5994 ETT APPOINTMENT ORDER 2nd Phase : ਈਟੀਟੀ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਤੋਂ ਮਿਲਣਗੇ ਨਿਯੁਕਤੀ ਪੱਤਰ
**ਚੰਡੀਗੜ੍ਹ, 1 ਅਪ੍ਰੈਲ ( ਜਾਬਸ ਆਫ ਟੁਡੇ) ਸਿੱਖਿਆ ਵਿਭਾਗ ਪੰਜਾਬ ਨੇ ਅੱਜ ਪ੍ਰਾਇਮਰੀ ਸਕੂਲਾਂ ਵਿੱਚ ਈਟੀਟੀ ਕਾਡਰ ਦੀਆਂ 5994 ਅਸਾਮੀਆਂ ਲਈ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਹਨ। ਇਹ ਭਰਤੀ ਪ੍ਰਕਿਰਿਆ 12 ਅਕਤੂਬਰ 2022 ਨੂੰ ਸ਼ੁਰੂ ਹੋਈ ਸੀ, ਜਿਸ ਵਿੱਚ 3000 ਤਾਜ਼ੀਆਂ ਅਸਾਮੀਆਂ ਅਤੇ 2994 ਬੈਕਲਾਗ ਦੀਆਂ ਅਸਾਮੀਆਂ ਸ਼ਾਮਲ ਸਨ।
ਸਿੱਖਿਆ ਭਰਤੀ ਡਾਇਰੈਕਟੋਰੇਟ ਨੇ ਇਨ੍ਹਾਂ ਅਸਾਮੀਆਂ ਦਾ ਨਤੀਜਾ ਪਹਿਲਾਂ 5 ਮਾਰਚ 2023 ਅਤੇ 1 ਸਤੰਬਰ 2024 ਨੂੰ ਵੈੱਬਸਾਈਟ 'ਤੇ ਅਪਲੋਡ ਕੀਤਾ ਸੀ। ਪਰ ਇੱਕ ਅਦਾਲਤੀ ਕੇਸ ਦੇ ਫੈਸਲੇ ਤੋਂ ਬਾਅਦ, ਡਾਇਰੈਕਟੋਰੇਟ ਨੇ ਪਹਿਲਾਂ ਜਾਰੀ ਕੀਤੀਆਂ ਗਈਆਂ ਆਰਜ਼ੀ ਚੋਣ ਸੂਚੀਆਂ ਨੂੰ ਰੱਦ ਕਰ ਦਿੱਤਾ ਅਤੇ 4 ਫਰਵਰੀ 2025 ਨੂੰ ਮੁੜ-ਗਠਿਤ ਆਰਜ਼ੀ ਚੋਣ ਸੂਚੀ ਜਾਰੀ ਕੀਤੀ।
ਇਸ ਸੂਚੀ ਵਿੱਚ ਸ਼ਾਮਲ 5994 ਯੋਗ ਉਮੀਦਵਾਰਾਂ ਤੋਂ 15 ਫਰਵਰੀ ਤੋਂ 20 ਫਰਵਰੀ 2025 ਤੱਕ ਆਨਲਾਈਨ ਪੋਰਟਲ ਰਾਹੀਂ ਸਟੇਸ਼ਨ ਦੀ ਚੋਣ ਕਰਵਾਈ ਗਈ ਸੀ। ਸਟੇਸ਼ਨ ਚੋਣ ਦੇ ਆਧਾਰ 'ਤੇ, ਮੁੜ-ਗਠਿਤ ਆਰਜ਼ੀ ਚੋਣ ਸੂਚੀ ਵਿੱਚੋਂ ਪਹਿਲੇ 700 ਯੋਗ ਉਮੀਦਵਾਰਾਂ ਨੂੰ ਅੱਜ ਇੱਕ ਰਾਜ ਪੱਧਰੀ ਸਮਾਗਮ ਦੌਰਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਿਯੁਕਤੀ ਪੱਤਰ ਸੌਂਪੇ ਗਏ।
ਬਾਕੀ ਯੋਗ ਉਮੀਦਵਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹ ਆਪਣਾ ਆਈਡੀ ਪਰੂਫ ਅਤੇ ਲੋੜੀਂਦੇ ਦਸਤਾਵੇਜ਼ ਲੈ ਕੇ 2 ਅਪ੍ਰੈਲ 2025 ਨੂੰ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਦੇ ਦਫ਼ਤਰ ਵਿਖੇ ਪਹੁੰਚ ਕੇ ਆਪਣੇ ਨਿਯੁਕਤੀ ਪੱਤਰ ਪ੍ਰਾਪਤ ਕਰਨ।
ਇਸ ਭਰਤੀ ਪ੍ਰਕਿਰਿਆ ਦੇ ਸਫਲਤਾਪੂਰਵਕ ਨੇਪਰੇ ਚੜ੍ਹਨ ਨਾਲ ਸੂਬੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।
DOWNLOAD LIST OF SELECTED CANDIDATES
DOWNLOAD LIST OF SELECTED CANDIDATES