ਰਾਸ਼ਟਰੀ ਅਵਿਸ਼ਕਾਰ ਅਭਿਆਨ (RAA) 2024-25 ਅਧੀਨ ਹੋਣ ਵਾਲੀਆਂ ਵਿਗਿਆਨ ਪ੍ਰਦਰਸ਼ਨੀਆਂ ਦੀਆਂ ਮਿਤੀਆਂ ਵਿੱਚ ਤਬਦੀਲੀ
ਚੰਡੀਗੜ੍ਹ 5 ਜਨਵਰੀ 2025 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਵਿੱਚ ਵਾਧਾ ਕੀਤੇ ਜਾਣ ਕਾਰਨ ਰਾਸ਼ਟਰੀ ਅਵਿਸ਼ਕਾਰ ਅਭਿਆਨ (RAA) 2024-25 ਅਧੀਨ ਹੋਣ ਵਾਲੀਆਂ ਵਿਗਿਆਨ ਪ੍ਰਦਰਸ਼ਨੀਆਂ ਦੀਆਂ ਮਿਤੀਆਂ ਵਿੱਚ ਤਬਦੀਲੀ ਕੀਤੀ ਗਈ ਹੈ। ਮੁੱਢਲੇ ਰੂਪ ਵਿੱਚ ਇਹ ਪ੍ਰਦਰਸ਼ਨੀਆਂ 7 ਜਨਵਰੀ ਤੋਂ 10 ਜਨਵਰੀ ਤੱਕ ਕਰਵਾਈਆਂ ਜਾਣੀਆਂ ਸਨ।
Letter from Education Department |
ਪਰ ਹੁਣ ਬਲਾਕ ਪੱਧਰੀ ਪ੍ਰਦਰਸ਼ਨੀਆਂ 14 ਜਨਵਰੀ ਅਤੇ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀਆਂ 16 ਜਨਵਰੀ ਨੂੰ ਹੋਣਗੀਆਂ। 9ਵੀਂ ਤੋਂ 10ਵੀਂ ਜਮਾਤ ਦੀਆਂ ਪ੍ਰਦਰਸ਼ਨੀਆਂ ਇੱਕ ਦਿਨ ਬਾਅਦ ਯਾਨੀ 15 ਅਤੇ 17 ਜਨਵਰੀ ਨੂੰ ਹੋਣਗੀਆਂ। ਇਸ ਸਬੰਧੀ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।
ਮਹੱਤਵਪੂਰਨ ਨੋਟ:
ਇਹ ਪ੍ਰਦਰਸ਼ਨੀਆਂ ਪਹਿਲਾਂ ਜਾਰੀ ਕੀਤੇ ਗਏ ਪੱਤਰ ਨੰਬਰ SCERT/SCI/202432037/e-598347 ਮਿਤੀ 13.12.2024 ਵਿਚ ਦਰਜ਼ ਹਦਾਇਤਾਂ ਅਨੁਸਾਰ ਕਰਨੀਆਂ ਯਕੀਨੀ ਬਣਾਈਆਂ ਜਾਣ।