PUNJAB BOARD CLASS 11 PUNJABI QUESTION PAPER MARCH EXAMINATION

Preparing for your Punjab Board Class 11 Punjabi exam? Practice makes perfect!

The Punjabi language is not only a vital part of your cultural heritage but also a significant subject in your Class 11 studies under the Punjab School Education Board (PSEB). Excelling in your Punjabi exam requires a good understanding of the syllabus and effective exam preparation. One of the most valuable tools for your preparation is practicing with sample question papers.


To help you get exam-ready, we are providing a sample Punjab Board Class 11 Punjabi question paper right here! This sample paper gives you a clear idea of the question paper pattern, the types of questions you can expect, and the overall format of the exam.


Ace Your Punjab Board Class 11 Punjabi Exam: Download Sample Question Paper PDF

Roll No. _____________

Class-10+1


Time: 3 hrs.

Paper Punjabi - (G)

Μ.Μ. 80

2.

(ੳ) ਸੁੰਦਰ ਲਿਖਾਈ । (5)

2. (15-1-15)

(ੳ) ਬਹੁਵਿਕਲਪੀ ਪ੍ਰਸ਼ਨ:-

  1. ਨਿੱਕੀ-ਨਿੱਕੀ ਬੂੰਦੀ ਲੋਕ ਗੀਤ ਦਾ ਰੂਪ ਕਿਹੜਾ ਹੈ?

    (1)

    (ੳ) ਢੋਲਾ                          (ਅ) ਘੋੜੀ                          (ੲ) ਸੁਹਾਗ                          (ਸ) ਸਿਠਣੀ

  2. ਵਿਆਹ ਦੇ ਦਿਨਾਂ ਵਿੱਚ ਕੁੜੀ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਗੀਤ ਨੂੰ ਕੀ ਕਿਹਾ ਜਾਂਦਾ ਹੈ?

    (2)

    (ੳ) ਚੋਲਾ                          (ਅ) ਸੁਹਾਗ                          (ੲ) ਘੋੜੀ                          (ਸ) ਸਿਠਣੀ

  3. 'ਵਾਲ ਵਿੰਗਾ ਨਾ ਕਰਨਾ' ਮੁਹਾਵਰੇ ਦਾ ਕਿਹੜਾ ਅਰਥ ਸਹੀ ਹੈ?

    (3)

    (ੳ) ਸ਼ਰਮ ਲਾਹੁਣਾ                          (ਅ) ਚੁੱਪ ਕੀਤੇ ਜਰ ਲੈਣਾ

    (ੲ) ਬਹੁਤ ਨੁਕਸਾਨ ਕਰਨਾ                          (ਸ) ਕੁਝ ਨਾ ਵਿਗਾੜ ਸਕਣਾ

  4. ਨਲ ਦਾ ਰਾਜ ਕਿਸਨੇ ਜਿੱਤ ਲਿਆ?

    (4)

    (ੳ) ਸਿਕੰਦਰ ਨੇ                          (ਅ) ਹੋਲਕਰ ਨੇ                          (ੲ) ਅਕਬਰ                          (ਸ) ਪੁਸ਼ਕਰ ਨੇ

  5. ਕੌਣ ਮੁਟਿਆਰ ਨੂੰ ਉਸਦੇ ਰੌਣ ਦਾ ਕਾਰਨ ਪੁੱਛਦੇ ਹਨ?

    (5)

    (ੳ) ਸਹਿਪਾਠੀ                          (ਅ) ਸਹੇਲੀਆਂ                          (ੲ) ਗੁਆਂਢੀ                          (ਸ) ਆਉਂਦੇ ਜਾਂਦੇ ਰਾਹੀਂ

(ਅ) ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਉ :-

  1. 'ਟਕੇ ਵਰਗਾ ਜਵਾਬ ਦੇਣਾ ਮੁਹਾਵਰੇ ਦਾ ਕੀ ਅਰਥ ਹੈ?

  2. ਵਿਆਂਹਦੜ ਮੁੰਡੇ ਦੇ ਸੁਰਮਾ ਕੌਣ ਪਾਉਂਦੀ ਹੈ?

  3. Claim ਸ਼ਬਦ ਦਾ ਪੰਜਾਬੀ ਸਮਾਨਅਰਥੀ ਲਿਖੋ ।

  4. ਸੁਦਾਗਰ ਦੀ ਪਤਨੀ ਨੇ ਦੋਹਾਂ ਠੱਗਾਂ ਨੂੰ ਕੀ ਖੁਆਇਆ?

  5. ਹਰੀਏ ਨੀ ਰਸ ਭਰੀਏ ਖਜੂਰੇ ਲੋਕ ਗੀਤ ਦਾ ਰੂਪ ਕੀ ਹੈ?

(ੲ) ਹੇਠ ਲਿਖਿਆਂ ਵਿੱਚ ਕਿਹੜਾ ਕਥਨ ਸਹੀ ਤੇ ਕਿਹੜਾ ਗਲਤ ਹੈ?

  1. ਬੁਝਾਰਤਾਂ ਬਝਣ ਦਾ ਸਮਾਂ ਰਾਤ ਵੇਲੇ ਸੌਣ ਦਾ ਸਮਾਂ ਹੁੰਦਾ ਹੈ ।

  2. ਕਾਲਿਆ ਹਰਨਾਂ ਬੋਲੀ ਵਿੱਚ ਕਾਲਾ ਹਿਰਨ ਦੁੱਲੇ ਭੱਟੀ ਦਾ ਚਿੰਨ ਹੈ ।

  3. 'ਇਲਮ ਦਾ ਕੀੜਾ' ਮੁਹਾਵਰੇ ਦਾ ਅਰਥ ਹਰ ਵੇਲੇ ਕਿਤਾਬਾਂ ਪੜ੍ਹਦੇ ਰਹਿਣ ਵਾਲਾ ਹੈ ।

  4. ਪੂਰਨ ਭਗਤ ਦੇ ਪਿਤਾ ਦਾ ਨਾਂ ਪੁਸ਼ਕਰ ਸੀ?

  5. Atmosphere ਦਾ ਅਰਥ ਵਾਯੂਮੰਡਲ ਹੁੰਦਾ ਹੈ ।

3. ਹੇਠ ਲਿਖਿਆਂ ਵਿੱਚ ਕਿਸੇ ਦੇ ਪ੍ਰਸ਼ਨਾਂ ਦੇ ਉੱਤਰ ਲਿਖੋ :- (5x2=10)

  1. ਸਿੱਠਣੀਆਂ ਕਿਹੜੇ ਮੌਕੇ ਉੱਤੇ ਕਿਸ ਵੱਲੋਂ ਅਤੇ ਕਿਸਨੂੰ ਦਿੱਤੀਆਂ ਜਾਂਦੀਆਂ ਹਨ?

  2. ਚੜ੍ਹ ਚੁਬਾਰੇ ਸੁੱਤਿਆ ਸੁਹਾਗ ਵਿੱਚ ਧੀ ਕੀ ਕਹਿੰਦੀ ਹੈ ਤੇ ਕਿਉਂ?

  3. ਮੀਆਂ ਰਾਂਝਾ ਢੋਲੇ ਵਿੱਚ ਰਾਂਝੇ ਨੇ ਆਪਣੇ ਭਰਾਵਾਂ ਨੂੰ ਕੀ ਕਿਹਾ?

  4. ਨਿੱਕੀ-ਨਿੱਕੀ ਬੂੰਦੀ ਘੋੜੀ ਵਿੱਚ ਵਿਆਹ ਵਾਲੇ ਮੁੰਡੇ ਦੀ ਭੈਣ ਤੇ ਭਰਜਾਈ ਕੀ-ਕੀ ਰਸਮਾਂ ਕਰਦੀਆਂ ਹਨ?

4 ਹਰੀਏ ਨੀ ਰਸ ਭਰੀਏ ਖਜੂਰੇ,

ਕਿਨ ਦਿੱਤਾ ਐਡੀ ਦੂਰੇ ॥

ਬਾਬਲ ਮੇਰਾ ਦੇਸਾਂ ਦਾ ਰਾਜਾ,

ਉਸ ਦਿੱਤਾ ਐਡੀ ਦੂਰੇ ।

ਮਾਤਾ ਮੇਰੀ ਮਹਿਲਾਂ ਦੀ ਰਾਣੀ,

ਦਾਜ ਦਿੱਤਾ ਗੱਡ ਪੂਰੇ । (2*-3 = 6)

ਉਪਰੋਕਤ ਪੈਰ੍ਹੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ:

  1. ਉਪਰੋਕਤ ਕਾਵਿ-ਟੋਟਾ ਕਿਸ ਕਵਿਤਾ ਵਿੱਚੋਂ ਲਿਆ ਗਿਆ ਹੈ?

  2.  ਇਸ ਕਾਵਿ-ਟੋਟੇ ਵਿੱਚ ਹਰੀਏ ਨੀ ਰਸ ਭਰੀਏ ਖਜੂਰੇ ਕਿਸ ਨੂੰ ਕਿਹਾ ਗਿਆ ਹੈ।
  3.  ਮੁਟਿਆਰ ਧੀ ਨੂੰ ਐਡੀ ਦੂਰ ਕਿਸਨੇ ਵਿਆਹਿਆ ਹੈ?

5. ਹੇਠ ਲਿਖੀਆਂ ਕਥਾਵਾਂ ਵਿੱਚੋਂ ਕਿਸੇ ਇੱਕ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ :- (7)

  1. (ੳ) ਸਬਜ਼ਪੁਰੀ
  2. (ਅ) ਪ੍ਰਹਿਲਾਦ ਭਗਤ

6. (ਓ) ਕਿਸੇ ਪੰਜ ਸ਼ਬਦਾਂ ਦੇ ਪੰਜਾਬੀ ਸਮਾਨਾਰਥੀ ਸ਼ਬਦ ਲਿਖੋ :- (5x1=5)

ਸ਼ਬਦ: Conduct, Capital, Adult, Urgent, Designation, Application, Wirlpool, Catalogue

6. (ਅ) ਕਿਸੇ ਚਾਰ ਵਾਕਾਂ ਦਾ ਪੰਜਾਬੀ ਵਿੱਚ ਅਨੁਵਾਦ ਕਰੋ :- (4x1=4)

  1. (1) Always shut down computer properly.
  2. (2) Key board has 104 keys.
  3. (3) In case of emergency pull chain.
  4. (4) Spitting is prohibited on the platform.
  5. (5) It is for office use only.
  6. (6) Write pin-code in address.

7. ਤੁਹਾਨੂੰ ਕਿਸੇ ਵਿਅਕਤੀ ਦੀ ਅਨੋਖੀ ਈਮਾਨਦਾਰੀ ਦੇਖ ਕੇ ਬਹੁਤ ਖੁਸ਼ੀ ਹੋਈ ਹੈ । ਇਸ ਸਬੰਧੀ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਜਾਂ ਆਪਣੇ ਇਲਾਕੇ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਬਾਰੇ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਇੱਕ ਪੱਤਰ ਲਿਖੋ । (7)

8. ਆਪਣੀ ਬੀ. ਐੱਸ. ਸੀ, ਬੀ. ਐੱਡ ਭੈਣ ਲਈ ਰਿਸ਼ਤਾ ਲੱਗਣ ਵਾਸਤੇ ਅਖ਼ਬਾਰ ਵਿੱਚ ਦੇਣ ਲਈ ਇਸ਼ਤਿਹਾਰ ਲਿਖੋ ਜਾਂ ਨਾਂ ਦੀ ਤਬਦੀਲੀ ਲਈ ਅਖ਼ਬਾਰ ਵਿੱਚ ਦੇਣ ਲਈ ਇਸ਼ਤਿਹਾਰ ਲਿਖੋ । (5)

9. ਕਿਸੇ ਇੱਕ ਵਿਸ਼ੇ ਤੇ ਪੈਰਾ ਰਚਨਾ ਕਰੋ :- (6)

  1. (ੳ) ਸਮੇਂ ਦੀ ਪਾਬੰਦੀ
  2. (ਅ) ਭਾਸ਼ਣ ਕਲਾ
  3. (ੲ) ਖੂਨਦਾਨ

10. ਹੇਠ ਲਿਖੇ ਮੁਹਾਵਰਿਆਂ ਵਿੱਚੋਂ ਪੰਜ ਮੁਹਾਵਰਿਆਂ ਨੂੰ ਇਸ ਤਰ੍ਹਾਂ ਵਾਕਾਂ ਵਿਚ ਵਰਤੋਂ ਕਿ ਅਰਥ ਸਪੱਸ਼ਟ ਹੋ ਜਾਣ :- (10)

  1. (1) ਨਹੁੰ ਮਾਸ ਦਾ ਰਿਸ਼ਤਾ ਹੋਣਾ
  2. (2) ਕੱਖ ਭੰਨ ਕੇ ਦੂਹਰਾ ਨਾ ਕਰਨਾ
  3. (3) ਉਂਗਲਾਂ ਤੇ ਨਚਾਉਣਾ
  4. (4) ਰੰਗ ਵਿੱਚ ਰੰਗ ਪਾਉਣਾ
  5. (5) ਟੱਸ ਤੋਂ ਮੱਸ ਨਾ ਹੋਣਾ।
  6. (6) ਘਿਓ ਸ਼ਕਰ ਹੋਣਾ
  7. (7) ਜੱਸ ਦਾ ਟਿੱਕਾ ਲੈਣਾ
  8. (8) ਅਸਮਾਨ ਨੂੰ ਟਾਕੀਆਂ ਲਾਉਣਾ


Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends