ ਕੌਰ ਵੱਲੋਂ ਅੱਜ ਲੁਧਿਆਣਾ ਜ਼ਿਲ੍ਹੇ ਦੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਅਤੇ ਚੋਣਵੇਂ ਸਕੂਲਾਂ ਦੇ ਹੈੱਡ ਟੀਚਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ । ਇਸ ਮੀਟਿੰਗ ਵਿੱਚ ਇਨਰੋਲਮੈਂਟ ਵਧਾਉਣ ਦੀ ਪਲਾਨ ਅਤੇ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਬਾਰੇ ਗੰਭੀਰ ਚਰਚਾ ਕੀਤੀ ਗਈ।
ਰਵਿੰਦਰ ਕੌਰ ਨੇ ਦੱਸਿਆ ਕਿ ਜਿਨ੍ਹਾਂ ਸਕੂਲਾਂ ਦੇ ਪਾਣੀ ਦੇ ਸੈਂਪਲ ਫੇਲ ਪਾਏ ਗਏ ਹਨ, ਉਥੇ ਤੁਰੰਤ RO ਮਸ਼ੀਨ ਦੀ ਜਾਂਚ ਕਰਵਾਈ ਜਾਵੇ, ਪਾਣੀ ਦੀ ਟੈਂਕੀ ਦੀ ਸਫਾਈ ਕੀਤੀ ਜਾਵੇ ਅਤੇ ਟੈਂਕੀ ਵਿੱਚ ਦਵਾਈ ਪਾਈ ਜਾਵੇ, ਤਾਂ ਜੋ ਬੱਚਿਆਂ ਨੂੰ ਸਾਫ਼ ਤੇ ਸੁਰੱਖਿਅਤ ਪਾਣੀ ਮਿਲ ਸਕੇ। ਉਹਨਾਂ ਕਿਹਾ ਕਿ ਬੱਚਿਆਂ ਦੀ ਸਿਹਤ ਸੰਭਾਲ ਸਾਡੀ ਮੁੱਢਲੀ ਜੁੰਮੇਵਾਰੀ ਹੈ। ਉਹਨਾਂ ਕਿਹਾ ਕਿ ਸਕੂਲਾਂ ਵਿੱਚ ਹਰ ਹਾਲ ਵਿੱਚ ਪੀਣ ਵਾਲੇ ਸ਼ੁੱਧ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ ਅਤੇ ਸਾਫ਼ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ
ਇਸ ਤੋਂ ਇਲਾਵਾ, ਉਨ੍ਹਾਂ ਨੇ ਸਮੂਹ ਹੈੱਡ ਟੀਚਰਾਂ ਨਾਲ ਵੀ ਨਾਬਾਰਡ 29 ਅਤੇ 30 ਅਧੀਨ ਪੰਜਾਬ ਸਰਕਾਰ ਵੱਲੋਂ ਮਿਲ ਰਹੀਆਂ ਗ੍ਰਾਂਟਾਂ ਬਾਰੇ ਮੀਟਿੰਗ ਕੀਤੀ। ਉਨ੍ਹਾਂ ਨੇ ਗ੍ਰਾਂਟਾਂ ਨੂੰ ਸਮੇਂ-ਸਿਰ ਅਤੇ ਨਿਯਮਾਂ ਅਨੁਸਾਰ ਖਰਚ ਕਰਨ ਤੇ ਜ਼ੋਰ ਦਿੱਤਾ ਅਤੇ ਸਾਰੇ ਕੰਮ ਇਮਾਨਦਾਰੀ ਅਤੇ ਪਾਬੰਦੀ ਨਾਲ ਕਰਨ ਦੀ ਹਿਦਾਇਤ ਦਿੱਤੀ। ਰਵਿੰਦਰ ਕੌਰ ਨੇ ਸਾਰੇ ਬੀਪੀਈਓਜ ਨੂੂੰ ਤਰੱਕੀਆਂ ਸਬੰਦੀ ਈ ਪੰਜਾਬ ਤੇ ਸਕੂਲਾਂ ਵਲੋ ਸਟਾਫ ਡਾਟਾ ਦਰੁਸਤ ਕਰਾਉਣ ਲਈ ਹਦਾਇਤ ਕੀਤੀ ਤਾਂ ਜੋ ਬਦਲੀਆਂ ਅਤੇ ਤਰੱਕੀਆਂ ਸਹੀ ਢੰਗ ਨਾਲ ਲਾਗੂ ਹੋ ਸਕਣ।
ਇਸ ਮੌਕੇ ਡਿਪਟੀ ਡਿਈਓ ਮਨੋਜ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ ਅਨਿਲ ਮਠਾਰੂ (ਸਮਾਰਟ ਸਕੂਲ), ਜਿਲ੍ਹਾ MIS ਵਿੰਗ ਵਿਸ਼ਾਲ ਕੁਮਾਰ, ਸੁਖਪਾਲ ਸਿੰਘ (ਸਮਾਰਟ ਸਕੂਲ AC),ਪਰਮਿੰਦਰ ਸਿੰਘ ਏ ਸੀ, ਜੇ.ਈ. ਜਗਜੀਤ ਸਿੰਘ ਅਤੇ ਸਾਰਿਕਾ ਮੈਡਮ ਵੀ ਹਾਜ਼ਰ ਸਨ।
