ਪੰਜਾਬ ਸਿੱਖਿਆ ਵਿਭਾਗ ਵਿੱਚ ਹੈਡ ਮਾਸਟਰ/ਹੈਡਮਿਸਟ੍ਰੈਸ ਨੂੰ ਸਟੇਸ਼ਨ ਅਲਾਟ, ਸੁਚੀ ਜਾਰੀ
ਐਸ.ਏ.ਐਸ. ਨਗਰ, 28 ਮਾਰਚ: ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਮਾਸਟਰ, ਮਿਸਟ੍ਰੈਸ ਅਤੇ ਬੀ.ਪੀ.ਈ.ਓ ਕਾਡਰ ਦੇ ਕਰਮਚਾਰੀਆਂ ਦੀਆਂ ਪੋਸਟਿੰਗਾਂ ਦਾ ਐਲਾਨ ਕਰ ਦਿੱਤਾ ਹੈ। ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਅਨੁਸਾਰ, ਇਹ ਪੋਸਟਿੰਗਾਂ ਉਹਨਾਂ ਕਰਮਚਾਰੀਆਂ ਲਈ ਹਨ ਜਿਨ੍ਹਾਂ ਦੀਆਂ ਪਦਉੱਨਤੀਆਂ 21 ਮਾਰਚ, 2025 ਨੂੰ ਕੀਤੀਆਂ ਗਈਆਂ ਸਨ ਅਤੇ ਜਿਨ੍ਹਾਂ ਨੇ 27 ਮਾਰਚ, 2025 ਨੂੰ ਸਟੇਸ਼ਨ ਚੋਣ ਪ੍ਰਕਿਰਿਆ ਵਿੱਚ ਹਿੱਸਾ ਲਿਆ ਸੀ।
ਨੋਟੀਫਿਕੇਸ਼ਨ ਵਿੱਚ ਉਨ੍ਹਾਂ ਕਰਮਚਾਰੀਆਂ ਦੇ ਨਾਂ ਅਤੇ ਉਨ੍ਹਾਂ ਦੇ ਸਾਹਮਣੇ ਦਰਸਾਏ ਗਏ ਸਟੇਸ਼ਨਾਂ ਦੀ ਸੂਚੀ ਦਿੱਤੀ ਗਈ ਹੈ ਜਿੱਥੇ ਉਨ੍ਹਾਂ ਨੂੰ ਤਾਇਨਾਤ ਕੀਤਾ ਗਿਆ ਹੈ।
DOWNLOAD STATION ALLOTMENT HEADMASTER HEADMISTRESS
**ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਹੈੱਡਮਾਸਟਰਾਂ ਅਤੇ ਹੈੱਡਮਿਸਟ੍ਰੈਸਾਂ ਦੀਆਂ ਪਦਉੱਨਤੀਆਂ ਲਈ ਸਟੇਸ਼ਨਾਂ ਦੀ ਚੋਣ 27 ਮਾਰਚ ਨੂੰ**
**ਚੰਡੀਗੜ੍ਹ 26 ਮਾਰਚ ( ਜਾਬਸ ਆਫ ਟੁਡੇ) ਦਫ਼ਤਰ ਡਾਇਰੈਕਟਰ, ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਵੱਲੋਂ ਮਾਸਟਰ ਕਾਡਰ/ਬੀਪੀਈਉ ਕਾਡਰ ਤੋਂ ਬਤੌਰ ਹੈੱਡ ਮਾਸਟਰ/ਹੈੱਡ ਮਿਸਟ੍ਰੈਸ ਪਦ-ਉੱਨਤੀਆਂ ਕੀਤੇ ਗਏ ਅਧਿਆਪਕਾਂ ਲਈ ਸਟੇਸ਼ਨਾਂ ਦੀ ਚੋਣ 27 ਮਾਰਚ, 2025 ਨੂੰ ਕਰਵਾਈ ਜਾਵੇਗੀ।
ਵਿਭਾਗ ਵੱਲੋਂ ਜਾਰੀ ਪਬਲਿਕ ਨੋਟਿਸ ਅਨੁਸਾਰ, ਸਬੰਧਤ ਕਰਮਚਾਰੀਆਂ ਨੂੰ ਉਪਲੱਬਧ ਖਾਲੀ ਆਸਾਮੀਆਂ ਵਾਲੇ ਸਟੇਸ਼ਨਾਂ ਦੀ ਚੋਣ ਲਈ ਸਿਵਾਲਿਕ ਪਬਲਿਕ ਸਕੂਲ ਫੇਜ਼-6, ਐਸ.ਏ.ਐਸ. ਨਗਰ ਵਿਖੇ ਸਵੇਰੇ 10:00 ਵਜੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ।
Head Master Promotion List 2025 : 398 ਮਾਸਟਰ ਕੇਡਰ ਅਤੇ 17 ਬੀਪੀਈਓ ਬਣੇ ਹੈਡ ਮਾਸਟਰ ਲਿਸਟ ਜਾਰੀ
ਨੋਟਿਸ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਨਿੱਜੀ ਤੌਰ 'ਤੇ ਹਾਜ਼ਰ ਨਾ ਹੋਣ ਵਾਲੇ ਕਰਮਚਾਰੀਆਂ ਨੂੰ ਡਾਇਰੈਕਟੋਰੇਟ ਪੱਧਰ 'ਤੇ ਸਟੇਸ਼ਨ ਅਲਾਟ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਨਿਰਧਾਰਿਤ ਸਮੇਂ 'ਤੇ ਹਾਜ਼ਰ ਨਾ ਹੋਣ ਵਾਲੇ ਕਰਮਚਾਰੀਆਂ ਦੀ ਉਡੀਕ ਨਹੀਂ ਕੀਤੀ ਜਾਵੇਗੀ ਅਤੇ ਅਗਲੇ ਸੀਨੀਅਰ ਕਰਮਚਾਰੀ ਨੂੰ ਸਟੇਸ਼ਨ ਚੋਣ ਦਾ ਮੌਕਾ ਦਿੱਤਾ ਜਾਵੇਗਾ। ਦੇਰੀ ਨਾਲ ਹਾਜ਼ਰ ਹੋਣ ਵਾਲੇ ਕਰਮਚਾਰੀਆਂ ਨੂੰ ਸਬੰਧਤ ਵਿਸ਼ੇ ਦੇ ਅੰਤਿਮ ਹਾਜ਼ਰ ਕਰਮਚਾਰੀ ਤੋਂ ਬਾਅਦ ਬਚੇ ਸਟੇਸ਼ਨਾਂ ਵਿੱਚੋਂ ਚੋਣ ਕਰਨ ਦਾ ਮੌਕਾ ਮਿਲੇਗਾ।
Punjab Budget 2025 pdf Download:ਪੰਜਾਬ ਸਰਕਾਰ ਨੇ ਪਾਸ ਕੀਤਾ ਬਜਟ, ਕੀਤੇ ਵੱਡੇ ਐਲਾਨ
SCHOOL OF EMINENCE ADMIT CARD LINK : 11ਵੀਂ ਜਮਾਤ ਵਿੱਚ ਦਾਖ਼ਲੇ ਲਈ ਐਡਮਿਟ ਕਾਰਡ ਜਾਰੀ, ਇਸ ਲਿੰਕ ਰਾਹੀਂ ਕਰੋ ਡਾਊਨਲੋਡ
ਵਿਭਾਗ ਨੇ ਇਹ ਵੀ ਕਿਹਾ ਹੈ ਕਿ ਜੇਕਰ ਕਿਸੇ ਕਰਮਚਾਰੀ ਦੇ ਸਮੇਂ ਸਿਰ ਹਾਜ਼ਰ ਨਾ ਹੋਣ ਕਾਰਨ ਉਸਦੇ ਜੂਨੀਅਰ ਨੂੰ ਸਟੇਸ਼ਨ ਅਲਾਟ ਕਰ ਦਿੱਤਾ ਜਾਂਦਾ ਹੈ, ਤਾਂ ਇਸ ਸਬੰਧੀ ਭਵਿੱਖ ਵਿੱਚ ਕੋਈ ਇਤਰਾਜ਼ ਜਾਂ ਪ੍ਰਤੀ-ਬੇਨਤੀ ਨਹੀਂ ਵਿਚਾਰੀ ਜਾਵੇਗੀ।
ਪਦਉੱਨਤ ਹੋਏ ਸਾਰੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨੱਥੀ ਪ੍ਰਫਾਰਮੇ ਅਨੁਸਾਰ ਸਵੈ-ਘੋਸ਼ਣਾ ਪੱਤਰ ਸਮੇਤ ਆਪਣੀ ਫੋਟੋ ਨਾਲ ਲੈ ਕੇ ਹਾਜ਼ਰ ਹੋਣ।