ਅੱਠਵੀਂ ਜਮਾਤ ਪੰਜਾਬੀ ਬੋਰਡ ਪ੍ਰੀਖਿਆ 2026 ਗੈਸ ਪੇਪਰ
ਪੰਜਾਬੀ
ਕੁੱਲ ਅੰਕ: 80
ਭਾਗ ੳ
1×5=5
1. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ :
ਮੇਲੇ ਤੋਂ ਕਈ-ਕਈ ਦਿਨ ਪਹਿਲਾਂ ਬੀਤ ਦੇ ਪਿੰਡਾਂ ਵਿੱਚ ਤਿਆਰੀ ਸ਼ੁਰੂ ਹੋ ਜਾਂਦੀਆਂ ਸਨ। ਕੱਚੇ ਘਰਾਂ ਨੂੰ ਲਿੱਪਿਆ-ਪੋਚਿਆ ਜਾਂਦਾ ਸੀ। ਬੜੇ ਉਤਸ਼ਾਹ ਨਾਲ ਬੈਠਕਾਂ ਨੂੰ ਸ਼ਿੰਗਾਰਿਆ ਜਾਂਦਾ ਸੀ। ਮੇਲੇ ਤੋਂ ਪਹਿਲਾਂ ਹੀ ਪਰਾਹੁਣਿਆਂ ਦੀ ਆਮਦ ਸ਼ੁਰੂ ਹੋ ਜਾਂਦੀ ਸੀ। ਮੇਲੇ ਵਿੱਚ ਦੁਕਾਨਾਂ ਲਾਉਣ ਲਈ ਮਹੀਨਾ ਪਹਿਲਾਂ ਥਾਂਵਾਂ ਮੱਲ ਲਈਆਂ ਜਾਂਦੀਆਂ ਹਨ। ਅਸਮਾਨ ਛੂੰਹਦੇ ਚੰਡੋਲ ਕਈ ਦਿਨ ਪਹਿਲਾਂ ਮੇਲੇ ਦਾ ਸ਼ਿੰਗਾਰ ਬਣ ਜਾਂਦੇ ਹਨ। ਮੇਲੇ ਦੇ ਦਿਨਾਂ ਵਿੱਚ ਏਨੀ ਭੀੜ ਹੁੰਦੀ ਹੈ ਕਿ ਮੋਟਰ-ਗੱਡੀਆਂ ਦਾ ਸੜਕ ਤੋਂ ਗੁਜ਼ਰਨਾ ਮੁਹਾਲ ਹੋ ਜਾਂਦਾ ਹੈ। ਮਨਿਆਰੀ ਅਤੇ ਹੋਰ ਨਿਕ-ਸੁਕ ਦੀਆਂ ਦੁਕਾਨਾਂ 'ਤੇ ਔਰਤਾਂ ਅਤੇ ਮੁਟਿਆਰਾਂ ਦੀ ਭੀੜ ਹੁੰਦੀ ਹੈ। ਗੱਭਰੂ ਟੋਲੀਆਂ ਬਣਾ ਕੇ ਘੁੰਮਦੇ ਆਮ ਦਿਖਾਈ ਦਿੰਦੇ ਹਨ। ਜੇਕਰ ਡੇਢ ਕੁ ਦਹਾਕਾ ਪਹਿਲਾਂ ਇਲਾਕੇ ਦੀ ਸ੍ਵੈ-ਸੇਵੀ ਜੱਥੇਬੰਦੀ “ਬੀਤ ਭਲਾਈ ਕਮੇਟੀ" ਮੇਲੇ ਵਿੱਚ ਤਿੰਨ-ਰੋਜ਼ਾ ਖੇਡ ਅਤੇ ਸੱਭਿਆਚਾਰਿਕ ਮੇਲਾ ਸ਼ੁਰੂ ਨਾ ਕਰਵਾਉਂਦੀ ਤਾਂ ਇਹ ਮੇਲਾ ਮਹਿਜ਼ ਜੂਏ ਅਤੇ ਲੱਚਰਤਾ ਦਾ ਮੇਲਾ ਹੀ ਬਣ ਕੇ ਰਹਿ ਜਾਣਾ ਸੀ। ਅਜਿਹਾ ਹੋਣ ਨਾਲ਼ ਮੇਲੇ ਦੀਆਂ ਰੌਣਕਾਂ ਬਰਕਰਾਰ ਹੀ ਨਹੀਂ ਰਹੀਆਂ ਸਗੋਂ ਦੂਣ-ਸਵਾਈਆਂ ਹੋਈਆਂ ਹਨ, ਜਿੱਥੇ ਇਹ ਮੇਲਾ ਆਪਸੀ ਰਿਸ਼ਤਿਆਂ ਵਿੱਚ ਨਿੱਘ ਵਧਾਉਂਦਾ ਹੈ ਉੱਥੇ ਬੀਤ ਇਲਾਕੇ ਦੇ ਸੱਭਿਆਚਾਰ ਦੀ ਜਿਊਂਦੀ- ਜਾਗਦੀ ਤਸਵੀਰ ਵੀ ਹੈ।
1 ਮੇਲੇ ਦੀਆਂ ਤਿਆਰੀਆਂ ਕਿੰਨੇ ਦਿਨ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ?
ੳ. ਤੀਹ ਕੁ ਦਿਨ
ਅ. ਵੀਹ ਕੁ ਦਿਨ
ੲ. ਕਈ-ਕਈ ਦਿਨ
ਸ. ਛੇ ਕੁ ਦਿਨ।
2. ਮੇਲੇ ਵਿੱਚ ਔਰਤਾਂ ਦੀ ਜ਼ਿਆਦਾ ਭੀੜ ਕਿੱਥੇ ਹੁੰਦੀ ਹੈ?
ੳ. ਚੰਡੋਲ ਲਾਗੇ
ਅ. ਸੜਕਾਂ 'ਤੇ
ੲ. ਮਨਿਆਰੀ ਦੀਆਂ ਦੁਕਾਨਾਂ 'ਤੇ
ਸ. ਮਿਠਿਆਈਆਂ ਦੀਆਂ ਦੁਕਾਨਾਂ 'ਤੇ।
3. ਇਸ ਮੇਲੇ ਵਿੱਚ ਕਿੰਨੇ ਰੋਜ਼ਾ ਖੇਡ ਕਰਵਾਇਆ ਜਾਂਦਾ ਹੈ?
ਅ. ਤਿੰਨ-ਰੋਜ਼ਾ
ੲ. ਚਾਰ-ਰੋਜ਼ਾ
ਸ. ਛੇ-ਰੋਜ਼ਾ।
4. ਇਹ ਮੇਲਾ ਕਿਸ ਦੀ ਜਿਊਂਦੀ-ਜਾਗਦੀ ਤਸਵੀਰ ਹੈ?
ੳ. ਖੇਡਾਂ ਦੀ
ਅ. ਸੱਭਿਆਚਾਰ ਦੀ
ੲ. ਧਰਮ ਦੀ
5. ਖੇਡ ਅਤੇ ਸੱਭਿਆਚਾਰਿਕ ਮੇਲਾ ਕਿਸ ਦੁਆਰਾ ਸ਼ੁਰੂ ਕਰਵਾਇਆ ਗਿਆ?
ੳ. ਗੱਭਰੂਆਂ ਦੁਆਰਾ
ਅ. ਬੀਤ ਭਲਾਈ ਕਮੇਟੀ ਦੁਆਰਾ
ੲ. ਮੁਟਿਆਰਾਂ ਦੁਆਰਾ
ਸ. ਬਜ਼ੁਰਗਾਂ ਦੁਆਰਾ।

1×5=5
2. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ :
ਸ਼ਿਵ ਸਿੰਘ ਦਾ ਜਨਮ 5 ਜੁਲਾਈ, 1938 ਈਸਵੀ ਵਿੱਚ ਹਸ਼ਿਆਰਪੁਰ ਜ਼ਿਲੇ ਦੇ ਪਿੰਡ ਬਸੀ ਗ਼ੁਲਾਮ ਹੁਸੈਨ ਵਿੱਚ ਹੋਇਆ। ਇਹ ਪਿੰਡ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ 'ਚ ਵੱਸਿਆ ਹੋਇਆ ਹੈ। ਇੱਥੇ ਸ਼ਿਵ ਸਿੰਘ ਦੇ ਪੁਰਖੇ ਖੇਤੀਬਾੜੀ ਦਾ ਕੰਮ ਕਰਦੇ ਸਨ। ਸ਼ਿਵ ਸਿੰਘ ਦੇ ਮਾਪਿਆਂ ਨੇ ਉਸ ਨੂੰ ਖੁੱਲ੍ਹੇ-ਡੁੱਲ੍ਹੇ ਮਾਹੌਲ ਵਿੱਚ ਪਾਲ਼ਿਆਂ। ਮਾਂ-ਬਾਪ ਨੇ ਉਸ ਨੂੰ ਗੁਰਬਾਣੀ, ਲੋਕ-ਕਥਾਵਾਂ ਅਤੇ ਲੋਕ-ਸਾਹਿਤ ਤੋਂ ਜਾਣੂ ਕਰਵਾਇਆ। ਸ਼ਿਵ ਸਿੰਘ ਨੂੰ ਬਚਪਨ ਤੋਂ ਹੀ ਕੁਦਰਤ ਨਾਲ਼ ਲਗਾਅ ਸੀ। ਉਹ ਪਿੰਡ ਦੇ ਕੋਲ਼ੋਂ ਲੰਘਦੇ ਭੰਗੀ ਚੋਅ ਵਿੱਚ ਖੇਡਣ ਚਲਾ ਜਾਂਦਾ। ਚੀਕਣੀ ਮਿੱਟੀ ਨਾਲ਼ ਆਪਣੇ ਪੈਰਾਂ ਉੱਪਰ ਘਰ ਉਸਾਰਦਾ, ਰੇਤ ਨਾਲ਼ ਘੁੱਗੂ-ਘੋੜੇ ਬਣਾਉਂਦਾ। ਚੋਅ ਦੇ ਸਰਕੰਡੇ ਦੇ ਤੀਲ੍ਹਿਆਂ ਨਾਲ਼ ਬਾਲ-ਖਿਡੌਣੇ ਊਠ, ਘੋੜੇ, ਛੁਣਛੁਣੇ ਤੇ ਪੰਛੀ ਬਣਾ-ਬਣਾ ਆਪਣਾ ਸ਼ੌਕ ਪੂਰਾ ਕਰਦਾ। ਪਾਣੀ 'ਚ ਤਰਦੀਆਂ ਲੱਕੜਾਂ ਨੂੰ ਬਾਹਰ ਕੱਢ ਲੈਂਦਾ ਤੇ ਉਹਨਾਂ ਵਿੱਚ ਪਸੂਆਂ ਤੇ ਜਾਨਵਰਾਂ ਦੇ ਰੂਪ ਘੜਨ ਲੱਗਦਾ। ਮਾਪਿਆਂ ਨੂੰ ਆਪਣੇ ਪੁੱਤਰ ਵਿੱਚੋਂ ਪ੍ਰਤਿਭਾਸ਼ਾਲੀ ਮਨੁੱਖ ਦਿਸਣ ਲੱਗਿਆ।
1. ਸ਼ਿਵ ਸਿੰਘ ਨੇ ਬਚਪਨ ਵਿੱਚ ਕਿਸ ਨਾਲ਼ ਲਗਾਅ ਸੀ?
ੳ. ਮਾਪਿਆਂ ਨਾਲ਼
ਅ. ਜਾਨਵਰਾਂ ਨਾਲ਼
ੲ. ਕੁਦਰਤ ਨਾਲ਼
ਸ. ਖੇਤੀਬਾੜੀ ਨਾਲ਼।
2. ਸ਼ਿਵ ਸਿੰਘ ਦੇ ਮਾਂ-ਬਾਪ ਨੇ ਉਸ ਨੂੰ ਕਿਸ ਤੋਂ ਜਾਣੂ ਕਰਵਾਇਆ?
ੳ. ਗੁਰਬਾਣੀ ਤੋਂ
ਅ. ਲੋਕ-ਕਥਾਵਾਂ ਤੋਂ
ੲ. ਲੋਕ-ਸਾਹਿਤ ਤੋਂ
ਸ. ਉਪਰੋਕਤ ਸਾਰੇ।
3. ਸ਼ਿਵ ਸਿੰਘ ਸਰਕੰਡੇ ਦੇ ਤੀਲਿਆਂ ਨਾਲ਼ ਕਿਹੜੇ ਖਿਡੌਣੇ ਬਣਾਉਂਦਾ ਸੀ?
ੳ. ਊਠ
ੲ. ਪੰਛੀ
ਸ. ਉਪਰੋਕਤ ਸਾਰੇ।
4. ਸ਼ਿਵ ਸਿੰਘ ਦੇ ਪਿੰਡ ਦਾ ਨਾਂ ਕੀ ਹੈ?
ੳ. ਹੁਸ਼ਿਆਰਪੁਰ
ਅ. ਬਸੀ ਗ਼ੁਲਾਮ ਹੁਸੈਨ
ੲ. ਸ਼ਿਵਾਲਿਕ
ਸ. ਉਪਰੋਕਤ ਵਿੱਚੋਂ ਕੋਈ ਨਹੀਂ।
5. ਸ਼ਿਵ ਸਿੰਘ ਦੇ ਪੁਰਖੇ ਕਿਹੜਾ ਕੰਮ ਕਰਦੇ ਸਨ?
ੳ. ਬਾਲ-ਖਿਡੌਣੇ ਬਣਾਉਣ ਦਾ
ਅ. ਖੇਤੀਬਾੜੀ ਦਾ
ੲ. ਲੋਕ-ਸਾਹਿਤ ਰਚਨ ਦਾ
ਸ. ਦੁਕਾਨਦਾਰੀ ਦਾ।
PSEB CLASS 8 PUNJABI GUESS PAPER MARCH 2026
PSEB CLASS 8 PUNJABI GUESS PAPER MARCH 2026 SET 2
PSEB CLASS 8 ENGLISH QUESTION PAPER 2026 WITH ANSWER KEY
1×5=5
3. ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ :
ਹੇਠ ਲਿਖਿਆਂ ਵਿੱਚੋਂ ਪੜਨਾਂਵ ਸ਼ਬਦ ਕਿਹੜਾ ਹੈ?
ਉ. ਚਾਦਰੇ
ੲ. ਤੁਹਾਡੀਆਂ
ਸਧਾਰਨ ਵਾਕ ਦੇ ਅੰਤ ਵਿੱਚ ਕਿਹੜਾ ਵਿਸਰਾਮ-ਚਿੰਨ੍ਹ ਲੱਗਦਾ ਹੈ?
ੳ. (।)
ਅ. (,)
ੲ. (-)
ਸ. (?)
‘ਸੁਜਾਖਾ' ਸ਼ਬਦ ਦਾ ਵਿਰੋਧੀ ਸ਼ਬਦ :
ੳ. ਕਾਨਾ
ੲ. ਸਿੱਧਾ
विਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ?
ੳ. ਦੋ
ਅ. ਤਿੰਨ
ੲ. ਪੰਜ
‘ਦੰਦ ਪੀਹਣੇ’ ਮੁਹਾਵਰੇ ਦਾ ਸਹੀ ਅਰਥ
ੳ. ਦੰਦ ਨਾਲ਼ ਦੰਦ ਰਗੜਨਾ
ਅ. ਦੰਦ ਤੋੜ
ੲ. ਗ਼ੁੱਸੇ ਵਿੱਚ ਆਉਣਾ
ਸ. ਹਰਾ ਦੇਣਾ।
1×5=5
4. ਹੇਠ ਲਿਖੇ ਵਸਤੁਨਿਸ਼ਠ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ :
- ਵਿਆਕਰਨ ਦੇ ਕਿੰਨੇ ਭਾਗ ਹੁੰਦੇ ਹਨ?
- ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ?
- ‘ਪੋਠੋਹਾਰੀ' ਦਾ ਇਸਤਰੀ-ਲਿੰਗ ਕੀ ਹੈ?
- ਕਾਲ ਕਿੰਨੀ ਪ੍ਰਕਾਰ ਦਾ ਹੁੰਦਾ ਹੈ?
- ਸੰਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
1×5=5
5. ਖ਼ਾਲੀ ਥਾਂਵਾਂ ਭਰੋ :
- ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ________ ਹੈ।
- ਅਰਥ ਪੱਖੋਂ ਸ਼ਬਦ ________ ਪ੍ਰਕਾਰ ਦੇ ਹੁੰਦੇ ਹਨ।
- ਸੈਨਾ, ਸ਼੍ਰੇਣੀ, ਇੱਜੜ ________ ਨਾਂਵ ਅਖਵਾਉਂਦੇ ਹਨ।
- ਜਿਹੜੇ ਪੁਰਖ ਨਾਲ਼ ਗੱਲ ਕੀਤੀ ਜਾਵੇ ________ ਪੁਰਖ ਹੁੰਦਾ ਹੈ।
- ਪਿੰਡ ਦੇ ਝਗੜਿਆਂ ਦਾ ਫ਼ੈਸਲਾ ਕਰਨ ਵਾਲ਼ੀ ਸਭਾ ਨੂੰ ________ ਕਹਿੰਦੇ ਹਨ।
1×5=5
6. ਸਹੀ ਮਿਲਾਣ ਕਰੋ :
- 1. ਦੁਸ਼ਮਣ
- 2. ਕੋਮਲ
- 3. ਜਿਸਮ
- 4. ਪਹਿਰਾਵਾ
- 5. ਪਰਖ
- ਵਸਤਰ
- ਜੁੱਸਾ
- ਅਜ਼ਮਾਇਸ਼
- ਸੁਖਮ
- ਵੈਰੀ
PSEB Class 8 Punjabi Question Paper 2026 and Answer Key | 19 February Exam । ਪੰਜਾਬੀ ਪ੍ਰਸ਼ਨ ਪੱਤਰ ਆੰਸਰ ਕੀਅ , 19 ਫਰਵਰੀ 2026
ਅੱਠਵੀਂ ਜਮਾਤ ਪੰਜਾਬੀ ਪ੍ਰੀ-ਬੋਰਡ ਪ੍ਰੀਖਿਆ 2026
PSEB Class 8th Punjabi Pre-Board Exam Jan 2026
| ਸਮਾਂ: 3 ਘੰਟੇ |
ਕੁੱਲ ਅੰਕ: 80 |
ਭਾਗ ੳ
1. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ:
1 × 5 = 5
ਮੇਲੇ ਤੋਂ ਕਈ-ਕਈ ਦਿਨ ਪਹਿਲਾਂ ਬੀਤ ਦੇ ਪਿੰਡਾਂ ਵਿੱਚ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ। ਕੱਚੇ ਘਰਾਂ ਨੂੰ ਲਿੱਪਿਆ-ਪੋਚਿਆ ਜਾਂਦਾ ਸੀ। ਬੜੇ ਉਤਸ਼ਾਹ ਨਾਲ ਬੈਠਕਾਂ ਨੂੰ ਸ਼ਿੰਗਾਰਿਆ ਜਾਂਦਾ ਸੀ। ਮੇਲੇ ਤੋਂ ਪਹਿਲਾਂ ਹੀ ਪਰਾਹੁਣਿਆਂ ਦੀ ਆਮਦ ਸ਼ੁਰੂ ਹੋ ਜਾਂਦੀ ਸੀ। ਮੇਲੇ ਵਿੱਚ ਦੁਕਾਨਾਂ ਲਾਉਣ ਲਈ ਮਹੀਨਾ ਪਹਿਲਾਂ ਥਾਂਵਾਂ ਮੱਲ ਲਈਆਂ ਜਾਂਦੀਆਂ ਹਨ। ਅਸਮਾਨ ਛੂੰਹਦੇ ਚੰਡੋਲ ਕਈ ਦਿਨ ਪਹਿਲਾਂ ਮੇਲੇ ਦਾ ਸ਼ਿੰਗਾਰ ਬਣ ਜਾਂਦੇ ਹਨ। ਮੇਲੇ ਦੇ ਦਿਨਾਂ ਵਿੱਚ ਏਨੀ ਭੀੜ ਹੁੰਦੀ ਹੈ ਕਿ ਮੋਟਰ-ਗੱਡੀਆਂ ਦਾ ਸੜਕ ਤੋਂ ਗੁਜ਼ਰਨਾ ਮੁਹਾਲ ਹੋ ਜਾਂਦਾ ਹੈ। ਮਨਿਆਰੀ ਅਤੇ ਹੋਰ ਨਿਕ-ਸੁਕ ਦੀਆਂ ਦੁਕਾਨਾਂ 'ਤੇ ਔਰਤਾਂ ਅਤੇ ਮੁਟਿਆਰਾਂ ਦੀ ਭੀੜ ਹੁੰਦੀ ਹੈ। ਗੱਭਰੂ ਟੋਲੀਆਂ ਬਣਾ ਕੇ ਘੁੰਮਦੇ ਆਮ ਦਿਖਾਈ ਦਿੰਦੇ ਹਨ। ਜੇਕਰ ਬੀਤ ਭਲਾਈ ਕਮੇਟੀ ਮੇਲੇ ਵਿੱਚ ਤਿੰਨ-ਰੋਜ਼ਾ ਖੇਡ ਅਤੇ ਸੱਭਿਆਚਾਰਿਕ ਮੇਲਾ ਸ਼ੁਰੂ ਨਾ ਕਰਵਾਉਂਦੀ ਤਾਂ ਇਹ ਮੇਲਾ ਮਹਿਜ਼ ਜੂਏ ਅਤੇ ਲੱਚਰਤਾ ਦਾ ਮੇਲਾ ਹੀ ਬਣ ਕੇ ਰਹਿ ਜਾਣਾ ਸੀ। ਅਜਿਹਾ ਹੋਣ ਨਾਲ ਮੇਲੇ ਦੀਆਂ ਰੌਣਕਾਂ ਦੂਣ-ਸਵਾਈਆਂ ਹੋਈਆਂ ਹਨ।
1. ਮੇਲੇ ਦੀਆਂ ਤਿਆਰੀਆਂ ਕਿੰਨੇ ਦਿਨ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ?
ੳ. ਤੀਹ ਕੁ ਦਿਨ
ਅ. ਵੀਹ ਕੁ ਦਿਨ
ੲ. ਕਈ-ਕਈ ਦਿਨ
ਸ. ਛੇ ਕੁ ਦਿਨ
2. ਮੇਲੇ ਵਿੱਚ ਔਰਤਾਂ ਦੀ ਜ਼ਿਆਦਾ ਭੀੜ ਕਿੱਥੇ ਹੁੰਦੀ ਹੈ?
ੳ. ਚੰਡੋਲ ਲਾਗੇ
ਅ. ਸੜਕਾਂ 'ਤੇ
ੲ. ਮਨਿਆਰੀ ਦੀਆਂ ਦੁਕਾਨਾਂ 'ਤੇ
ਸ. ਮਿਠਿਆਈਆਂ ਦੀਆਂ ਦੁਕਾਨਾਂ 'ਤੇ
3. ਇਸ ਮੇਲੇ ਵਿੱਚ ਕਿੰਨੇ ਰੋਜ਼ਾ ਖੇਡ ਮੇਲਾ ਕਰਵਾਇਆ ਜਾਂਦਾ ਹੈ?
ੳ. ਦੋ-ਰੋਜ਼ਾ
ਅ. ਤਿੰਨ-ਰੋਜ਼ਾ
ੲ. ਚਾਰ-ਰੋਜ਼ਾ
ਸ. ਛੇ-ਰੋਜ਼ਾ
4. ਇਹ ਮੇਲਾ ਕਿਸ ਦੀ ਜਿਊਂਦੀ-ਜਾਗਦੀ ਤਸਵੀਰ ਹੈ?
ੳ. ਖੇਡਾਂ ਦੀ
ਅ. ਸੱਭਿਆਚਾਰ ਦੀ
ੲ. ਧਰਮ ਦੀ
ਸ. ਬੀਤ ਭਲਾਈ ਕਮੇਟੀ ਦੀ
5. ਖੇਡ ਅਤੇ ਸੱਭਿਆਚਾਰਿਕ ਮੇਲਾ ਕਿਸ ਦੁਆਰਾ ਸ਼ੁਰੂ ਕਰਵਾਇਆ ਗਿਆ?
ੳ. ਗੱਭਰੂਆਂ ਦੁਆਰਾ
ਅ. ਬੀਤ ਭਲਾਈ ਕਮੇਟੀ ਦੁਆਰਾ
ੲ. ਮੁਟਿਆਰਾਂ ਦੁਆਰਾ
ਸ. ਬਜ਼ੁਰਗਾਂ ਦੁਆਰਾ
2. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ:
1 × 5 = 5
ਸ਼ਿਵ ਸਿੰਘ ਦਾ ਜਨਮ 5 ਜੁਲਾਈ, 1938 ਈਸਵੀ ਵਿੱਚ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਬਸੀ ਗ਼ੁਲਾਮ ਹੁਸੈਨ ਵਿੱਚ ਹੋਇਆ। ਇਹ ਪਿੰਡ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ 'ਚ ਵੱਸਿਆ ਹੋਇਆ ਹੈ। ਇੱਥੇ ਸ਼ਿਵ ਸਿੰਘ ਦੇ ਪੁਰਖੇ ਖੇਤੀਬਾੜੀ ਦਾ ਕੰਮ ਕਰਦੇ ਸਨ। ਸ਼ਿਵ ਸਿੰਘ ਦੇ ਮਾਪਿਆਂ ਨੇ ਉਸ ਨੂੰ ਖੁੱਲ੍ਹੇ-ਡੁੱਲ੍ਹੇ ਮਾਹੌਲ ਵਿੱਚ ਪਾਲ਼ਿਆਂ। ਮਾਂ-ਬਾਪ ਨੇ ਉਸ ਨੂੰ ਗੁਰਬਾਣੀ, ਲੋਕ-ਕਥਾਵਾਂ ਅਤੇ ਲੋਕ-ਸਾਹਿਤ ਤੋਂ ਜਾਣੂ ਕਰਵਾਇਆ। ਸ਼ਿਵ ਸਿੰਘ ਨੂੰ ਬਚਪਨ ਤੋਂ ਹੀ ਕੁਦਰਤ ਨਾਲ਼ ਲਗਾਅ ਸੀ। ਉਹ ਪਿੰਡ ਦੇ ਕੋਲ਼ੋਂ ਲੰਘਦੇ ਭੰਗੀ ਚੋਅ ਵਿੱਚ ਖੇਡਣ ਚਲਾ ਜਾਂਦਾ। ਚੀਕਣੀ ਮਿੱਟੀ ਨਾਲ਼ ਆਪਣੇ ਪੈਰਾਂ ਉੱਪਰ ਘਰ ਉਸਾਰਦਾ, ਰੇਤ ਨਾਲ਼ ਘੁੱਗੂ-ਘੋੜੇ ਬਣਾਉਂਦਾ। ਚੋਅ ਦੇ ਸਰਕੰਡੇ ਦੇ ਤੀਲ੍ਹਿਆਂ ਨਾਲ਼ ਬਾਲ-ਖਿਡੌਣੇ ਊਠ, ਘੋੜੇ, ਛੁਣਛੁਣੇ ਤੇ ਪੰਛੀ ਬਣਾ-ਬਣਾ ਆਪਣਾ ਸ਼ੌਕ ਪੂਰਾ ਕਰਦਾ।
1. ਸ਼ਿਵ ਸਿੰਘ ਨੂੰ ਬਚਪਨ ਵਿੱਚ ਕਿਸ ਨਾਲ਼ ਲਗਾਅ ਸੀ?
ੳ. ਮਾਪਿਆਂ ਨਾਲ਼
ਅ. ਜਾਨਵਰਾਂ ਨਾਲ਼
ੲ. ਕੁਦਰਤ ਨਾਲ਼
ਸ. ਖੇਤੀਬਾੜੀ ਨਾਲ਼
2. ਸ਼ਿਵ ਸਿੰਘ ਦੇ ਮਾਂ-ਬਾਪ ਨੇ ਉਸ ਨੂੰ ਕਿਸ ਤੋਂ ਜਾਣੂ ਕਰਵਾਇਆ?
ੳ. ਗੁਰਬਾਣੀ ਤੋਂ
ਅ. ਲੋਕ-ਕਥਾਵਾਂ ਤੋਂ
ੲ. ਲੋਕ-ਸਾਹਿਤ ਤੋਂ
ਸ. ਉਪਰੋਕਤ ਸਾਰੇ
3. ਸ਼ਿਵ ਸਿੰਘ ਸਰਕੰਡੇ ਦੇ ਤੀਲਿਆਂ ਨਾਲ਼ ਕਿਹੜੇ ਖਿਡੌਣੇ ਬਣਾਉਂਦਾ ਸੀ?
ੳ. ਊਠ
ਅ. ਘੋੜੇ
ੲ. ਪੰਛੀ
ਸ. ਉਪਰੋਕਤ ਸਾਰੇ
4. ਸ਼ਿਵ ਸਿੰਘ ਦੇ ਪਿੰਡ ਦਾ ਨਾਂ ਕੀ ਹੈ?
ੳ. ਹੁਸ਼ਿਆਰਪੁਰ
ਅ. ਬਸੀ ਗ਼ੁਲਾਮ ਹੁਸੈਨ
ੲ. ਸ਼ਿਵਾਲਿਕ
ਸ. ਉਪਰੋਕਤ ਵਿੱਚੋਂ ਕੋਈ ਨਹੀਂ
5. ਸ਼ਿਵ ਸਿੰਘ ਦੇ ਪੁਰਖੇ ਕਿਹੜਾ ਕੰਮ ਕਰਦੇ ਸਨ?
ੳ. ਬਾਲ-ਖਿਡੌਣੇ ਬਣਾਉਣ ਦਾ
ਅ. ਖੇਤੀਬਾੜੀ ਦਾ
ੲ. ਲੋਕ-ਸਾਹਿਤ ਰਚਨ ਦਾ
ਸ. ਦੁਕਾਨਦਾਰੀ ਦਾ
3. ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ:
1 × 5 = 5
1. ਹੇਠ ਲਿਖਿਆਂ ਵਿੱਚੋਂ ਪੜਨਾਂਵ ਸ਼ਬਦ ਕਿਹੜਾ ਹੈ?
ੳ. ਚਾਦਰੇ
ਅ. ਗੁਰੂ ਅਮਰਦਾਸ ਜੀ
ੲ. ਤੁਹਾਡੀਆਂ
ਸ. ਲੋਕਾਂ
2. ਸਧਾਰਨ ਵਾਕ ਦੇ ਅੰਤ ਵਿੱਚ ਕਿਹੜਾ ਵਿਸਰਾਮ-ਚਿੰਨ੍ਹ ਲੱਗਦਾ ਹੈ?
ੳ. (-)
ਅ. (,)
ੲ. (।)
ਸ. (?)
3. ‘ਅੰਨ੍ਹਾ’ ਸ਼ਬਦ ਦਾ ਵਿਰੋਧੀ ਸ਼ਬਦ:
ੳ. ਕਾਨਾ
ਅ. ਸੁਜਾਖਾ
ੲ. ਸਿੱਧਾ
ਸ. ਕੋਈ ਨਹੀਂ
4. ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ?
ੳ. ਦੋ
ਅ. ਤਿੰਨ
ੲ. ਪੰਜ
ਸ. ਛੇ
5. ‘ਦੰਦ ਪੀਹਣੇ’ ਮੁਹਾਵਰੇ ਦਾ ਸਹੀ ਅਰਥ:
ੳ. ਦੰਦ ਨਾਲ਼ ਦੰਦ ਰਗੜਨਾ
ਅ. ਦੰਦ ਤੋੜਨੇ
ੲ. ਗ਼ੁੱਸੇ ਵਿੱਚ ਆਉਣਾ
ਸ. ਹਰਾ ਦੇਣਾ
4. ਹੇਠ ਲਿਖੇ ਵਸਤੁਨਿਸ਼ਠ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ:
1 × 5 = 5
- ਵਿਆਕਰਨ ਦੇ ਕਿੰਨੇ ਭਾਗ ਹੁੰਦੇ ਹਨ?
- ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ?
- ‘ਪੋਠੋਹਾਰੀ’ ਦਾ ਇਸਤਰੀ-ਲਿੰਗ ਕੀ ਹੈ?
- ਕਾਲ ਕਿੰਨੀ ਪ੍ਰਕਾਰ ਦਾ ਹੁੰਦਾ ਹੈ?
- ਸੰਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
5. ਖ਼ਾਲੀ ਥਾਂਵਾਂ ਭਰੋ:
1 × 5 = 5
- ਪੰਜਾਬੀ ਬੋਲੀ ਦੀ ਲਿਪੀ ਦਾ ਨਾਂ _________ ਹੈ।
- ਅਰਥ ਪੱਖੋਂ ਸ਼ਬਦ _________ ਪ੍ਰਕਾਰ ਦੇ ਹੁੰਦੇ ਹਨ।
- ਸੈਨਾ, ਸ਼੍ਰੇਣੀ, ਇੱਜੜ _________ ਨਾਂਵ ਅਖਵਾਉਂਦੇ ਹਨ।
- ਜਿਹੜੇ ਪੁਰਖ ਨਾਲ਼ ਗੱਲ ਕੀਤੀ ਜਾਵੇ ਉਹ _________ ਪੁਰਖ ਹੁੰਦਾ ਹੈ।
- ਪਿੰਡ ਦੇ ਝਗੜਿਆਂ ਦਾ ਫ਼ੈਸਲਾ ਕਰਨ ਵਾਲ਼ੀ ਸਭਾ ਨੂੰ _________ ਕਹਿੰਦੇ ਹਨ।
6. ਸਹੀ ਮਿਲਾਣ ਕਰੋ:
1 × 5 = 5
| 1. ਦੁਸ਼ਮਣ | ਜੁੱਸਾ |
| 2. ਕੋਮਲ | ਅਜ਼ਮਾਇਸ਼ |
| 3. ਜਿਸਮ | ਸੂਖਮ |
| 4. ਪਹਿਰਾਵਾ | ਵੈਰੀ |
| 5. ਪਰਖ | ਵਸਤਰ |
ਭਾਗ-ਅ
7. ਹੇਠ ਲਿਖੀਆਂ ਸਤਰਾਂ ਵਿੱਚੋਂ ਕਿਸੇ ਇੱਕ ਦੇ ਭਾਵ-ਅਰਥ ਲਿਖੋ:
04
ੳ. ਤੇਰੇ ਜ਼ੱਰੇ-ਜ਼ੱਰੇ ਅੰਦਰ, ਅਪਣੱਤ ਜਿਹੀ ਕੋਈ ਵੱਸਦੀ ਹੈ,
ਤੇਰੀ ਗੋਦੀ ਵਿੱਚ ਬਹਿੰਦਿਆਂ ਹੀ, ਦੁਨੀਆ ਦੀ ਚਿੰਤਾ ਨੱਸਦੀ ਹੈ।
ਜਾਂ
ਅ. ਇੱਕ ਬਾਦਸ਼ਾਹੀ ਅਸੀਂ ਮਾਣੀ ਸੀ।
ਜਿਦ੍ਹਾ ਬਾਬਲ ਰਾਜਾ ਸੀ ਤੇ ਅੰਮੀ ਰਾਣੀ ਸੀ।
8. ਹੇਠਾਂ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਪੰਜ ਦੇ ਉੱਤਰ ਲਿਖੋ:
2 × 5 = 10
- ਲੇਖਕ ਅਤੇ ਉਸ ਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ ਅਤੇ ਕਿਉਂ?
- ਚੰਡੀਗੜ੍ਹ ਜਾਣ ਤੋਂ ਪਹਿਲਾਂ ਬੱਚੇ ਰਸਤੇ ਵਿੱਚ ਕਿੱਥੇ ਗਏ ਤੇ ਉਨ੍ਹਾਂ ਨੇ ਉੱਥੇ ਕੀ ਦੇਖਿਆ?
- ਬਾਬਾ ਫ਼ਰੀਦ ਜੀ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਸਨ?
- ਪੰਜਾਬ ਕੌਰ ਨੇ ਘਰ ਛੱਡਣ ਦਾ ਫੈਸਲਾ ਕਿਉਂ ਕਰ ਲਿਆ ਸੀ?
- ਲੋਹੜੀ ਦਾ ਤਿਉਹਾਰ ਕਦੋਂ ਅਤੇ ਕਿਉਂ ਮਨਾਇਆ ਜਾਂਦਾ ਹੈ?
- ਭੂਆ ਨੇ ਆਪਣੇ ਭਤੀਜੇ ਲਈ ਮੋਹ ਕਿਵੇਂ ਪ੍ਰਗਟ ਕੀਤਾ?
- ਸੋਨੂੰ ਅਨੁਸਾਰ ਲਤਾ ਗੁਆਂਢੀਆਂ ਦੇ ਘਰ ਕੀ ਕਰ ਰਹੀ ਸੀ?
9. ਹੇਠਾਂ ਲਿਖੇ ਮੁਹਾਵਰਿਆਂ ਵਿੱਚੋਂ ਕਿਸੇ ਪੰਜ ਨੂੰ ਵਾਕਾਂ ਵਿੱਚ ਵਰਤੋਂ:
2 × 5 = 10
ਦੰਦ ਖੱਟੇ ਕਰਨੇ, ਨੱਕ 'ਤੇ ਮੱਖੀ ਨਾ ਬਹਿਣ ਦੇਣਾ, ਫਿੱਕੇ ਪੈਣਾ, ਬਾਂਹ ਭੱਜਣੀ, ਮੰਹ ਦੀ ਖਾਣੀ, ਰਾਈ ਦਾ ਪਹਾੜ ਬਣਾਉਣਾ, ਲਹੂ ਸੁੱਕਣਾ, ਵੇਲ਼ੇ ਨੂੰ ਰੋਣਾ।
10. ‘ਕੌਣ-ਕੌਣ ਸ਼੍ਰੇਣੀ ਵਿੱਚ ਹਾਜ਼ਰ ਨਹੀਂ ਸੀ।' ਇਸ ਵਾਕ ਵਿੱਚੋਂ ਪੜਨਾਂਵ ਸ਼ਬਦ ਚੁਣੋ।
02
11. ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ ਲੇਖ ਲਿਖੋ:
10
ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਵਧਦੀ ਅਬਾਦੀ ਦੀ ਸਮੱਸਿਆ, ਦਿਵਾਲ਼ੀ, ਅੱਖੀਂ ਡਿੱਠਾ ਮੇਲਾ, ਟੈਲੀਵੀਜ਼ਨ ਦੇ ਲਾਭ-ਹਾਨੀਆਂ
12. ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਸਕੂਲ ਮੁਖੀ ਨੂੰ ਬਿਨੈ-ਪੱਤਰ ਲਿਖੋ।
08
ਜਾਂ
ਡਾਕ-ਪ੍ਰਬੰਧ ਨੂੰ ਸੁਧਾਰਨ ਲਈ ਪੋਸਟ ਮਾਸਟਰ ਨੂੰ ਬਿਨੈ-ਪੱਤਰ ਲਿਖੋ।
13. ਹੇਠ ਦਿੱਤੇ ਡੱਬਿਆਂ ਵਿੱਚੋਂ ਚੁਣ ਕੇ ਕੋਈ 8 ਸਾਰਥਕ ਸ਼ਬਦ ਲਿਖੋ:
1/2 × 8 = 04
| ਸ |
ਘ |
ਤ |
ਪੈਂ |
ਡਾ |
ਣ |
ਪ |
ਸ |
ਰ |
ਟ |
ਰ |
| ਰ |
ਓ |
ਹਿ |
ਅ |
ਰੁ |
ਲਾ |
ਤ |
ਹੌ |
ਰ |
ਰ |
ਠਿ |
| ਮਾ |
ਰ |
ਦਿ |
ਓ |
ਰਾ |
ਫ |
ਡੀ |
ਘਾ |
ਰ |
ਸਾ |
ਰਾ |
| ਸੰ |
ਪੀ |
ਲ਼ |
ਫ |
ਪ |
ਗ |
ਲ |
ਤ |
ਹ |
ਰ |
ਦਿ |
| ਸ਼ਾ |
ਲ |
|
|
|
|
|
|
|
|
|
14. ਕਿਰਿਆ ਜਾਂ ਨਾਂਵ ਵਿੱਚੋਂ ਕਿਸੇ ਇੱਕ ਦੀ ਪਰਿਭਾਸ਼ਾ ਉਦਾਹਰਨਾਂ ਸਹਿਤ ਲਿਖੋ।
02