PUNJAB BOARD CLASS 9TH SCIENCE SAMPLE PAPER MARCH 2025

ਜਮਾਤ- ਨੌਵੀਂ ਵਿਗਿਆਨ ਪ੍ਰੀ-ਬੋਰਡ ਪ੍ਰੀਖਿਆਵਾਂ 2025
ਸਮਾਂ: 03:00 ਘੰਟਾ. ਕੁੱਲ ਅੰਕ :80

Part-A (ਇਹ ਸਾਰੇ ਪ੍ਰਸ਼ਨ ਜਰੁਰੀ ਹਨ ਅਤੇ ਹਰੇਕ ਪ੍ਰਸ਼ਨ ਦੇ 1 Marks ਹਨ)

  1. ਪਦਾਰਥ ਦੇ ਸਭ ਤੋਂ ਛੋਟੇ ਕਣ ਨੂੰ ਕੀ ਕਿਹਾ ਜਾਂਦਾ ਹੈ?
    • (i) ਪਰਮਾਣੂ
    • (ii) ਮੁੱਲ
    • (iii) ਅਣੂ
    • (iv) ਤੱਤ
  2. 25 °C ਤਾਪਮਾਨ ਨੂੰ ਕੈਲਵਿਨ ਵਿੱਚ ਬਦਲੋ
    • (i) 298K
    • (ii) 300K
    • (iii) 310K
    • (iv) 305K
  3. ਦੁੱਧ ਵਿੱਚੋਂ ਮੱਖਣ ਵੱਖ ਕਰਨ ਦੀ ਵਿਧੀ ਲਿਖੋ?
    • (i) ਅਪਕੇਂਦਰਨ
    • (ii) ਚੁੰਬਕੀ ਨਿਖੇੜਨ
    • (iii) ਕਸ਼ੀਦਣ
    • (iv) ਕ੍ਰਿਸਟਲੀਕਰਨ
  4. ਠੋਸ ਤੋਂ ਸਿੱਧਾ ਗੈਸ ਵਿੱਚ ਬਦਲਣ ਦੀ ਕਿਰਿਆ ਨੂੰ ਕੀ ਆਖਦੇ ਹਨ?
    • (i) ਉਬਲਣਾ
    • (ii) ਵਾਸ਼ਪੀਕਰਨ
    • (iii) ਸੰਘਣਨ
    • (iv) ਜੋਹਰ ਉਡਾਉਣਾ
  5. ਕਾਰਬਨ ਦਾ ਪਰਮਾਣੂ ਪੁੰਜ ਹੈ
    • (i) 8
    • (ii) 10
    • (iii) 12
    • (iv) 6
  6. ਕਾਰਬਨ ਤੱਤ ਦੀ ਸੰਯੋਜਗਤਾ ਹੈ।
    • (i) 4
    • (ii) 7
    • (iii) 6
    • (iv) 3
  7. ਸੋਡੀਅਮ ਦੀ ਇਲੈਕਟਾਨ ਵੰਡ ਕਿਹੜੀ ਹੈ?
    • (i) 2,8
    • (ii) 2,8,1
    • (iii) 2,1,8
    • (iv) 2,8,8
  8. ਸੈੱਲ ਦਾ ਸ਼ਕਤੀਘਰ ਕਿਸ ਨਿਕੜੇ ਅੰਗ ਨੂੰ ਕਿਹਾ ਜਾਂਦਾ ਹੈ:
    • (i) ਮਾਈਟੋਕਾਂਡੀਆ
    • (ii) ਲਾਈਸੋਸੋਮ
    • (iii) ਪਲਾਸਟਿਡ
    • (iv) ਪਰਮਾਣੂ
  9. ਇੱਕੋ ਜਿਹੇ ਕਾਰਜ ਕਰਨ ਵਾਲੇ ਸੈੱਲਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ:
    • (i) ਟਿਸ਼ੂ
    • (ii) ਅੰਗ
    • (iii) ਸੈੱਲ
    • (iv) ਮੈਲ
  10. ਚਾਲ ਦੀ SI ਇਕਾਈ ਕੀ ਹੁੰਦੀ ਹੈ:
    • (i) ms¹
    • (ii) kgs¹
    • (iii) cms¹
    • (iv) gs¹
  11. ਲੋਹੇ ਦਾ ਕਿਲ ਕਿਸ ਬਲ ਕਾਰਨ ਪਾਣੀ ਵਿੱਚ ਡੁੱਬ ਜਾਂਦਾ ਹੈ:
    • (i) ਉਛਾਲ ਬਲ
    • (ii) ਵੱਧ ਘਣਤਾ
    • (iii) ਘੱਟ ਘਣਤਾ
    • (iv) ਸਾਸਪੇਸ਼ੀ ਬਲ
  12. ਗਤੀ ਦਾ ਕਿਹੜਾ ਨਿਯਮ ਜੜਤਾ ਦਾ ਨਿਯਮ ਹੈ?
    • (i) ਪਹਿਲਾ
    • (ii) ਦੂਜਾ
    • (iii) ਤੀਜਾ
    • (iv) ਕੋਈ ਨਹੀਂ

Part-1 (ਇਹਨਾਂ ਵਿੱਚੋਂ 10 ਪ੍ਰਸ਼ਨ ਜਰੂਰੀ ਹਨ ਅਤੇ ਹਰੇਕ ਪ੍ਰਸ਼ਨ ਦੇ 1 Mark ਹੈ)

    13
  1. ਚਾਰਗਾਹ ਕਿਸ ਨਾਲ ਸਬੰਧਤ ਹੈ?
    1. ਮੱਛੀ ਪਾਲਣ
    2. ਸ਼ਹਿਦ ਮੱਖੀ
    3. ਮੁਰਗੀ ਪਾਲਣ
    4. ਕੋਈ ਨਹੀਂ
  2. ਵਾਹਨਾਂ ਦਾ ਉਡੋਮੀਟਰ ਕੀ ਮਾਪਦਾ ਹੈ?
    1. ਚਾਲ
    2. ਸਮਾਂ
    3. ਦੂਰੀ
    4. ਕੁਝ ਨਹੀਂ
  3. ਚੰਦ ਉੱਤੇ ਗੁਰੂਤਵੀ ਪ੍ਰਵੇਗ ਧਰਤੀ ਨਾਲੋਂ ਕਿੰਨਾ ਗੁਣਾ ਘੱਟ ਹੁੰਦਾ ਹੈ?
    1. 1/6 ਗੁਣਾ
    2. 6 ਗੁਣਾ
    3. 1/2 ਗੁਣਾ
    4. 2 ਗੁਣਾ
  4. ਪ੍ਰਕਾਸ਼ ਸੰਸ਼ਲੇਸ਼ਣ ਲਈ ਕਿਹੜੀ ਗੈਸ ਲੋੜੀਂਦੀ ਹੈ?
    1. H2
    2. N2
    3. CO2
    4. O2
  5. ਮਨੁੱਖੀ ਕੰਨ ਲਈ ਧੁਨੀ ਦੀ ਸੁਣਨਯੋਗ ਸੀਮਾ ਕੀ ਹੈ?
    1. 20Hz
    2. 200Hz
    3. 2000Hz
    4. 20Hz-20,000Hz
  6. ਇਕਾਈ ਸਮੇਂ ਵਿੱਚ ਡੋਲਨਾਂ ਦੀ ਸੰਖਿਆ ਨੂੰ ਕੀ ਕਹਿੰਦੇ ਹਨ?
    1. ਆਵਰਤ ਕਾਲ
    2. ਆਵਰਤੀ
    3. ਆਯਾਮ
    4. ਤਰੰਗ ਲੰਬਾਈ
  7. ਭੋਜਨ ਦਾ ਪਰਿਵਹਿਣ ਕਿਸ ਟਿਸ਼ੂ ਰਾਹੀਂ ਹੁੰਦਾ ਹੈ?
    1. ਜਾਇਲਮ
    2. ਫਲੋਇਮ
    3. ਸਟੋਮੈਟਾ
    4. ਐਪਡਰਮਿਸ
  8. ਲੋਹੇ ਦੀਆਂ ਮੇਖਾਂ ਨੂੰ ਰੇਤ ਵਿੱਚੋਂ ਵੱਖ ਕਰਨ ਦੀ ਵਿਧੀ ਕਿਹੜੀ ਹੈ?
    1. ਚੁੰਬਕੀ ਨਿਖੇੜਨ
    2. ਕ੍ਰਿਸਟਲੀਕਰਨ
    3. ਕਸ਼ੀਦਣ
    4. ਕਰੋਮੈਟੋਗਰਾਫੀ

ਸਹੀ / ਗਲਤ ਦੱਸੋ

  1. ਵਾਸ਼ਪੀਕਰਨ ਤੋਂ ਠੰਡਕ ਪੈਦਾ ਹੁੰਦੀ ਹੈ।
  2. ਸੈੱਲ ਜੀਵਨ ਦੀ ਮੂਲ ਰਚਨਾਤਮਕ ਇਕਾਈ ਹੈ।
  3. ਸਰਲ ਸਥਾਈ ਟਿਸ਼ੂ ਦੋ ਪ੍ਰਕਾਰ ਦੇ ਹੁੰਦੇ ਹਨ।
  4. ਚਾਲ ਦੀ SI ਇਕਾਈ ਪਾਸਕਲ ਹੈ।
  5. ਰਗੜ ਬਲ ਵਸਤੂ ਦੀ ਗਤੀ ਦਾ ਵਿਰੋਧ ਕਰਦਾ ਹੈ।

Part-3 (ਇਹਨਾਂ ਵਿੱਚੋਂ 11 ਪ੍ਰਸ਼ਨ ਜਰੂਰੀ ਹਨ ਅਤੇ ਹਰੇਕ ਪ੍ਰਸ਼ਨ ਦੇ 2 Marks ਹਨ)

  1. ਗਰਮੀਆਂ ਵਿੱਚ ਸਾਨੂੰ ਕਿਸ ਕਿਸਮ ਦੇ ਕਪੜੇ ਪਾਣੇ ਚਾਹੀਦੇ ਹਨ ਅਤੇ ਕਿਉਂ?
  2. ਸਮਅੰਗੀ ਅਤੇ ਬਿਖਮਅੰਗੀ ਮਿਸ਼ਰਣਾ ਵਿੱਚ ਅੰਤਰ ਲਿਖੋ।
  3. ਪਰਮਾਣੂ ਦੇ ਤਿੰਨ ਨਿਕੜੇ ਅੰਗਾਂ ਦੇ ਨਾਂ ਲਿਖੋ।

4. ਇੱਕ ਪਰਮਾਣੂ ਨੂੰ ਅੱਖਾਂ ਨਾਲ ਵੇਖਣਾ ਕਿਉਂ ਸੰਭਵ ਨਹੀਂ ਹੁੰਦਾ ?

5. ਸੈੱਲ ਦੀ ਖੋਜ ਕਿਸਨੇ ਅਤੇ ਕਦੋਂ ਕੀਤੀ ?

6. ਪੌਦਿਆਂ ਵਿੱਚ ਵਾਸ਼ਪਉਤਸਰਜਣ ਦੀ ਭੂਮਿਕਾ ਦੱਸੋ?

7. ਚਾਲ ਅਤੇ ਵੇਗ ਵਿੱਚ ਅੰਤਰ ਲਿਖੋ?

8. ਜਦੋਂ ਗਲੀਚੇ ਨੂੰ ਛੜ ਨਾਲ ਕੁਟਿਆ ਜਾਂਦਾ ਹੈ ਤਾਂ ਧੂੜ ਕਣ ਬਾਹਰ ਨਿਕਲ ਆਉਂਦੇ ਹਨ। ਕਿਉਂ?

9. ਪਾਣੀ ਦੀ ਸਤ੍ਹਾ ਤੇ ਰੱਖੀ ਹੋਈ ਕੋਈ ਵਸਤੂ ਕਿਉਂ ਤੈਰਦੀ ਜਾਂ ਡੁੱਬਦੀ ਹੈ?

10. ਅਸੀਂ ਕਦੋਂ ਕਹਿੰਦੇ ਹਾਂ ਕੀ ਕਾਰਜ ਕੀਤਾ ਗਿਆ ਹੈ?

11. ਪੌਦੇ ਆਪਣੇ ਪੋਸ਼ਕ ਤੱਤ ਕਿਵੇਂ ਪ੍ਰਾਪਤ ਕਰਦੇ ਹਨ?

12.ਸਟੋਮੈਟਾ ਦੇ ਕੀ ਕੰਮ ਹਨ?

13.ਗਤੀਜ ਊਰਜਾ ਕੀ ਹੈ? ਇਸ ਦੀ ਇਕਾਈ ਲਿਖੋ।

14. ਦਾਣਿਆਂ ਦੇ ਭੰਡਾਰਣ ਸਮੇਂ ਹੋਣ ਵਾਲੀ ਹਾਨੀ ਦੇ ਜਿੰਮੇਦਾਰ ਕਾਰਕ ਲਿਖੋ।

Part-C (ਇਹਨਾਂ ਵਿੱਚੋਂ 6 ਪ੍ਰਸ਼ਨ ਜਰੂਰੀ ਹਨ ਅਤੇ ਹਰੇਕ ਪ੍ਰਸ਼ਨ ਦੇ 3 Marks ਹਨ)

1. ਪਦਾਰਥਾਂ ਦੇ ਕਣਾਂ ਦੀਆਂ ਕੀ ਵਿਸ਼ੇਸ਼ਤਾਵਾਂ ਹਨ?

2. ਬੋਹਰ ਦੇ ਪਰਮਾਣੂ ਮਾਡਲ ਦੀ ਵਿਆਖਿਆ ਕਰੋ।

3. ਲਾਈਸੋਸੋਮ ਨੂੰ ਆਤਮਘਾਤੀ ਪੋਟਲੀ ਕਿਉਂ ਕਿਹਾ ਜਾਂਦਾ ਹੈ?

4. ਪੁੰਜ ਅਤੇ ਭਾਰ ਵਿੱਚ ਅੰਤਰ ਲਿਖੋ?

5. ਕਨਸਰਟ ਹਾਲ ਦੀਆਂ ਛੱਤਾਂ ਵਰਗਾਕਾਰ ਕਿਉਂ ਹੁੰਦੀਆਂ ਹਨ?

6. ਪਸ਼ੂ ਪਾਲਣ ਦੇ ਕੀ ਲਾਭ ਹਨ?

7. ਰੁੱਖ ਦੀਆਂ ਟਾਹਣੀਆਂ ਹਿਲਾਉਣ ਨਾਲ ਪੱਤੀਆਂ ਝੜ ਕਿਉਂ ਜਾਂਦੀਆਂ ਹਨ?

8. ਚਮਗਾਦੜ ਆਪਣਾ ਸ਼ਿਕਾਰ ਫੜਨ ਲਈ ਪਰਾਧੁਨੀ ਦੀ ਉਪਯੋਗ ਕਿਵੇਂ ਕਰਦਾ ਹੈ?

9. ਪੁੰਜ ਅਤੇ ਭਾਰ ਮੁਹਾਜਾ ਪ੍ਰਭਾਵ ਪ੍ਰਯੋਗਾਂ ਦੁਆਰਾ ਕਿਵੇਂ ਮਾਪੇ ਜਾਂਦੇ ਹਨ?

Part-D (ਇਹ ਸਾਰੇ ਪ੍ਰਸ਼ਨ ਜਰੂਰੀ ਹਨ ਅਤੇ ਹਰੇਕ ਪ੍ਰਸ਼ਨ ਦੇ 5 Marks ਹਨ)

(i) ਇੱਕ ਕਾਰ ਸ਼ੁਰੂਆਤ ਤੋਂ ਖੜ੍ਹੀ ਹੋ ਕੇ ਚੱਲੀ ਗਈ। ਕੀ ਇਸਦਾ ਵਿਸਥਾਪਨ ਸਿਫਰ ਹੋ ਸਕਦਾ ਹੈ?

ਉਦਾਹਰਨ ਰਾਹੀਂ ਸਮਝਾਓ

(ii) ਕਿਸੇ ਵਸਤੂ ਦੇ ਇੱਕ ਸਮਾਨ ਅਤੇ ਅਸਮਾਨ ਗਤੀ ਲਈ ਦੂਰੀ-ਸਮਾਂ(x-t) ਗਰਾਫ ਦੀ ਦਿੱਖ ਕਿਹੋ ਜਿਹੀ ਹੁੰਦੀ ਹੈ?

ਜਾਂ

(i) ਇੱਕ ਸਮਾਨ ਪ੍ਰਵੇਗਿਤ ਗਤੀ ਦੀਆਂ ਵੱਖ-ਵੱਖ ਸਮੀਕਰਨਾਂ ਲਿਖੋ ।

(ii) ਇੱਕ ਰੇਸਿੰਗ ਕਾਰ ਦਾ ਇੱਕ ਸਮਾਨ ਪ੍ਰਵੇਗ 4 m/s² ਹੈ ਅਤੇ ਗਤੀ ਸ਼ੁਰੂ ਕਰਨ ਦੇ 35 ਦੇ ਬਾਅਦ ਉਸਦਾ ਵੇਗ ਕਿੰਨਾ ਹੋਵੇਗਾ?

2. ਹੇਠ ਦਿੱਤੇ ਯੋਗਿਕਾਂ ਦੇ ਅਣਵੀਂ ਪੰਜਾਂ ਦੀ ਗਣਨਾ ਕਰੋ:

O2, H2, CO, CH4, NH3

ਹੇਠ ਲਿਖਿਆਂ ਦੇ ਰਸਾਇਣਿਕ ਸੂਤਰ ਲਿਖੋ:

(i) ਮੈਗਨੀਸ਼ੀਅਮ ਆਕਸਾਈਡ (ii) ਕੈਲਸ਼ੀਅਮ ਕਲੋਰਾਈਡ (iii) ਕਾਪਰ ਸਲਫੇਟ

(iv) ਐਲਮੀਨੀਅਮ ਕਲੋਰਾਈਡ (v) ਕੈਲਸ਼ੀਅਮ ਕਾਰਬੋਨੇਟ

3. ਪੌਦਿਆਂ ਵਿੱਚ ਸਰਲ ਟਿਸ਼ੂ ਅਤੇ ਗੁੰਝਲਦਾਰ ਟਿਸ਼ੂ ਵਿੱਚ ਅੰਤਰ ਲਿਖੋ।

ਜਾਂ

(i) ਉਹ ਟਿਸ਼ੂ ਜਿਹੜਾ ਮੂੰਹ ਦੀ ਅੰਦਰਲੀ ਪਰਤ ਬਣਾਉਂਦਾ ਹੈ।

(ii) ਉਹ ਟਿਸ਼ੂ ਜਿਹੜਾ ਮਨੁੱਖੀ ਸਰੀਰ ਵਿੱਚ ਪੇਸ਼ੀਆਂ ਅਤੇ ਹੱਡੀਆਂ ਨੂੰ ਜੋੜਦਾ ਹੈ?

(iii) ਉਹ ਟਿਸ਼ੂ ਜਿਹੜਾ ਪੌਦਿਆਂ ਵਿੱਚ ਭੋਜਨ ਦਾ ਪਰਿਵਹਿਣ ਕਰਦਾ ਹੈ।

(iv) ਉਹ ਟਿਸ਼ੂ ਜਿਹੜਾ ਸਾਡੇ ਸਰੀਰ ਵਿੱਚ ਚਰਬੀ ਜਮ੍ਹਾ ਰੱਖਦਾ ਹੈ?

(v) ਉਹ ਟਿਸ਼ੂ ਜਿਹੜਾ ਦਿਮਾਗ ਵਿੱਚ ਹੁੰਦਾ ਹੈ?

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends