PUNJAB BOARD CLASS 10 PUNJABI A 1 MARKS IMPORTANT QUESTIONS 2025

PUNJAB BOARD CLASS 10 PUNJABI A 1 MARKS IMPORTANT QUESTIONS 2025 

( POETRY SECTION) ਕਵਿਤਾ ਭਾਗ

  1. ਪ੍ਰਸ਼ਨ - ਕਿਸ ਦੇ ਪ੍ਰਗਟ ਹੋਣ ਨਾਲ ਸੰਸਾਰ ਤੋਂ ਅਗਿਆਨਤਾ ਦਾ ਹਨੇਰਾ ਮਿਟ ਗਿਆ ਤੇ ਗਿਆਨ ਦਾ ਚਾਨਣ ਹੋ ਗਿਆ?
    ਉੱਤਰ - ਗੁਰੂ ਨਾਨਕ ਦੇਵ ਜੀ
  2. ਪ੍ਰਸ਼ਨ - ਗੁਰੂ ਨਾਨਕ ਦੇਵ ਜੀ ਕਿਸ ਯੁਗ ਵਿੱਚ ਪ੍ਰਗਟ ਹੋਏ?
    ਉੱਤਰ - ਕਲਯੁਗ
  3. ਪ੍ਰਸ਼ਨ - ਗੁਰੂ ਗੋਬਿੰਦ ਸਿੰਘ ਜੀ/ਸ਼ਾਹ ਮੁਹੰਮਦ ਕਿਸ ਕਾਵਿ-ਧਾਰਾ ਦੇ ਕਵੀ ਹਨ?
    ਉੱਤਰ - ਬੀਰ ਕਾਵਿ-ਧਾਰਾ
  4. ਪ੍ਰਸ਼ਨ - ਕਾਦਰਯਾਰ ਨੇ ਕਿਹੜਾ ਪ੍ਰਸਿੱਧ ਕਿੱਸਾ ਲਿਖਿਆ?
    ਉੱਤਰ - ਕਿੱਸਾ ਪੂਰਨ ਭਗਤ
  5. ਪ੍ਰਸ਼ਨ - ‘ਜੰਗਨਾਮਾ ਸਿੰਘਾਂ ਤੇ ਫਿਰੰਗੀਆਂ’ ਕਿਸ ਕਵੀ ਦੀ ਰਚਨਾ ਹੈ?
    ਉੱਤਰ - ਸ਼ਾਹ ਮੁਹੰਮਦ
  6. ਪ੍ਰਸ਼ਨ - ‘ਜੰਗ ਦਾ ਹਾਲ' ਕਵਿਤਾ ਵਿੱਚ ਕਿਹੜੀ ਥਾਂ ਦਾ ਜ਼ਿਕਰ ਹੈ?
    ਉੱਤਰ - ਫੇਰੂ ਸ਼ਹਿਰ ਦਾ
  7. ਪ੍ਰਸ਼ਨ - ਗੁਰੂ ਅੰਗਦ ਦੇਵ ਜੀ ਕਿਸ ਕਾਵਿ ਧਾਰਾ ਨਾਲ ਸੰਬੰਧਿਤ ਹਨ?
    ਉੱਤਰ - ਗੁਰਮਤ ਕਾਵਿ ਧਾਰਾ ਨਾਲ ਸੰਬੰਧਿਤ ਹਨ
  8. ਪ੍ਰਸ਼ਨ - ਗੁਰੂ ਨਾਨਕ ਦੇਵ ਜੀ ਨੇ ਕਿਹੜੇ ਧਰਮ ਦੀ ਨੀਂਹ ਰੱਖੀ?
    ਉੱਤਰ - ਸਿੱਖ
  9. ਪ੍ਰਸ਼ਨ - ਗੁਰੂ ਨਾਨਕ ਦੇਵ ਜੀ/ਗੁਰੂ ਅਮਰਦਾਸ ਜੀ/ਗੁਰੂ ਅਰਜਨ ਦੇਵ ਜੀ/ਭਾਈ ਗੁਰਦਾਸ ਕਿਸ ਕਾਵਿ-ਧਾਰਾ ਦੇ ਕਵੀ ਹਨ? 
    ਉੱਤਰ - ਗੁਰਮਤਿ ਕਾਵਿ-ਧਾਰਾ
  10. ਪ੍ਰਸ਼ਨ - ਗੁਰਮਤਿ ਕਾਵਿ ਦੇ ਪਹਿਲੇ ਮੋਢੀ ਕੌਣ ਸਨ?
    ਉੱਤਰ - ਗੁਰੂ ਨਾਨਕ ਦੇਵ ਜੀ
  11. ਪ੍ਰਸ਼ਨ - ਗੁਰੂ ਅਮਰਦਾਸ ਜੀ ਦੀ ਬਾਣੀ ਕਿਹੜੀ ਹੈ?
    ਉੱਤਰ - 'ਅਨੰਦ ਭਇਆ ਮੇਰੀ ਮਾਏ'
  12. ਪ੍ਰਸ਼ਨ - ਭਾਈ ਗੁਰਦਾਸ ਜੀ ਦੀ ਕਿਸੇ ਇੱਕ ਕਵਿਤਾ ਦਾ ਨਾਂ ਲਿਖੋ।
    ਉੱਤਰ - ਸਤਿਗੁਰ ਨਾਨਕ ਪ੍ਰਗਟਿਆ
  13. ਪ੍ਰਸ਼ਨ - ਧਰਤੀ ਨੂੰ ਕਿਸ ਦਾ ਭਾਰ ਲੱਗਦਾ ਹੈ?
    ਉੱਤਰ - ਅਕ੍ਰਿਤਘਣਾਂ ਦਾ
  14. ਪ੍ਰਸ਼ਨ - ਪੰਜਾਬੀ ਸੂਫ਼ੀ-ਕਾਵਿ ਦਾ ਮੋਢੀ ਕੌਣ ਹੈ?
    ਉੱਤਰ - ਸ਼ੇਖ਼ ਫ਼ਰੀਦ ਜੀ
  15. ਪ੍ਰਸ਼ਨ - ਫ਼ਰੀਦ ਜੀ ਮਨੁੱਖ ਨੂੰ ਕਿਸੇ ਦੇ ਔਗੁਣ ਫੋਲਣ ਤੋਂ ਪਹਿਲਾਂ ਕਿਧਰ ਦੇਖਣ ਲਈ ਕਹਿੰਦੇ ਹਨ?
    ਉੱਤਰ - ਆਪਣੇ ਔਗੁਣਾਂ ਵੱਲ
  16. ਪ੍ਰਸ਼ਨ - ਸ਼ੇਖ਼ ਫ਼ਰੀਦ ਜੀ ਕਿਸ ਧਾਰਾ ਦੇ ਮੋਢੀ ਕਵੀ ਹਨ?
    ਉੱਤਰ - ਸੂਫ਼ੀ ਕਾਵਿ-ਧਾਰਾ
  17. ਪ੍ਰਸ਼ਨ - ਸ਼ੇਖ਼ ਫ਼ਰੀਦ ਜੀ ਦਾ ਜਨਮ ਕਦੋਂ ਹੋਇਆ?
    ਉੱਤਰ - 1173 ਈ:
  18. ਪ੍ਰਸ਼ਨ - ਸ਼ਾਹ ਹੁਸੈਨ ਨੇ 'ਹਾਲ ਦਾ ਮਹਿਰਮ' ਕਿਸਨੂੰ ਕਿਹਾ ਹੈ?
    ਉੱਤਰ - ਰੱਬ ਨੂੰ
  19. ਪ੍ਰਸ਼ਨ - ਬੁੱਲ੍ਹੇ ਸ਼ਾਹ ਦਾ ਮਹਿਰਮ ਯਾਰ ਕੌਣ ਹੈ?
    ਉੱਤਰ - ਰੱਬ
  20. ਪ੍ਰਸ਼ਨ - ਰੰਗੜ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਹੈ?
    ਉੱਤਰ - ਖਿੰਗਰ ਨੂੰ
  21. ਪ੍ਰਸ਼ਨ - ‘ਸਾਹਿਤ-ਮਾਲਾ’ ਪਾਠ-ਪੁਸਤਕ ਵਿੱਚ ਸ਼ਾਮਲ ਪੀਲੂ ਦੀ ਰਚਨਾ ਦਾ ਨਾਂ ਲਿਖੋ। 
    ਉੱਤਰ - 'ਮਿਰਜ਼ਾ-ਸਾਹਿਬਾਂ’
  22. ਪ੍ਰਸ਼ਨ - ਮਿਰਜ਼ੇ ਦੀ ਮਾਂ ਦਾ ਨਾਂ ਕੀ ਸੀ? 
    ਉੱਤਰ - ਸਾਹਿਬਾਂ
  23. ਪ੍ਰਸ਼ਨ - ਮਿਰਜ਼ੇ ਦੇ ਬਾਪ ਦਾ ਨਾਂ ਕੀ ਸੀ?
    ਉੱਤਰ - ਬਿੰਝਲ
  24. ਪ੍ਰਸ਼ਨ - ਬਾਣੀਏ ਨੇ ਸਾਹਿਬਾਂ ਨੂੰ ਤੇਲ ਦੇ ਭੁਲੇਖੇ ਕੀ ਦੇ ਦਿੱਤਾ?
    ਉੱਤਰ - ਸ਼ਹਿਦ
  25. ਪ੍ਰਸ਼ਨ - ਮਿਰਜ਼ੇ ਨੂੰ ਕਾਹਦਾ ਹੰਕਾਰ ਸੀ?
    ਉੱਤਰ - ਆਪਣੀ ਤਾਕਤ ਦਾ
  26. ਪ੍ਰਸ਼ਨ - ਮਿਰਜ਼ੇ ਦੇ ਤਰਕਸ਼ ਵਿੱਚ ਕਿੰਨੇ ਤੀਰ ਸਨ?
    ਉੱਤਰ - ਤਿੰਨ ਸੌ
  27. ਪ੍ਰਸ਼ਨ - ਭਰਾਵਾਂ ਨੇ ਰਾਂਝੇ ਨੂੰ ਕਿਹੋ-ਜਿਹੀ ਜ਼ਮੀਨ ਦਿੱਤੀ? 
    ਉੱਤਰ - ਬੰਜਰ
  28. ਪ੍ਰਸ਼ਨ - ਹਾਸ਼ਮ ਨੇ ਕਿਹੜਾ ਪ੍ਰਸਿੱਧ ਕਿੱਸਾ ਲਿਖਿਆ?
    ਉੱਤਰ - 'ਕਿੱਸਾ ਸੱਸੀ ਪੁੰਨੂੰ'
  29. ਪ੍ਰਸ਼ਨ - ਪੂਰਨ ਦਾ ਜਨਮ ਕਿੱਥੇ ਹੋਇਆ? 
    ਉੱਤਰ - ਸਿਆਲਕੋਟ ਵਿੱਚ
  30. ਪ੍ਰਸ਼ਨ - ਇੱਛਰਾਂ ਕੌਣ ਸੀ?
    ਉੱਤਰ - ਪੂਰਨ ਦੀ ਮਾਂ
  31. ਪ੍ਰਸ਼ਨ - ਲੂਣਾ ਪੂਰਨ ਦੀ ਕੀ ਲੱਗਦੀ ਸੀ?
    ਉੱਤਰ - ਮਤਰੇਈ ਮਾਂ
  32. ਪ੍ਰਸ਼ਨ - ਪੂਰਨ ਨੇ ਪਹਿਲਾਂ ਇੱਛਰਾਂ ਨੂੰ ਆਪਣੇ ਆਪ ਨੂੰ ਕਿਸ ਦਾ ਪੁੱਤਰ ਦੱਸਿਆ?
    ਉੱਤਰ - ਨਾਥ ਦਾ
  33. ਪ੍ਰਸ਼ਨ - ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਸਿੱਧ ਰਚਨਾ ਕਿਹੜੀ ਹੈ? 
    ਉੱਤਰ - ਚੰਡੀ ਦੀ ਵਾਰ
  34. ਪ੍ਰਸ਼ਨ - 'ਸੋ ਕਿਉ ਮੰਦਾ ਆਖੀਐ' ਸ਼ਬਦ ਵਿੱਚ ਕਿਸ ਦੀ ਮਹਾਨਤਾ ਦੱਸੀ ਗਈ ਹੈ? 
    ਉੱਤਰ - ਇਸਤਰੀ ਦੀ 
  35. ਪ੍ਰਸ਼ਨ - ‘ਗਗਨ ਮੈ ਥਾਲੁ' ਬਾਣੀ ਵਿੱਚ ਕਿਸ ਦੀ ਆਰਤੀ ਉਤਾਰੀ ਜਾ ਰਹੀ ਹੈ?
    ਉੱਤਰ - ਭਵਖੰਡਨਾ ਦੀ
  36. ਪ੍ਰਸ਼ਨ - ‘ਗਗਨ ਮੈ ਥਾਲੁ' ਸ਼ਬਦ ਵਿੱਚ ਭਵਖੰਡਨਾ ਦੀ ਆਰਤੀ ਕੌਣ ਉਤਾਰ ਰਿਹਾ ਹੈ?
    ਉੱਤਰ - ਸਾਰੀ ਕੁਦਰਤ
  37. ਪ੍ਰਸ਼ਨ - ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ?
    ਉੱਤਰ - ਪੰਜਵੇਂ
  38. ਪ੍ਰਸ਼ਨ - ਵਿਕਾਰਾਂ ਦਾ ਔਖਾ ਘੋਲ ਕਿਸ ਤਰ੍ਹਾਂ ਜਿੱਤਿਆ ਗਿਆ ਹੈ?
    ਉੱਤਰ - ਗੁਰੂ ਦੀ ਕਿਰਪਾ ਨਾਲ
  39. ਪ੍ਰਸ਼ਨ - ‘ਚੰਡੀ ਦੀ ਵਾਰ' ਦੀ ਨਾਇਕਾ ਕੌਣ ਹੈ?
    ਉੱਤਰ - ਦੁਰਗਾ ਦੇਵੀ
  40. ਪ੍ਰਸ਼ਨ - ‘ਚੰਡੀ ਦੀ ਵਾਰ’ ਦੀ ਰਚਨਾ ਕਿਸਨੇ ਕੀਤੀ ਹੈ?
    ਉੱਤਰ - ਗੁਰੂ ਗੋਬਿੰਦ ਸਿੰਘ ਜੀ
  41. ਪ੍ਰਸ਼ਨ - ‘ਪਵਣੁ ਗੁਰੂ ਪਾਣੀ ਪਿਤਾ'/ 'ਸੋ ਕਿਉ ਮੰਦਾ ਆਖੀਐ'/ 'ਗਗਨ ਮੈ ਥਾਲੁ' ਬਾਣੀ ਕਿਸ ਦੀ ਰਚਨਾ ਹੈ?
    ਉੱਤਰ - ਗੁਰੂ ਨਾਨਕ ਦੇਵ ਜੀ
  42. ਪ੍ਰਸ਼ਨ - ਬਾਬਾ ਫ਼ਰੀਦ ਜੀ ਅਨੁਸਾਰ ਰੱਬ ਕਿੱਥੇ ਵਸਦਾ ਹੈ?
    ਉੱਤਰ - ਹਿਰਦੇ ਵਿੱਚ
  43. ਪ੍ਰਸ਼ਨ - ਬਾਬਾ ਫ਼ਰੀਦ ਜੀ ਅਨੁਸਾਰ ਸਭ ਤੋਂ ਮਿੱਠੀ ਚੀਜ਼ ਕਿਹੜੀ ਹੈ? 
    ਉੱਤਰ - ਰੱਬ ਦਾ ਨਾਮ
  44. ਪ੍ਰਸ਼ਨ - ਫ਼ਰੀਦ ਜੀ ਕਿਸੇ ਨਾਲ ਕਿਹੋ-ਜਿਹਾ ਬੋਲ ਬੋਲਣ ਤੋਂ ਵਰਜਦੇ ਹਨ? 
    ਉੱਤਰ - ਫਿੱਕਾ
  45. ਪ੍ਰਸ਼ਨ - ਫ਼ਰੀਦ ਜੀ ਅਨੁਸਾਰ ਸਭ ਦੇ ਹਿਰਦਿਆਂ ਵਿੱਚ ਕੌਣ ਵਸਦਾ ਹੈ? 
    ਉੱਤਰ - ਸੱਚਾ ਰੱਬ

Punjab Board Class 8th, 10th, and 12th Guess Paper 2025: Your Key to Exam Success!

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends